• Home
  • »
  • News
  • »
  • lifestyle
  • »
  • IPO SHARE ALLOTMENT HOW CAN I CHECK MY ALLOTMENT STATUS ONLINE GH AP AS

IPO Share Allotment: ਜਾਣੋ ਕਿਵੇਂ ਆਨਲਾਈਨ ਚੈੱਕ ਕਰਨਾ ਹੈ ਆਪਣਾ ਅਲਾਟਮੈਂਟ ਸਟੇਟਸ

ਵੱਡੀਆਂ ਕੰਪਨੀਆਂ ਆਪਣੇ ਆਈਪੀਓਜ਼ ਲੈਕੇ ਆ ਰਹੀਆਂ ਹਨ, ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਘੱਟ ਸਮੇਂ `ਚ ਵੱਧ ਪੈਸੇ ਕਮਾ ਸਕਦੇ ਹੋ। ਇਸੇ ਨੂੰ ਲੈ ਕੇ ਅਸੀਂ ਤੁਹਾਡੇ ਲਈ ਮਹੱਤਵਪੂਰਨ ਜਾਣਕਾਰੀ ਲੈਕੇ ਆਏ ਹਾਂ। ਜਿਸ ਨਾਲ ਤੁਸੀਂ ਆਨਲਾਈਨ ਜਾ ਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ।

IPO Share Allotment: ਜਾਣੋ ਕਿਵੇਂ ਆਨਲਾਈਨ ਚੈੱਕ ਕਰਨਾ ਹੈ ਆਪਣਾ ਅਲਾਟਮੈਂਟ ਸਟੇਟਸ

  • Share this:
ਅੱਜ ਕੱਲ ਸਮਾਰਟ ਇਨਵੈਸਟਮੈਂਟ ਦਾ ਜ਼ਮਾਨਾ ਹੈ। ਜੇ ਸਮਾਰਟ ਇਨਵੈਸਟਮੈਂਟ ਦੀ ਗੱਲ ਹੁੰਦੀ ਹੈ ਤਾਂ ਸਟੌਕ ਮਾਰਕਿਟ ਦਾ ਨਾਂਅ ਸਾਹਮਣੇ ਆਉਂਦਾ ਹੈ। ਇਸ ਦੇ ਨਾਲ ਹੀ ਵੱਡੀਆਂ ਕੰਪਨੀਆਂ ਆਪਣੇ ਆਈਪੀਓਜ਼ ਲੈਕੇ ਆ ਰਹੀਆਂ ਹਨ, ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਘੱਟ ਸਮੇਂ `ਚ ਵੱਧ ਪੈਸੇ ਕਮਾ ਸਕਦੇ ਹੋ। ਇਸੇ ਨੂੰ ਲੈ ਕੇ ਅਸੀਂ ਤੁਹਾਡੇ ਲਈ ਮਹੱਤਵਪੂਰਨ ਜਾਣਕਾਰੀ ਲੈਕੇ ਆਏ ਹਾਂ। ਜਿਸ ਨਾਲ ਤੁਸੀਂ ਆਨਲਾਈਨ ਜਾ ਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ।

ਪਬਲਿਕ ਇਸ਼ੂ ਨੂੰ ਰਿਟੇਲ ਸ਼੍ਰੇਣੀ ਵਿੱਚ 8.08 ਵਾਰ, ਕਿਊਆਈਬੀ ਸ਼੍ਰੇਣੀ ਵਿੱਚ 8.42 ਵਾਰ ਅਤੇ ਐਨਆਈਆਈ ਸ਼੍ਰੇਣੀ ਵਿੱਚ 42.04 ਵਾਰ ਸਬਸਕ੍ਰਾਈਬ ਕੀਤਾ ਗਿਆ ਹੈ। IPO ਦੇ ਬੋਲੀਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ BSE ਦੀ ਵੈੱਬਸਾਈਟ — bseindia.com ਜਾਂ KFintech ਵੈੱਬਸਾਈਟ — rategain.com 'ਤੇ ਲੌਗਇਨ ਕਰ ਕੇ ਆਪਣੀ IPO ਐਪਲੀਕੇਸ਼ਨ ਦਾ ਸਟੇਟਸ ਆਨਲਾਈਨ ਚੈੱਕ ਕਰਨ। ਬੋਲੀਕਾਰ ਸਿੱਧੇ BSE ਲਿੰਕ — bseindia.com/investors/appli_check.aspx ਜਾਂ ਸਿੱਧੇ KFintech ਲਿੰਕ — kprism.kfintech.com/iposatus 'ਤੇ ਲੌਗਇਨ ਕਰ ਸਕਦੇ ਹਨ ਤੇ ਆਪਣੀ ਐਪਲੀਕੇਸ਼ਨ ਦਾ ਸਟੇਟਸ ਜਾਂਚ ਸਕਦੇ ਹਨ।

