ਕੀ ਤੁਸੀਂ ਜਾਣਦੇ ਹੋ ਕਿ ਲਗਭਗ ਹਰ ਭਾਰਤੀ ਘਰ ਵਿੱਚ ਪਾਈ ਜਾਣ ਵਾਲੀ ਸਭ ਤੋਂ ਆਮ ਚੀਜ਼, ਬੇਸਨ ਜਾਂ ਛੋਲੇ ਦੇ ਆਟੇ ਵਿੱਚ ਜੇਕਰ ਮਿਲਾਵਟ ਕੀਤੀ ਜਾਂਦੀ ਹੈ, ਤਾਂ ਇਹ ਸਿਹਤ ਲਈ ਗੰਭੀਰ ਖ਼ਤਰੇ ਦਾ ਕਾਰਨ ਬਣ ਸਕਦੀ ਹੈ? ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਅਨੁਸਾਰ ਅਜਿਹੇ ਮਿਲਾਵਟੀ ਬੇਸਨ ਦੀ ਮੌਜੂਦਗੀ ਯਕੀਨੀ ਤੌਰ 'ਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਕਾਰਨ ਵਿਅਕਤੀ ਦੇ ਬੀਮਾਰ ਹੋਣ ਦੀ ਸੰਭਾਵਨਾ ਰਹਿੰਦੀ ਹੈ।
FSSAI ਨੇ 2019 ਵਿੱਚ “Ensuring Safety of Pulses and Besan” ਸਿਰਲੇਖ ਵਾਲਾ ਇੱਕ ਨੋਟ ਜਾਰੀ ਕੀਤਾ ਸੀ, ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਛੋਲਿਆਂ ਦੇ ਆਟੇ ਵਿੱਚ ਮੱਕੀ ਦਾ ਆਟਾ ਜਾਂ ਪੀਲੇ ਮਟਰ, ਚਾਵਲ, ਜਾਂ ਨਕਲੀ ਰੰਗ ਦੀ ਮਿਲਾਵਟ ਕੀਤੀ ਜਾ ਸਕਦੀ ਹੈ।
Detecting Besan adulteration with Khesari dal flour.#DetectingFoodAdulterants_12#AzadiKaAmritMahotsav@jagograhakjago @mygovindia @MIB_India @PIB_India @MoHFW_INDIA pic.twitter.com/JOvLhBDqfR
— FSSAI (@fssaiindia) October 27, 2021
ਕਰੋਨਾ ਮਹਾਂਮਾਰੀ ਦੇ ਬਾਅਦ ਤੋਂ ਹੀ ਦੁਨੀਆ ਭਰ ਦੇ ਲੋਕਾਂ ਲਈ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਣਾ ਜ਼ਰੂਰੀ ਹੋ ਗਿਆ ਹੈ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਲਾਵਟ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਈਏ ਅਤੇ ਸੁਰੱਖਿਅਤ ਰਹਿਣ ਤੇ ਮਿਲਾਵਟ ਤੋਂ ਬਚਣ ਲਈ ਜਾਂਚ ਕਰੀਏ। ਇਸ ਲਈ, FSSAI ਨੇ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਛੋਲਿਆਂ ਦੇ ਆਟੇ ਦੀ ਜਾਂਚ ਕਰਨ ਦਾ ਇੱਕ ਆਸਾਨ ਤਰੀਕਾ ਲੱਭਿਆ ਹੈ।
27 ਅਕਤੂਬਰ, 2021 ਨੂੰ ਐਫਐਸਐਸਏਆਈ ਦੁਆਰਾ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ, ਇਹ ਦੱਸਿਆ ਕਿ ਕਿਵੇਂ ਅਸੀਂ ਘਰ ਬੈਠੇ ਹੀ ਛੋਲਿਆਂ ਦੇ ਆਟੇ ਵਿੱਚ ਮਿਲਾਵਟ ਦਾ ਪਤਾ ਲਗਾ ਸਕਦੇ ਹਾਂ।
ਛੋਲਿਆਂ ਦੇ ਆਟੇ ਵਿੱਚ ਮਿਲਾਵਟ ਦਾ ਪਤਾ ਲਗਾਉਣ ਲਈ ਇਨ੍ਹਾਂ ਸਟੈੱਪਸ ਨੂੰ ਫਾਲੋ ਕਰੋ :-
-ਇੱਕ ਟੈਸਟ ਟਿਊਬ ਵਿੱਚ 1 ਗ੍ਰਾਮ ਛੋਲਿਆਂ ਦਾ ਆਟਾ ਪਾਓ।
-ਘੋਲ ਵਿੱਚ ਪਲਾਂਟ ਪਿਗਮੈਂਟ ਨੂੰ ਹਟਾਉਣ ਲਈ, ਇਸ ਵਿੱਚ 3 ਮਿਲੀਲੀਟਰ ਪਾਣੀ ਪਾਓ।
-ਇਸ ਘੋਲ ਵਿੱਚ 2 ਮਿਲੀਲੀਟਰ ਕੰਸਨਟ੍ਰੇਸ਼ਨ ਐਚਸੀਐਲ (ਹਾਈਡ੍ਰੋਕਲੋਰਿਕ ਐਸਿਡ) ਮਿਲਾਓ।
-ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾਓ।
-ਮਿਲਾਵਟ ਰਹਿਤ ਛੋਲੇ ਦਾ ਆਟਾ ਰੰਗ ਵਿੱਚ ਕੋਈ ਬਦਲਾਅ ਨਹੀਂ ਦਿਖਾਏਗਾ। ਪਰ ਮਿਲਾਵਟ ਕਾਰਨ ਮਿਸ਼ਰਣ ਗੁਲਾਬੀ ਹੋ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Adulteration, Food, Fssai, Health, Health news, India, Unhealthy food