• Home
  • »
  • News
  • »
  • lifestyle
  • »
  • IRCTC TOUR PACKAGES KEVADIA TOUR WITH AHMEDABAD AMBAJI DARSHAN EX VADODARA TOUR PACKAGES GH AP AS

IRCTC ਦੇ ਰਹੀ ਹੈ ਤਿੰਨ ਦਿਨਾਂ ਦਾ ਟੂਰ ਪੈਕੇਜ, ਘੱਟ ਖਰਚ 'ਚ ਗੁਜਰਾਤ ਘੁੰਮਣ ਦਾ ਵਧੀਆ ਮੌਕਾ

ਇੰਡੀਅਨ ਰੇਲਵੇ ਟੂਰਿਜ਼ਮ ਐਂਡ ਕੇਟਰਿੰਗ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਇੰਨੀ ਘੱਟ ਰਕਮ ਵਿੱਚ ਗੁਜਰਾਤ ਦਾ ਦੌਰਾ ਕਰਨ ਦਾ ਪ੍ਰਬੰਧ ਕੀਤਾ ਹੈ। ਇਸ ਦੇ ਲਈ IRCTC ਇੱਕ ਖਾਸ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਟੂਰ ਪੈਕੇਜ ਨੂੰ ਕੇਵਡੀਆ ਟੂਰ ਵਿਦ ਅਹਿਮਦਾਬਾਦ - ਅੰਬਾਜੀ ਦਰਸ਼ਨ ਐਕਸ ਵਡੋਦਰਾ ਦਾ ਨਾਮ ਦਿੱਤਾ ਗਿਆ ਹੈ।

  • Share this:
ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਅਜਿਹੇ 'ਚ ਜੋ ਪਰਿਵਾਰ ਘੁੰਮਣ ਦੀ ਯੋਜਨਾ ਬਣਾ ਰਹੇ ਹਨ ਉਨ੍ਹਾਂ ਲਈ ਆਈਆਰਸੀਟੀਸੀ ਟੂਰ ਪੈਕੇਜ਼ ਦੀ ਪੇਸ਼ਕਸ਼ ਕਰ ਰਿਹਾ ਹੈ। ਜੇਕਰ ਤੁਸੀਂ ਗੁਜਰਾਤ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਤੁਸੀਂ ਸਿਰਫ਼ 8790 ਰੁਪਏ ਵਿੱਚ ਭਾਰਤ ਦੇ ਮੁੱਖ ਸ਼ਕਤੀਪੀਠ ਅੰਬਾਜੀ ਮੰਦਿਰ ਦੇ ਦਰਸ਼ਨ ਕਰਨ ਦੇ ਨਾਲ-ਨਾਲ, ਤੁਸੀਂ ਦੁਨੀਆ ਦੀ ਸਭ ਤੋਂ ਉੱਚੀ ਸਟੈਚੂ ਆਫ਼ ਯੂਨਿਟੀ ਅਤੇ ਲਕਸ਼ਮੀ ਵਿਲਾਸ ਪੈਲੇਸ ਵੀ ਜਾ ਸਕਦੇ ਹੋ।

ਇੰਡੀਅਨ ਰੇਲਵੇ ਟੂਰਿਜ਼ਮ ਐਂਡ ਕੇਟਰਿੰਗ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਇੰਨੀ ਘੱਟ ਰਕਮ ਵਿੱਚ ਗੁਜਰਾਤ ਦਾ ਦੌਰਾ ਕਰਨ ਦਾ ਪ੍ਰਬੰਧ ਕੀਤਾ ਹੈ। ਇਸ ਦੇ ਲਈ IRCTC ਇੱਕ ਖਾਸ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਟੂਰ ਪੈਕੇਜ ਨੂੰ ਕੇਵਡੀਆ ਟੂਰ ਵਿਦ ਅਹਿਮਦਾਬਾਦ - ਅੰਬਾਜੀ ਦਰਸ਼ਨ ਐਕਸ ਵਡੋਦਰਾ ਦਾ ਨਾਮ ਦਿੱਤਾ ਗਿਆ ਹੈ।