ਕਿਵੇਂ ਆਨਲਾਈਨ ਚੈੱਕ ਕਰਨਾ ਹੈ ਆਪਣਾ ਅਲਾਟਮੈਂਟ ਸਟੇਟਸ?
KFintech ਦੀ ਵੈੱਬਸਾਈਟ 'ਤੇ ਕਿਸੇ ਦੇ ਸ਼ੇਅਰ ਅਲਾਟਮੈਂਟ ਦੀ ਸਥਿਤੀ ਦੀ ਆਨਲਾਈਨ ਜਾਂਚ ਕਰਨ ਲਈ, ਬੋਲੀਕਾਰ ਉੱਪਰ ਦੱਸੇ ਸਿੱਧੇ KFintech ਲਿੰਕ 'ਤੇ ਲੌਗਇਨ ਕਰ ਸਕਦੇ ਹਨ ਅਤੇ ਹੇਠਾਂ ਦਿੱਤੇ ਸਟੈਪ ਫਾਲੋ ਕਰ ਸਕਦੇ ਹਨ।

  • ਸਿੱਧੇ KFintech ਲਿੰਕ 'ਤੇ ਲੌਗਇਨ ਕਰੋ — kprism.kfintech.com/iposatus/;

  • RateGain IPO ਨੂੰ ਚੁਣੋ

  • ਐਪਲੀਕੇਸ਼ਨ ਨੰਬਰ ਜਾਂ ਡੀਪੀਆਈਡੀ/ਕਲਾਇੰਟ ਆਈਡੀ ਜਾਂ ਪੈਨ ਵਿੱਚੋਂ ਕਿਸੇ ਨੂੰ ਚੁਣੋ;

  • RateGain IPO ਐਪਲੀਕੇਸ਼ਨ ਨੰਬਰ ਦਰਜ ਕਰੋ;

  • ਕੈਪਚਾ ਭਰੋ; ਅਤੇ 'ਸਬਮਿਟ' ਬਟਨ 'ਤੇ ਕਲਿੱਕ ਕਰੋ।

  • ਤੁਹਾਡਾ RateGain IPO ਅਲਾਟਮੈਂਟ ਸਟੇਟਸ ਕੰਪਿਊਟਰ ਮਾਨੀਟਰ ਜਾਂ ਸਮਾਰਟਫ਼ੋਨ ਸਕ੍ਰੀਨ 'ਤੇ ਉਪਲਬਧ ਹੋਵੇਗੀ।


BSE 'ਤੇ RateGain IPO ਅਲਾਟਮੈਂਟ ਸਟੇਟਸ ਨੂੰ ਇੰਝ ਚੈੱਕ ਕੀਤਾ ਜਾ ਸਕਦਾ ਹੈ :ਜਿਹੜੇ ਲੋਕ BSE 'ਤੇ ਆਪਣੀ IPO ਅਰਜ਼ੀ ਦਾ ਸਟੇਟਸ ਔਨਲਾਈਨ ਦੇਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉੱਪਰ ਦੱਸੇ ਸਿੱਧੇ BSE ਲਿੰਕ 'ਤੇ ਲੌਗਇਨ ਕਰਨ ਅਤੇ ਹੇਠਾਂ ਦਿੱਤੇ ਸਟੈਪ ਨੂੰ ਫਾਲੋ ਕਰਨਾ ਹੋਵੇਗਾ।

  • BSE ਵੈੱਬਸਾਈਟ ਦੇ ਸਿੱਧੇ ਲਿੰਕ 'ਤੇ ਲੌਗਇਨ ਕਰੋ — bseindia.com/investors/appli_check.aspx;

  • RateGain IPO ਚੁਣੋ;

  • ਆਪਣਾ RateGain IPO ਐਪਲੀਕੇਸ਼ਨ ਨੰਬਰ ਦਾਖਲ ਕਰੋ;

  • ਆਪਣਾ ਪੈਨ ਨੰਬਰ ਤੇ ਹੋਰ ਵੇਰਵੇ ਦਰਜ ਕਰੋ;

  • 'ਮੈਂ ਰੋਬੋਟ ਨਹੀਂ ਹਾਂ' 'ਤੇ ਕਲਿੱਕ ਕਰੋ; ਅਤੇ 'ਸਬਮਿਟ' ਬਟਨ 'ਤੇ ਕਲਿੱਕ ਕਰੋ।

  • ਤੁਹਾਡਾ RateGain IPO ਅਲਾਟਮੈਂਟ ਸਟੇਟਸ ਕੰਪਿਊਟਰ ਮਾਨੀਟਰ ਜਾਂ ਸਮਾਰਟਫ਼ੋਨ ਸਕ੍ਰੀਨ 'ਤੇ ਉਪਲਬਧ ਹੋਵੇਗੀ।

Published by:Amelia Punjabi
First published: