Jail Cafe Delhi: ਵੋਕਟੀਰੀਆ ਪੁਲਿਸ ਨੇ ਇਕ ਸੌ ਸਾਲਾਂ ਦੀ ਔਰਤ ਨੂੰ ਹੱਥਕੜੀਆਂ ਲਗਾ ਕੇ ਗ੍ਰਿਫਤਾਰ ਕੀਤਾ ਤਾਂ ਇਹ ਗੱਲ ਪੂਰੀ ਦੁਨੀਆਂ ਵਿਚ ਫੈਲ ਗਈ। ਅਸਲ ਵਿਚ ਜ਼ਿੰਦਗੀ ਵਿਚ ਇਕ ਵਾਰ ਜੇਲ੍ਹ ਜਾਣਾ ਉਸ ਔਰਤ ਦਾ ਸੁਪਨਾ ਸੀ ਜੋ ਕਿ ਪੁਲਿਸ ਨੇ ਪੂਰਾ ਕਰ ਦਿੱਤਾ ਸੀ। ਜੇਕਰ ਏਸੇ ਤਰ੍ਹਾਂ ਦਾ ਹੀ ਕੋਈ ਸੁਪਨਾ ਤੁਹਾਡਾ ਵੀ ਹੈ ਤਾਂ ਹੁਣ ਪੁਲਿਸ ਵਿਭਾਗ ਤੱਕ ਅਪੀਲ ਕਰਨ ਦੀ ਲੋੜ ਨਹੀਂ ਹੈ। ਤੁਹਾਡੀ ਇਹ ਇੱਛਾ ਗਾਜ਼ੀਆਬਾਦ ਦੇ ਇਕ ਕੈਫ਼ੇ ਵਿਚ ਹੀ ਪੂਰੀ ਹੋ ਸਕਦੀ ਹੈ। ਜਿੱਥੇ ਤੁਸੀਂ ਕੈਦੀਆਂ ਵਾਂਗ ਹੱਥਕੜੀਆਂ ਲਗਾ ਕੇ ਖਾਣਾ ਖਾਓਗੇ।
ਅਸੀਂ ਗੱਲ ਕਰ ਰਹੇ ਹਾਂ ਗਾਜ਼ੀਆਬਾਦ ਵਿਚ ਬਣੇ ਜੇਲ੍ਹ ਕੈਫ਼ੇ ਦੀ। ਇਹ ਕੈਫ਼ੇ ਅਸਲ ਵਿਚ ਇਕ ਥੀਮ ਬੇਸਡ ਕੈਫ਼ੇ ਹੈ, ਉਵੇਂ ਹੀ ਜਿਵੇਂ ਕੋਈ ਥੀਮ ਬੇਸਡ ਵਿਆਹ ਹੁੰਦਾ ਹੈ। ਇਸ ਕੈਫ਼ੇ ਦਾ ਥੀਮ ਬੜ੍ਹਾ ਹੀ ਸਿੱਧਾ ਹੈ ਕਿ ਇੱਥੇ ਤੁਹਾਨੂੰ ਇਕ ਜੇਲ੍ਹ ਵਰਗਾ ਮਾਹੌਲ ਦਿੱਤਾ ਜਾਂਦਾ ਹੈ ਜੋ ਕਿ ਲੋਕਾਂ ਵਿਚ ਬਹੁਤ ਮਕਬੂਲ ਹੋ ਰਿਹਾ ਹੈ। ਲੋਕਾਂ ਲਈ ਇਹ ਜਗ੍ਹਾ ਪਾਰਟੀਆਂ ਤੇ ਇਨਜਾਏਮੈਂਟ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਸ਼ਾਲੀਮਾਰ ਗਾਰਡਨ ਵਿਚ ਸਥਿਤ ਜੇਲ੍ਹ ਕੈਫ਼ੇ ਦੇ ਇਸ ਵਿਚਾਰ ਦੀ ਗੱਲ ਕਰੀਏ ਤਾਂ ਇਸਦੇ ਮਾਲਕ ਪ੍ਰਤੀਕ ਨੇ ਦੱਸਿਆ ਕਿ ਉਹਨਾਂ ਨੇ ਇਸ ਕੈਫ਼ੇ ਦੀ ਸ਼ੁਰੂਆਤ 2018 ਵਿਚ ਕੀਤੀ ਸੀ। ਜੇਲ੍ਹ ਦਾ ਥੀਮ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਇਕ ਢੰਗ ਸੀ। ਜਦ ਲੋਕਾਂ ਵਿਚ ਇਹ ਮਸ਼ਹੂਰ ਹੋਇਆ ਤਾਂ ਇਸ ਵਿਚ ਕਈ ਬਦਲਾਅ ਤੇ ਵਾਧੇ ਵੀ ਕੀਤੇ ਗਏ ਹਨ। ਪ੍ਰਤੀਕ ਦਾ ਕਹਿਣਾ ਹੈ ਕਿ ਲੋਕਾਂ ਦੀ ਮੰਗ ਦੇ ਹਿਸਾਬ ਨਾਲ ਇਸ ਕੈਫ਼ੇ ਵਿਚ ਹੋਰ ਵੀ ਵਾਧੇ ਕਰਦੇ ਰਹਾਂਗੇ, ਸਾਡਾ ਮਕਸਦ ਆਪਣੇ ਗ੍ਰਾਹਕਾਂ ਨੂੰ ਚੰਗੇ ਭੋਜਨ ਦੇ ਨਾਲੋ ਨਾਲ ਇਕ ਚੰਗਾ ਅਨੁਭਵ ਪ੍ਰਦਾਨ ਕਰਨਾ ਹੈ।
ਇਸ ਜੇਲ੍ਹ ਕੈਫ਼ੇ ਦੀਆਂ ਖ਼ਾਸੀਅਤਾਂ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।