• Home
  • »
  • News
  • »
  • lifestyle
  • »
  • ITR REVENUE DEPARTMENT SENDS RS 1 36 LAKH CRORE TO TAXPAYERS CHECK REFUND STATUS GH KS

ITR: ਆਮਦਨ ਵਿਭਾਗ ਨੇ ਕਰਦਾਤਾਵਾਂ ਨੂੰ ਭੇਜੇ 1.36 ਲੱਖ ਕਰੋੜ, ਇਸ ਤਰ੍ਹਾਂ ਚੈੱਕ ਕਰੋ ਰਿਫੰਡ ਸਟੇਟਸ

Income Tax Refund: ਇਨਕਮ ਟੈਕਸ ਵਿਭਾਗ (Income Tax Department) ਨੇ ਚਾਲੂ ਵਿੱਤੀ ਸਾਲ (2021-22) ਵਿੱਚ 13 ਦਸੰਬਰ ਤੱਕ 1.27 ਕਰੋੜ ਤੋਂ ਵੱਧ ਕਰਦਾਤਿਆਂ ਨੂੰ 1,36,779 ਕਰੋੜ ਰੁਪਏ ਤੋਂ ਵੱਧ ਦਾ ਰਿਫੰਡ ਕੀਤਾ ਹੈ।

  • Share this:
Income Tax Refund: ਇਨਕਮ ਟੈਕਸ ਵਿਭਾਗ (Income Tax Department) ਨੇ ਚਾਲੂ ਵਿੱਤੀ ਸਾਲ (2021-22) ਵਿੱਚ 13 ਦਸੰਬਰ ਤੱਕ 1.27 ਕਰੋੜ ਤੋਂ ਵੱਧ ਕਰਦਾਤਿਆਂ ਨੂੰ 1,36,779 ਕਰੋੜ ਰੁਪਏ ਤੋਂ ਵੱਧ ਦਾ ਰਿਫੰਡ ਕੀਤਾ ਹੈ। ਇਹ ਅੰਕੜਾ 1 ਅਪ੍ਰੈਲ 2021 ਤੋਂ 13 ਦਸੰਬਰ 2021 ਦਰਮਿਆਨ ਕੀਤੇ ਗਏ ਰਿਫੰਡਾਂ ਦਾ ਹੈ। ਇਸ ਵਿੱਚੋਂ, ਨਿੱਜੀ ਆਮਦਨ ਟੈਕਸ ਰਿਫੰਡ 46,438 ਕਰੋੜ ਰੁਪਏ ਸੀ, ਜਦੋਂ ਕਿ ਕਾਰਪੋਰੇਟਸ ਦਾ ਟੈਕਸ ਰਿਫੰਡ 90,340 ਕਰੋੜ ਰੁਪਏ ਹੈ। ਇਸ ਵਿੱਚ ਮੁਲਾਂਕਣ ਸਾਲ 2021-22 ਲਈ 18,848.60 ਕਰੋੜ ਰੁਪਏ ਦੇ 90.95 ਲੱਖ ਰਿਫੰਡ ਸ਼ਾਮਲ ਹਨ।

ਇਨਕਮ ਟੈਕਸ ਵਿਭਾਗ ਨੇ ਟਵੀਟ ਕਰ ਕੇ ਕਿਹਾ, “ਸੀਬੀਡੀਟੀ ਨੇ 1 ਅਪ੍ਰੈਲ, 2021 ਤੋਂ 13 ਦਸੰਬਰ, 2021 ਦੌਰਾਨ 1.27 ਕਰੋੜ ਤੋਂ ਵੱਧ ਕਰਦਾਤਾਵਾਂ ਨੂੰ 1,36,779 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਹਨ। 1,25,34,644 ਕੇਸਾਂ ਵਿੱਚ 46,438 ਕਰੋੜ ਰੁਪਏ ਦਾ ਇਨਕਮ ਟੈਕਸ ਰਿਫੰਡ ਕੀਤਾ ਗਿਆ ਹੈ ਜਦਕਿ 2,02,705 ਕੇਸਾਂ ਵਿੱਚ 90,340 ਕਰੋੜ ਰੁਪਏ ਦਾ ਕੰਪਨੀ ਟੈਕਸ ਰਿਫੰਡ ਕੀਤਾ ਗਿਆ ਹੈ।"

ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਵਿੱਤੀ ਸਾਲ 2020-21 ਵਿੱਚ, ਇਨਕਮ ਟੈਕਸ ਵਿਭਾਗ ਨੇ 2.38 ਕਰੋੜ ਕਰਦਾਤਾਵਾਂ ਨੂੰ 2.62 ਲੱਖ ਕਰੋੜ ਰੁਪਏ ਦੇ ਟੈਕਸ ਰਿਫੰਡ ਜਾਰੀ ਕੀਤੇ ਸਨ। ਇਹ ਵਿੱਤੀ ਸਾਲ 2019-20 'ਚ ਜਾਰੀ ਕੀਤੇ ਗਏ 1.83 ਲੱਖ ਕਰੋੜ ਰੁਪਏ ਦੇ ਰਿਫੰਡ ਤੋਂ 43.2 ਫੀਸਦੀ ਜ਼ਿਆਦਾ ਸੀ। ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ ਤੋਂ ਰਿਫੰਡ ਦਾ ਸਟੇਟਸ ਚੈੱਕ ਕਰਨ ਲਈ ਇਨ੍ਹਾਂ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ:

-ਸਭ ਤੋਂ ਪਹਿਲਾਂ ਤੁਹਾਨੂੰ ਵੈੱਬਸਾਈਟ www.incometax.gov.in 'ਤੇ ਜਾਣਾ ਹੋਵੇਗਾ।
- ਯੂਜ਼ਰ ਆਈਡੀ ਅਤੇ ਪਾਸਵਰਡ ਭਰੋ।
- ਲਾਗਇਨ ਕਰਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਦਾ ਵਿਕਲਪ ਦਿਖਾਈ ਦੇਵੇਗਾ।
- ਹੁਣ ਤੁਸੀਂ ਇਨਕਮ ਟੈਕਸ ਰਿਟਰਨ ਚੁਣੋ
- ਇਸ ਤੋਂ ਬਾਅਦ View File Return 'ਤੇ ਕਲਿੱਕ ਕਰੋ।
- ਹੁਣ ਤੁਹਾਡੇ ITR ਦਾ ਵੇਰਵਾ ਦਿਖਾਇਆ ਜਾਵੇਗਾ।
Published by:Krishan Sharma
First published: