Home /News /lifestyle /

Hug Day 2021 - ਜੱਫੀ ਪਾਓ, ਜਸ਼ਨ ਮਨਾਓ ਤੇ ਸਿਹਤ ਬਣਾਓ!

Hug Day 2021 - ਜੱਫੀ ਪਾਓ, ਜਸ਼ਨ ਮਨਾਓ ਤੇ ਸਿਹਤ ਬਣਾਓ!

 • Share this:
  ਵੈਲੇਨਟਾਈਨ ਵੀਕ ਦਾ ਛੇਵਾਂ ਦਿਨ ਹਗ ਡੇਅ (Hug Day) ਵਜੋਂ ਮਨਾਇਆ ਜਾਂਦਾ ਹੈ। 12 ਫਰਵਰੀ ਨੂੰ ਆਪਣੇ ਪਿਆਰਿਆਂ ਨੂੰ ਗਲੇ ਲਗਾ ਕੇ ਜਸ਼ਨ ਮਨਾਇਆ ਜਾਂਦਾ ਹੈ। ਇਸ ਦਿਨ ਦੀ ਖਾਸ ਗੱਲ ਇਹ ਹੈ ਕਿ ਇਹ ਕੇਵਲ ਤੁਹਾਡੇ ਪ੍ਰੇਮੀ ਜਾਂ ਪਾਰਟਨਰ ਤੱਕ ਹੀ ਸੀਮਿਤ ਨਹੀਂ ਹੈ ਬਲਿਕ ਤੁਸੀਂ ਇਸ ਨੂੰ ਆਪਣੇ ਕਿਸੇ ਵੀ ਖਾਸ ਦੋਸਤ, ਕਰੀਬੀ ਜਾਂ ਪਰਿਵਾਰ ਦੇ ਮੈਂਬਰ ਨਾਲ ਮਨਾ ਸਕਦੇ ਹੋ। ਇਸ ਵਿੱਚ ਹਰ ਉਹ ਵਿਅਕਤੀ ਸ਼ਾਮਲ ਹੁੰਦਾ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਮਹੱਤਵਪੂਰਣ ਹੈ ਅਤੇ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ।

  Hug Day 2021 - ਜੱਫੀ ਪਾਓ, ਜਸ਼ਨ ਮਨਾਓ ਤੇ ਸਿਹਤ ਬਣਾਓ!
  Hug Day 2021 - ਜੱਫੀ ਪਾਓ, ਜਸ਼ਨ ਮਨਾਓ ਤੇ ਸਿਹਤ ਬਣਾਓ!


  ਹੋ ਸਕਦਾ ਹੈ ਕਿ ਇਸ ਵਾਰ ਕੋਰੋਨਾ ਦੇ ਕਾਰਨ ਤੁਸੀਂ ਇਸ ਦਾ ਪੂਰਾ ਮਜ਼ਾ ਨਾ ਲੈ ਪਾਵੋਂ ਅਤੇ ਆਪਣੇ ਪਿਆਰਿਆਂ ਨੂੰ ਗਲੇ ਨਾ ਲਗਾ ਪਾਵੋਂ ਪਰ ਤੁਸੀਂ ਉਨ੍ਹਾਂ ਨੂੰ ਪਿਆਰ ਭਰੇ ਸੰਦੇਸ਼ਾਂ (Messages) ਨਾਲ, ਹਗ ਡੇਅ ਦੀਆਂ ਤਸਵੀਰਾਂ ਨਾਲ, ਫੇਸਬੁੱਕ-ਵਟਸਐਪ 'ਤੇ ਸਟੇਟਸ ਪਾ ਕੇ ਜਾਂ ਫਿਰ ਵੀਡਿਓ ਕਾਲ (Video Call) 'ਤੇ ਵਰਚੁਅਲ ਜੱਫੀ (Virtual Hug) ਪਾ ਕੇ ਇਹ ਦਿਨ ਮਨਾ ਸਕਦੇ ਹੋ.  ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਰਿਸ਼ਤਾ ਸੰਪੂਰਣ ਨਹੀਂ ਹੁੰਦਾ। ਲੜਾਈਆਂ, ਝਗੜੇ, ਸ਼ਿਕਾਇਤਾਂ ਅਤੇ ਨਾਰਾਜ਼ਗੀ ਹਰ ਰਿਸ਼ਤੇ ਦੇ ਨਾਲ-ਨਾਲ ਚੱਲਦੀਆਂ ਹਨ, ਪਰ ਕੁੱਝ ਦਿਨ ਅਜਿਹੇ ਹੁੰਦੇ ਹਨ ਜੋ ਇਨ੍ਹਾਂ ਚੀਜ਼ਾਂ ਨੂੰ ਭੁਲਾ ਦਿੰਦੇ ਹਨ ਅਤੇ ਮਾਹੌਲ ਨੂੰ ਖੁਸ਼ ਕਰ ਸਕਦੇ ਹਨ। ਅਜਿਹੇ ਦਿਨਾਂ ਦਾ ਪੂਰਾ ਫਾਇਦਾ ਚੁੱਕੋ ਅਤੇ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉ।

