Home /News /lifestyle /

ਸਿਹਤ ਬੀਮਾ ਲੈਣ ਤੋਂ ਪਹਿਲਾਂ ਸਿਹਤ ਸਥਿਤੀ ਬਾਰੇ ਦੱਸਣਾ ਹੈ ਜ਼ਰੂਰੀ, ਭੁੱਲ ਕੇ ਵੀ ਨਾ ਕਰੋ ਇਹ ਗਲਤੀ

ਸਿਹਤ ਬੀਮਾ ਲੈਣ ਤੋਂ ਪਹਿਲਾਂ ਸਿਹਤ ਸਥਿਤੀ ਬਾਰੇ ਦੱਸਣਾ ਹੈ ਜ਼ਰੂਰੀ, ਭੁੱਲ ਕੇ ਵੀ ਨਾ ਕਰੋ ਇਹ ਗਲਤੀ

ਅੱਜ ਦੇ ਜ਼ਮਾਨੇ ਵਿੱਚ ਤੇ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਸਿਹਤ ਸੁਰੱਖਿਆ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਲੋਕ ਆਪਣੀ ਸੁਰੱਖਿਆ ਲਈ ਕਈ ਪਾਲਿਸੀਆਂ ਕਰਵਾਉਂਦੇ ਹਨ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦਾ ਲੋੜ ਅਨੁਸਾਰ ਲਾਹਾ ਲਿਆ ਜਾ ਸਕੇ। ਸਿਹਤ ਬੀਮਾ ਬੇਹੱਦ ਮਹੱਤਵਪੂਰਨ ਹੈ। ਇਹ ਪਾਲਿਸੀ ਮੁਸ਼ਕਿਲ ਸਮੇਂ ਵਿੱਚ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰ ਸਕਦੀ ਹੈ ਤੇ ਕਿਸੇ ਦੁਰਘਟਨਾ ਜਾਂ ਬਿਮਾਰੀ ਤੋਂ ਤੁਹਾਨੂੰ ਬਚਾ ਸਕਦੀ ਹੈ। ਹਰ ਪਾਲਿਸੀ ਦੀ ਸਮਾਂ ਮਿਆਦ ਹੁੰਦੀ ਹੈ ਤੇ ਬਿਮਾਰੀਆਂ ਦੇ ਮੁਤਾਬਿਕ ਵੀ ਪਾਲਿਸੀ ਲਈ ਜਾ ਸਕਦੀ ਹੈ। ਕੁਝ ਪਾਲਿਸੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਵਰ ਕਰਦੀਆਂ ਹਨ ਪਰ ਕੁਝ ਵਿੱਚ ਕਈ ਬਿਮਾਰੀਆਂ ਲਈ ਕੋਈ ਰਾਹਤ ਨਹੀਂ ਮਿਲਦੀ। ਕੁਝ ਬਿਮਾਰੀਆਂ ਲਈ ਪਾਲਿਸੀ ਵੱਲੋਂ ਸਮਾਂ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ਜਿਸ ਸਮੇਂ ਤੋਂ ਪਹਿਲਾਂ ਤੁਸੀਂ ਉਸ ਬਿਮਾਰੀ ਦਾ ਇਲਾਜ ਪਾਲਿਸੀ ਅਧੀਨ ਨਹੀਂ ਕਰਵਾ ਸਕਦੇ।

ਹੋਰ ਪੜ੍ਹੋ ...
  • Share this:

    ਅੱਜ ਦੇ ਜ਼ਮਾਨੇ ਵਿੱਚ ਤੇ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਸਿਹਤ ਸੁਰੱਖਿਆ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਲੋਕ ਆਪਣੀ ਸੁਰੱਖਿਆ ਲਈ ਕਈ ਪਾਲਿਸੀਆਂ ਕਰਵਾਉਂਦੇ ਹਨ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦਾ ਲੋੜ ਅਨੁਸਾਰ ਲਾਹਾ ਲਿਆ ਜਾ ਸਕੇ। ਸਿਹਤ ਬੀਮਾ ਬੇਹੱਦ ਮਹੱਤਵਪੂਰਨ ਹੈ। ਇਹ ਪਾਲਿਸੀ ਮੁਸ਼ਕਿਲ ਸਮੇਂ ਵਿੱਚ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰ ਸਕਦੀ ਹੈ ਤੇ ਕਿਸੇ ਦੁਰਘਟਨਾ ਜਾਂ ਬਿਮਾਰੀ ਤੋਂ ਤੁਹਾਨੂੰ ਬਚਾ ਸਕਦੀ ਹੈ।

    ਹਰ ਪਾਲਿਸੀ ਦੀ ਸਮਾਂ ਮਿਆਦ ਹੁੰਦੀ ਹੈ ਤੇ ਬਿਮਾਰੀਆਂ ਦੇ ਮੁਤਾਬਿਕ ਵੀ ਪਾਲਿਸੀ ਲਈ ਜਾ ਸਕਦੀ ਹੈ। ਕੁਝ ਪਾਲਿਸੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਵਰ ਕਰਦੀਆਂ ਹਨ ਪਰ ਕੁਝ ਵਿੱਚ ਕਈ ਬਿਮਾਰੀਆਂ ਲਈ ਕੋਈ ਰਾਹਤ ਨਹੀਂ ਮਿਲਦੀ। ਕੁਝ ਬਿਮਾਰੀਆਂ ਲਈ ਪਾਲਿਸੀ ਵੱਲੋਂ ਸਮਾਂ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ਜਿਸ ਸਮੇਂ ਤੋਂ ਪਹਿਲਾਂ ਤੁਸੀਂ ਉਸ ਬਿਮਾਰੀ ਦਾ ਇਲਾਜ ਪਾਲਿਸੀ ਅਧੀਨ ਨਹੀਂ ਕਰਵਾ ਸਕਦੇ।

    ਇਸ ਲਈ ਜ਼ਰੂਰੀ ਹੈ ਕਿ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਹੈ ਤਾਂ ਪਾਲਿਸੀ ਏਜੰਟ ਨੂੰ ਜ਼ਰੂਰ ਦੱਸੋ। ਚਾਹੇ ਉਹ ਬਿਮਾਰੀ ਹਾਈ ਬਲੱਡ ਪ੍ਰੈਸ਼ਰ ਦੀ ਹੋਵੇ ਜਾਂ ਸ਼ੂਗਰ ਦੀ ਹੋਵੇ। ਇਨ੍ਹਾਂ ਬਿਮਾਰੀਆਂ ਲਈ ਉੱਚ ਪ੍ਰੀਮੀਅਮ ਤੇ ਇੱਕ ਤੋਂ ਚਾਰ ਸਾਲ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ। ਇਸ ਲਈ ਪਹਿਲਾਂ ਹੀ ਬਿਮਾਰੀ ਬਾਰੇ ਸੂਚਿਤ ਕਰਨਾ ਤੁਹਾਨੂੰ ਪਾਲਿਸੀ ਦਾ ਸਮੇਂ ਸਿਰ ਲਾਹਾ ਲੈਣ ਲਈ ਯੋਗ ਬਣਾ ਸਕਦਾ ਹੈ। ਜੇਕਰ ਤੁਸੀਂ ਸਿਹਤ ਬੀਮਾ ਕਰਵਾਉਣ ਤੋਂ ਪਹਿਲਾਂ ਆਪਣੀ ਮੌਜੂਦਾ ਬਿਮਾਰੀ ਬਾਰੇ ਨਹੀਂ ਦੱਸਦੇ ਤਾਂ ਇਸ ਲਈ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

    ਹੁਣ ਜੇਕਰ ਲਾਗਤ ਦੀ ਹੀ ਗੱਲ ਕਰੀਏ ਤਾਂ

    ਮੌਜੂਦਾ ਬਿਮਾਰੀ ਬਾਰੇ ਨਾ ਦੱਸਣ ਵਾਲੇ ਬੀਮਾਧਾਰਕ ਨੂੰ ਉਸ ਬਿਮਾਰੀ ਲਈ ਪਾਲਿਸੀ ਵੱਲੋਂ ਕਲੇਮ ਨਹੀਂ ਮਿਲ ਸਕਦਾ। ਇਸ ਦੇ ਨਾਲ ਹੀ ਪਾਲਿਸੀ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪਾਲਿਸੀ ਲੈਣ ਸਮੇਂ ਕੁਝ ਵੀ ਲੁਕਾਉਣਾ ਜਾਂ ਗੁਪਤ ਨਹੀਂ ਰੱਖਣਾ ਚਾਹੀਦਾ। ਇਸ ਦੇ ਨਤੀਜੇ ਮਾੜੇ ਹੋ ਸਕਦੇ ਹਨ। Underwriting, Claims and Reinsurance ਦੇ ਹੈੱਡ ਸੰਜੇ ਦੱਤਾ ਦਾ ਕਹਿਣਾ ਹੈ ਕਿ ਪਾਲਿਸੀ ਕਰਵਾਉਣ ਦੌਰਾਨ ਜੇਕਰ ਕਿਸੇ ਨੂੰ ਸ਼ੂਗਰ, ਮਿਰਗੀ ਜਾਂ ਗੁਰਦੇ ਦੀ ਬਿਮਾਰੀ ਹੈ ਅਤੇ ਉਸ ਦਾ ਡਾਇਲਸਿਸ ਵਰਗਾ ਇਲਾਜ ਕਰਵਾਉਣ ਲਈ ਪਾਲਿਸੀ ਦੀ ਜ਼ਰੂਰਤ ਹੈ ਤਾਂ ਕੁਝ ਵੀ ਲੁਕਾਉਣਾ ਨਹੀਂ ਚਾਹੀਦਾ ਨਹੀਂ ਤਾਂ ਪਾਲਿਸੀ ਦਾ ਲਾਭ ਨਹੀਂ ਮਿਲੇਗਾ ਸਗੋਂ ਬੀਮਾਕਰਤਾ ਇਸ ਦਾ ਨੋਟਿਸ ਲੈ ਸਕਦਾ ਹੈ।

    ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਬਿਮਾਰੀ ਤੋਂ ਇਲਾਵਾ ਜੇਕਰ ਪਹਿਲਾਂ ਕਦੇ ਕੋਈ ਦੁਰਘਟਨਾ, ਫ੍ਰੈਕਚਰ ਜਾਂ ਮੋਤੀਆਬਿੰਦ ਜਾਂ ਅਪੈਂਡੀਸਾਈਟਸ ਕਿਸੇ ਤਰ੍ਹਾਂ ਦੇ ਆਪ੍ਰੇਸ਼ਨ ਦੀ ਜਾਣਕਾਰੀ ਵੀ ਬੀਮਾਕਰਤਾ ਨੂੰ ਦੇਣੀ ਚਾਹੀਦੀ ਹੈ। ਖਾਸ ਤੌਰ 'ਤੇ ਜੇਕਰ ਇਹ ਸਭ ਦੋ ਸਾਲ ਪਹਿਲਾਂ ਹੋਇਆ ਹੋਵੇ ਤਾਂ ਦੱਸਣਾ ਜ਼ਰੂਰੀ ਹੈ। ਪਾਲਿਸੀ ਦਾ ਇੱਕ ਹੋਰ ਪੜਾਅ ਹੁੰਦਾ ਹੈ ਜਿਸ ਨੂੰ ਫ੍ਰੀ-ਲੁੱਕ ਪੀਰੀਅਡ ਕਿਹਾ ਜਾਂਦਾ ਹੈ ਜਿਸ ਦੌਰਾਨ ਬੀਮਾਕਰਤਾ ਤੋਂ ਮੌਜੂਦਾ ਬਿਮਾਰੀ ਬਾਰੇ ਲੁਕਾਉਣ ਦੀ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ। ਪਰ ਅਜਿਹਾ ਉਦੋਂ ਹੀ ਹੋ ਸਕਦਾ ਹੈ ਜੇਕਰ 15 ਦਿਨ ਦੀ ਫ੍ਰੀ-ਲੁਕ ਪੀਰੀਅਡ ਦੀ ਮਿਆਦ ਖਤਮ ਨਹੀਂ ਹੋਈ ਹੈ। ਇਨ੍ਹਾਂ 15 ਦਿਨਾਂ ਦੇ ਅੰਦਰ ਇਸ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ ਕਿਉਂਕਿ ਅਜਿਹੇ ਸਮੇਂ ਵਿੱਚ ਬੀਮਾਕਰਤਾ ਲਾਗੂ ਅੰਡਰਰਾਈਟਿੰਗ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਪਾਲਿਸੀ ਵਿੱਚ ਬਦਲਾਅ ਕਰਨ ਦੇ ਯੋਗ ਹੁੰਦਾ ਹੈ। ਜੋ ਕਿ ਬਾਅਦ ਵਿੱਚ ਮੁਸ਼ਕਿਲ ਹੋ ਸਕਦਾ ਹੈ ਤੇ ਪਾਲਿਸੀ ਰੱਦ ਹੋ ਸਕਦੀ ਹੈ।

