HOME » NEWS » Life

ਕੀ ਤੁਹਾਡੇ ਪਤੀ ਪੈਸਿਆਂ ਲਈ ਕਰ ਰਹੇ ਹਨ ਤੁਹਾਡਾ ਇਸਤੇਮਾਲ? ਇਹ ਹਨ ਲੱਛਣ

News18 Punjabi | Trending Desk
Updated: June 28, 2021, 4:02 PM IST
share image
ਕੀ ਤੁਹਾਡੇ ਪਤੀ ਪੈਸਿਆਂ ਲਈ ਕਰ ਰਹੇ ਹਨ ਤੁਹਾਡਾ ਇਸਤੇਮਾਲ? ਇਹ ਹਨ ਲੱਛਣ
ਕੀ ਤੁਹਾਡੇ ਪਤੀ ਪੈਸਿਆਂ ਲਈ ਕਰ ਰਹੇ ਹਨ ਤੁਹਾਡਾ ਇਸਤੇਮਾਲ? ਇਹ ਹਨ ਲੱਛਣ

  • Share this:
  • Facebook share img
  • Twitter share img
  • Linkedin share img
ਵਿੱਤੀ ਸ਼ੋਸਣ ਨੂੰ ਸਰੀਰਕ ਸ਼ੋਸਣ , ਮਾਨਸਿਕ ਤੇ ਭਾਵਨਾਤਮਕ ਸ਼ੋਸਣ ਨਾਲੋਂ ਜਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਪਰ ਇਹ ਇੱਕ ਔਰਤ ਦੀ ਜਿੰਦਗੀ ਵਿੱਚ ਬਿਲਕੁਲ ਉਸੇ ਤਰ੍ਹਾਂ ਰੋਲ਼ ਅਦਾ ਕਰਦਾ ਹੈ ਜਿਵੇਂ ਇੱਕ ਸਰੀਰਕ ਸ਼ੋਸਣ । ਜੇਕਰ ਤੁਹਾਡਾ ਪਤੀ ਤੁਹਾਨੂੰ ਵਿੱਤੀ ਤੌਰ ਤੇ ਵਰਤਦਾ ਹੈ ਤਾਂ ਉਹ ਬਿਲਕੁਲ ਉਨ੍ਹਾਂ ਹੀ ਜਾਲਿਮ ਹੈ ਜਿੰਨਾ ਕਿ ਕੋਈ ਪਤੀ ਆਪਣੀ ਪਤਨੀ ਨੂੰ ਸਰੀਰਕ ਤੌਰ ਤੇ ਕੁੱਟ-ਮਾਰਦਾ ਹੈ ।

ਕਿਸੇ ਵੀ ਵਿਆਹ ਵਿੱਚ ਵਿੱਤੀ ਸ਼ੋਸਣ ਉਦੋ ਹੁੰਦਾ ਹੈ ਜਦੋਂ ਪਤੀ ਜਾਂ ਪਤਨੀ ਦੋਨਾਂ ਵਿੱਚੋ ਇੱਕ ਆਪਣੇ ਰਿਸ਼ਤੇ ਤੇ ਕੰਟਰੋਲ ਕਰਨ ਲਈ ਵਿੱਤ ਦਾ ਸਹਾਰਾ ਲੈਂਦਾ ਹੈ । ਤੁਹਾਡੇ ਨਾਂ ਕੇ ਬੈਂਕ ਖਾਤਾ ਖੁਲਵਾਉਣਾ ਜਤੇ ਉਸ ਵਿੱਚ ਪੈਸੇ ਪਾਉਣ ਲਈ ਕਹਿਣਾ ਇਹ ਸਭ ਵਿੱਤੀ ਸ਼ੋਸਣ ਦੇ ਲੱਛਣ ਹਨ। ਘਰੇਲੂ ਤੌਰ ਤੇ ਜੇਕਰ ਇਸਦੀ ਗੱਲ਼ ਕਰੀਏ ਤਾਂ ਵਿੱਤੀ ਸ਼ੋਸਣ ਦੇ ਨਾਲ਼ ਹਮੇਸ਼ਾਂ ਘਰੇਲੂ ਸ਼ੋਸਣ ਵੀ ਜੁੜਿਆ ਹੁੰਦਾ ਹੈ।

ਜਿਵੇਂ ਕਿ ਇੱਕ ਸ਼ਰਾਬੀ ਪਤੀ ਸ਼ਰਾਬ ਪੀ ਕੇ ਆਪਣੀ ਪਤਨੀ ਨੂੰ ਕੁੱਟਦਾ ਹੈ ਤੇ ਹੋਰ ਪੀਣ ਲਈ ਉਸਦਾ ਕਾਰਡ ਸਵਾਈਪ ਕਰ ਦਿੰਦਾ ਹੈ ਤਾਂ ਇਸ ਵਿੱਚ ਘਰੇਲੂ ਹਿੰਸਾ ਦੇ ਨਾਲ਼-ਨਾਲ਼ ਵਿੱਤੀ ਹਿੰਸਾ ਵੀ ਜੁੜਦੀ ਹੈ ।ਤੁਹਾਨੂੰ ਇਹ ਜਤਾਉਣਾ ਕਿ ਪੈਸਾ ਸੰਭਾਲਣ ਲਈ ਤੁਸੀਂ ਮਾਨਸਿਕ ਤੇ ਭਾਵਾਨਾਤਮਕ ਤੌਰ ਤੇ ਤਿਆਰ ਨਹੀਂ ਹੋ ।ਜਿਨਾਂ ਅਸੀਂ ਇਸ ਗੱਲ ਤੇ ਯਕੀਨ ਕਰਨਾ ਚਾਹੁੰਦੇ ਹਾਂ ਕਿ ਪੈਸਾ ਹੱਥ ਦੀ ਮੈਲ਼ ਹੁੰਦਾ ਹੈ ,ਪਰ ਕੀ ਕਿਸ਼ੇ ਰਿਸ਼ਤੇ ਵਿੱਚ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਦਾ ਕਿ ਤੁਸੀਂ ਆਪਣੀਆਂ ਸੇਵਿੰਗ ਦਾ ਕੀ ਕਰਦੇ ਹੋ ? ਪਰ ਅਜਿਹਾ ਕੇਸ਼ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
ਵਿਆਹ ਦੌਰਾਨ ਵਿੱਤੀ ਸ਼ੋਸ਼ਣ

ਵਿਆਹ ਤੋਂ ਬਾਅਦ ਇਹ ਆਮ ਗੱਲ਼ ਹੈ ਕਿ ਤੁਸੀਂ ਆਪਣੇ ਪਾਟਨਰ ਦਾ ਪੈਸਾ ਖਰਚ ਸਕਦੇ ਹੋ। ਮਤਲਬ ਕਿਸੇ ਬਿਮਾਰੀ,ਅਮੀਰੀ ਤੇ ਗਰੀਬੀ ਦੇ ਦੌਰਾਨ, ਸਹੀ? ਜੇਕਰ ਤੁਸੀਂ ਦੋਵੇਂ ਇਸਦਾ ਦਾ ਹਿਸਾਬ ਲਗਾ ਸਕਦੇ ਹੋ ਤਾਂ ਇਹ ਠੀਕ ਹੈ।

ਪਰ ਜੇਕਰ ਹਰ ਮਹੀਨੇ ਤੁਹਾਡਾ ਬੈਂਕ ਬੈਲੈਂਸ ਘੱਟ ਰਿਹਾ ਹੈ ਤੇ ਤੁਸੀਂ ਇਹ ਨਹੀਂ ਜਾਣਦੇ ਕਿ ਇਹ ਕਿੱਥੇ ਜਾ ਰਿਹਾ ਹੈ ਤਾਂ ਤੁਸੀਂ ਵਿੱਤੀ ਸੰਕਟ ਵਿੱਚ ਹੋ।

