Home /News /lifestyle /

IRDA ਜਲਦੀ ਲਾਗੂ ਕਰੇਗੀ 'ਬੀਮਾ ਸੁਗਮ' ਪੋਰਟਲ, ਸਸਤਾ ਹੋਵੇਗਾ ਬੀਮਾ, ਪੜ੍ਹੋ ਪੂਰੀ ਖ਼ਬਰ

IRDA ਜਲਦੀ ਲਾਗੂ ਕਰੇਗੀ 'ਬੀਮਾ ਸੁਗਮ' ਪੋਰਟਲ, ਸਸਤਾ ਹੋਵੇਗਾ ਬੀਮਾ, ਪੜ੍ਹੋ ਪੂਰੀ ਖ਼ਬਰ

ਤੁਸੀਂ ਵੱਖ-ਵੱਖ ਕੰਪਨੀਆਂ ਦੀਆਂ ਬੀਮਾ ਪਾਲਿਸੀਆਂ ਨੂੰ ਦੇਖ ਕੇ ਸਭ ਤੋਂ ਵਧੀਆ ਪਾਲਿਸੀ ਚੁਣ ਸਕੋਗੇ

ਤੁਸੀਂ ਵੱਖ-ਵੱਖ ਕੰਪਨੀਆਂ ਦੀਆਂ ਬੀਮਾ ਪਾਲਿਸੀਆਂ ਨੂੰ ਦੇਖ ਕੇ ਸਭ ਤੋਂ ਵਧੀਆ ਪਾਲਿਸੀ ਚੁਣ ਸਕੋਗੇ

ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਜੋ ਕਿ ਭਾਰਤ ਵਿੱਚ ਬੀਮਾ ਉਤਪਾਦਾਂ ਅਤੇ ਕੰਪਨੀਆਂ ਦੇ ਕੰਮਕਾਜ 'ਤੇ ਨਜ਼ਰ ਰੱਖਦੀ ਹੈ, ਜਲਦੀ ਹੀ "ਬੀਮਾ ਸੁਗਮ" ਨੂੰ ਲਾਂਚ ਕਰਨ ਵਾਲੀ ਹੈ। ਇਹ ਇੱਕ ਔਨਲਾਈਨ ਪਲੇਟਫਾਰਮ ਹੋਵੇਗਾ ਜਿੱਥੋਂ ਤੁਸੀਂ ਬੀਮਾ ਪਾਲਿਸੀਆਂ ਖਰੀਦ ਅਤੇ ਹੋਰ ਸੇਵਾਵਾਂ ਦਾ ਲਾਭ ਲੈ ਸਕੋਗੇ। ਇੱਥੇ ਜੀਵਨ ਬੀਮਾ ਅਤੇ ਆਮ ਬੀਮਾ ਪਾਲਿਸੀਆਂ ਦੀਆਂ ਸਾਰੀਆਂ ਕਿਸਮਾਂ ਨੂੰ ਸੂਚੀਬੱਧ ਕੀਤਾ ਜਾਵੇਗਾ। ਖਬਰਾਂ ਆ ਰਹੀਆਂ ਹਨ ਕਿ ਇਹ ਸੁਵਿਧਾ 1 ਜਨਵਰੀ 2023 ਤੋਂ ਸ਼ੁਰੂ ਹੋ ਸਕਦੀ ਹੈ।

ਹੋਰ ਪੜ੍ਹੋ ...
  • Share this:

ਦੁਨੀਆਂ ਭਰ ਵਿੱਚ ਕੋਰੋਨਾ ਤੋਂ ਬਾਅਦ ਲੋਕਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਬੀਮਾ ਲੈਣਾ ਸ਼ੁਰੂ ਕਰ ਦਿੱਤਾ ਹੈ ਫਿਰ ਚਾਹੇ ਉਹ ਬੀਮਾ ਸਿਹਤ ਬੀਮਾ ਹੋਵੇ ਜਾਂ ਲਾਈਫ ਇੰਸੂਰੈਂਸ। ਪਰ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਤੁਸੀਂ ਕੋਈ ਬੀਮਾ ਖਰੀਦਦੇ ਹੋ ਅਤੇ ਆਪਣਾ ਪ੍ਰੀਮੀਅਮ ਭਰਦੇ ਹੋ ਤਾਂ ਇਸਦਾ ਬਹੁਤ ਵੱਡਾ ਹਿੱਸਾ ਏਜੰਟ ਦੀ ਕਮੀਸ਼ਨ ਵਿੱਚ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਕੰਪਨੀ ਨੂੰ ਦਲਾਲ ਨੂੰ ਵੀ ਕਮਿਸ਼ਨ ਦੇਣਾ ਪੈਂਦਾ ਹੈ। ਇਸ ਤਰ੍ਹਾਂ ਕੰਪਨੀ ਦਾ ਖਰਚ ਵੱਧ ਜਾਂਦਾ ਹੈ।

ਪਰ ਹੁਣ ਇੱਕ ਵਧੀਆ ਖਬਰ ਆ ਰਹੀ ਹੈ ਕਿ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਜੋ ਕਿ ਭਾਰਤ ਵਿੱਚ ਬੀਮਾ ਉਤਪਾਦਾਂ ਅਤੇ ਕੰਪਨੀਆਂ ਦੇ ਕੰਮਕਾਜ 'ਤੇ ਨਜ਼ਰ ਰੱਖਦੀ ਹੈ, ਜਲਦੀ ਹੀ "ਬੀਮਾ ਸੁਗਮ" ਨੂੰ ਲਾਂਚ ਕਰਨ ਵਾਲੀ ਹੈ। ਇਹ ਇੱਕ ਔਨਲਾਈਨ ਪਲੇਟਫਾਰਮ ਹੋਵੇਗਾ ਜਿੱਥੋਂ ਤੁਸੀਂ ਬੀਮਾ ਪਾਲਿਸੀਆਂ ਖਰੀਦ ਅਤੇ ਹੋਰ ਸੇਵਾਵਾਂ ਦਾ ਲਾਭ ਲੈ ਸਕੋਗੇ। ਇੱਥੇ ਜੀਵਨ ਬੀਮਾ ਅਤੇ ਆਮ ਬੀਮਾ ਪਾਲਿਸੀਆਂ ਦੀਆਂ ਸਾਰੀਆਂ ਕਿਸਮਾਂ ਨੂੰ ਸੂਚੀਬੱਧ ਕੀਤਾ ਜਾਵੇਗਾ। ਖਬਰਾਂ ਆ ਰਹੀਆਂ ਹਨ ਕਿ ਇਹ ਸੁਵਿਧਾ 1 ਜਨਵਰੀ 2023 ਤੋਂ ਸ਼ੁਰੂ ਹੋ ਸਕਦੀ ਹੈ।

ਇਸ ਦਾ ਸਭ ਤੋਂ ਵੱਡਾ ਲਾਭ ਗਾਹਕਾਂ ਨੂੰ ਹੋਵੇਗਾ ਕਿਉਂਕਿ ਇਸ ਨਾਲ ਬੀਮਾ ਏਜੰਟਾਂ ਅਤੇ ਦਲਾਲਾਂ ਦੀ ਭੂਮਿਕਾ ਘੱਟ ਹੋ ਜਾਵੇਗੀ ਅਤੇ ਕੰਪਨੀਆਂ ਨੂੰ ਵੀ ਇਸਦਾ ਲਾਭ ਹੋਵੇਗਾ। ਬੀਮਾ ਸੁਗਮ ਦਾ ਉਦੇਸ਼ ਸਾਰੀਆਂ ਬੀਮਾ ਕੰਪਨੀਆਂ, ਗਾਹਕਾਂ ਅਤੇ ਦਲਾਲਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣਾ ਹੈ। ਇਸ ਤਰ੍ਹਾਂ ਕੰਪਨੀਆਂ ਦੇ ਖਰਚ ਘੱਟ ਹੋਣਗੇ ਅਤੇ ਉਹਨਾਂ ਦੇ ਪ੍ਰੋਡਕਟਸ ਦੀਆਂ ਕੀਮਤਾਂ ਵੀ ਘੱਟ ਹੋ ਜਾਣਗੀਆਂ ਜਿਸ ਨਾਲ ਹਰ ਕੋਈ ਉਹਨਾਂ ਨੂੰ ਖਰੀਦ ਸਕੇਗਾ।

ਆਓ ਜਾਣਦੇ ਹਾਂ ਕਿ ਬੀਮਾ ਸੁਗਮ ਦੇ ਨਾਲ ਕੀ-ਕੀ ਫਾਇਦੇ ਹੋਣਗੇ:

1. ਇਸ ਦਾ ਸਭ ਤੋਂ ਵੱਧ ਲਾਭ ਆਮ ਗਾਹਕਾਂ ਅਤੇ ਕੰਪਨੀ ਨੂੰ ਹੋਵੇਗਾ। ਜਿੱਥੇ ਪ੍ਰੋਡਕਟ ਸਸਤੇ ਹੋਣਗੇ ਉੱਥੇ ਨਾਲ ਹੀ ਕਮਿਸ਼ਨ ਅਤੇ ਦਲਾਲੀ ਘੱਟ ਹੋਣ ਨਾਲ ਕੰਪਨੀ ਦਾ ਖਰਚ ਘੱਟ ਜਾਵੇਗਾ। ਜਿੱਥੇ ਹੁਣ ਕਮਿਸ਼ਨ 30-40% ਹੁੰਦਾ ਹੈਸੁਗਮ ਬੀਮੇ ਨਾਲ ਇਹ ਸਿਰਫ 5-8% ਹੋ ਜਾਵੇਗਾ। ਇਸ ਨਾਲ ਪ੍ਰੀਮੀਅਮ ਸਸਤਾ ਹੋਵੇਗਾ।

2. ਤੁਸੀਂ ਵੱਖ-ਵੱਖ ਕੰਪਨੀਆਂ ਦੀਆਂ ਬੀਮਾ ਪਾਲਿਸੀਆਂ ਨੂੰ ਦੇਖ ਕੇ ਸਭ ਤੋਂ ਵਧੀਆ ਪਾਲਿਸੀ ਚੁਣ ਸਕੋਗੇ। ਤੁਲਨਾ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਸਹੂਲਤ ਤੁਹਾਨੂੰ ਬਿਨ੍ਹਾਂ ਕਿਸੇ ਫੀਸ ਦੇ ਮਿਲੇਗੀ।

3. ਇੱਕ ਹੋਰ ਫਾਇਦਾ ਇਹ ਹੋਵੇਗਾ ਕਲੇਮ ਕਰਨ ਵਿੱਚ ਤੁਹਾਨੂੰ ਬਹੁਤ ਆਸਾਨੀ ਹੋਵੇਗੀ। ਇੱਥੇ ਤੁਹਾਨੂੰ ਪੇਪਰਲੈੱਸ ਕਲੇਮ ਦੀ ਸੁਵਿਧਾ ਮਿਲੇਗੀ। ਇਹ ਸਾਰਾ ਕੰਮ ਡਿਜੀਟਲ ਰੂਪ ਵਿਚ ਹੀ ਹੋਵੇਗਾ।

Published by:Shiv Kumar
First published:

Tags: Health, Insurance, Life