Home /News /lifestyle /

12 GB RAM ਨਾਲ iQOO 9T ਹੋਇਆ ਲਾਂਚ, ਜਾਣੋ ਹੋਰ ਫੀਚਰਸ ਤੇ ਕੀਮਤ

12 GB RAM ਨਾਲ iQOO 9T ਹੋਇਆ ਲਾਂਚ, ਜਾਣੋ ਹੋਰ ਫੀਚਰਸ ਤੇ ਕੀਮਤ

12 GB RAM ਨਾਲ iQOO 9T ਹੋਇਆ ਲਾਂਚ, ਜਾਣੋ ਹੋਰ ਫੀਚਰਸ ਤੇ ਕੀਮਤ

12 GB RAM ਨਾਲ iQOO 9T ਹੋਇਆ ਲਾਂਚ, ਜਾਣੋ ਹੋਰ ਫੀਚਰਸ ਤੇ ਕੀਮਤ

ਸਮਾਰਟਫੋਨ ਦੀ ਦੁਨੀਆਂ ਵਿੱਚ ਕਈ ਨਵੇਂ ਫੋਨ ਨਵੀਂ ਤਕਨਾਲੋਜੀ ਦੇ ਨਾਲ ਲਾਂਚ ਹੋਏ ਹਨ। ਜੋ ਇੱਕ ਦੂਜੇ ਤੋਂ ਵਧੀਆ ਤੇ ਅਪਗ੍ਰੇਡਡਿ ਹਨ। ਇਸੇ ਦੌਰਾਨ ਇੱਕ ਹੋਰ ਨਵਾਂ ਸਮਾਰਟਫੋਨ ਭਾਰਤੀ ਮਾਰਕੀਟ ਵਿੱਚ ਹਲਚਲ ਮਚਾਉਣ ਜਾ ਰਿਹਾ ਹੈ। ਜੀ ਹਾਂ iQOO 9T ਆਖਿਰਕਾਰ ਭਾਰਤ ਵਿੱਚ ਲਾਂਚ ਹੋ ਗਿਆ ਹੈ।

ਹੋਰ ਪੜ੍ਹੋ ...
  • Share this:
ਸਮਾਰਟਫੋਨ ਦੀ ਦੁਨੀਆਂ ਵਿੱਚ ਕਈ ਨਵੇਂ ਫੋਨ ਨਵੀਂ ਤਕਨਾਲੋਜੀ ਦੇ ਨਾਲ ਲਾਂਚ ਹੋਏ ਹਨ। ਜੋ ਇੱਕ ਦੂਜੇ ਤੋਂ ਵਧੀਆ ਤੇ ਅਪਗ੍ਰੇਡਡਿ ਹਨ। ਇਸੇ ਦੌਰਾਨ ਇੱਕ ਹੋਰ ਨਵਾਂ ਸਮਾਰਟਫੋਨ ਭਾਰਤੀ ਮਾਰਕੀਟ ਵਿੱਚ ਹਲਚਲ ਮਚਾਉਣ ਜਾ ਰਿਹਾ ਹੈ। ਜੀ ਹਾਂ iQOO 9T ਆਖਿਰਕਾਰ ਭਾਰਤ ਵਿੱਚ ਲਾਂਚ ਹੋ ਗਿਆ ਹੈ। ਇਹ ਪਹਿਲਾ ਫੋਨ ਹੈ ਜਿਸ 'ਚ Qualcomm Snapdragon 8+ Gen 1 ਪ੍ਰੋਸੈਸਰ ਹੈ। iQOO 9T 'ਚ ਕੰਪਨੀ ਨੇ V1+ ਚਿੱਪ ਵੀ ਦਿੱਤੀ ਹੈ, ਜੋ ਗੇਮਿੰਗ ਅਨੁਭਵ ਨੂੰ ਬਿਹਤਰ ਬਣਾਵੇਗੀ। ਕੰਪਨੀ ਨੇ iQOO 9T ਦੇ 8GB + 128GB ਸਟੋਰੇਜ ਵੇਰੀਐਂਟ ਦੀ ਕੀਮਤ 49,999 ਰੁਪਏ ਰੱਖੀ ਹੈ ਅਤੇ 12GB + 256GB ਵੇਰੀਐਂਟ ਦੀ ਕੀਮਤ 54,999 ਰੁਪਏ ਹੈ।

