ਦੇਸ਼ ਦੁਨੀਆਂ ਵਿੱਚ ਘੁੰਮਣ ਦਾ ਮੌਕਾ ਕੋਈ ਵੀ ਛੱਡਣਾ ਨਹੀਂ ਚਾਹੁੰਦਾ। ਬੇਸ਼ੱਕ ਵਿਦੇਸ਼ ਘੁੰਮਣ ਲਈ ਇਕ ਵਿਅਕਤੀ ਨੂੰ ਕਈ ਪਾਪੜ ਵੇਲਣੇ ਪੈਂਦੇ ਹਨ। ਪਰ ਜੇਕਰ ਤੁਸੀਂ ਵੀ ਘੁੰਮਣ ਦੇ ਸ਼ੌਕੀਨ ਹੋ ਅਤੇ ਦੁਬਈ ਘੁੰਮਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ IRCTC ਇੱਕ ਸ਼ਾਨਦਾਰ ਟੂਰ ਪੈਕੇਜ ਲੈ ਕੇ ਆਈ ਹੈ ਜਿਸ ਦੇ ਤਹਿਤ ਤੁਹਾਨੂੰ ਦੁਬਈ ਵਿੱਚ 5 ਦਿਨ ਅਤੇ 4 ਰਾਤਾਂ ਲਈ ਘੁੰਮਣ ਦਾ ਮੌਕਾ ਮਿਲੇਗਾ। ਇਸ ਪੈਕੇਜ ਵਿੱਚ, ਤੁਹਾਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ (Burj Khalifa) ਦੇਖਣ ਨੂੰ ਮਿਲੇਗਾ।
IRCTC ਦੇ ਇਸ ਟੂਰ ਪੈਕੇਜ ਵਿੱਚ, ਬੁਰਜ ਖਲੀਫਾ ਤੋਂ ਇਲਾਵਾ, ਤੁਹਾਨੂੰ ਮਿਊਜ਼ੀਕਲ ਫਾਊਂਟੇਨ ਸ਼ੋਅ, ਡਿਜਰਟ ਸਫਾਰੀ, ਦੁਬਈ ਦੇ ਕਈ ਵੱਡੇ ਮਾਲ, ਡਵ ਕਰੂਜ਼ ਟੂਰ, ਆਬੂ ਧਾਬੀ ਸਿਟੀ ਟੂਰ ਅਤੇ ਫੇਰਾਰੀ ਵਰਲਡ ਦੇਖਣ ਦਾ ਮੌਕਾ ਮਿਲੇਗਾ।
ਇਹ ਹਨ ਟੂਰ ਦੀਆਂ ਵਿਸ਼ੇਸ਼ ਗੱਲਾਂ:
ਮਿਲਣਗੀਆਂ ਇਹ ਸਹੂਲਤਾਂ:
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਤੁਸੀਂ ਇਸ ਯਾਤਰਾ ਦਾ ਹਿੱਸਾ ਬਣਦੇ ਹੋ ਤਾਂ ਤੁਹਾਨੂੰ ਦੁਬਈ ਜਾਣ ਅਤੇ ਆਉਣ ਵਾਲੀ ਫਲਾਈਟ ਦੀਆਂ ਟਿਕਟਾਂ ਦੇ ਨਾਲ ਉੱਥੇ ਰਹਿਣ ਲਈ ਇੱਕ ਤਿੰਨ ਸਿਤਾਰਾ ਹੋਟਲ ਮਿਲੇਗਾ। ਇਸ ਵਿੱਚ ਹੀ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਸ਼ਾਮਲ ਹੈ।
ਕਿੰਨਾ ਹੋਵੇਗਾ ਖਰਚਾ:
ਜੇਕਰ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਇਸਦਾ ਦਾ ਖਰਚ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਲੋਕ ਘੁੰਮਣ ਲਈ ਜਾਣਾ ਚਾਹੁੰਦੇ ਹੋ। ਇੱਕਲੇ ਵਿਅਕਤੀ ਲਈ ਇਸਦਾ ਖਰਚ 101,800 ਰੁਪਏ ਹੈ ਜਦਕਿ ਜੇਕਰ ਤੁਸੀਂ 2 ਜਾਂ 3 ਲੋਕਾਂ ਦੀ ਬੁਕਿੰਗ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 85100 ਰੁਪਏ ਹੀ ਖਰਚ ਕਰਨੇ ਹੋਣਗੇ।
ਬੱਚਿਆਂ ਦੇ ਖਰਚ ਦੀ ਗੱਲ ਕਰੀਏ ਤਾਂ ਬੱਚਿਆਂ ਦਾ ਕਿਰਾਇਆ 84,400 ਰੁਪਏ ਰੱਖਿਆ ਗਿਆ ਹੈ। ਤੁਸੀਂ ਇਸ ਪੈਕੇਜ ਨੂੰ ਆਈਆਰਸੀਟੀਸੀ ਦਫ਼ਤਰ ਜਾ ਕੇ ਜਾਂ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਵੀ ਬੁੱਕ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।