Home /News /lifestyle /

Paying Electricity Bill: ਬਿਜਲੀ ਦਾ ਬਿੱਲ ਭਰਨਾਂ ਹੋਇਆ ਆਸਾਨ, ਫੋਨ ਰਾਹੀਂ ਚੁਟਕੀਆਂ 'ਚ ਹੋ ਜਾਵੇਗਾ ਭੁਗਤਾਨ

Paying Electricity Bill: ਬਿਜਲੀ ਦਾ ਬਿੱਲ ਭਰਨਾਂ ਹੋਇਆ ਆਸਾਨ, ਫੋਨ ਰਾਹੀਂ ਚੁਟਕੀਆਂ 'ਚ ਹੋ ਜਾਵੇਗਾ ਭੁਗਤਾਨ

ਬਿਜਲੀ ਦਾ ਬਿੱਲ ਭਰਨਾਂ ਹੋਇਆ ਆਸਾਨ, ਫੋਨ ਰਾਹੀਂ ਚੁਟਕੀਆਂ 'ਚ ਹੋ ਜਾਵੇਗਾ ਭੁਗਤਾਨ

ਬਿਜਲੀ ਦਾ ਬਿੱਲ ਭਰਨਾਂ ਹੋਇਆ ਆਸਾਨ, ਫੋਨ ਰਾਹੀਂ ਚੁਟਕੀਆਂ 'ਚ ਹੋ ਜਾਵੇਗਾ ਭੁਗਤਾਨ

Paying The Electricity Bill Has Become Easy: ਬਿਜਲੀ ਦਾ ਬਿਲ ਭਰਨਾ ਪਹਿਲਾਂ ਕਾਫੀ ਝੰਜਟ ਭਰਿਆ ਲਗਦਾ ਸੀ। ਬੀਜਲੀ ਦੇ ਦਫਤਰ ਜਾ ਕੇ ਖੰਟਿਆਂਬੱਧੀ ਲਾਈਨ ਵਿੱਚ ਖੜ੍ਹੇ ਹੋਣਾ ਤੇ ਵਾਰੀ ਆਉਣ ਉੱਤੇ ਬਿੱਲ ਭਰਨਾ। ਇਹ ਕਾਫੀ ਝੰਜਟ ਭਰਿਆ ਕੰਮ ਸੀ ਪਰ ਸਮਾਂ ਬਦਲ ਗਿਆ ਹੈ ਤੇ ਹਰ ਕੰਮ ਫੋਨ ਰਹੀਂ ਹੋਣ ਲੱਗਾ ਹੈ। ਤੁਸੀਂ ਕਿਸੇ ਵੀ ਕਿਸਮ ਦਾ ਬਿੱਲ ਭਰਨਾ ਹੋਵੇ, ਟ੍ਰੇਨ ਦੀਆਂ ਟਿਕਟਾਂ ਬੁੱਕ ਕਰਨੀਆਂ ਹੋਣ, ਇਨ੍ਹਾਂ ਸਭ ਲਈ ਸਿਰਫ ਇੱਕ ਸਮਾਰਟਫੋਨ ਦੀ ਲੋੜ ਪੈਂਦੀ ਹੈ। ਜੇ ਗੱਲ ਕਰੀਏ ਬਿਜਲੀ ਦੇ ਬਿੱਲ ਦੀ ਤਾਂ ਬਿਜਲੀ ਮਹਿਕਮਾ ਵੀ ਕਾਫੀ ਮਾਡਰਨ ਹੋ ਗਿਆ ਹੈ।

ਹੋਰ ਪੜ੍ਹੋ ...
  • Share this:

ਮਹਿਕਮੇ ਵੱਲੋਂ ਵੀ ਕਈ ਤਰ੍ਹਾਂ ਦੇ ਆਪਸ਼ਨ ਦਿੱਤੇ ਗਏ ਹਨ ਆਨਲਾਈਨ ਪੇਮੈਂਟ ਕਰਨ ਦੇ। PayTM, PhonePe, Google Pay ਵਰਗੇ ਕਈ ਆਨਲਾਈਨ ਵਾਲੇਟ ਹਨ, ਜਿਨ੍ਹਾਂ ਦੀ ਮਦਦ ਨਾਲ ਆਨਲਾਈਨ ਬਿਜਲੀ ਬਿੱਲ ਦਾ ਭੁਗਤਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਤੁਸੀਂ ਆਨਲਾਈਨ ਵਾਲੇਟ ਰਾਹੀਂ ਬਿਜਲੀ ਦੇ ਬਿੱਲ ਦਾ ਭੁਗਤਾਨ ਕਰ ਸਕਦੇ ਹੋ, ਨਾਲ ਹੀ ਇਹ ਵੀ ਜਾਂਚ ਸਕਦੇ ਹੋ ਕਿ ਇਸ ਵਾਰ ਤੁਹਾਡਾ ਬਿੱਲ ਕਿੰਨਾ ਆਇਆ ਹੈ। ਆਓ ਸਭ ਤੋਂ ਪਹਿਲਾਂ ਬਿਜਲੀ ਦਾ ਬਿੱਲ ਆਨਲਾਈਨ ਚੈੱਕ ਕਰਨ ਦਾ ਤਰੀਕਾ ਜਾਣੀਏ :

ਬਿਜਲੀ ਦਾ ਬਿੱਲ ਆਨਲਾਈਨ ਚੈੱਕ ਕਰਨ ਲਈ ਬਿਜਲੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਵੈੱਬਸਾਈਟ 'ਤੇ ਚੈੱਕ ਕਰਨ ਦਾ ਫਾਇਦਾ ਇਹ ਹੈ ਕਿ ਉੱਥੇ ਵੀ ਉਹੀ ਬਿਜਲੀ ਦਾ ਬਿੱਲ ਦੱਸਿਆ ਜਾਵੇਗਾ, ਜੋ ਘਰ 'ਚ ਆਉਂਦਾ ਹੈ। ਵੈੱਬਸਾਈਟ ਤੋਂ ਤੁਸੀਂ ਆਪਣਾ ਬਿਜਲੀ ਬਿੱਲ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਦਾ ਪ੍ਰਿੰਟ ਵੀ ਲੈ ਸਕਦੇ ਹੋ, ਜਾਂ ਇਸ ਦੀ ਸਾਫਟ ਕਾਪੀ ਵੀ ਸਾਂਭ ਕੇ ਰੱਖ ਸਕਦੇ ਹੋ। ਨਾਲ ਹੀ ਜੇਕਰ ਪੁਰਾਣਾ ਬਿਜਲੀ ਦਾ ਬਿੱਲ ਬਾਕੀ ਹੈ ਤਾਂ ਉਹ ਵੀ ਦੇਖ ਸਕਦੇ ਹਨ। ਹਾਲਾਂਕਿ, ਜੇਕਰ ਤੁਸੀਂ Paytm, Phonepe 'ਤੇ ਬਿਜਲੀ ਦਾ ਬਿੱਲ ਚੈੱਕ ਕਰਦੇ ਹੋ, ਤਾਂ ਇਹ ਕੁੱਲ ਰਕਮ ਹੀ ਦੱਸੇਗਾ। ਵਾਲਿਟ ਤੋਂ ਬਿਜਲੀ ਦਾ ਬਿੱਲ ਚੈੱਕ ਕਰਨ ਲਈ ਕਸਟਮਰ ਆਈਡੀ ਜਾਂ ਅਕਾਊਂਟ ਨੰਬਰ ਦੀ ਲੋੜ ਹੋਵੇਗੀ। ਇਹ ਨੰਬਰ ਬਿਜਲੀ ਦੇ ਬਿੱਲ 'ਤੇ ਲਿਖਿਆ ਹੁੰਦਾ ਹੈ।

ਜੇ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਦੀ ਵੈੱਬਸਾਈਟ ਉੱਤੇ ਜਾਓ। ਇੱਥੇ ਆਪਣਾ ਅਕਾਉਂਟ ਨੰਬਰ ਭਰੋ ਤੇ ਚੈੱਕ ਕਰੋ ਕਿ ਤੁਹਾਡਾ ਕਿੰਨਾ ਬਿੱਲ ਆਇਆ ਹੈ। ਉੱਥੇ ਬਿੱਲ ਭਰਨ ਦੀ ਆਪਸ਼ਨ ਵੀ ਹੋਵੇਗੀ, ਜਿਸ ਉੱਤੇ ਟੈਪ ਕਰ ਕੇ ਤੁਹਾਨੂੰ ਅਲੱਗ ਅਲੱਗ ਆਪਸ਼ਨ ਮਿਲਣਗੀਆਂ, ਜਿਵੇਂ ਕਿ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਯੂਪੀਆਈ ਆਦਿ। ਆਨਲਾਈਨ ਵਾਲੇਟ ਰਾਹੀਂ ਪੇਮੈਂਟ ਕਰਨ ਲਈ ਯੂਪੀਆਈ ਦੀ ਚੋਣ ਕਰੋ।

ਹੁਣ ਤੁਹਾਨੂੰ ਦੋ ਆਪਸ਼ਨ ਮਿਲਣਗੇ। ਪਹਿਲਾ ਤਾਂ ਯੂਪੀਆਈ ਆਈਡੀ ਵਾਲਾ ਹੈ ਤੇ ਦੂਜਾ ਕਿਊਆਰ ਕੋਡ। ਜੇ ਤੁਸੀਂ ਯੂਪੀਆਈ ਆਈਡੀ ਚੁਣਦੇ ਹੋ ਤਾਂ ਇਸ ਵਿੱਚ ਆਪਣੀ UPI ਆਈਡੀ ਪਾ ਕੇ ਓਕੇ ਕਰੋ। ਫਿਰ ਆਪਣੀ ਪੇਮੈਂਟ ਐਪ ਵਿੱਚ ਜਾ ਕੇ ਇਸ ਦਾ ਭੁਗਤਾਨ ਕਰ ਦਿਓ। ਜਾਂ ਕਿਊਆਰ ਕੋਡ ਰਾਹੀਂ ਤੁਸੀਂ ਕਿਸੇ ਵੀ ਪੇਮੈਂਟ ਐਪ ਤੋਂ ਸਕੈਨ ਕਰ ਕੇ ਪੇਮੈਂਟ ਕਰ ਸਕਦੇ ਹੋ।
Published by:Rupinder Kaur Sabherwal
First published:

Tags: Paytm, Phone, Tech News, Tech updates, Technology

ਅਗਲੀ ਖਬਰ