Extend warranty of the car: ਜਦੋਂ ਵੀ ਤੁਸੀਂ ਕੋਈ ਮਹਿੰਗਾ ਉਤਪਾਦ ਖਰੀਦਦੇ ਹੋ, ਤੁਸੀਂ ਯਕੀਨੀ ਤੌਰ 'ਤੇ ਇਸ ਦੀ ਗਰੰਟੀ ਜਾਂ ਵਾਰੰਟੀ ਦੀ ਜਾਂਚ ਕਰਦੇ ਹੋ। ਅਸੀਂ ਸਿਰਫ਼ ਉਹੀ ਪ੍ਰਾਡਕਟ ਨੂੰ ਤਰਜੀਹ ਦਿੰਦੇ ਹਾਂ ਜਿਨ੍ਹਾਂ ਦੀ ਵਾਰੰਟੀ ਦੀ ਮਿਆਦ ਲੰਬੀ ਹੁੰਦੀ ਹੈ। ਵਾਰੰਟੀ ਇੱਕ ਕਿਸਮ ਦੀ ਕੰਡੀਸ਼ਨ ਹੈ ਜਿਸ ਵਿੱਚ ਤੁਹਾਡੇ ਵੱਲੋਂ ਖਰੀਦੇ ਪ੍ਰਾਡਕਟ ਵਿੱਚ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਵਾਰੰਟੀ ਦੀ ਮਿਆਦ ਵਿੱਚ ਸ਼ਰਤਾਂ ਸਮੇਟ ਫ੍ਰੀ ਸਰਵਿਸ ਮਿਲਦੀ ਹੈ। ਵੱਖ-ਵੱਖ ਕੰਪਨੀਆਂ ਵੱਖ-ਵੱਖ ਉਤਪਾਦਾਂ 'ਤੇ ਵੱਖ-ਵੱਖ ਵਾਰੰਟੀਆਂ ਪ੍ਰਦਾਨ ਕਰਦੀਆਂ ਹਨ। ਲੰਬੇ ਸਮੇਂ ਲਈ ਕਿਸੇ ਵੀ ਉਤਪਾਦ ਲਈ ਵਿਸਤ੍ਰਿਤ ਵਾਰੰਟੀ ਇੱਕ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ।
ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕੰਪਨੀ ਆਪਣੇ ਉਤਪਾਦਾਂ 'ਤੇ ਐਕਸਟੈਂਡਡ ਵਾਰੰਟੀ ਦਿੰਦੀ ਹੈ। ਕੁਝ ਵਾਧੂ ਲਾਗਤ ਦੇ ਨਾਲ ਜਾਂ ਕਿਸੇ ਥਰਡ ਪਾਰਟੀ ਵੱਲੋਂ ਕੁਝ ਖਰਚਿਆਂ ਦੇ ਨਾਲ ਐਕਸਟੈਂਡਡ ਵਾਰੰਟੀ ਪ੍ਰਦਾਨ ਕੀਤੀ ਜਾਂਦੀ ਹੈ। ਐਕਸਟੈਂਡਡ ਵਾਰੰਟੀ ਦੀ ਮਿਆਦ ਉਤਪਾਦ ਦੀ ਵਾਰੰਟੀ ਦੀ ਮਿਆਦ ਨੂੰ ਵਧਾਉਂਦੀ ਹੈ। ਪਰ ਕੀ ਸਾਨੂੰ ਇਸ ਦੀ ਜ਼ਰੂਰਤ ਹੈ ? ਆਓ ਜਾਣਦੇ ਹਾਂ...
ਕਈ ਵਾਰ ਅਜਿਹਾ ਹੁੰਦਾ ਹੈ ਕਿ ਐਕਸਟੈਂਡਡ ਵਾਰੰਟੀ ਖਰੀਦਣ ਤੋਂ ਬਾਅਦ ਵੀ, ਸਾਡਾ ਉਤਪਾਦ ਵਾਰੰਟੀ ਦੇ ਕਲੇਮ ਲਈ ਯੋਗ ਨਹੀਂ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਜਿਸ ਸਥਿਤੀ ਵਿੱਚ ਵਾਰੰਟੀ ਭਰਨ ਲਈ ਜਾਂਦੇ ਹਾਂ, ਉਸ ਪਾਲਿਸੀ ਵਿੱਚ ਇਸ ਦਾ ਜ਼ਿਕਰ ਨਹੀਂ ਹੁੰਦਾ। ਜਦੋਂ ਅਜਿਹਾ ਹੁੰਦਾ ਹੈ, ਅਸੀਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਾਂ ਪਰ ਅਜਿਹਾ ਨਹੀਂ ਹੈ।
ਕਿਸੇ ਵੀ ਐਕਸਟੈਂਡਡ ਵਾਰੰਟੀ ਨੂੰ ਖਰੀਦਣ ਤੋਂ ਪਹਿਲਾਂ, ਇਸ ਦੀ ਮਿਆਦ, ਸ਼ਰਤਾਂ ਅਤੇ ਇਸ ਦੀ ਪਾਲਿਸੀ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ। 2014 ਦੇ ਖਪਤਕਾਰ ਰਿਪੋਰਟਾਂ ਦੇ ਸਰਵੇਖਣ ਦੇ ਅਨੁਸਾਰ, ਖਰੀਦੀਆਂ ਗਈਆਂ ਐਕਸਟੈਂਡਡ ਵਾਰੰਟੀਆਂ ਵਿੱਚੋਂ 55% ਦੀ ਵਰਤੋਂ ਕਦੇ ਕੀਤੀ ਹੀ ਨਹੀਂ ਜਾਂਦੀ।
ਕਈ ਵਾਰ ਅਸੀਂ ਆਪਣੀ ਨਹੀਂ ਗੁਆ ਦਿੰਦੇ ਹਾਂ ਜਾਂ ਭੁੱਲ ਜਾਂਦੇ ਹਾਂ ਜਾਂ ਕਈ ਵਾਰ ਸਾਨੂੰ ਇਸ ਦੀ ਲੋੜ ਨਹੀਂ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਐਕਸਟੈਂਡਡ ਵਾਰੰਟੀ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇੱਕ ਐਕਸਟੈਂਡਡ ਵਾਰੰਟੀ ਖਰੀਦਣ ਦੇ ਪਿੱਛੇ ਬਹੁਤ ਸਾਰਾ ਪੈਸਾ ਖਰਚਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਕਰਨ ਦੇ ਯੋਗ ਨਾ ਹੋਣਾ ਇੱਕ ਦੁਖਦਾਈ ਗੱਲ ਹੈ। ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਸ ਉਤਪਾਦ ਲਈ ਐਕਸਟੈਂਡਡ ਵਾਰੰਟੀ ਖਰੀਦ ਰਹੇ ਹਾਂ, ਉਹ ਇਸ ਲਾਇਕ ਹੈ ਵੀ ਜਾਂ ਨਹੀਂ। ਇਸੇ ਆਧਾਰ ਉੱਤੇ ਤੁਹਾਨੂੰ ਐਕਸਟੈਂਡਡ ਵਾਰੰਟੀ ਲੈਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Car