ਜੇਕਰ ਤੁਹਾਡੇ ਪਤੀ ਬਿੱਲ ਭਰਨ ਵਿੱਚ ਦੇਰੀ ਕਰ ਰਹੇ ਹਨ ਤੇ ਤੁਹਾਨੂੰ ਬਿਨਾਂ ਦੱਸੇ ਆਪਣੇ ਜਾਂ ਤੁਹਾਡੇ ਮਾਪਿਆਂ ਤੋਂ ਪੈਸਾ ਲੈਂਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਇਸਤੇ ਬਹੁਤ ਜਿਆਦਾ ਖ਼ਰਚ ਕਰੋ। ਇਸ ਦਾ ਮਤਲਬ ਹੈ ਕਿ ਵਿੱਤ ਦੇ ਨਾਲ ਕੁਝ ਅਜਿਹਾ ਹੋ ਰਿਹਾ ਹੈ ਜਿਸਦੇ ਬਾਰੇ ਉਹ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ।

ਵਿੱਤੀ ਸ਼ੋਸਣ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਹੀ ਇੱਕ ਹਿੱਸਾ ਹੈ। ਵਿੱਤ ਨੂੰ ਲੈ ਕੇ ਲੜਾਈ ਵਿਆਹ ਵਿਚ ਰੋਜ਼ ਦੀ ਗੱਲ ਹੁੰਦੀ ਹੈ। ਇਸ ਤਰ੍ਹਾਂ ਤੁਹਾਡਾ ਆਪਸ ਵਿੱਚ ਭਰੋਸਾ ਖ਼ਤਮ ਹੋ ਸਕਦਾ ਹੈ ਕਿਉਕਿ ਇਸ ਤਰ੍ਹਾਂ ਕਰਨ ਨਾਲ਼ ਉਹ ਨਾ ਸਿਰਫ ਤੁਹਾਨੂੰ ਭਾਵਨਾਤਮਕ ਤੇ ਸਰੀਰਕ ਤੌਰ ਤੇ ਸ਼ੋਸ਼ਣ ਕਰ ਰਿਹਾ ਹੈ ਬਲਕਿ ਤੁਹਾਡੇ ਮਿਹਨਤ ਨਾਲ਼ ਕਮਾਏ ਪੈਸੇ ਵੀ ਉੜਾ ਰਿਹਾ ਹੈ ।ਇਹ ਜਰੂਰੀ ਨਹੀਂ ਕਿ ਵਿੱਤੀ ਸ਼ੋਸ਼ਣ ਹਮੇਸਾਂ ਸਿੱਧੇ ਤੌਰ ਤੇ ਕੀਤਾ ਜਾਵੇ , ਫਰਿੱਜ ਲਈ ਸੇਵਿੰਗ ਕੀਤੇ ਪੈਸਿਆਂ ਦਾ ਬਾਈਕ ਜਾਂ ਕਾਰ ਖਰੀਦ ਲੈਣਾ ਵੀ ਵਿੱਤੀ ਸ਼ੋਸ਼ਣ ਹੀ ਹੈ ।ਇਸ ਚੀਜਾਂ ਦੱਸਦਾਂ ਹਨ ਕਿ ਕਿਵਂ ਤੁਹਾਡਾ ਪਤੀ ਸਾਂਝੀਆਂ ਚੀਜਾਂ ਨਾਲ਼ੋ ਖੁਦ ਨੂੰ ਜਿਆਦਾ ਤਵੱਜੋ ਦਿੰਦਾ ਹੈ ਤੇ ਉਹ ਵਿੱਤ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੁੰਦਾ ਹੈ। ਕਿਸੇ ਵਿੱਤੀ ਆਜ਼ਾਦੀ ਦੇ ਬਗੈਰ ਤੁਹਾਡੇ ਲਈ ਬਾਹਰ ਜਾਣਾ ਜਾਂ ਆਪਣੇ ਪਤੀ ਨੂੰ ਛੱਡਣਾ ਮੁਸ਼ਕਲ ਹੈ।

