IRCTC Tour Package: ਕਸ਼ਮੀਰ (Kashmir) ਆਪਣੀ ਖ਼ੂਬਸੂਰਤੀ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਕਸ਼ਮੀਰ ਨੂੰ ਧਰਤੀ ਦਾ ਸਵਰਗ ਵੀ ਕਿਹਾ ਜਾਂਦਾ ਹੈ। ਇੱਥੋਂ ਦੀਆਂ ਖ਼ੂਬਸੂਰਤ ਵਾਦੀਆਂ ਹਰ ਕਿਸੇ ਲਈ ਖਿੱਚ ਦਾ ਕਾਰਨ ਬਣਦੀਆਂ ਹਨ। ਜੇਕਰ ਤੁਸੀਂ ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ ਦੀ ਖ਼ੂਬਸੂਰਤੀ ਨੂੰ ਅਨੁਭਵ ਕਰਨਾ ਚਾਹੁੰਦੇ ਹੋ, ਤਾਂ IRCTC ਤੁਹਾਡੇ ਲਈ ਇੱਕ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਟੂਰ ਲਈ ਯਾਤਰਾ ਹਵਾਈ ਜਹਾਜ਼ ਰਾਹੀ ਕੀਤੀ ਜਾਵੇਗੀ। ਇਹ ਪੈਕੇਜ 5 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਪੈਕੇਜ ਦੇ ਜ਼ਰੀਏ, IRCTC ਸ਼੍ਰੀਨਗਰ, ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਦੀਆਂ ਖ਼ੂਬਸੂਰਤ ਵਾਦੀਆਂ ਦਾ ਦੌਰਾ ਕੀਤਾ ਜਾਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਹਵਾਈ ਯਾਤਰਾ ਮੁੰਬਈ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸਾਰੀਆਂ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਸੈਲਾਨੀਆਂ ਨੂੰ ਹਵਾਈ ਜਹਾਜ਼ ਰਾਹੀਂ ਵਾਪਸ ਮੁੰਬਈ ਲਿਆਂਦਾ ਜਾਵੇਗਾ। ਇਹ ਟੂਰ ਪੈਕੇਜ 6 ਦਿਨ ਅਤੇ 5 ਰਾਤਾਂ ਦਾ ਹੈ। ਇਹ ਯਾਤਰਾ ਨਿਯਮਤ ਅੰਤਰਾਲਾਂ 'ਤੇ ਕੀਤੀ ਜਾ ਰਹੀ ਹੈ। ਇਸ ਪੈਕੇਜ ਦੀ ਯਾਤਰਾ 5 ਸਤੰਬਰ, 19 ਸਤੰਬਰ ਅਤੇ 10 ਅਕਤੂਬਰ ਨੂੰ ਸ਼ੁਰੂ ਹੋਵੇਗੀ। ਤੁਸੀਂ ਆਪਣੀ ਸੁਵਿਧਾ ਅਨੁਸਾਰ ਇਹਨਾਂ ਵਿੱਚੋਂ ਕਿਸੇ ਵੀ ਤਾਰੀਖ਼ ਦੀ ਚੋਣ ਕਰ ਸਕਦੇ ਹੋ।
IRCTC ਕਸ਼ਮੀਰ ਟੂਰ ਪੈਕੇਜ ਦਾ ਖ਼ਰਚਾ
ਪੈਕੇਜ ਦੀ ਲਾਗਤ ਦੀ ਗੱਲ ਕਰੀਏ ਤਾਂ ਆਰਾਮ ਸ਼੍ਰੇਣੀ ਵਿੱਚ ਟ੍ਰਿਪਲ ਔਕਯੂਪੈਂਸੀ ਪ੍ਰਤੀ ਵਿਅਕਤੀ ਖ਼ਰਚਾ 34,700 ਰੁਪਏ ਹੈ। ਡਬਲ ਔਕਯੂਪੈਂਸੀ 'ਤੇ ਪ੍ਰਤੀ ਵਿਅਕਤੀ 35,900 ਹੈ। ਇਸ ਦੇ ਨਾਲ ਹੀ, ਸਿੰਗਲ ਔਕਯੂਪੈਂਸੀ ਦਾ ਪ੍ਰਤੀ ਵਿਅਕਤੀ ਖ਼ਰਚਾ 44,300 ਰੁਪਏ ਹੈ। ਬਿਸਤਰੇ ਵਾਲੇ 5 ਤੋਂ 11 ਸਾਲ ਦੇ ਬੱਚੇ ਲਈ ਇਸਦਾ ਖ਼ਰਚਾ 31,600 ਰੁਪਏ ਅਤੇ ਬਿਸਤਰੇ ਤੋਂ ਬਿਨਾਂ 5 ਤੋਂ 11 ਸਾਲ ਦੇ ਬੱਚੇ ਲਈ 29,100 ਰੁਪਏ ਹੈ।
IRCTC ਕਸ਼ਮੀਰ ਟੂਰ ਪੈਕੇਜ ਬੁੱਕ ਕਰਾਉਣ ਦਾ ਤਰੀਕਾ
ਯਾਤਰੀ ਇਸ ਟੂਰ ਪੈਕੇਜ ਲਈ IRCTC ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਆਨਲਾਈਨ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।
IRCTC ਦੇ ਕਸ਼ਮੀਰ ਹਵਾਈ ਟੂਰ ਪੈਕੇਜ਼ ਬਾਰੇ ਅਹਿਮ ਜਾਣਕਾਰੀ
ਪੈਕੇਜ ਦਾ ਨਾਮ - ਕਸ਼ਮੀਰ ਹੈਵਨ ਆਨ ਅਰਥ ਐਕਸ ਮੁੰਬਈ (WMA50)
ਰਵਾਨਗੀ ਦੀਆਂ ਤਾਰੀਖਾਂ - 5 ਸਤੰਬਰ, 19 ਸਤੰਬਰ ਅਤੇ 10 ਅਕਤੂਬਰ
ਮੰਜ਼ਿਲ ਕਵਰ- ਸ਼੍ਰੀਨਗਰ, ਗੁਲਮਰਗ, ਸੋਨਮਰਗ, ਪਹਿਲਗਾਮ
ਟੂਰ ਦਾ ਸਮਾਂ - 5 ਰਾਤਾਂ ਅਤੇ 6 ਦਿਨ
ਪੈਕੇਜ ਦਾ ਕਿਰਾਇਆ 34,700/- ਪ੍ਰਤੀ ਵਿਅਕਤੀ ਤੋਂ ਸ਼ੁਰੂ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: IRCTC, Kashmir, Travel, Travel agent