    ਪਰ ਇਕ ਸਮਾਂ ਅਜਿਹਾ ਵੀ ਹੈ ਜਿਸ ਦੌਰਾਨ ਬਿਮਾਰੀ ਦਾ ਬਾਅਦ ਵਿੱਚ ਪਤਾ ਲੱਗਣ 'ਤੇ ਪਾਲਿਸੀ ਰੱਦ ਨਹੀਂ ਹੋਵੇਗੀ। SecureNow Insurance Brokers ਦੇ ਸੀਈਓ ਤੇ ਸਹਿ ਸੰਸਥਾਪਕ ਕਪਿਲ ਮਹਿਤਾ ਦਾ ਕਹਿਣਾ ਹੈ ਕਿ ਹਰੇਕ ਪਾਲਿਸੀ ਦੀ ਇੱਕ ਸਮਾਂ ਮਿਆਦ ਹੁੰਦੀ ਹੈ। ਜੇਕਰ ਪਹਿਲਾਂ ਤੋਂ ਮੌਜੂਦ ਬਿਮਾਰੀ ਦਾ ਪਤਾ ਪਾਲਿਸੀ ਦੀ ਮਿਆਦ ਤੋਂ ਬਾਅਦ ਲੱਗਦਾ ਹੈ ਤਾਂ ਇਸ 'ਤੇ ਕੋਈ ਐਕਸ਼ਨ ਨਹੀਂ ਲਿਆ ਜਾ ਸਕਦਾ ਤੇ ਪਾਲਿਸੀ ਵੀ ਰੱਦ ਨਹੀਂ ਹੋਵੇਗੀ। Onsurity ਬੀਮਾ ਕੰਪਨੀ ਦੇ CEO ਯੋਗੇਸ਼ ਅਗਰਵਾਲ ਮੁਤਾਬਿਕ ਹੈਲਥ ਇੰਸ਼ੋਰੈਂਸ ਮੂਲ ਰੂਪ ਵਿੱਚ ਉਨ੍ਹਾਂ ਬਿਮਾਰੀਆਂ ਨੂੰ ਕਵਰ ਕਰਦੀਆਂ ਹਨ ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਭਰਤੀ ਹੋ ਕੇ ਕਰਵਾਇਆ ਜਾਂਦਾ ਹੈ। ਜੋ ਖਾਸ ਤੌਰ 'ਤੇ ਪਾਲਿਸੀ ਦੇ ਅਧੀਨ ਆਉਂਦੀਆਂ ਹੋਣ ਉਹੀ ਕਵਰ ਹੁੰਦੀਆਂ ਹਨ।

    ਦਰਅਸਲ ਪਾਲਿਸੀ ਵਿੱਚ ਕੋਈ ਵੀ ਬਿਮਾਰੀ ਸ਼ਾਮਲ ਕੀਤੀ ਜਾ ਸਕਦੀ ਹੈ ਚਾਹੇ ਉਹ ਮੌਜੂਦਾ ਹੋਵੇ ਜਾਂ ਕੋਈ ਨਵੀਂ ਬਿਮਾਰੀ ਦੀ ਖੋਜ ਹੋਵੇ। ਅਜਿਹੇ ਵਿੱਚ ਕੋਈ ਵੀ ਬਿਮਾਰੀ ਮੌਜੂਦਾ ਪਾਲਿਸੀ ਦੇ ਪ੍ਰੀਮੀਅਮ ਦੀ ਥਾਂ ਨਹੀਂ ਲਵੇਗੀ, ਇਸ ਲਈ ਬੀਮਾਧਾਰਕ ਨੂੰ ਪਾਲਿਸੀ ਦੇ ਨਵੀਨੀਕਰਨ ਸਮੇਂ ਮੌਜੂਦਾ ਬਿਮਾਰੀ ਦਾ ਖੁਲਾਸਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਹਾਲਾਂਕਿ ਇਸ ਵਿੱਚ ਕਈ ਜੋਖਮ ਸ਼ਾਮਲ ਹਨ ਜਿਨ੍ਹਾਂ ਦੇ ਮੱਦੇਨਜ਼ਰ ਨਵੀਨੀਕਰਨ ਦੌਰਾਨ ਪਾਲਿਸੀਧਾਰਕ ਨੂੰ ਸੁਧਾਰ ਕਰ ਲੈਣਾ ਚਾਹੀਦਾ ਹੈ। ਇਹ ਵੀ ਦੱਸ ਦਈਏ ਕਿ ਨਵੇਂ ਖੁਲਾਸੇ ਸਬੰਧੀ ਬੀਮਾਕਰਤਾ ਅੰਡਰਰਾਈਟਿੰਗ ਨੂੰ ਪਾਲਿਸੀ ਅਧੀਨ ਸਵਿਕਾਰ ਕਰ ਸਕਦੇ ਹਨ। ਇਹ ਬੀਮਾਕਰਤਾ 'ਤੇ ਨਿਰਭਰ ਕਰਦਾ ਹੈ ਕਿ ਉਹ ਇਹ ਬਦਲਾਅ ਕਿਸ ਤਰ੍ਹਾਂ ਨਾਲ ਕਰੇਗਾ, ਉਹ ਚਾਹੇ ਤਾਂ ਪ੍ਰੀਮੀਅਮ ਚਾਰਜ ਵਧਾ ਵੀ ਸਕਦਾ ਹੈ। ਇਸ ਤੋਂ ਇਲਾਵਾ ਬੀਮਾਕਰਤਾ ਕਿਸੇ ਵੀ ਡਾਕਟਰੀ ਸਥਿਤੀ ਨੂੰ ਪਾਲਿਸੀ ਤੋਂ ਬਾਹਰ ਕਰ ਸਕਦਾ ਹੈ। ਨਵੀਨੀਕਰਨ ਦੌਰਾਨ ਜਾਂ ਸ਼ੁਰੂਆਤ ਵਿੱਚ ਪਾਲਿਸੀ ਨੂੰ ਰੱਦ ਵੀ ਕਰ ਸਕਦਾ ਹੈ।

    ਸੰਜੇ ਦੱਤਾ ਦਾ ਕਹਿਣਾ ਹੈ ਕਿ ਪਾਲਿਸੀ ਲੈਂਦੇ ਸਮੇਂ ਕੁਝ ਵੀ ਲੁਕਾਉਣ ਦੀ ਬਜਾਏ ਸਭ ਕੁਝ ਸਾਫ ਦੱਸਣਾ ਚਾਹੀਦਾ ਹੈ। ਪਾਲਿਸੀ ਰੱਦ ਹੋਣ ਦੇ ਜੋਖਣ ਵਿੱਚ ਜੀਣ ਦੀ ਬਜਾਏ ਪਾਰਦਰਸ਼ਤਾ ਅਪਣਾਉਣੀ ਹੀ ਸਮਝਦਾਰੀ ਹੈ। ਫਿਰ ਚਾਹੇ ਇਸ ਦੇ ਨਤੀਜੇ ਕੁਝ ਵੀ ਹੋਣ। ਇਹ ਜ਼ਰੂਰੀ ਹੈ ਕਿ ਤੁਸੀਂ ਪਾਲਿਸੀਕਰਤਾ ਨੂੰ ਸੂਚਿਤ ਕਰਨ ਤੋਂ ਪਹਿਲਾਂ ਆਪਣਾ ਬੈੱਕਅੱਪ ਲਈ ਪ੍ਰਬੰਧ ਕਰ ਲਓ।

    ਇੱਥੇ ਬੀਮਾਕਰਤਾ ਨੂੰ ਪਰਖਣ ਲਈ ਤੁਸੀਂ ਨਵੀਂ ਪਾਲਿਸੀ ਲੈਣ ਤੋਂ ਪਹਿਲਾਂ ਜਾਂ ਨਵੀਨੀਕਰਨ ਦੌਰਾਨ ਆਪਣੀਆਂ ਮੌਜੂਦਾ ਬਿਮਾਰੀਆਂ ਦਾ ਖੁਲਾਸਾ ਕਰੋ ਤੇ ਦੇਖੋ ਕਿ ਬੀਮਾਕਰਤਾ ਉਨ੍ਹਾਂ ਨੂੰ ਸਵਿਕਾਰ ਕਰਦਾ ਹੈ ਜਾਂ ਨਹੀਂ। ਸਿਹਤ ਬੀਮਾ ਲਈ ਇਮਾਨਦਾਰ ਰਹਿਣਾ ਜ਼ਰੂਰੀ ਹੈ। ਪ੍ਰੀਮੀਅਮ ਵਧਣ ਦੇ ਡਰ ਤੋਂ ਵੀ ਕਿਸੇ ਬਿਮਾਰੀ ਨੂੰ ਲੁਕਾਓ ਨਾ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ।

    Published by:Drishti Gupta
    First published:

    Tags: Health, Health benefits, Health care