Home /News /lifestyle /

Tour Guide: ਮਨ ਦੀ ਸ਼ਾਂਤੀ ਲਈ ਇੱਕ ਵਾਰ ਜ਼ਰੂਰ ਕਰੋ ਜੰਮੂ ਕਸ਼ਮੀਰ ਦੇ ਇਨ੍ਹਾਂ ਮੰਦਰਾਂ ਦੇ ਦਰਸ਼ਨ

Tour Guide: ਮਨ ਦੀ ਸ਼ਾਂਤੀ ਲਈ ਇੱਕ ਵਾਰ ਜ਼ਰੂਰ ਕਰੋ ਜੰਮੂ ਕਸ਼ਮੀਰ ਦੇ ਇਨ੍ਹਾਂ ਮੰਦਰਾਂ ਦੇ ਦਰਸ਼ਨ

ਜੇ ਤੁਸੀਂ ਵੀ ਜੰਮੂ ਆਉਣ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਥੋਂ ਦੇ 5 ਮਹਾਨ ਮੰਦਰਾਂ ਬਾਰੇ ਦੱਸਾਂਗੇ

ਜੇ ਤੁਸੀਂ ਵੀ ਜੰਮੂ ਆਉਣ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਥੋਂ ਦੇ 5 ਮਹਾਨ ਮੰਦਰਾਂ ਬਾਰੇ ਦੱਸਾਂਗੇ

Temples to visit in Jammu & Kashmir: ਹਰ ਸਾਲ ਲੱਖਾਂ ਲੋਕ ਇੱਥੇ ਆਉਣਾ ਪਸੰਦ ਕਰਦੇ ਹਨ। ਜੇ ਤੁਸੀਂ ਵੀ ਜੰਮੂ ਆਉਣ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਥੋਂ ਦੇ 5 ਮਹਾਨ ਮੰਦਰਾਂ ਬਾਰੇ ਦੱਸਾਂਗੇ ਜਿੱਥੇ ਆ ਕੇ ਤੁਸੀਂ ਸੱਚੀ ਸ਼ਾਂਤੀ ਪਾ ਸਕੋਗੇ।

  • Share this:

    Jammu & Kashmir Travel Guide: ਕਿਸੇ ਮਹਾਨ ਕਵੀ ਨੇ ਕਿਹਾ ਸੀ ਕਿ ਜੇ ਕਿਤੇ ਜੰਨਤ ਜਾਂ ਸਵਰਗ ਹੈ ਤਾਂ ਉਹ ਕਸ਼ਵੀਰ ਵਿੱਚ ਹੈ। ਜੰਮੂ ਕਸ਼ਮੀਰ ਦੀ ਖੂਬਸੂਰਤੀ ਤਾਂ ਦੇਖਦੇ ਹੀ ਬਣਦੀ ਹੈ। ਜੰਮੂ ਅਤੇ ਕਸ਼ਮੀਰ ਦੇ ਸਾਰੇ ਮੰਦਰਾਂ ਦਾ ਇੱਕ ਅਮੀਰ ਇਤਿਹਾਸ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਹਰ ਸਾਲ ਲੱਖਾਂ ਲੋਕ ਇੱਥੇ ਆਉਣਾ ਪਸੰਦ ਕਰਦੇ ਹਨ। ਜੇ ਤੁਸੀਂ ਵੀ ਜੰਮੂ ਆਉਣ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਥੋਂ ਦੇ 5 ਮਹਾਨ ਮੰਦਰਾਂ ਬਾਰੇ ਦੱਸਾਂਗੇ ਜਿੱਥੇ ਆ ਕੇ ਤੁਸੀਂ ਸੱਚੀ ਸ਼ਾਂਤੀ ਪਾ ਸਕੋਗੇ।


