iQOO Smartphone Info Leaked: iQOO Neo 7 ਦੀ ਵਿਤਰੀ ਬੀਤੇ ਦਿਨ ਤੋਂ ਚੀਨ ਵਿੱਚ ਸ਼ੁਰੂ ਹੋ ਗਈ ਹੈ ਅਤੇ ਸਮਾਰਟਫੋਨ ਦੇ ਸਪੀਡ ਐਡੀਸ਼ਨ ਬਾਰੇ ਚਰਚਾਵਾਂ ਪਹਿਲਾਂ ਹੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਪ੍ਰਸਿੱਧ ਭਾਰਤੀ ਟਿਪਸਟਰ ਨੇ ਕਥਿਤ iQOO Neo 7 SE ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਸਾਂਝੀਆਂ ਕੀਤੀਆਂ ਹਨ ਅਤੇ ਖੁਲਾਸਾ ਕੀਤਾ ਹੈ ਕਿ ਇਸ ਵਿੱਚ ਪ੍ਰੋਸੈਸਰ ਨੂੰ ਛੱਡ ਕੇ Neo 7 5G ਵਰਗੀਆਂ ਵਿਸ਼ੇਸ਼ਤਾਵਾਂ ਹੋਣਗੀਆਂ। ਟਿਪਸਟਰ ਦੇ ਅਨੁਸਾਰ, iQOO Neo 7 SE 120Hz ਰਿਫਰੈਸ਼ ਰੇਟ ਦੇ ਨਾਲ ਇੱਕ AMOLED ਡਿਸਪਲੇਅ ਦੇ ਨਾਲ ਆਵੇਗਾ।
ਹੈਂਡਸੈੱਟ ਨੂੰ ਸਨੈਪਡ੍ਰੈਗਨ 8 ਸੀਰੀਜ਼ ਪ੍ਰੋਸੈਸਰ ਦੁਆਰਾ 8GB/12GB ਰੈਮ ਦਾ ਸਪੋਰਟ ਮਿਲ ਸਕਦਾ ਹੈ। ਫਿਲਹਾਲ ਇਹ ਜਾਣਕਾਰੀ ਕਿਸੇ ਨੂੰ ਨਹੀਂ ਹੈ ਕਿ ਸਮਾਰਟਫੋਨ ਦੇ ਅੰਦਰ ਕਿਹੜਾ ਪ੍ਰੋਸੈਸਰ ਦਿੱਤਾ ਜਾਵੇਗਾ। ਅੰਦਾਜ਼ਾ ਹੈ ਕਿ ਇਸ ਦਮਦਾਰ ਸਮਾਰਟਫੋਨ ਵਿੱਚ Snapdragon 8+ Gen 1 ਪ੍ਰੋਸੈਸਰ ਦੇਖਣ ਨੂੰ ਮਿਲ ਸਕਦਾ ਹੈ।
iQOO Neo 7 SE ਦੇ ਹੋਰ ਫੀਚਰ ਕੀ ਹੋ ਸਕਦੇ ਹਨ : ਜਾਣਕਾਰੀ ਦੇ ਮੁਤਾਬਿਕ iQOO Neo 7 SE ਅਤੇ Neo 7 5G ਵਿੱਚ ਸਿਰਫ਼ ਪ੍ਰੋਸੈਸਰ ਦਾ ਹੀ ਅੰਤਰ ਹੋਵੇਗਾ। Neo 7 MediaTek 9000+ SoC ਦੇ ਨਾਲ ਆਉਂਦਾ ਹੈ। ਨਾਲ ਹੀ, ਇਹ ਉਮੀਦ ਕੀਤੀ ਜਾ ਰਹੀ ਹੈ ਕਿ Neo 7 SE ਭਾਰਤ ਵਿੱਚ Neo 7 5G ਦੇ ਰੂਪ ਵਿੱਚ ਡੈਬਿਊ ਕਰੇਗਾ। iQOO Neo 7 SE ਬਾਰੇ ਵੇਰਵੇ ਅਜੇ ਵੀ ਬਹੁਤ ਘੱਟ ਹਨ। iQOO ਨੇ ਅਜੇ ਤੱਕ ਕਥਿਤ ਹੈਂਡਸੈੱਟ ਬਾਰੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਸਾਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਹੋਰ ਪਤਾ ਹੋਣਾ ਚਾਹੀਦਾ ਹੈ।
ਜੇ ਇਸ ਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ Neo 7 SE ਵਿੱਚ 5000mAh ਦੀ ਬੈਟਰੀ ਅਤੇ ਖਾਸ ਤੌਰ 'ਤੇ 120W ਫਾਸਟ ਚਾਰਜਿੰਗ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਦੇਖਿਆ ਜਾਵੇ ਤਾਂ Neo 6 SE ਇੱਕ 4700mAh ਬੈਟਰੀ ਅਤੇ 80W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਹੈਂਡਸੈੱਟ ਵਿੱਚ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ (OIS) ਲਈ ਸਪੋਰਟ ਦੇ ਨਾਲ ਪਿਛਲੇ ਪਾਸੇ ਇੱਕ 50MP ਮੇਨ ਕੈਮਰਾ ਦਿੱਤਾ ਗਿਆ ਹੈ। ਇਸ ਦੇ ਬੈਕ 'ਤੇ ਟ੍ਰਿਪਲ ਕੈਮਰਾ ਸੈੱਟਅਪ ਹੋਣ ਦੀ ਸੰਭਾਵਨਾ ਹੈ। ਹੁਣ ਇਸ ਜਾਣਕਾਰੀ ਵਿੱਚ ਕਿੰਨੀ ਸੱਚਾਈ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲਗ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Tech updates