ਹਾਲਾਂਕਿ, ICICI ਬੈਂਕ ਦੁਆਰਾ, ਗਾਹਕ ਇਸ ਦੇ 8 GB ਵੇਰੀਐਂਟ ਨੂੰ 4,000 ਰੁਪਏ ਦੀ ਛੋਟ 'ਤੇ ਖਰੀਦ ਸਕਦੇ ਹਨ, ਜਿਸ ਨਾਲ ਇਸ ਦੀ ਕੀਮਤ 45,999 ਰੁਪਏ ਹੋ ਜਾਂਦੀ ਹੈ। ਇਸੇ ਤਰ੍ਹਾਂ 12GB ਵੇਰੀਐਂਟ ਨੂੰ 50,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਪਹਿਲੀ ਸੇਲ 4 ਅਗਸਤ ਨੂੰ ਹੋਵੇਗੀ, ਜੋ Amazon 'ਤੇ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਵਿੱਚ 1080 x 2400 ਦੇ ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.78-ਇੰਚ ਦੀ ਫੁੱਲ-ਐਚਡੀ + E5 AMOLED ਡਿਸਪਲੇਅ ਹੈ।

ਇਸ ਦੀ ਡਿਸਪਲੇਅ ਦੀ ਰਿਫਰੈਸ਼ ਦਰ 120Hz ਹੈ। ਇਸ 'ਚ HDR10+ ਸਪੋਰਟ ਉਪਲੱਬਧ ਹੈ। ਇਹ ਫੋਨ ਸ਼ਕਤੀਸ਼ਾਲੀ Qualcomm Snapdragon 8+ Gen 1 SoC ਨਾਲ ਲੈਸ ਹੈ। ਗਾਹਕਾਂ ਨੂੰ ਇਸ ਵਿੱਚ 12GB ਤੱਕ LPDDR5 ਰੈਮ ਮਿਲਦੀ ਹੈ। ਫੋਨ 'ਚ 256GB ਤੱਕ ਸਟੋਰੇਜ ਦਿੱਤੀ ਗਈ ਹੈ। ਗਾਹਕ iQOO 9T ਨੂੰ ਦੋ ਕਲਰ ਆਪਸ਼ਨਜ਼, Legend ਅਤੇ Alpha ਵਿੱਚ ਖਰੀਦ ਸਕਦੇ ਹਨ।

ਟ੍ਰਿਪਲ ਕੈਮਰਾ ਸੈੱਟਅਪ
ਹੁਣ ਜੇਕਰ ਕੈਮਰੇ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਵਿੱਚ ਕੈਮਰੇ ਦੇ ਤੌਰ 'ਤੇ iQoo 9T 5G 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿੱਚ 50 ਮੈਗਾਪਿਕਸਲ ISOCELL GN5 ਦਾ ਪ੍ਰਾਇਮਰੀ ਸੈਂਸਰ ਹੈ। ਦੂਜਾ 13-ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਅਤੇ ਤੀਜਾ 12-ਮੈਗਾਪਿਕਸਲ ਦਾ ਪੋਰਟਰੇਟ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਪਾਵਰ ਲਈ, iQoo 9T 5G 'ਚ 4700mAh ਦੀ ਬੈਟਰੀ ਦਿੱਤੀ ਗਈ ਹੈ, ਜੋ 120W ਫਲੈਸ਼ਚਾਰਜ ਸਪੋਰਟ ਦੇ ਨਾਲ ਆਉਂਦੀ ਹੈ। ਕਨੈਕਟੀਵਿਟੀ ਲਈ, ਇਸ ਫੋਨ ਵਿੱਚ 5G, Wi-Fi, ਬਲੂਟੁੱਥ v5.2, OTG, NFC, GPS, FM ਰੇਡੀਓ, USB ਟਾਈਪ-ਸੀ ਅਤੇ ਇੱਕ 3.5mm ਹੈੱਡਫੋਨ ਜੈਕ ਵਰਗੇ ਫੀਚਰ ਵੀ ਦਿੱਤੇ ਗਏ ਹਨ।
Published by:Drishti Gupta
First published:

Tags: Mobile phone, Tech News, Tech updates

ਅਗਲੀ ਖਬਰ