    ਰਣਬੀਰੇਸ਼ਵਰ ਮੰਦਰ : ਜੰਮੂ ਦੇ ਸਭ ਤੋਂ ਮਸ਼ਹੂਰ ਮੰਦਰਾਂ ਵਿੱਚੋਂ ਇੱਕ ਰਣਬੀਰੇਸ਼ਵਰ ਮੰਦਰ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਹਨ। ਇਸ ਸਥਾਨ ਦਾ ਸ਼ਾਂਤ ਮਾਹੌਲ ਅਤੇ ਸੁੰਦਰਤਾ ਹਰੇਕ ਦੇ ਮਨ ਵਿੱਚ ਸ਼ਰਧਾ ਦੀ ਭਾਵਨਾ ਪੈਦਾ ਕਰਦੀ ਹੈ। ਇਹ ਮੰਦਰ ਸ਼ਿਵ ਭਗਤ ਰਾਜਾ ਰਣਬੀਰ ਸਿੰਘ ਨੇ ਬਣਵਾਇਆ ਸੀ। ਜੇ ਤੁਸੀਂ ਪਰਿਵਾਰ ਨਾਲ ਇੱਥੇ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਸ ਦਈਏ ਕਿ ਰਣਬੀਰੇਸ਼ਵਰ ਮੰਦਿਰ ਜੰਮੂ ਅਤੇ ਕਸ਼ਮੀਰ ਸਿਵਲ ਸਕੱਤਰੇਤ ਦੇ ਸਾਹਮਣੇ ਸਥਿਤ ਹੈ। ਮੰਦਰ ਵਿੱਚ ਬਾਰਾਂ ਕ੍ਰਿਸਟਲ 'ਲਿੰਗਮ' ਮੌਜੂਦ ਹਨ ਜੋ 12 ਤੋਂ 18 ਇੰਚ ਦੀ ਉਚਾਈ 'ਤੇ ਬਣੇ ਹੋਏ ਹਨ। ਇਹ ਮੰਦਰ ਸ਼ਾਲੀਮਾਰ ਰੋਡ 'ਤੇ ਸਥਿਤ ਹੈ ਜੋ ਸੈਲਾਨੀਆਂ ਲਈ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।


    ਸ਼ੰਕਰਾਚਾਰੀਆ ਮੰਦਿਰ : ਕਸ਼ਮੀਰ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਸ਼ੰਕਰਾਚਾਰਿਆ ਮੰਦਿਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਸ ਨੂੰ ਕਸ਼ਮੀਰ ਦੀ ਪੁਰਾਤਨ ਇਮਾਰਤਸਾਜ਼ੀ ਦੀ ਸੱਚੀ ਮਿਸਾਲ ਕਿਹਾ ਜਾ ਸਕਦਾ ਹੈ। ਇਹ ਮੰਦਿਰ ਗੋਪਦਰੀ ਪਹਾੜੀ 'ਤੇ ਸਥਿਤ ਹੈ। ਇਹ ਮੰਦਰ 371 ਈਸਾ ਪੂਰਵ ਵਿੱਚ ਬਣਿਆ ਸੀ, ਇਸ ਮੰਦਰ ਦੇ ਚਾਰੇ ਪਾਸੇ ਸੁੰਦਰ ਹਿਮਾਲੀਅਨ ਵਾਦੀਆਂ ਦਿਖਾਈ ਦਿੰਦੀਆਂ ਹਨ ਜੋ ਮਨਮੋਹਕ ਹਨ। ਇਹ ਸਥਾਨ ਸ਼੍ਰੀਨਗਰ ਵਿੱਚ ਸ਼ੰਕਰਾਚਾਰੀਆ ਪਹਾੜੀ ਉੱਤੇ ਸਥਿਤ ਹੈ। ਇਹ ਮੰਦਰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਸੈਲਾਨੀਆਂ ਲਈ ਖੁੱਲ੍ਹਾ ਰਹਿੰਦਾ ਹੈ।


