ਗੋਲਡਨ ਦੁੱਧ ਜਿਸ ਨੂੰ ਸਾਡੇ ਘਰਾਂ ਵਿਚ ਹਲਦੀ ਵਾਲਾ ਦੁੱਧ ਕਿਹਾ ਜਾਂਦਾ ਹੈ। ਦੁਨੀਆ ਭਰ ਵਿੱਚ ਬਹੁਤ ਪ੍ਰਸਿੱਧ ਹੈ। ਇਥੋਂ ਤਕ ਕਿ ਬਹੁਤ ਸਾਰੀਆਂ ਕੌਫੀ ਦੀਆਂ ਦੁਕਾਨਾਂ ਇਸ ਨੂੰ ਅੰਨ੍ਹੇਵਾਹ ਵੇਚਿਆ ਜਾ ਰਿਹਾ ਹੈ। ਦਰਅਸਲ, ਗੋਲਡਨ ਮਿਲਕ ਆਪਣੇ ਸਿਹਤ ਲਾਭਾਂ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੋ ਰਿਹਾ ਹੈ। ਕੀ ਤੁਹਾਨੂੰ ਯਾਦ ਹੈ ਜਦੋਂ ਬਚਪਨ ਵਿਚ ਸੱਟ ਲੱਗਦੀ ਸੀ ਜਾਂ ਜ਼ੁਕਾਮ, ਗਲੇ ਵਿਚ ਖਰਾਸ਼ ਹੁੰਦੀ ਤਾਂ ਦਾਦੀ ਸਾਨੂੰ ਹਲਦੀ ਦਾ ਦੁੱਧ ਪਿਲਾਇਆ ਜਾਂਦਾ ਸੀ। ਵੈਬਸਾਈਟ ਹੈਲਥਲਾਈਨ ਦੇ ਅਨੁਸਾਰ ਜਾਣੋ ਹਲਦੀ ਦੇ ਦੁੱਧ ਦਾ ਫਾਇਦਾ ਕਿਵੇਂ ਹੁੰਦਾ ਹੈ ਅਤੇ ਇਸ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ ...
ਐਂਟੀ ਆਕਸੀਡੈਂਟ ਤੱਤਾਂ ਨਾਲ ਭਰਪੂਰ :
ਗੋਲਡਨ ਮਿਲਕ ਯਾਨੀ ਹਲਦੀ ਦੇ ਦੁੱਧ ਵਿਚ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ। ਹਲਦੀ ਦੀ ਵਰਤੋਂ ਕਈ ਸਬਜ਼ੀਆਂ ਵਿਚ ਮਸਾਲੇ ਦੇ ਰੂਪ ਵਿਚ ਅਤੇ ਕਈ ਆਯੁਰਵੈਦਿਕ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਇਹ ਸੈੱਲਾਂ ਨੂੰ ਨਸ਼ਟ ਹੋਣ ਤੋਂ ਬਚਾਉਂਦਾ ਹੈ ਅਤੇ ਸਰੀਰ ਨੂੰ ਆਕਸੀਟੇਟਿਵ ਤਣਾਅ ਤੋਂ ਮੁਕਤ ਰੱਖਦਾ ਹੈ।
ਐਂਟੀ ਇੰਫਲਾਮੇਟਰੀ ਗੁਣਾਂ ਨਾਲ ਭਰਪੂਰ :
ਗੋਲਡਨ ਮਿਲਕ ਵਿਚ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ। ਹਲਦੀ ਵਾਲੇ ਦੁੱਧ ਦੀ ਵਰਤੋਂ ਸੋਜਸ ਘੱਟ ਕਰਨ ਜਾਂ ਸੱਟ ਲੱਗਣ ਵਿਚ ਕੀਤਾ ਜਾਂਦਾ ਹੈ। ਇਥੋਂ ਤੱ ਕਿ ਕੈਂਸਰ, ਅਲਜਾਈਮਰ, ਦਿਲ ਦੇ ਰੋਗ ਅਤੇ ਪਾਚਕ ਸਿੰਡਰੋਮ ਵਿਚ ਵੀ ਇਸ ਦਾ ਸੇਵਨ ਕੀਤਾ ਜਾਂਦਾ ਹੈ।
ਦਿਮਾਗ ਲਈ ਫਾਇਦੇਮੰਦ :
ਗੋਲਡਨ ਦੁੱਧ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਜੇਕਰ ਇਸ ਵਿਚ ਦਾਲਚੀਨੀ ਅਤੇ ਅਦਰਕ ਵੀ ਮਿਲਾ ਦਿੱਤਾ ਜਾਵੇ ਤਾਂ ਇਹਦੇ ਫਾਇਦੇ ਕਈ ਗੁਣਾਂ ਵੱਧ ਜਾਂਦੇ ਹਨ। ਦਾਲਚੀਨੀ ਦੀ ਵਰਤੋਂ ਨਾਲ ਪਾਰਕਿਸਨ ਰੋਗ ਦੇ ਲੱਛਣ ਕਾਫੀ ਘੱਟ ਹੋ ਜਾਂਦੇ ਹਨ। ਅਦਰਕ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਸ ਨਾਲ ਯਾਦਦਾਸ਼ਤ ਚੰਗੀ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।