Home /News /lifestyle /

Sexual Wellness: ਕੀ ਸੈਕਸ ਪ੍ਰਤੀ ਆਪਣੀਆਂ ਇੱਛਾਵਾਂ ਨੂੰ ਦਰਸ਼ਾਉਣਾ ਗਲਤ ਹੈ?

Sexual Wellness: ਕੀ ਸੈਕਸ ਪ੍ਰਤੀ ਆਪਣੀਆਂ ਇੱਛਾਵਾਂ ਨੂੰ ਦਰਸ਼ਾਉਣਾ ਗਲਤ ਹੈ?

  • Share this:
ਰਿਮਿੰਗ (Anal Licking) ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਇਹ 'ਗੈਰ-ਕੁਦਰਤੀ' ਹੈ ਜਾਂ ਇੱਕ ਆਮ ਗੱਲ ਹੈ ਅਤੇ ਕੀ ਮਹਿਲਾਵਾਂ ਇਸ ਨੂੰ ਪਸੰਦ ਕਰਦੀਆਂ ਹਨ ਜਾਂ ਨਹੀਂ ਅਤੇ ਇਹ ਵੀ ਕਿ ਮੈਂ ਕਿਸੀ ਮਹਿਲਾ ਨੂੰ ਕਿਵੇਂ ਦੱਸਾਂ ਕਿ ਮੈਂ ਉਸ ਨੂੰ ਰਿੰਮ ਕਰਨਾ ਚਾਹੁੰਦਾ ਹਾਂ?

ਮੈਨੂੰ 'ਗੈਰ-ਕੁਦਰਤੀ' ਸ਼ਬਦ ਦੀ ਵਰਤੋਂ ਨਾਲ ਦਿੱਕਤ ਹੈ ਕਿ ਅਸੀਂ ਕਿਵੇਂ 'ਗੈਰ-ਕੁਦਰਤੀ ਯੌਨ/ਜਿਨਸੀ ਵਿਵਹਾਰ' ਵਰਗੇ ਸ਼ਬਦਾਂ ਨੂੰ ਵਰਤਦੇ ਹਾਂ। ਗੈਰ-ਕੁਦਰਤੀ ਸ਼ਬਦ ਦਾ ਇਸਤੇਮਾਲ ਇਤਿਹਾਸਕ ਤੌਰ 'ਤੇ ਅਜਿਹੇ ਕਿਸੀ ਵੀ ਕਿਸਮ ਦੇ ਯੌਨ/ਜਿਨਸੀ ਵਿਵਹਾਰ ਦੀ ਨਿੰਦਾ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਹੁੰਦਾ ਰਿਹਾ ਹੈ ਜਿਸ ਦੀ 'ਨੈਤਿਕ ਇਜਾਜ਼ਤ/ਪ੍ਰਵਾਨਗੀ' ਨਹੀਂ ਹੈ। ਵਿਆਹ ਤੋਂ ਪਹਿਲਾਂ, ਸੈਕਸ ਤੋਂ ਲੈ ਕੇ ਕਵੀਯਰ ਸੈਕਸ ਅਤੇ ਜਿਨਸੀ ਕਲਪਨਾਵਾਂ, ਕਿੰਕਸ, ਓਰਗੈਜ਼ਮਸ/ਕਾਮ ਉੱਤੇਜਨਾਵਾਂ ਨੂੰ ਸ਼ਰਮਨਾਕ ਕਰਾਰ ਕਰ ਅਵੈਧ ਕੀਤਾ ਗਿਆ ਅਤੇ ਇਸ ਸ਼ਬਦ ਦੀ ਵਰਤੋਂ ਕਰਦਿਆਂ ਇਨ੍ਹਾਂ 'ਤੇ ਹਮਲੇ ਕੀਤੇ ਗਏ। ਕੋਈ ਸੈਕਸ 'ਗੈਰ-ਕੁਦਰਤੀ' ਨਹੀਂ ਹੁੰਦਾ ਹੈ। ਬੱਚਿਆਂ ਦਾ ਜਿਨਸੀ ਸ਼ੋਸ਼ਣ, ਤਾਕ-ਝਾਂਕ, ਲਾਸ਼ ਦੇ ਨਾਲ ਸੈਕਸ, ਕਿਸੀ ਜਾਨਵਰ ਦੇ ਨਾਲ ਸੈਕਸ ਅਤੇ ਹੋਰ, ਇਨ੍ਹਾਂ ਵਿੱਚੋਂ ਕੋਈ ਵੀ ਭੱਦਾ ਜਿਨਸੀ ਕੰਮ ਨਹੀਂ ਹੈ - ਇਹ ਸੱਭ ਅਪਰਾਧਿਕ ਗਤੀਵਿਧੀਆਂ ਹਨ।

ਦੋ ਬਾਲਿਗਾਂ ਵਿਚਾਲੇ ਹੋਣ ਵਾਲੇ ਜਿਨਸੀ ਸੰਬੰਧਾਂ ਬਾਰੇ ਸ਼ਰਮਿੰਦਾ ਹੋਣ ਵਰਗੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਇਸ ਨੂੰ ਪ੍ਰਮਾਣਿਕ ਮੁੱਲ ਦੱਸ ਕੇ ਸਾਨੂੰ ਇਸ ਬਾਰੇ ਕੋਈ ਰਾਏ ਨਿਰਧਾਰਿਤ ਕਰਨੀ ਚਾਹੀਦੀ ਹੈ ਅਤੇ ਰਿਮਿੰਗ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।

ਕਿਉਂਕਿ ਰਿਮਿੰਗ ਤੁਹਾਡੇ ਸਾਥੀ ਦੇ ਗੁਦਾ ਛਿੱਦ੍ਰ ਨੂੰ ਮੂੰਹ ਰਾਹੀਂ ਉੱਤੇਜਿਤ ਕਰਨਾ ਹੁੰਦਾ ਹੈ। ਇਸ ਨੂੰ ਆਮ ਤੌਰ 'ਤੇ ਨਫ਼ਰਤ ਦੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ ਅਤੇ ਇਸ ਨੂੰ ਜ਼ਿਆਦਾ 'ਸ਼ੁੱਧ' ਅਤੇ 'ਨੈਤਿਕ' ਸੰਭੋਗ ਦੇ ਉਲਟ ਮੰਨਿਆ ਜਾਂਦਾ ਹੈ। ਹਾਲਾਂਕਿ ਅਜਿਹਾ ਕਰਦੇ ਸਮੇਂ ਜੇਕਰ ਸਿਹਤ ਅਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤਾਂ ਇਹ ਉਨ੍ਹਾਂ ਲੋਕਾਂ ਲਈ ਕਿਸੀ ਹੋਰ ਸੁਰੱਖਿਅਤ ਅਤੇ ਮਜ਼ੇਦਾਰ ਸੈਕਸ ਵਰਗਾ ਹੀ ਹੈ ਜਿਨ੍ਹਾਂ ਨੂੰ ਇਸ ਨਾਲ ਉੱਤੇਜਨਾ ਮਿਲਦੀ ਹੈ। ਇਸ ਲਈ ਜੇਕਰ ਤੁਹਾਡਾ ਅਜਿਹਾ ਕਰਨ ਦਾ ਮਨ ਕਰਦਾ ਹੈ ਤਾਂ ਤੁਸੀਂ ਕਰ ਸਕਦੇ ਹੋ। ਇਹ ਬਹੁਤ ਆਮ ਹੈ ਅਤੇ ਇਸ ਵਿੱਚ ਕੁੱਝ ਵੀ ਗਲਤ ਜਾਂ ਸ਼ਰਮਨਾਕ ਨਹੀਂ ਹੈ।

ਕਿਸੀ ਵੀ ਸੈਕਸ ਕਿਰਿਆ ਦੀ ਤਰ੍ਹਾਂ ਕੁੱਝ ਲੋਕ ਇਸ ਨੂੰ ਪਸੰਦ ਕਰ ਸਕਦੇ ਹਨ ਜਦੋਂ ਕਿ ਕਈਆਂ ਨੂੰ ਇਸ ਨਾਲ ਦਿੱਕਤ ਹੋ ਸਕਦੀ ਹੈ। ਇਹ ਪਸੰਦ ਅਤੇ ਤੁਹਾਡੇ ਸੈਕਸ ਪਾਰਟਨਰ ਦੀ ਚੋਣ 'ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਨੂੰ ਕੋਈ ਅਜਿਹੀ ਪਾਰਟਨਰ ਮਿਲਦੀ ਹੈ ਜੋ ਇਹ ਸੱਭ ਪਸੰਦ ਕਰਦੀ ਹੈ ਜਾਂ ਇਸ ਤਰ੍ਹਾਂ ਦਾ ਪ੍ਰਯੋਗ ਕਰਨ ਦੀ ਚਾਹਵਾਨ ਹੈ ਤਾਂ ਇਸ ਦਾ ਆਨੰਦ ਲਓ। ਪਰ ਜੇਕਰ ਨਹੀਂ ਤਾਂ ਉਸ ਦੀ ਪਸੰਦ ਦਾ ਆਦਰ ਕਰੋ ਅਤੇ ਅਜਿਹਾ ਨਾ ਕਰੋ। ਜੇਕਰ ਤੁਸੀਂ ਖ਼ਾਸਕਰ ਅਜਿਹੇ ਸਾਥੀ ਦੀ ਤਲਾਸ਼ ਵਿੱਚ ਹੋ ਜਿਸ ਨੂੰ ਰਿਮਿੰਗ ਦੇ ਨਾਲ ਉੱਤੇਜਨਾ ਹੁੰਦੀ ਹੈ ਤਾਂ ਇਹ ਪੂਰੀ ਤਰ੍ਹਾਂ ਨਾਲ ਮੌਕੇ ਦੀ ਗੱਲ ਹੈ ਕਿ ਜਿਸ ਸਾਥੀ ਦੇ ਨਾਲ ਤੁਸੀਂ ਸੈਕਸ ਗਤੀਵਿਧੀ/ਕਿਰਿਆ ਕਰਦੇ ਹੋ ਉਹ ਵੀ ਰਿਮਿੰਗ ਪਸੰਦ ਕਰਦੀ ਹੈ ਜਾਂ ਨਹੀਂ। ਇਸ ਤਰ੍ਹਾਂ ਦੇ ਪਾਰਟਨਰ ਦੀ ਵਿਸ਼ੇਸ਼ ਤੌਰ 'ਤੇ ਤਲਾਸ਼ ਕਰਨ ਲਈ ਤੁਹਾਨੂੰ ਉਚਿਤ ਫੋਰਮਸ, ਚੈਟ ਰੂਮਜ਼, ਆਨਲਾਈਨ ਕਮਿਊਨਿਟੀ ਵਿੱਚ ਇਸ ਦੀ ਭਾਲ ਕਰਨੀ ਪਵੇਗੀ ਜੋ ਰਿਮਿੰਗ ਉਤਸ਼ਾਹੀਆਂ ਦਾ ਅੱਡਾ/ਕੇਂਦਰ ਹੈ ਜਿਵੇਂ ਕਿ ਰੈੱਡਿਟ।