-ਇਹ ਰਹੇ ਕੁਝ ਸਾਈਨਜ ਜੋ ਦੱਸਦੇ ਹਨ ਕਿ ਤੁਹਾਡਾ ਪਤੀ ਤੁਹਾਨੂੰ ਵਿੱਤੀ ਤੌਰ ਤੇ ਵਰਤ ਰਿਹਾ ਹੈ

ਅਕਾਂਊਟ ਜੁਆਇੰਟ ਪਰ ਸ਼ਚਾਈ ਕੁਝ ਹੋਰ

ਵਿਆਹਿਤ ਜੌੜੇ ਅਕਸਰ ਘਰ ਦੇ ਖਰਚ ਜਾਂ ਸੇਵਿੰਗ ਲਈ ਸਾਂਝੇ ਖਾਤੇ ਖੋਲਦੇ ਹਨ ਜਿਵੇਂ ਕਿ ਕੋਈ ਕਾਰ ਜਾਂ ਘਰ ਖਰੀਦਣ ਲਈ ਪਰ ਇਸ ਵਿੱਚੋ ਜਿਆਦਾਤਰ ਤੁਹਾਡਾ ਪਤੀ ਆਪਣੇ ਤੇ ਖਰਚ ਕਰਦਾ ਹੈ ਤੇ ਤੁਸੀਂ ਆਪਣੇ ਕਮਾਉਣ ਨਾਲੋਂ ਜਿਆਦਾ ਪੈਸਾ ਆਪਣੇ ਅਕਾਂਊਟ ਵਿੱਚੋਂ ਜਾਦਾਂ ਦੇਖ ਰਹੇ ਹੋ ਤਾਂ ਤੁਸੀਂ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹੋ।

ਤੁਹਾਡੇ ਆਪਣੇ ਪੈਸੇ ਤੁਹਾਡੀ ਪਹੁੰਚ ਤੋਂ ਬਾਹਰ

ਇਹ ਵਿਆਹ ਦੀ ਸਭ ਤੋਂ ਵੱਡੀ ਗਲ਼ਤੀ ਹੋ ਸਕਦੀ ਹੈ ਜੇ ਤੁਸੀਂ ਆਪਣੇ ਪਤੀਂ ਤੇ ਅੰਨੇਵਾਹ ਭਰੋਸਾ ਕਰਦੇ ਹੋ ਤੇ ਜੇਕਰ ਤੁਹਾਡੇ ਕੋਲ਼ ਬੈਂਕ ਅਕਾਊਟ ਦੀ ਅਕਸੈੱਸ ਨਹੀਂ ਹੈ । ਜੇਕਰ ਤੁਹਾਡਾ ਏਟੀਐਮ, ਤੁਹਾਡਾ ਅਕਾਂਊਟ ਤੇ ਤੁਹਾਡਾ ਯੂਪੀਆਈ ਪਿੰਨ ਤੁਹਾਡਾ ਪਤੀ ਵਰਤਦਾ ਹੈ ਤੇ ਇਸਦੈ ਅਕਸੈੱਸ ਤੁਹਾਡੇ ਕੋਈ ਨਹੀਂ ਹੈ । ਇਸ ਸਭ ਦੇ ਨਾਲ਼ ਜੇਕਰ ਤੁਹਾਨੂੰ ਇਹ ਪਤਾ ਨਹੀਂ ਚਲ਼ ਰਿਹਾ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਤਾਂ ਤੁਸੀਂ ਵਿੱਚੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹੋ ।

ਘਰ 'ਚ ਕਾਫ਼ੀ ਸਾਰਾ ਕੀਮਤੀ ਸਮਾਨ ਹੋਣਾ

ਕੀ ਤੁਸੀਂ ਜਬਲ ਡੋਰ ਫਰਿੱਜ ਨੂੰ ਅਪਰਡ ਕਰ ਸਕਦੇ ਹੋ ? ਕੀ ਤੁਹਾਨੂੰ ਲਗਦਾ ਹੈ ਕਿ ਵਿੰਟੇਜ ਬਾਈਕ ਪੁਰਾਣੀ ਸਥਿਤੀ ਵਿਚ ਰਹਿੰਦੀ ਹੈ ਕਿਉਂਕਿ ਤੁਹਾਡਾ ਪਤੀ ਇਸਨੂੰ ਹਰ ਰੋਜ਼ ਸਾਫ਼ ਕਰਦਾ ਹੈ? ਐਪਲ ਦੀ ਘੜੀ ਜਿਸਨੇ ਉਸਨੇ ਦੂਜੇ ਦਿਨ ਆਰਡਰ ਕੀਤਾ ਸੀ ਪਰ ਤੁਹਾਡੇ ਕੋਲ਼ ਇੰਨਾ ਪੈਸਾ ਨਹੀਂ ਸੀ ਤਾਂ ... ਇਹ ਸਭ ਕਿੱਥੋਂ ਆਇਆ? ਜੇਕਰ ਤੁਹਾਡਾ ਪੁਤੀ ਤੁਹਾਨੂੰ ਅਕਾਂਊਟ ਤੇ ਵਿੱਤੀ ਸਟ੍ਰੈਸ ਤੋਂ ਦੂਰ ਰਹਿਣ ਦੀ ਗੱਲ ਕਰਦਾ ਹੈ ਤਾਂ ਤੁਸੀਂ ਜਰੂਰ ਕਰਜੇ ਵਿੱਚ ਜਾ ਰਹੇ ਹੋ ਤੇ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹੋ।

ਤੁਸੀਂ ਪੈਸੇ ਖਰਚੋ ਤਾਂ ਗੁੱਸੇ ਹੋਣਾ

ਕੀ ਤਹਾਡਾ ਪਤੀ ਤੁਹਾਡੇ ਦੁਆਰਾ ਸਾੜੀ ਜਾਂ ਕੁਝ ਹੋਰ ਖਰੀਦਣ ਤੇ ਗੁੱਸਾ ਕਰਦਾ ਹੈ ਤੇ ਤੁਹਾਨੂੰ ਇਸ ਨਾਲ਼ ਇਹ ਨਹੀਂ ਲੱਗਦਾ ਕਿ ਇਸਤੇ ਕੁਝ ਗਿਆਦਾ ਖਰਚਾ ਹੋਇਆ ਹੈ ਕਿਉਕਿ ਤੁਸੀਂ ਉਨਾਂ ਕੁ ਕਮਾ ਲੈਂਦੇ ਹੋ ਤੇ ਤੁਹਾਨੂੰ ਸਮਝ ਨਹੀਂ ਆਉਜਾ ਕਿ ਗੁੱਸਾ ਕਿਥੋ ਆ ਰਿਹਾ ਹੈ ਜਦੋਂ ਕਿ ਉਹ ਖੁਦ ਕੁਝ ਚੀਜਾਂ ਬਗੈਰ ਨਹੀਂ ਰਹਿ ਸਕਦਾ।

ਥੋੜਾ ਜਿਹਾ ਖ਼ਰਚ ਕਰਨ ਤੇ ਵੀ ਤੁਹਾਂਨੂੰ ਡਰ ਜਾਂ ਸ਼ਰਮਿੰਦਗੀ ਮਹਿਸੂਸ ਹੋਣਾ

ਘੱਟ ਖਰਚ ਤੁਹਾਨੂੰ ਗਿਲਟੀ ਮਹਿਸੂਸ ਕਰਵਾਉਦੇ ਹਨ ਤੇ ਕੀ ਤੁਹਾਨੂੰ ਡਰ ਹੈ ਕਿ ਤੁਹਾਡੇ ਪਤੀ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ।

ਤੁਹਾਡੇ ਨਾਲ਼ ਖ਼ਰਚ ਬਾਰੇ ਚਰਚਾ ਨਹੀਂ ਕਰਨਾ

ਘਰ ਦੇ ਖਰਚਿਆਂ ਤੋਂ ਇਲਾਵਾ ਕੀ ਤੁਹਾਡਾ ਪਤੀ ਬਾਕੀ ਵਿੱਤ ਬਾਰੇ ਤੁਹਾਡੇ ਨਾਲ਼ ਗੱਲਬਾਤ ਨਹੀਂ ਕਰਦਾ। ਜੇਕਰ ਤੁਸੀਂ ਖਾਤੇ ਵਿੱਚ ਆਈ ਕਮੀ ਬਾਰੇ ਆਪਣੇ ਪਤੀ ਨੂੰ ਸਵਾਲ ਕਰਦੇ ਹੋ ਤਾਂ ਜੁਆਬ ਫਨੀ ਤੇ ਫਿਲਮੀ ਹੋ ਸਕਦੇ ਹਨ। ਇਸ ਲਈ ਤੁਹਾਨੂੰ ਉਹ ਕੋਈ ਸਪਸ਼ਟ ਜੁਆਬ ਨਹੀਂ ਦੇਵੇਗਾ।

ਬਦਲੇ 'ਚ ਖ਼ਰਚਾ ਕਰਨਾ

ਜੇਕਰ ਤੁਸੀਂ ਆਪਣੇ ਫੋਨ ਦੀ ਸਕਰੀਨ ਖਰਾਬ ਹੋਣ ਦੇ ਕਾਰਨ ਨਵਾਂ ਫੋਨ ਲਿਆ ਹੈ ਤੇ ਫਿਰ ਉਹ ਵੀ ਨਵੇਂ ਫੋਨ ਦੀ ਜਿੱਦ ਕਰਦਾ ਹੈ ਤਾਂ ਇਹ ਵੀ ਵਿੱਤੀ ਸ਼ੋਸ਼ਣ ਦੀ ਇੱਕ ਨਿਸ਼ਾਨੀ ਹੈ।

ਤੁਹਾਡੇ ਖ਼ਰਚਿਆਂ 'ਤੇ ਪਬੰਦੀ ਲਾਉਣਾ

ਥੈਰੇਪਿਸਟ ਅਕਸਰ ਪੁੱਛਦੇ ਹਨ ਕਿ ਤੁਹਾਡਾ ਪਾਟਨਰ ਇੱਕ ਹਫ਼ਤੇ ਵਿੱਤ ਤੁਹਾਨੂੰ ਕਿੰਨਾ ਖਰਚ ਕਰਨ ਦਿੰਦਾ ਹੈ । ਜੇਕਰ ਤੁਹਾਡੇ ਪਤੀ ਨੇ ਹਫ਼ਤੇ ਦੀ ਤੁਹਾਡੇ ਲਈ ਕੋਈ ਲਿਮਟ ਤਿਆਰ ਕੀਤੀ ਹੈ ਤਾਂ ਉਸ ਤੋਂ ਬਾਹਰ ਨਿਕਲੋ ।ਜੇਕਰ ਤੁਹਾਡਾ ਪਤੀ ਤੁਹਾਡੀ ਨਹੀਂ ਸੁਣਦਾ ਹਾਂ ਮੈਰਿਜ ਕਾਉਸਲਰ ਦਾ ਸਹਾਰਾ ਲਵੋ।

ਅਜਿਹੇ ਕਰਜ਼ਿਆਂ ਦਾ ਪਤਾ ਲੱਗਣਾ ਜਿਸਦੀ ਕੋਈ ਜਾਣਕਾਰੀ ਨਹੀਂ ਸੀ

ਜੇਕਰ ਤੁਸੀਂ ਆਪਣੇ ਪਤੀ ਦੇ ਖਰਚਿਆਂ ਬਾਰੇ ਪਤਾ ਲਗਾਉਦੇ ਹੋ ਤੇ ਤੁਹਾਨੂੰ ਪਤਾ ਚਲਦਾ ਹੈ ਕਿ ਉਸਨੇ ਆਪਣੇ ਦੌਸਤਾਂ ਤੋਂ ਪੈਸਾ ਉਧਾਰ ਲਿਆ ਹੋਇਆ ਹੈ ਤੇ ਹਾਲੇ ਤੱਕ ਵਾਪਿਸ ਨਹੀਂ ਕੀਤਾ ਤੇ ਉਹ ਕਦੇ ਤੁਹਾਡੇ ਕੋਲ਼ ਇਸਦਾ ਜਿਕਰ ਨਹੀਂ ਕਰਦਾ ਤਾਂ ਯਕੀਨਨ ਤੁਸੀਂ ਵਿੱਤੀ ਸ਼ੋਸ਼ਣ ਦਾ ਸਿਕਾਰ ਹੋ ਰਹੇ ਹੋ।