  ਤੁਹਾਨੂੰ ਦੱਸ ਦਈਏ ਕਿ 12 ਫਰਵਰੀ ਨੂੰ ਮਨਾਇਆ ਜਾਣ ਵਾਲਾ ਇਹ ਹਗ ਡੇਅ ਰਿਸ਼ਤਿਆਂ ਦੇ ਨਾਲ-ਨਾਲ ਤੁਹਾਡੀ ਸਿਹਤ ਵੀ ਸੁਧਾਰ ਸਕਦਾ ਹੈ। ਜੀ ਹਾਂ! ਦਰਅਸਲ ਗਲੇ ਮਿਲਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਫਾਇਦਿਆਂ ਬਾਰੇ..  ਦਿਲ ਲਈ ਫਾਇਦੇਮੰਦ (Good For Heart)

  ਇਕ ਅਧਿਐਨ ਦੇ ਅਨੁਸਾਰ ਹਗ ਕਰਨ ਨਾਲ ਸਰੀਰ 'ਚ ਪਿਆਰ ਦੇ ਹਾਰਮੋਨ ਆਕਸੀਟੋਸਿਨ ਦਾ ਪੱਧਰ ਵਧਦਾ ਹੈ। ਜੋ ਕਿ ਦਿਲ ਨੂੰ ਸਿਹਤਮੰਦ ਰੱਖਦਾ ਹੈ।

  ਤਣਾਅ ਤੋਂ ਛੁਟਕਾਰਾ (Releases Depression)

  ਬਹੁਤ ਸਾਰੀਆਂ ਖੋਜਾਂ 'ਚ ਇਹ ਪਤਾ ਲੱਗਿਆ ਹੈ ਕਿ ਭਰੋਸੇਮੰਦ ਵਿਅਕਤੀ ਨੂੰ ਜੱਫੀ ਪਾਉਣਾ ਤਣਾਅ ਨੂੰ ਘੱਟ ਕਰਨ ਵਾਲੇ ਸਾਧਨ ਵਜੋਂ ਕੰਮ ਕਰ ਸਕਦਾ ਹੈ।

  ਮਾਨਸਿਕ ਸਿਹਤ ਲਈ ਫਾਇਦੇਮੰਦ (Good For Mental Health)

  ਜਦੋਂ ਤੁਸੀਂ ਕਿਸੇ ਅਜ਼ੀਜ਼ ਨੂੰ ਗਲੇ ਲਗਾਉਂਦੇ ਹੋ, ਤਾਂ ਓਕਸੀਟੋਸਿਨ ਨਾਮ ਦਾ ਹਾਰਮੋਨ ਖੂਨ ਪ੍ਰਵਾਹ ਵਿੱਚ ਛੱਡਿਆ ਜਾਂਦਾ ਹੈ। ਇਹ ਯਾਦ ਸ਼ਕਤੀ ਨੂੰ ਸੁਧਾਰਨ ਵਿੱਚ ਸਹਾਇਤਾ ਕਰਦਾ ਹੈ ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ।

  ਇਮਿਊਨਿਟੀ ਨੂੰ ਮਜ਼ਬੂਤ ​​ਕਰ ਸਕਦਾ ਹੈ (Can Boost Immunity)

  ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਗਲੇ ਲਗਾਉਂਦੇ ਹੋ, ਤਾਂ ਦਬਾਅ ਸਟ੍ਰਨਮ (ਬ੍ਰੈਸਟਬੋਨ) ਤੇ ਲਗਾਇਆ ਜਾਂਦਾ ਹੈ ਜੋ ਭਾਵਨਾਤਮਕ ਚਾਰਜ ਪੈਦਾ ਕਰਦਾ ਹੈ। ਇਹ ਪਲੇਕਸਸ ਚੱਕਰ ਨੂੰ ਸਰਗਰਮ ਕਰਦਾ ਹੈ ਜੋ ਬਦਲੇ ਵਿੱਚ ਥਾਈਮਸ ਗ੍ਰੰਥੀ ਦੀ ਮਦਦ ਕਰਦੇ ਹਨ। ਇਹ ਗ੍ਰੰਥੀ ਸਰੀਰ ਵਿਚ ਚਿੱਟੇ ਲਹੂ ਦੇ ਸੈੱਲਾਂ ਦੇ ਉਤਪਾਦਨ ਨੂੰ ਨਿਯਮਤ ਕਰਨ ਲਈ ਜ਼ਿੰਮੇਵਾਰ ਹੈ ਅਤੇ ਤੁਹਾਨੂੰ ਸਿਹਤਮੰਦ ਰੱਖਦੀ ਹੈ।

  ਬੱਲਡ ਪ੍ਰੈਸ਼ਰ ਨੂੰ ਘਟਾ ਸਕਦਾ ਹੈ (Can Helpful In Decreasing Blood Pressure)

  ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਗਲੇ ਲਗਾਉਂਦੇ ਹੋ ਤਾਂ ਆਕਸੀਟੋਸਿਨ ਦਾ ਪੱਧਰ ਵੱਧ ਜਾਂਦਾ ਹੈ। ਇਹ ਹਾਰਮੋਨ ਸਰੀਰ ਵਿੱਚ ਕੋਰਟੀਸੋਲ ਘਟਾਉਣ ਲਈ ਬਹੁਤ ਮਹੱਤਵਪੂਰਨ ਹੈ, ਜੋ ਤੁਹਾਡੇ ਬਲੱਡ ਪ੍ਰੈਸ਼ਰ ਦੇ ਲੈਵਲ ਨੂੰ ਘਟਾ ਸਕਦਾ ਹੈ।
  Published by:Anuradha Shukla
  First published:

  Tags: Hug, Love, Sex, Valentine week celebrations

  ਅਗਲੀ ਖਬਰ