    ਅਮਰਨਾਥ ਮੰਦਿਰ (ਪਹਿਲਗਾਮ) : ਖੜ੍ਹੀਆਂ ਅਤੇ ਉੱਚੀਆਂ ਪਹਾੜੀਆਂ ਨਾਲ ਘਿਰਿਆ ਅਮਰਨਾਥ ਮੰਦਰ ਪੂਰੀ ਦੁਨੀਆ ਵਿੱਚ ਸ਼ਿਵ ਭਗਤਾਂ ਲਈ ਸਭ ਤੋਂ ਪ੍ਰਸਿੱਧ ਤੀਰਥ ਸਥਾਨਾਂ 'ਚ ਆਉਂਦਾ ਹੈ। ਹਰ ਸਾਲ ਲੱਖਾਂ ਲੋਕ ਇੱਥੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਆਉਂਦੇ ਹਨ। ਇਹ ਕਸ਼ਮੀਰ ਦਾ ਸਭ ਤੋਂ ਪੁਰਾਣਾ ਮੰਦਰ ਹੈ ਜੋ 5ਵੀਂ ਸਦੀ ਵਿੱਚ ਬਣਿਆ ਸੀ। ਇਹ ਮੰਦਰ ਇੱਕ ਤੰਗ ਖੱਡ ਵਿੱਚ ਸਥਿਤ ਹੈ, ਜੋ ਸਮੁੰਦਰ ਤਲ ਤੋਂ 3888 ਮੀਟਰ ਦੀ ਉਚਾਈ 'ਤੇ ਹੈ। ਹਿੰਦੂ ਧਰਮ ਦੇ ਮੁੱਖ ਅਸਥਾਨਾਂ ਵਿੱਚੋਂ ਇੱਕ, ਇਹ ਮੰਦਰ ਬਰਫ਼ ਦੀ ਕੁਦਰਤੀ ਰਚਨਾ ਤੋਂ ਤਿਆਰ ਕੀਤਾ ਗਿਆ ਹੈ, ਜੋ ਜੁਲਾਈ ਤੋਂ ਅਗਸਤ ਦੇ ਮਹੀਨਿਆਂ ਵਿੱਚ ਦੇਖਿਆ ਜਾ ਸਕਦਾ ਹੈ।


    ਇੱਥੇ ਆਉਣਾ ਆਸਾਨ ਨਹੀਂ ਹੈ, ਜਿਨ੍ਹਾਂ ਦੀ ਸਿਹਤ ਥੋੜੀ ਜਿਹੀ ਵੀ ਖਰਾਬ ਹੈ, ਉਹ ਇਸ ਤੀਰਥ ਅਸਥਾਨ ਦੀ ਯਾਤਰਾ ਨਹੀਂ ਕਰ ਸਕਦੇ, ਕਿਉਂਕਿ ਇੱਥੇ ਆਉਣ ਲਈ ਸਿਹਤ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਹ ਸ਼੍ਰੀਨਗਰ ਦੇ ਪੂਰਬੀ ਖੇਤਰ ਵਿੱਚ ਸਥਿਤ ਹੈ ਜਿੱਥੇ ਸਵੇਰੇ 4 ਵਜੇ ਤੋਂ ਰਾਤ 11 ਵਜੇ ਤੱਕ ਦਰਸ਼ਨ ਕੀਤੇ ਜਾ ਸਕਦੇ ਹਨ। ਸਭ ਤੋਂ ਨਜ਼ਦੀਕੀ ਬੱਸ ਸਟੈਂਡ ਪਹਿਲਗਾਮ ਹੈ ਜਿੱਥੇ ਤੁਸੀਂ ਸੜਕ ਦੁਆਰਾ ਆਸਾਨੀ ਨਾਲ ਪਹੁੰਚ ਸਕਦੇ ਹੋ।