ਬਜਟ ਵਿੱਚ ਸੀਮਤ ਨਾ ਰਹਿਣਾ

ਤੁਸੀਂ ਸ਼ਾਇਦ ਹਾਲ਼ੇ ਵੀ ਪਿੱਗੀਬੈਂਕ ਵਿੱਚ ਸੇਵ ਕਰਨ ਵਾਲ਼ੇ ਵਿਅਕਤੀ ਹੋ ਤੇ ਤੁਸੀਂ ਇੱਕ ਬਜਟ ਦੇ ਹਿਸਾਬ ਨਾਲ਼ ਚਲਦੇ ਹੋਪਰ ਤੁਹਾਡਾ ਪਤੀ ਇੱਕ ਤਰ੍ਹਾਂ ਤੇ ਬਜਟ ਵਿੱਚ ਰਹਿਣ ਤੋਂ ਅਸਮਰੱਥਾ ਜਾਹਿਰ ਕਰਦਾ ਹੈ ਤਾਂ ਤੁਸੀਂ ਵਿੱਤੀ ਸ਼ੋਸਣ ਦਾ ਸ਼ਿਕਾਰ ਹੋ ਰਹੇ ਹੋ।

ਤੁਹਾਡੇ ਪੈਸੇ ਕਮਾਉਣ 'ਤੇ ਇਤਰਾਜ਼

ਜੇਕਰ ਤੁਹਾਡੇ ਪਤੀ ਨੂੰ ਤੁਹਾਡਾ ਪੈਸਾ ਕਮਾਉਣਾ ਪਸੰਦ ਨਹੀਂ ਹੈ ਤਾਂ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ। ਅਕਸਰ ਵਿੱਤੀ ਦੁਰਵਿਵਹਾਰ ਕਰਨ ਵਾਲੇ ਇਕੱਲੇ ਪੈਸੇ ਕਮਾਉਣ ਵਾਲੇ ਅਤੇ ਖਰਚਣ ਵਾਲੇ ਬਣ ਕੇ ਰਹਿਣਾ ਚਾਹੁੰਦੇ ਹਨ। ਜੇਕਰ ਤੁਸੀਂ ਆਪਣੇ ਪਤੀ ਨੂੰ ਪਿਆਰ ਕਰਦੇ ਹੋ ਤਾਂ ਰਿਸ਼ਤੇ ਵਿੱਚ ਖਟਾਸ ਆਉਣ ਤੋਂ ਪਹਿਲਾਂ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਵਿੱਤੀ ਸ਼ੋਸ਼ਣ ਬਹੁਤ ਆਮ ਜਿਹੀ ਸਚਾਈ ਹੈ। ਜੇਕਰ ਤੁਹਾਡਾ ਪਤੀ ਤੁਹਾਡੀ ਵਿੱਤੀ ਸਹਾਇਤਾ ਨਹੀਂ ਕਰਦਾ ਤਾਂ ਇਹ ਖੁਦ ਲਈ ਸਟੈਂਡ ਲੈਣ ਦਾ ਸਮਾਂ ਹੈ, ਤੁਸੀਂ ਇਸ ਲਈ ਆਪਣੇ ਕਿਸੇ ਦੌਸਤ ਦੀ ਮਦਦ ਵੀ ਲੈ ਸਕਦੇ ਹੋ ।ਇਸ ਲਈ ਹਮੇਸਾਂ ਪਾੱਜਿਟਿਵ ਤੇ ਮਜ਼ਬੂਤ ਬਣੇ ਰਹੋ।
Published by: Anuradha Shukla
First published: June 28, 2021, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