ਇਹ ਟੂਰ ਪੈਕੇਜ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸ਼ੁਰੂ ਹੁੰਦਾ ਹੈ। ਦੋ ਰਾਤਾਂ ਅਤੇ ਤਿੰਨ ਦਿਨਾਂ ਦੇ ਇਸ ਟੂਰ ਪੈਕੇਜ ਵਿੱਚ ਤੁਹਾਨੂੰ ਅਹਿਮਦਾਬਾਦ ਅਤੇ ਇਸ ਦੇ ਆਲੇ-ਦੁਆਲੇ ਘੁੰਮਣ ਦਾ ਮੌਕਾ ਮਿਲੇਗਾ। IRCTC ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਲਿਖਿਆ ਹੈ, ''ਅੰਬਾਜੀ ਮੰਦਰ ਭਾਰਤ ਦਾ ਇੱਕ ਪ੍ਰਮੁੱਖ ਸ਼ਕਤੀਪੀਠ ਹੈ। ਤੁਸੀਂ ਦੁਨੀਆ ਦੀ ਸਭ ਤੋਂ ਉੱਚੀ ਸਟੈਚੂ ਆਫ ਯੂਨਿਟੀ, ਲਕਸ਼ਮੀ ਵਿਲਾਸ ਪੈਲੇਸ ਸਮੇਤ ਕਈ ਖਾਸ ਥਾਵਾਂ 'ਤੇ ਜਾਣ ਦਾ ਆਨੰਦ ਲੈ ਸਕਦੇ ਹੋ। ਇਸ ਪੈਕੇਜ ਲਈ ਸਿਰਫ 8790 ਰੁਪਏ ਪ੍ਰਤੀ ਵਿਅਕਤੀ ਖਰਚ ਕਰਨੇ ਪੈਣਗੇ।

ਕੀ ਹੈ ਖਾਸ?
ਦੱਸ ਦਈਏ ਕਿ ਇਸ ਟੂਰ ਪੈਕੇਜ ਵਿੱਚ ਆਈਆਰਸੀਟੀਸੀ ਸੈਲਾਨੀਆਂ ਦੇ ਠਹਿਰਣ ਅਤੇ ਯਾਤਰਾ ਦੀ ਵਿਵਸਥਾ ਕਰੇਗੀ। ਇਸ ਪੈਕੇਜ ਵਿੱਚ ਨਾਸ਼ਤਾ ਅਤੇ ਰਾਤ ਦਾ ਖਾਣਾ ਵੀ ਸ਼ਾਮਲ ਕੀਤਾ ਜਾਵੇਗਾ। ਪਹਿਲੇ ਦਿਨ ਸੈਲਾਨੀਆਂ ਨੂੰ ਵਡੋਦਰਾ ਰੇਲਵੇ ਸਟੇਸ਼ਨ ਤੋਂ ਲਕਸ਼ਮੀ ਵਿਲਾਸ ਪੈਲੇਸ ਅਤੇ ਬੜੌਦਾ ਮਿਊਜ਼ੀਅਮ ਵਰਗੀਆਂ ਦਿਲਚਸਪ ਥਾਵਾਂ 'ਤੇ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਸਟੈਚੂ ਆਫ ਯੂਨਿਟੀ ਲਿਜਾਇਆ ਜਾਵੇਗਾ। ਰਾਤ ਨੂੰ ਅਹਿਮਦਾਬਾਦ ਦੇ ਹੋਟਲ ਵਿੱਚ ਠਹਿਰਾਇਆ ਜਾਵੇਗਾ। ਦੂਜੇ ਦਿਨ ਸਵੇਰੇ ਅੰਬਾਜੀ ਮੰਦਰ ਦੇ ਦਰਸ਼ਨ ਕੀਤੇ ਜਾਣਗੇ। ਦੌਰੇ ਦੇ ਤੀਜੇ ਅਤੇ ਆਖਰੀ ਦਿਨ ਸਾਬਰਮਤੀ ਆਸ਼ਰਮ, ਕੰਕਰੀਆ ਝੀਲ ਅਤੇ ਅਕਸ਼ਰਧਾਮ ਮੰਦਰ ਦਾ ਦੌਰਾ ਕੀਤਾ ਜਾਵੇਗਾ।

ਕਿੰਨਾ ਹੋਵੇਗਾ ਮੁੱਲ?
ਪੈਕੇਜ ਮੁਤਾਬਿਕ ਡਬਲ ਸ਼ੇਅਰਿੰਗ ਲਈ, ਤੁਹਾਨੂੰ ਪ੍ਰਤੀ ਵਿਅਕਤੀ 8890 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਟ੍ਰਿਪਲ ਸ਼ੇਅਰਿੰਗ ਲਈ ਪ੍ਰਤੀ ਵਿਅਕਤੀ 8590 ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਜੇਕਰ ਚਾਈਲਡ ਵਿਦ ਬੈੱਡ ਦੀ ਗੱਲ ਕਰੀਏ ਤਾਂ ਪ੍ਰਤੀ ਬੱਚਾ 7390 ਰੁਪਏ ਖਰਚ ਕਰਨੇ ਪੈਣਗੇ। ਇਸ IRCTC ਪੈਕੇਜ ਬਾਰੇ ਹੋਰ ਜਾਣਕਾਰੀ ਲਈ, ਅਧਿਕਾਰਲਿੰਕ http://bit.ly/3FlMvnB 'ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।
Published by:Amelia Punjabi
First published: