ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਨੇ ਸ਼ੁੱਕਰਵਾਰ ਯਾਨੀ ਕਿ 29 ਅਪ੍ਰੈਲ ਨੂੰ ਬੀਮਾ ਕੰਪਨੀਆਂ ਨੂੰ ਵਿੱਤੀ ਅਤੇ ਬੀਮਾ ਖੇਤਰਾਂ ਵਿੱਚ 30 ਫੀਸਦੀ ਤੱਕ ਐਕਸਪੋਜ਼ਰ ਰੱਖਣ ਦੀ ਇਜਾਜ਼ਤ ਦਿੱਤੀ ਹੈ। ਨਿਵੇਸ਼ ਲਈ ਸੈਕਟਰਲ ਕੈਪ ਸੀਮਾ ਵਿੱਚ ਵਾਧਾ ਬੀਮਾ ਅਤੇ ਬੈਂਕਿੰਗ ਸਟਾਕਾਂ ਲਈ ਚੰਗਾ ਸਾਬਤ ਹੋ ਸਕਦਾ ਹੈ। ਬੀਮਾ ਰੈਗੂਲੇਟਰ ਨੇ ਇਕ ਸਰਕੂਲਰ 'ਚ ਕਿਹਾ ਹੈ ਕਿ ਉਹ ਬੀਮਾ ਕੰਪਨੀਆਂ ਨੂੰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿੱਤੀ ਅਤੇ ਬੀਮਾ 'ਚ ਆਪਣੀ ਨਿਵੇਸ਼ ਸੰਪੱਤੀ ਦਾ 30 ਫੀਸਦੀ ਤੱਕ ਨਿਵੇਸ਼ ਕਰਨ ਦੀ ਇਜਾਜ਼ਤ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਦੇ ਲਈ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਨਿਯਮ, 2016 ਵਿੱਚ ਸੋਧ ਕੀਤੀ ਗਈ ਹੈ। ਬੀਮਾ ਕੰਪਨੀਆਂ ਲਈ ਇਹ ਨਿਵੇਸ਼ ਸੀਮਾ ਪਹਿਲਾਂ 25 ਫੀਸਦੀ ਸੀ। ਨਿਯਮਾਂ ਵਿੱਚ ਬਦਲਾ ਕਰਕੇ ਇਸਨੂੰ ਹੁਣ 30 ਫੀਸਦੀ ਕਰ ਦਿੱਤਾ ਗਿਆ ਹੈ। IRDAI ਇੱਕ ਸਿਖਰਲੀ ਸੰਸਥਾ ਹੈ ਜੋ ਭਾਰਤ ਵਿੱਚ ਬੀਮਾ ਖੇਤਰ ਦੀ ਨਿਗਰਾਨੀ ਕਰਦੀ ਹੈ। ਇਸਦਾ ਮੁੱਖ ਉਦੇਸ਼ ਪਾਲਿਸੀਧਾਰਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਬੀਮਾ ਉਦਯੋਗ ਨੂੰ ਨਿਯਮਤ ਕਰਨਾ ਹੈ।
ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2008 ਵਿੱਚ, ਬੀਮਾ ਰੈਗੂਲੇਟਰ ਨੇ ਬੀਮਾ ਕੰਪਨੀਆਂ ਨੂੰ ਕਾਰਪੋਰੇਟ ਸਮੂਹਾਂ ਦੇ ਸ਼ੇਅਰਾਂ ਵਿੱਚ ਆਪਣੇ ਨਿਵੇਸ਼ ਪੋਰਟਫੋਲੀਓ ਵਿੱਚ ਵਿਭਿੰਨਤਾ ਕਰਨ ਦੀ ਇਜਾਜ਼ਤ ਦਿੱਤੀ ਸੀ। ਉਸ ਸਮੇਂ, IRDA ਨੇ ਤੁਰੰਤ 10 ਪ੍ਰਤੀਸ਼ਤ ਨਿਵੇਸ਼ ਸੀਮਾ ਨੂੰ ਵਧਾ ਕੇ 25 ਪ੍ਰਤੀਸ਼ਤ ਕਰਨ ਦਾ ਫ਼ੈਸਲਾ ਕੀਤਾ ਸੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ IRDAI ਚੇਅਰਮੈਨ ਦੇਬਾਸ਼ੀਸ਼ ਪਾਂਡਾ ਨੇ ਹਾਲ ਹੀ ਵਿੱਚ ਪੂੰਜੀ ਜੁਟਾਉਣ ਲਈ ਬੀਮਾ ਕੰਪਨੀਆਂ ਨੂੰ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੋਣ ਲਈ ਕਿਹਾ। IRDAI ਦੇ ਚੇਅਰਮੈਨ ਕਿਹਾ ਸੀ ਕਿ ਸੂਚੀਕਰਨ ਬੀਮਾਕਰਤਾਵਾਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਪੂੰਜੀ ਜੁਟਾਉਣ ਵਿੱਚ ਮਦਦ ਕਰੇਗਾ ਅਤੇ ਦੇਸ਼ ਵਿੱਚ ਬੀਮੇ ਦੀ ਕਵਰੇਜ ਨੂੰ ਵੀ ਵਧਾਏਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੀ ਕਿ ਅਸੀਂ ਬੀਮਾ ਕੰਪਨੀਆਂ ਨੂੰ ਸੂਚੀਬੱਧ ਹੋਣ ਲਈ ਕਹਿ ਰਹੇ ਹਾਂ ਤਾਂ ਜੋ ਉਨ੍ਹਾਂ ਦੀ ਪੂੰਜੀ ਤੱਕ ਪਹੁੰਚ ਵਧ ਸਕੇ। ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੀ ਸੂਚੀਬੱਧ ਹੋਣ ਨਾਲ, ਲਗਭਗ 60 ਪ੍ਰਤੀਸ਼ਤ ਸੈਕਟਰ ਸੂਚੀਬੱਧ ਹੋ ਜਾਵੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।