Home /News /lifestyle /

iQoo Neo 6 ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, ਜਾਣੋ ਇਸ ਦੀ ਕੀਮਤ

iQoo Neo 6 ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, ਜਾਣੋ ਇਸ ਦੀ ਕੀਮਤ

iQoo ਦਾ ਨਵਾਂ Neo 6 ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, ਜਾਣੋ ਇਸ ਦੀ ਕੀਮਤ

iQoo ਦਾ ਨਵਾਂ Neo 6 ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, ਜਾਣੋ ਇਸ ਦੀ ਕੀਮਤ

iQoo Neo 6 ਅੱਜ (31 ਮਈ 2022) ਨੂੰ ਭਾਰਤ ਵਿੱਚ ਲਾਂਚ ਹੋ ਗਿਆ ਹੈ। ਇਹ ਕੰਪਨੀ ਦੀ ਨਿਓ ਸੀਰੀਜ਼ ਦਾ ਲੇਟੈਸਟ ਫੋਨ ਹੈ ਅਤੇ ਇਸ ਨੂੰ ਗੇਮਰਜ਼ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਹ ਫੋਨ ਸਨੈਪਡ੍ਰੈਗਨ 870 SoC ਪ੍ਰੋਸੈਸਰ ਦੁਆਰਾ ਸੰਚਾਲਿਤ ਹੈ, ਅਤੇ ਇਹ ਪਤਾ ਲੱਗਾ ਹੈ ਕਿ ਇਸ ਫੋਨ ਵਿੱਚ 120Hz E4 AMOLED ਡਿਸਪਲੇਅ ਦਿੱਤੀ ਗਈ ਹੈ, ਜੋ ਕਿ 1,300 nits ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ। iQoo Neo 6 ਨੂੰ ਅੱਜ ਦੁਪਹਿਰ 12:00 ਵਜੇ ਲਾਂਚ ਕੀਤਾ ਗਿਆ। ਇਸ ਇਵੈਂਟ ਨੂੰ iQoo ਇੰਡੀਆ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਲਾਈਵ ਸਟ੍ਰੀਮ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

iQoo Neo 6 ਨੂੰ ਭਾਰਤ ਵਿੱਚ 8GB + 128GB ਸਟੋਰੇਜ ਮਾਡਲ ਲਈ 29,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਦੂਜੇ ਪਾਸੇ, ਜੇਕਰ ਤੁਸੀਂ ਹਾਇਰ ਐਂਡ 12GB + 256GB ਵੇਰੀਐਂਟ ਖਰੀਦਣਾ ਚਾਹੁੰਦੇ ਹੋ, ਤਾਂ ਇਸ ਦੀ ਕੀਮਤ 33,999 ਰੁਪਏ ਹੋਵੇਗੀ। ਇਹ ਡਿਵਾਈਸ Amazon ਅਤੇ ਕੰਪਨੀ ਦੀ ਵੈੱਬਸਾਈਟ 'ਤੇ ਸਾਈਬਰ ਰੇਜ ਅਤੇ ਡਾਰਕ ਨੋਵਾ ਕਲਰ ਵਿਕਲਪਾਂ 'ਚ ਉਪਲਬਧ ਹੈ। ਦਿਲਚਸਪੀ ਰੱਖਣ ਵਾਲੇ ਗਾਹਕ 5 ਜੂਨ ਤੱਕ ਲਾਂਚ ਆਫਰਸ ਦਾ ਲਾਭ ਲੈ ਸਕਦੇ ਹਨ, ਜਿਸ ਵਿੱਚ ਆਈਸੀਆਈਸੀਆਈ ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਅਤੇ ਈਐਮਆਈ ਟ੍ਰਾਂਜੈਕਸ਼ਨਾਂ ਦੀ ਵਰਤੋਂ ਕਰਦੇ ਹੋਏ ਸਮਾਰਟਫੋਨ 'ਤੇ 3,000 ਰੁਪਏ ਦੀ ਛੋਟ ਸ਼ਾਮਲ ਹੈ।

iQoo Neo 360Hz ਟੱਚ ਸੈਂਪਲਿੰਗ ਰੇਟ ਦੇ ਨਾਲ ਇੱਕ 6.62-ਇੰਚ FHD+ (1,080x2,400 ਪਿਕਸਲ) E4 AMOLED ਡਿਸਪਲੇਅ ਦੇ ਨਾਲ ਆਉਂਦਾ ਹੈ। ਫ਼ੋਨ 163x76.16x8.54mm ਅਤੇ 190 ਗ੍ਰਾਮ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਹ ਡਿਵਾਈਸ ਸਨੈਪਡ੍ਰੈਗਨ 870 SoC ਦੁਆਰਾ ਸੰਚਾਲਿਤ ਹੈ, ਇਸ ਨੂੰ 12GB ਤੱਕ RAM ਦੇ ਨਾਲ ਪੇਅਰ ਕੀਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 12-ਅਧਾਰਿਤ Funtouch OS 12 'ਤੇ ਚੱਲਦਾ ਹੈ। ਸਮਾਰਟਫ਼ੋਨਸ ਵਿੱਚ ਬਿਹਤਰ ਥਰਮਲ ਪ੍ਰਬੰਧਨ ਲਈ ਲਿਕਵਿਡ ਕੂਲਿੰਗ ਚੇਂਬਰ ਵੀ ਦਿੱਤੇ ਗਏ ਹਨ। ਸਮਾਰਟਫੋਨ ਡਿਊਲ-ਸਿਮ (ਨੈਨੋ) ਨੂੰ ਸਪੋਰਟ ਕਰਦਾ ਹੈ।

ਜਿੱਥੋਂ ਤੱਕ ਕੈਮਰਿਆਂ ਦਾ ਸਵਾਲ ਹੈ, iQoo Neo 6 ਇੱਕ f/1.89 ਅਪਰਚਰ ਲੈਂਸ ਅਤੇ ਆਪਟੀਕਲ ਫੋਟੋ ਸਟੇਬਲਾਈਜ਼ੇਸ਼ਨ ਨੂੰ ਸਪੋਰਚ ਕਰਨ ਵਾਲਾ ਇੱਕ 64MP Samsung ISOCELL GW1P ਪ੍ਰਾਇਮਰੀ ਸੈਂਸਰ ਦੇ ਨਾਲ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਡਿਵਾਈਸ ਇੱਕ f/2,2 ਅਪਰਚਰ ਲੈਂਸ ਦੇ ਨਾਲ ਇੱਕ 8MP ਵਾਈਡ ਐਂਗਲ ਕੈਮਰਾ, ਅਤੇ ਇੱਕ f/2.4 ਅਪਰਚਰ ਲੈਂਸ ਦੇ ਨਾਲ ਇੱਕ 2MP ਮੈਕਰੋ ਕੈਮਰਾ ਦਿੱਤਾ ਗਿਆ ਹੈ। iQoo Neo 6 ਵਿੱਚ ਸੈਲਫੀ ਲਈ ਇੱਕ f/2.0 ਅਪਰਚਰ ਵਾਲਾ 16MP ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।

iQoo Neo 6 256GB ਤੱਕ UFS 3.1 ਇਨਬਿਲਟ ਸਟੋਰੇਜ ਦੇ ਨਾਲ ਆਉਂਦਾ ਹੈ। ਹੈਂਡਸੈੱਟ 'ਤੇ ਕਨੈਕਟੀਵਿਟੀ ਵਿਕਲਪਾਂ ਵਿੱਚ 5G, 4G LTE, Wi-Fi, ਬਲੂਟੁੱਥ 5.2, GPS, ਅਤੇ ਇੱਕ USB ਟਾਈਪ-ਸੀ ਪੋਰਟ ਸ਼ਾਮਲ ਹਨ। iQoo Neo 6 80W ਫਲੈਸ਼ਚਾਰਜ ਸਪੋਰਟ ਤੇ 4,700mAh ਦੀ ਬੈਟਰੀ ਦੇ ਨਾਲ ਆਉਂਦਾ ਹੈ।
Published by:rupinderkaursab
First published:

Tags: Smartphone, Tech News, Technology

ਅਗਲੀ ਖਬਰ