ਫਿਰ, ਤੁਸੀਂ ਕਈ ਤਰ੍ਹਾਂ ਦੀ ਕਿਰਿਆਵਾਂ ਵਿੱਚ ਸ਼ਾਮਿਲ ਹੋ ਸਕਦੇ ਹੋ ਤਾਂ ਜੋ ਇਸ ਨਾਲ ਤੁਹਾਡੀ ਯੌਨ ਇੱਛਾ ਪੂਰੀ ਹੋ ਸਕੇ ਅਤੇ ਜੇਕਰ ਤੁਸੀਂ ਕਿਸੀ ਅਜਿਹੇ ਵਿਅਕਤੀ ਦੇ ਨਾਲ ਸੈਕਸ ਸੰਬੰਧ ਵਿੱਚ ਹੋ ਜਿਸ ਨੂੰ ਰਿੰਮ ਜੌਬ ਪਸੰਦ ਨਹੀਂ ਹੈ ਤਾਂ ਤੁਸੀਂ ਦੂਸਰੀ ਤਰ੍ਹਾਂ ਦੀਆਂ ਸੈਕਸ ਕਿਰਿਆਵਾਂ ਨਾਲ ਇੱਕ-ਦੂਸਰੇ ਨੂੰ ਆਨੰਦ ਦੇ ਸਕਦੇ ਹੋ ਅਤੇ ਪ੍ਰਾਪਤ ਕਰ ਸਕਦੇ ਹੋ।

ਜਿੱਥੋਂ ਤੱਕ ਤੁਹਾਡੇ ਆਖ਼ਰੀ ਪ੍ਰਸ਼ਨ ਦੇ ਉੱਤਰ ਦੀ ਗੱਲ ਹੈ, ਤੁਸੀਂ ਇਸ ਦੇ ਨਾਲ ਵੀ ਉਸੀ ਤਰ੍ਹਾਂ ਪੇਸ਼ ਆਓ ਜਿਵੇਂ ਤੁਸੀਂ ਕਿਸੀ ਹੋਰ ਸੈਕਸ ਕਿਰਿਆ ਦੇ ਨਾਲ ਪੇਸ਼ ਆਉਂਦੇ ਹੋ। ਇਸ ਬਾਰੇ ਇਮਾਨਦਾਰ ਅਤੇ ਸਪਸ਼ਟ ਰਹੋ ਕਿ ਤੁਹਾਨੂੰ ਕੀ ਪਸੰਦ ਹੈ ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਪੁੱਛੋ ਕਿ ਤੁਹਾਡੇ ਸਾਥੀ ਨੂੰ ਵੀ ਅਜਿਹਾ ਕਰਨਾ ਪਸੰਦ ਹੈ ਜਾਂ ਨਹੀਂ ਅਤੇ ਜੇਕਰ ਹੈ ਤਾਂ ਤੁਸੀਂ ਇਸ ਦਾ ਮਜ਼ਾ/ਆਨੰਦ ਲਓ। ਜੇਕਰ ਕੋਈ ਸੈਕਸ ਵਿੱਚ ਤੁਹਾਡੀ ਪਸੰਦ ਜਾਂ ਨਾਪਸੰਦ ਦੇ ਆਧਾਰ 'ਤੇ ਤੁਹਾਡੇ ਬਾਰੇ ਰਾਏ ਬਣਾਉਂਦਾ ਹੈ ਕਿ ਤੁਹਾਨੂੰ ਕੀ ਉੱਤੇਜਿਤ ਕਰਦਾ ਹੈ ਅਤੇ ਕੀ ਨਹੀਂ ਤਾਂ ਇਹ ਉਨ੍ਹਾਂ ਦਾ ਕਸੂਰ ਹੈ, ਤੁਹਾਡਾ ਨਹੀਂ। ਤੁਸੀਂ ਸੈਕਸ ਬਾਰੇ ਆਪਣੀ ਪਸੰਦ 'ਤੇ ਕਾਇਮ ਰਹੋ।
Published by:Anuradha Shukla
First published:

Tags: Forced sex, Human sexuality, Relationships, Sex

ਅਗਲੀ ਖਬਰ