ਅੱਜ ਕੱਲ੍ਹ ਇੱਕ ਤੋਂ ਵਧੇਰੇ ਬੈਂਕਾਂ ਵਿੱਚ ਖਾਤਾ ਖੁਲ੍ਹਵਾਉਣਾ ਆਮ ਹੋ ਗਿਆ ਹੈ। ਪਰ ਇਹ ਕੋਈ ਸਮਝਦਾਰੀ ਦੀ ਗੱਲ ਨਹੀਂ ਹੈ। ਜੋ ਵਿਅਕਤੀ ਬਿਨ੍ਹਾਂ ਕਿਸੇ ਵਜ੍ਹਾਂ ਤੋਂ ਕਈ ਬੈਂਕਾਂ ਵਿੱਚ ਖਾਤਾ ਖੁਲਵਾ ਲੈਂਦੇ ਹਨ, ਉਨ੍ਹਾਂ ਨੂੰ ਇਸ ਨਾ-ਸਮਝੀ ਕਰਕੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਤੁਹਾਡੇ ਵੀ ਬਹੁਤ ਸਾਰੇ ਬੈਂਕ ਖਾਤੇ ਹਨ, ਤਾਂ ਤੁਹਾਨੂੰ ਇੱਕ ਵਾਰ ਉਨ੍ਹਾਂ ਦੀ ਉਪਯੋਗਤਾ 'ਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਜ਼ਰੂਰੀ ਹੈ ਕਿਉਂਕਿ ਜ਼ਿਆਦਾ ਬੈਂਕ ਖਾਤੇ ਹੋਣ ਨਾਲ ਤੁਹਾਨੂੰ ਲਾਭ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਕਈ ਖਾਤੇ ਹੋਣ ਨਾਲ ਨਾ ਸਿਰਫ਼ ਤੁਹਾਡੇ 'ਤੇ ਵਿੱਤੀ ਬੋਝ ਵਧਦਾ ਹੈ, ਸਗੋਂ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਜ਼ਿਆਦਾਤਰ ਲੈਣ-ਦੇਣ ਇਕ ਜਾਂ ਦੋ ਬੈਂਕ ਖਾਤਿਆਂ ਤੋਂ ਕੀਤੇ ਜਾਂਦੇ ਹਨ। ਬਾਕੀ ਦੇ ਖਾਤੇ ਥੋੜੇ ਜਿਹੇ ਵਰਤੇ ਜਾਂਦੇ ਹਨ। ਕਈ ਅਜਿਹੇ ਖਾਤੇ ਹਨ ਜੋ ਲੰਬੇ ਸਮੇਂ ਤੋਂ ਵਰਤੇ ਨਹੀਂ ਜਾ ਰਹੇ ਹਨ। ਅਜਿਹੇ ਖਾਤੇ ਅਕਿਰਿਆਸ਼ੀਲ ਹੋ ਜਾਂਦੇ ਹਨ। ਇਹ ਖਾਤੇ ਹੈਕਰਾਂ ਜਾਂ ਹੋਰ ਅਪਰਾਧੀਆਂ ਦੁਆਰਾ ਗ਼ਲਤ ਕੰਮਾਂ ਲਈ ਵਰਤੇ ਜਾਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਬੈਂਕ ਖਾਤਿਆ ਨਾਲ ਹੋਣ ਵਾਲੇ ਨੁਕਸਾਨਾਂ ਦੀ ਗੱਲ ਕਰਾਂਗੇ-
ਵਾਧੂ ਖ਼ਰਚੇ
ਬੈਂਕ ਖਾਤੇ ਦੀ ਸਾਂਭ-ਸੰਭਾਲ ਲਈ ਬਹੁਤ ਸਾਰੇ ਚਾਰਜ ਵਸੂਲਦੇ ਹਨ। ਜਿਵੇਂ ਕਿ SMS ਖ਼ਰਚੇ, ਸੇਵਾ ਖ਼ਰਚੇ ਆਦਿ। ਜੇਕਰ ਤੁਸੀਂ ਜ਼ਿਆਦਾ ਬੈਂਕ ਖਾਤੇ ਰੱਖਦੇ ਹੋ ਤਾਂ ਤੁਹਾਨੂੰ ਜ਼ਿਆਦਾ ਚਾਰਜ ਦੇਣੇ ਪੈਣਗੇ। ਇੰਝ ਚਾਰਜਿਜ਼ ਅਦਾ ਕਰਦੇ ਰਹਿਣਾ ਕੋਈ ਸਿਆਣਪ ਵਾਲੀ ਗੱਲ ਨਹੀਂ। ਇਸ ਲਈ, ਤੁਸੀਂ ਆਪਣੀ ਬੈਂਕ ਖਾਤੇ ਦੀ ਸੂਚੀ ਜਿੰਨੀ ਛੋਟੀ ਰੱਖੋਗੇ, ਇਹ ਤੁਹਾਡੀ ਜੇਬ ਲਈ ਓਨਾ ਹੀ ਲਾਭਕਾਰੀ ਹੋਵੇਗਾ।
ਕ੍ਰੈਡਿਟ ਸਕੋਰ 'ਤੇ ਪ੍ਰਭਾਵ
ਇੱਕ ਤੋਂ ਵੱਧ ਅਕਿਰਿਆਸ਼ੀਲ ਬੈਂਕ ਖਾਤੇ ਹੋਣ ਨਾਲ ਵੀ ਤੁਹਾਡੇ ਕ੍ਰੈਡਿਟ ਸਕੋਰ 'ਤੇ ਅਸਰ ਪੈਂਦਾ ਹੈ। ਜੇਕਰ ਤੁਹਾਡੇ ਕੋਲ ਘੱਟੋ-ਘੱਟ ਬਕਾਇਆ ਨਹੀਂ ਹੈ, ਤਾਂ ਬੈਂਕ ਤੁਹਾਡੇ ਤੋਂ ਜੁਰਮਾਨਾ ਵਸੂਲਦਾ ਹੈ। ਜਿੰਨਾ ਜ਼ਿਆਦਾ ਤੁਸੀਂ ਜੁਰਮਾਨਾ ਲਗਾਉਂਦੇ ਹੋ, ਓਨਾਂ ਹੀ ਜ਼ਿਆਦਾ ਵਾਰ ਤੁਹਾਡੇ ਕ੍ਰੈਡਿਟ ਸਕੋਰ 'ਤੇ ਅਸਰ ਪਵੇਗਾ। ਇਸ ਲਈ, ਤੁਹਾਨੂੰ ਆਪਣੇ ਬੈਂਕ ਖਾਤੇ ਦੀ ਗੰਭੀਰਤਾ ਨਾਲ ਸਮੀਖਿਆ ਕਰਨੀ ਚਾਹੀਦੀ ਹੈ। ਗੈਰ-ਜ਼ਰੂਰੀ ਅਤੇ ਅਕਿਰਿਆਸ਼ੀਲ ਖਾਤਿਆਂ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ।
ਰਿਟਰਨ ਭਰਨ ਵਿੱਚ ਸਮੱਸਿਆ
ਜੇਕਰ ਤੁਹਾਡਾ ਇੱਕ ਬੈਂਕ ਖਾਤਾ ਹੈ ਤਾਂ ਤੁਹਾਡੇ ਲਈ ਇਨਕਮ ਟੈਕਸ ਰਿਟਰਨ ਭਰਨਾ ਬਹੁਤ ਆਸਾਨ ਹੈ। ਹਰ ਬੈਂਕ ਖਾਤੇ ਦਾ ਪੂਰਾ ਵੇਰਵਾ ITR ਵਿੱਚ ਦੇਣਾ ਪੈਂਦਾ ਹੈ। ਬਹੁਤ ਸਾਰੇ ਬੈਂਕਾਂ ਵਿੱਚ ਖਾਤੇ ਹੋਣ ਕਾਰਨ ਆਮਦਨ ਕਰ ਰਿਟਰਨ ਭਰਨ ਵੇਲੇ ਆਮਦਨ ਅਤੇ ਖਰਚਿਆਂ ਵਿੱਚ ਸੰਤੁਲਨ ਬਣਾਈ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਤੁਹਾਨੂੰ ਹਰੇਕ ਬੈਂਕ ਖਾਤੇ ਨਾਲ ਸਬੰਧਤ ਜਾਣਕਾਰੀ ਆਪਣੇ CA ਨੂੰ ਦੇਣੀ ਹੋਵੇਗੀ। ਇਸ ਦੇ ਲਈ ਕਈ ਵਾਰ ਬੈਂਕ ਜਾਣਾ ਪੈਂਦਾ ਹੈ। ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਖਾਤੇ ਹਨ, ਤਾਂ ਤੁਹਾਨੂੰ ਕਈ ਬੈਂਕਾਂ ਵਿੱਚ ਜਾਣਾ ਪਵੇਗਾ। ਜੇਕਰ ਇੱਕ ਹੀ ਖਾਤਾ ਹੈ ਤਾਂ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ।
ਧੋਖਾ-ਧੜੀ ਦੀ ਸੰਭਾਵਨਾ ਵਿੱਚ ਵਾਧਾ
ਜੇਕਰ ਕਿਸੇ ਵੀ ਖਾਤੇ ਵਿੱਚ ਇੱਕ ਸਾਲ ਲੈਣ-ਦੇਣ ਨਹੀਂ ਹੁੰਦਾ ਤਾਂ ਖਾਤਾ ਅਕਿਰਿਆਸ਼ੀਲ ਹੋ ਜਾਂਦਾ ਹੈ। ਧੋਖਾ-ਧੜੀ ਕਰਨ ਵਾਲੇ ਕਈ ਵਾਰ ਬੈਂਕ ਕਰਮਚਾਰੀਆਂ ਨਾਲ ਮਿਲ ਕੇ ਜਾਂ ਫਿਰ ਹੋਰ ਕਈ ਤਰੀਕਿਆ ਰਾਹੀਂ ਇਨ੍ਹਾਂ ਖਾਤਿਆਂ ਨੂੰ ਦੁਬਾਰਾ ਚਾਲੂ ਕਰ ਲੈਂਦੇ ਹਨ। ਇਸ ਨਾਲ ਤੁਹਾਡੇ ਖਾਤੇ ਵਿੱਚ ਲੈਣ ਦੇਣ ਚਾਲੂ ਹੋ ਜਾਵੇਗਾ ਅਤੇ ਤੁਹਾਨੂੰ ਇਸ ਬਾਰੇ ਪਤਾ ਵੀ ਨਹੀਂ ਚੱਲੇਗਾ। ਜਿਸ ਕਰਕੇ ਘਰ ਬੈਠੇ ਤੁਹਾਨੂੰ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।