Home /News /lifestyle /

ਫ਼ਲਾਂ-ਸਬਜ਼ੀਆਂ ਨੂੰ ਮਿਲਾ ਕੇ ਬਣਾਈ ਸਮੂਦੀ ਹੁੰਦੀ ਹੈ ਹਾਨੀਕਾਰਕ? ਜਾਣੋ ਮਾਹਰਾਂ ਦੀ ਰਾਏ

ਸਮੂਦੀਜ਼ (Smoothies) ਨੂੰ ਅਕਸਰ ਇੱਕ ਸਿਹਤਮੰਦ ਭੋਜਨ ਦੇ ਰੂਪ ਵਿੱਚ ਪ੍ਰਚਾਰਿਆ ਜਾਂਦਾ ਹੈ। ਇਹ ਪੀਣ ਪਦਾਰਥ ਕਿਸੇ ਵੀ ਸੁਆਦ ਜਾਂ ਖੁਰਾਕ ਦੀ ਤਰਜੀਹ ਅਨੁਸਾਰ ਸੋਧੇ ਜਾ ਸਕਦੇ ਹਨ। ਤੁਸੀਂ ਸਮੂਦੀਜ਼ ਖੁਦ ਤਿਆਰ ਕਰ ਸਕਦੇ ਹੋ ਅਤੇ ਵਿਸ਼ੇਸ਼ ਕੈਫੇ ਅਤੇ ਕਰਿਆਨੇ ਦੀਆਂ ਦੁਕਾਨਾਂ ਤੋਂ ਤਾਜ਼ੇ ਜਾਂ ਬੋਤਲਬੰਦ ਦੋਹਾਂ ਰੂਪਾਂ ਵਿਚ ਖਰੀਦ ਸਕਦੇ ਹੋ। ਜ਼ਿਆਦਾਤਰ ਸਮੂਦੀਜ਼ ਸਬਜ਼ੀਆਂ ਅਤੇ ਫ਼ਲਾਂ ਦੀਆਂ ਬਣੀਆਂ ਹੁੰਦੀਆਂ ਹਨ, ਪਰ ਕੁਝ ਸਮੂਦੀ ਖੰਡ ਜਾਂ ਹੋਰ ਗੈਰ-ਸਿਹਤਮੰਦ ਸਮੱਗਰੀ ਨਾਲ ਵੀ ਭਰੀਆਂ ਹੁੰਦੀਆਂ ਹਨ। ਲੋਕ ਅਕਸਰ ਇਹ ਵਿਚਾਰ ਕਰਦੇ ਹਨ ਕਿ ਕੀ ਫ਼ਲਾਂ ਅਤੇ ਸਬਜ਼ੀਆਂ ਨੂੰ ਸਮੂਦੀ ਵਿੱਚ ਮਿਲਾਉਣ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਤਾਂ ਨਹੀਂ ਪਵੇਗਾ ਹੈ।

ਹੋਰ ਪੜ੍ਹੋ ...
  • Share this:

ਹਿੰਦੁਸਤਾਨ ਟਾਈਮਜ਼ (Hindustan Times) ਨਾਲ ਗੱਲਬਾਤ ਵਿੱਚ ਡਾਇਟੀਸ਼ੀਅਨ ਗਰਿਮਾ ਗੋਇਲ ਨੇ ਦੱਸਿਆ ਕਿ ਸਬਜ਼ੀਆਂ ਅਤੇ ਫ਼ਲਾਂ ਨੂੰ ਮਿਲਾਉਣਾ ਇੱਕ ਵਿਵਾਦਪੂਰਨ ਵਿਸ਼ਾ ਕਿਉਂ ਹੈ। ਉਸਨੇ ਕਿਹਾ ਕਿ ਫ਼ਲਾਂ ਅਤੇ ਸਬਜ਼ੀਆਂ ਵਿੱਚ ਵੱਖੋ-ਵੱਖਰੇ ਪਾਚਨ ਤੱਤਵ ਹੁੰਦੇ ਹਨ ਇਸ ਲਈ ਦੋਵਾਂ ਨੂੰ ਜੋੜਨਾ ਸੰਭਾਵੀ ਗੈਸਟਰੋਇੰਟੇਸਟਾਈਨਲ ਵਿਗਾੜ ਨਾਲ ਜੁੜਿਆ ਹੋਇਆ ਹੈ।

