Home /News /lifestyle /

IRCTC Tour Package: ਸ਼ਿਰਡੀ ਸਾਈਂ ਬਾਬਾ ਦੇ ਨਾਲ ਜਯੋਤਿਰਲਿੰਗਾਂ ਦੇ ਕਰੋ ਦਰਸ਼ਨ, ਜਾਣੋ IRCTC ਦਾ ਟੂਰ ਪੈਕੇਜ

IRCTC Tour Package:  ਭਾਰਤੀ ਰੇਲਵੇ ਦੀ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਸ਼ਿਰਡੀ ਦੇ ਸਾਈਂ ਬਾਬਾ ਦੇ ਨਾਲ-ਨਾਲ ਜਯੋਤਿਰਲਿੰਗਾਂ ਦੇ ਦਰਸ਼ਨ ਕਰਨ ਲਈ ਇੱਕ ਟੂਰ ਪੈਕੇਜ ਲਾਂਚ ਕੀਤਾ ਹੈ। ਇਸ ਟੂਰ ਪੈਕੇਜ ਦਾ ਨਾਂ ਸ਼ਿਰਡੀ ਸਾਈਂ ਦਰਸ਼ਨ ਵਿਦ ਜਯੋਤਿਰਲਿੰਗ (Shirdi Sai Darshan With Jyotirlinga) ਰੱਖਿਆ ਗਿਆ ਹੈ। IRCTC ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪੈਕੇਜ ਵਿੱਚ ਤੁਹਾਨੂੰ 4 ਦਿਨ ਅਤੇ 3 ਰਾਤਾਂ ਰੁਕਣ ਦਾ ਮੌਕਾ ਮਿਲੇਗਾ। ਇਸ ਧਾਰਮਿਕ ਯਾਤਰਾ ਦਾ ਕਿਰਾਇਆ 23,285 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਪੈਕੇਜਾਂ ਵਿੱਚ ਯਾਤਰੀਆਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਸ਼ਾਮਲ ਹੈ। ਇਹ ਪੈਕੇਜ ਰਾਏਪੁਰ ਤੋਂ ਸ਼ੁਰੂ ਹੋਵੇਗਾ।

ਹੋਰ ਪੜ੍ਹੋ ...
  • Share this:

ਆਓ ਜਾਣਦੇ ਹਾਂ ਇਸ ਟੂਰ ਪੈਕੇਜ ਦੀਆਂ ਵਿਸ਼ੇਸ਼ਤਾਵਾਂ ਬਾਰੇ : ਪੈਕੇਜ ਦੀ ਲਾਗਤ ਦੀ ਗੱਲ ਕਰੀਏ ਤਾਂ ਆਰਾਮ ਸ਼੍ਰੇਣੀ ਵਿੱਚ ਤਿੰਨ ਲੋਕਾਂ ਦੇ ਲਈ ਇਸ ਪੈਕੇਜ ਵਿੱਚ ਪ੍ਰਤੀ ਵਿਅਕਤੀ ਖਰਚਾ 23,285 ਰੁਪਏ ਹੈ। ਦੋ ਲੋਕਾਂ ਲਈ ਇਸ ਪੈਕੇਜ ਵਿੱਚ ਪ੍ਰਤੀ ਵਿਅਕਤੀ 24195 ਰੁਪਏ ਖਰਚ ਆਵੇਗਾ।

ਇਸ ਦੇ ਨਾਲ ਹੀ, ਸਿੰਗਲ ਆਕੂਪੈਂਸੀ ਦਾ ਪ੍ਰਤੀ ਵਿਅਕਤੀ ਖਰਚਾ 30,250 ਰੁਪਏ ਹੈ। ਬਿਸਤਰੇ ਵਾਲੇ 5 ਤੋਂ 11 ਸਾਲ ਦੇ ਬੱਚੇ ਲਈ 23,575 ਰੁਪਏ ਅਤੇ ਬਿਸਤਰੇ ਤੋਂ ਬਿਨਾਂ 5 ਤੋਂ 11 ਸਾਲ ਦੇ ਬੱਚੇ ਲਈ 21,350 ਰੁਪਏ ਹਨ।

ਤੁਹਾਨੂੰ ਦਸ ਦੇਈਏ ਕਿ ਇਹ ਟੂਰ ਪੈਕੇਜ 3 ਰਾਤਾਂ ਅਤੇ 4 ਦਿਨਾਂ ਦਾ ਹੋਵੇਗਾ। ਇਸ ਵਿੱਚ ਜੋ-ਜੋ ਮੰਜ਼ਿਲਾਂ ਕਵਰ ਕੀਤੀਆਂ ਜਾਣਗੀਆਂ ਉਹ ਹੇਠ ਲਿਖੀਆਂ ਹਨ:

  • ਮੰਜ਼ਿਲ ਕਵਰ- ਸਾਈਂ ਸਮਾਧੀ ਮੰਦਿਰ, ਤ੍ਰਿੰਬਕੇਸ਼ਵਰ ਜਯੋਤਿਰਲਿੰਗ, ਸ਼ਨੀ ਸ਼ਿੰਗਨਾਪੁਰ, ਗਿਰਨੇਸ਼ਵਰ ਜਯੋਤਿਰਲਿੰਗ ਅਤੇ ਏਲੋਰਾ ਗੁਫਾ

  • ਪੈਕੇਜ ਦਾ ਨਾਮ: ਸ਼ਿਰਡੀ ਸਾਈਂ ਦਰਸ਼ਨ ਵਿਦ ਜਯੋਤਿਰਲਿੰਗ (Shirdi Sai Darshan With Jyotirlinga)

  • ਯਾਤਰਾ ਮੋਡ - ਫਲਾਈਟ

  • ਰਵਾਨਗੀ ਦੀ ਮਿਤੀ - 7 ਅਗਸਤ 2022

ਬੁੱਕ ਕਿਵੇਂ ਕਰੀਏ : ਹੁਣ ਜੇ ਤੁਸੀਂ ਇਕੱਲੇ ਜਾਂ ਆਪਣੇ ਪਰਿਵਾਰ ਤੇ ਦੋਸਤਾਂ ਮਿੱਤਰਾਂ ਨਾਲ ਇੱਥੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਹੈ ਤਾਂ ਤੁਹਾਨੂੰ ਦਸ ਦੇਈਏ ਕਿ ਯਾਤਰੀ ਇਸ ਟੂਰ ਪੈਕੇਜ ਲਈ IRCTC ਦੀ ਵੈੱਬਸਾਈਂਟ www.irctctourism.com 'ਤੇ ਜਾ ਕੇ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।
Published by:rupinderkaursab
First published:

Tags: Business, IRCTC, Tour, Tourism, Travel

ਅਗਲੀ ਖਬਰ