IRCTC Food List: ਘੁੰਮਣ ਫਿਰਨ ਲਈ ਹਰੇਕ ਦਾ ਯਾਤਰਾ ਦਾ ਮਾਧਿਅਮ ਅਲੱਗ ਅਲੱਗ ਹੁੰਦਾ ਹੈ। ਕੋਈ ਗੱਡੀ ਉੱਤੇ ਜਾਣਾ ਚਾਹੁੰਦਾ ਹੈ ਤਾਂ ਕੋਈ ਬੱਸ ਜਾਂ ਰੇਲ ਦੀ ਸੈਰ ਕਰਨਾ ਚਾਹੁੰਦਾ ਹੈ। ਕਈ ਤਾਂ ਦੂਰ ਦੂਰ ਮੋਟਰਸਾਈਕਲ ਉੱਤੇ ਜਾਣਾ ਪਸੰਦ ਕਰਦੇ ਹਨ। ਖੈਰ, ਜ਼ਿਆਦਾਤਰ ਲੋਕਾਂ ਨੂੰ ਰੇਲ ਰਾਹੀਂ ਸਫਰ ਕਰਨਾ ਜ਼ਿਆਦਾ ਪਸੰਗ ਆਉਂਦਾ ਹੈ।
ਰੇਲ ਦਾ ਸਫਰ ਕਰਦੇ ਹੋਏ ਤੁਸੀਂ ਕਈ ਸੁੰਦਰ ਨਜ਼ਾਰੇ ਦੇਖਦੇ ਹੋ ਤੇ ਨਾਲ ਹੀ ਸਫਰ ਦੌਰਾਨ ਕਈ ਥਾਵਾਂ ਤੋਂ ਸਥਾਨਕ ਪਕਵਾਨ ਵੀ ਖਾਣ ਨੂੰ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ IRCTC ਦੁਆਰਾ ਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਕਿਹੜੇ ਭਾਰਤੀ ਪ੍ਰਸਿੱਧ ਭੋਜਨ ਉਪਲਬਧ ਕਰਵਾਏ ਜਾਂਦੇ ਹਨ।
ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਮੁੱਕ ਪਕਵਾਨਾਂ ਦੀ ਗੱਲ ਕਰਾਂਗੇ। ਜੇਕਰ ਤੁਸੀਂ ਘੁੰਮਣ-ਫਿਰਨ ਦੇ ਸ਼ੌਕੀਨ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਰੇਲਵੇ ਸਟੇਸ਼ਨ ਦੇ 20 ਸਭ ਤੋਂ ਮਸ਼ਹੂਰ ਲੋਕਲ ਫੂਡਜ਼ ਬਾਰੇ ਦੱਸਾਂਗੇ। ਪੰਜਾਬ ਦੇ ਅੰਮ੍ਰਿਤਸਰ ਜੰਕਸ਼ਨ ਤੋਂ ਲੱਸੀ ਅਤੇ ਜਲੰਧਰ ਸਿਟੀ ਜੰਕਸ਼ਨ ਤੋਂ ਛੋਲੇ ਭਟੂਰੇ ਤੁਹਾਨੂੰ ਬਹੁਤ ਪਸੰਦ ਆਉਣਗੇ। ਰਾਜਸਥਾਨ ਦਾ ਅਜਮੇਰ ਜੰਕਸ਼ਨ ਵੀ ਇਸ ਸੂਚੀ ਵਿੱਚ ਸ਼ਾਮਲ ਹੈ ਜਿੱਥੇ ਕੜੀ ਕਚੋਰੀ ਮਿਲਦੀ ਹੈ।
ਗੁਜਰਾਤ ਦੇ ਸੁਰਿੰਦਰ ਨਗਰ ਜੰਕਸ਼ਨ 'ਤੇ ਪਹੁੰਚ ਕੇ ਊਠ ਦੇ ਦੁੱਧ ਤੋਂ ਬਣੀ ਚਾਹ ਦਾ ਆਨੰਦ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ 'ਤੇ ਬਟਾਟਾ ਵੜਾ ਅਤੇ ਪਾਵ ਭਾਜੀ ਦਾ ਸਵਾਦ ਮੂੰਹ 'ਚ ਫਲੇਵਰ ਘੋਲ ਦੇਵੇਗਾ। ਤੁਹਾਨੂੰ ਆਸਾਮ ਦੇ ਗੁਹਾਟੀ ਰੇਲਵੇ ਸਟੇਸ਼ਨ 'ਤੇ 'ਲਾਲ ਚਾਹ' ਦਾ ਸੁਆਦ ਮਿਲੇਗਾ। ਅਤੇ ਖੜਗਪੁਰ ਜੰਕਸ਼ਨ 'ਤੇ ਤੁਸੀਂ 'ਆਲੂ ਦਮ' ਦਾ ਆਨੰਦ ਲੈ ਸਕਦੇ ਹੋ। ਤੁਸੀਂ ਹਾਵੜਾ ਜੰਕਸ਼ਨ 'ਤੇ ਮਸ਼ਹੂਰ ਬੰਗਾਲੀ ਮਿਠਾਈ ਸੋਂਦੇਸ਼ ਦਾ ਆਨੰਦ ਮਾਣ ਸਕਦੇ ਹੋ, ਫਿਰ ਬਿਹਾਰ ਦੇ ਪਟਨਾ ਜੰਕਸ਼ਨ 'ਤੇ ਲਿੱਟੀ ਚੋਖਾ ਖਾ ਸਕਦੇ ਹੋ।
ਜੇਕਰ ਤੁਸੀਂ ਨਾਨ-ਵੈਜ ਦੇ ਸ਼ੌਕੀਨ ਹੋ ਅਤੇ ਝਾਰਖੰਡ ਦੇ ਟਾਟਾਨਗਰ ਜੰਕਸ਼ਨ 'ਤੇ ਮਿਲਣ ਵਾਲੀ ਮਸ਼ਹੂਰ ਫਿਸ਼ ਕਰੀ ਜ਼ਰੂਰ ਚਖਣੀ ਚਾਹੀਦੀ ਹੈ। ਯਾਤਰਾ ਦੌਰਾਨ ਜੇਕਰ ਤੁਸੀਂ ਮੱਧ ਪ੍ਰਦੇਸ਼ ਦੇ ਰਤਲਾਮ ਜੰਕਸ਼ਨ 'ਤੇ ਪਹੁੰਚਦੇ ਹੋ ਤਾਂ ਇੱ ਪੋਹੇ ਦਾ ਸਵਾਦ ਜ਼ਰੂਰ ਲਓ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਤੁਹਾਨੂੰ ਆਲੂ ਚਾਟ ਦਾ ਸੁਆਦ ਮਿਲੇਗਾ। ਤੁਸੀਂ ਉੱਤਰ ਪ੍ਰਦੇਸ਼ ਦੇ ਟੁੰਡਾ ਜੰਕਸ਼ਨ 'ਤੇ ਆਲੂ ਟਿੱਕੀ ਅਤੇ ਯੂਪੀ ਦੇ ਬਰੇਲੀ ਜੰਕਸ਼ਨ 'ਤੇ ਮੂੰਗ ਦਾਲ ਪਕੌੜੇ ਦਾ ਆਨੰਦ ਲੈ ਸਕਦੇ ਹੋ।
ਦੱਖਣ ਵਿੱਚ, ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਜੰਕਸ਼ਨ ਦੇ ਦਾਲ ਵੜਾ ਅਤੇ ਇਡਲੀ, ਵੇਨ ਪੋਂਗਲ ਅਤੇ ਉਤਪਮ ਵੀ ਬਹੁਤ ਮਸ਼ਹੂਰ ਹਨ। ਤੁਸੀਂ ਤਾਮਿਲਨਾਡੂ ਵਿੱਚ ਚੇਨਈ ਸੈਂਟਰਲ ਅਤੇ ਕੇਰਲਾ ਵਿੱਚ ਏਰਨਾਕੁਲਮ ਜੰਕਸ਼ਨ ਵਿਖੇ ਰਵਾ ਡੋਸਾ ਤੇ ਪੰਜਮ ਪੋਰੀ ਦਾ ਸਵਾਦ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਤਿਰੂਵਨੰਤਪੁਰਮ ਸੈਂਟਰਲ 'ਤੇ ਅੱਪਮ ਅਤੇ ਅੰਤ ਕੋਝੀਕੋਡ ਸਟੇਸ਼ਨ 'ਤੇ ਕੋਝੀਕੋਡ ਹਲਵਾ ਦੀ ਖਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Indian Railways, Lifestyle