ਉਸ ਦੇ ਅਨੁਸਾਰ, ਭੋਜਨ ਦਾ ਸੇਵਨ ਕਰਨ 'ਤੇ, ਵੱਖ-ਵੱਖ ਪਾਚਕ ਅੰਤੜੀਆਂ ਦੁਆਰਾ ਅਨਜ਼ਾਈਮ ਛੱਡੇ ਜਾਂਦੇ ਹਨ ਜੋ ਭੋਜਨਾਂ ਵਿਚਕਾਰ ਫਰਕ ਨਹੀਂ ਕਰਦੇ। ਇਸਦੇ ਨਾਲ ਹੀ ਉਸਨੇ ਦੱਸਿਆ ਕਿ ਫ਼ਲਾਂ ਅਤੇ ਸਬਜ਼ੀਆਂ ਨੂੰ ਪਚਣ ਵਿੱਚ ਲੱਗਣ ਵਾਲਾ ਸਮਾਂ ਵੀ ਵੱਖਰਾ ਹੁੰਦਾ ਹੈ। ਫ਼ਲਾਂ ਨੂੰ ਪਚਣ ਵਿੱਚ ਲਗਭਗ ਦੋ ਘੰਟੇ ਲੱਗਦੇ ਹਨ ਜਦੋਂ ਕਿ ਸਬਜ਼ੀਆਂ ਨੂੰ ਚਾਰ ਤੋਂ ਪੰਜ ਘੰਟੇ ਲੱਗਦੇ ਹਨ। ਗੋਇਲ ਨੇ ਕਿਹਾ, "ਸਾਰੇ ਐਨਜ਼ਾਈਮਾਂ ਦੀਆਂ ਬਹੁਤ ਖਾਸ ਕਿਰਿਆਵਾਂ ਹੁੰਦੀਆਂ ਹਨ ਅਤੇ ਭੋਜਨਾਂ ਨੂੰ ਜੋੜਨ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਬਹੁਤ ਘੱਟ ਸਬੂਤ ਹਨ।"

ਮਾਹਰ ਇਹ ਵੀ ਜੋੜਦਾ ਹੈ ਕਿ ਕਈ ਦਲੀਲਾਂ ਦੱਸਦੀਆਂ ਹਨ ਕਿ "ਪੇਟ ਉਹਨਾਂ ਭੋਜਨਾਂ ਨੂੰ ਸੰਭਾਲਣ ਲਈ ਲੈਸ ਹੁੰਦਾ ਹੈ ਜੋ ਟੈਕਸਚਰ ਅਤੇ ਪਾਚਨਤਾ ਤੱਤਵਾਂ ਵਿੱਚ ਵੱਖੋ-ਵੱਖਰੇ ਹੁੰਦੇ ਹਨ।"

ਤੁਹਾਨੂੰ ਦੱਸ ਦੇਈਏ ਕਿ ਫ਼ਲਾਂ ਅਤੇ ਸਬਜ਼ੀਆਂ ਨੂੰ ਦੋ ਪੂਰੀ ਤਰ੍ਹਾਂ ਵੱਖੋ-ਵੱਖਰੇ ਸਮੂਹਾਂ ਵਿਚ ਵੰਡਿਆ ਜਾਂਦਾ ਹੈ। ਗੋਇਲ ਨੇ ਦੋਵਾਂ ਵਿਚਕਾਰ ਸਮਾਨਤਾਵਾਂ ਦਾ ਇੱਕ ਆਧਾਰ ਵੀ ਕੱਢਿਆ। ਉਸਨੇ ਕਿਹਾ ਕਿ ਜ਼ਿਆਦਾਤਰ ਫ਼ਲਾਂ ਅਤੇ ਸਬਜ਼ੀਆਂ ਵਿੱਚ ਵਿਟਾਮਿਨ, ਖਣਿਜ ਅਤੇ ਫਾਈਟੋਕੈਮੀਕਲਸ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਨੂੰ ਫ੍ਰੀ ਰੈਡੀਕਲ ਕਿਹਾ ਜਾਂਦਾ ਹੈ। ਇਹ ਫ੍ਰੀ ਰੈਡੀਕਲਜ ਐਂਟੀਆਕਸੀਡੈਂਟ ਵਜੋਂ ਕੰਮ ਕਰਦੇ ਹਨ ਜੋ ਸਰੀਰ ਨੂੰ ਹਾਨੀਕਾਰਕ ਪਦਾਰਥਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ। ਧਿਆਨਯੋਗ ਹੈ ਕਿ ਇਹ ਫ੍ਰੀ ਰੈਡੀਕਲ ਕੈਂਸਰ, ਸ਼ੂਗਰ ਆਦਿ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਸਬਜ਼ੀਆਂ ਅਤੇ ਫਲ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਕਿਸੇ ਨੂੰ ਸੰਤੁਸ਼ਟ ਰੱਖਣ ਅਤੇ ਬਲੱਡ ਪ੍ਰੈਸ਼ਰ, ਇਨਸੁਲਿਨ ਅਤੇ ਕੋਲੈਸਟ੍ਰੋਲ ਦੇ ਪੱਧਰਾਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੇ ਹਨ।
Published by:rupinderkaursab
First published:

Tags: Health, Health care, Health care tips, Health news, Health tips, Lifestyle

ਅਗਲੀ ਖਬਰ