    ਰਘੁਨਾਥ ਮੰਦਿਰ: ਸ਼ਾਨਦਾਰ ਆਰਕੀਟੈਕਚਰ ਕਾਰਨ ਇਸ ਮੰਦਰ ਦੀ ਸੁੰਦਰਤਾ ਦੇਖਦੇ ਹੀ ਬਣਦੀ ਹੈ। ਬਹੁਤ ਘੱਟ ਲੋਕ ਇਹ ਜਾਣਦੇ ਹਨ ਪਰ ਰਘੁਨਾਥ ਮੰਦਿਰ ਬਹੁਤ ਹੀ ਖਾਸ ​​ਇਤਿਹਾਸਕ ਪਿਛੋਕੜ ਰੱਖਦਾ ਹੈ। ਇਹ ਮੰਦਰ ਵਿਸ਼ਨੂੰ ਦੇ ਅੱਠਵੇਂ ਅਵਤਾਰ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੈ। ਇਸ ਮੰਦਰ ਦੇ ਨੇੜੇ ਹੋਰ ਵੀ ਕਈ ਮੰਦਰ ਹਨ ਜੋ ਭਾਰਤੀ ਮਹਾਂਕਾਵਿ ਰਾਮਾਇਣ ਨਾਲ ਸਬੰਧਤ ਦੇਵੀ-ਦੇਵਤਿਆਂ ਨੂੰ ਸਮਰਪਿਤ ਹਨ। ਇਸ ਮੰਦਰ ਦਾ ਨਿਰਮਾਣ 25 ਸਾਲਾਂ ਵਿੱਚ ਪੂਰਾ ਹੋਇਆ ਸੀ ਅਤੇ ਇਸ ਦੇ ਮੁੱਖ ਆਰਕੀਟੈਕਟ ਮਹਾਰਾਜਾ ਗੁਲਾਬ ਸਿੰਘ ਅਤੇ ਪੁੱਤਰ ਮਹਾਰਾਜਾ ਰਣਬੀਰ ਸਿੰਘ ਸਨ। ਇਹ ਮੰਦਰ ਜੰਮੂ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਜੇਕਰ ਤੁਸੀਂ ਇੱਥੇ ਪਹੁੰਚਣਾ ਚਾਹੁੰਦੇ ਹੋ ਤਾਂ ਫੱਤੂ ਚੌਗਾਨ, ਪੱਕੀ ਢਾਕੀ, ਮਝਿਨ ਪਹੁੰਚੋ। ਇੱਥੇ ਤੁਸੀਂ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਭਗਵਾਨ ਦੇ ਦਰਸ਼ਨ ਕਰ ਸਕਦੇ ਹੋ।


    ਵੈਸ਼ਨੋ ਦੇਵੀ ਮੰਦਰ : ਵੈਸ਼ਨੋ ਦੇਵੀ ਮੰਦਰ ਤਿਰੂਪਤੀ ਮੰਦਰ ਤੋਂ ਬਾਅਦ ਦੇਸ਼ ਦਾ ਦੂਜਾ ਅਜਿਹਾ ਧਾਰਮਿਕ ਅਸਥਾਨ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਦਰਸ਼ਨ ਕਰਨ ਲਈ ਜਾਂਦੇ ਹਨ। ਇਹ ਮੰਦਰ ਮਾਤਾ ਵੈਸ਼ਨਵੀ ਨੂੰ ਸਮਰਪਿਤ ਹੈ। ਮੰਦਰ ਤੱਕ ਪਹੁੰਚਣ ਲਈ ਸ਼ਰਧਾਲੂਆਂ ਨੂੰ 5200 ਫੁੱਟ ਦੀ ਉਚਾਈ 'ਤੇ ਪੈਦਲ ਯਾਚਰਾ ਕਰਨੀ ਪੈਂਦੀ ਹੈ। ਮੰਦਰ ਦੀ ਯਾਤਰਾ ਦੌਰਾਨ ਤ੍ਰਿਕੁਟਾ ਪਹਾੜੀ ਦੇ ਨੇੜੇ ਇੱਕ ਯਾਤਰੀ ਕੈਂਪ ਵੀ ਲਗਦਾ ਹੈ। ਇਹ ਮੰਦਰ ਗੁਫਾ ਵਿੱਚ ਸਥਾਪਿਤ ਹੈ ਜਿੱਥੇ ਪਹੁੰਚਣ ਦਾ ਇੱਕੋ ਇੱਕ ਸਾਧਨ ਹੈਲੀਕਾਪਟਰ ਹੈ। ਦੱਸ ਦੇਈਏ ਕਿ ਇੱਥੇ ਪਹੁੰਚਣ ਲਈ ਤੁਹਾਨੂੰ ਪਹਿਲਾਂ ਜੰਮੂ ਕਟੜਾ ਪਹੁੰਚਣਾ ਹੋਵੇਗਾ। ਇਹ ਮੰਦਰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਫਿਰ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਦਰਸ਼ਕਾਂ ਲਈ ਖੁੱਲ੍ਹਾ ਰਹਿੰਦਾ ਹੈ।

    First published:

    Tags: Lifestyle, Religion, Travel