Home /News /lifestyle /

Jandhan Account: ਜਨ ਧਨ ਖਾਤਾਧਾਰਕ ਇਸ ਤਰ੍ਹਾਂ ਚੈੱਕ ਕਰੋ ਆਪਣਾ ਅਕਾਊਂਟ ਬੈਲੇਂਸ

Jandhan Account: ਜਨ ਧਨ ਖਾਤਾਧਾਰਕ ਇਸ ਤਰ੍ਹਾਂ ਚੈੱਕ ਕਰੋ ਆਪਣਾ ਅਕਾਊਂਟ ਬੈਲੇਂਸ

Jandhan Account: ਜਨ ਧਨ ਖਾਤਾਧਾਰਕ ਇਸ ਤਰ੍ਹਾਂ ਚੈੱਕ ਕਰੋ ਆਪਣਾ ਅਕਾਊਂਟ ਬੈਲੇਂਸ

Jandhan Account: ਜਨ ਧਨ ਖਾਤਾਧਾਰਕ ਇਸ ਤਰ੍ਹਾਂ ਚੈੱਕ ਕਰੋ ਆਪਣਾ ਅਕਾਊਂਟ ਬੈਲੇਂਸ

ਤੁਹਾਨੂੰ ਸਿਰਫ਼ ਬੈਲੇਂਸ ਚੈੱਕ ਕਰਨ ਲਈ ਇੱਕ ਮਿਸ ਕਾਲ ਕਰਨੀ ਹੋਵੇਗੀ। ਅੱਜ ਅਸੀਂ ਤੁਹਾਨੂੰ ਐਸਬੀਆਈ, ਪੀਐਨਬੀ, ਬੈਂਕ ਆਫ਼ ਬੜੌਦਾ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਸਮੇਤ ਕਈ ਬੈਂਕਾਂ ਦੇ ਨੰਬਰ ਦੱਸਾਂਗੇ, ਜਿਸ ਤੋਂ ਤੁਸੀਂ ਆਪਣਾ ਅਕਾਊਂਟ ਬੈਲੇਂਸ ਪਤਾ ਕਰ ਸਕਦੇ ਹੋ। ਜੇਕਰ ਤੁਹਾਡਾ ਕਿਸੇ ਵੀ ਬੈਂਕ 'ਚ ਖਾਤਾ ਹੈ ਤਾਂ ਹੁਣ ਤੁਸੀਂ ਬਿਨਾਂ ਕਿਸੇ ਟੈਂਸ਼ਨ ਦੇ ਆਪਣਾ ਬੈਲੇਂਸ ਪਤਾ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:
ਜਨ ਧਨ ਖਾਤਾ ਧਾਰਕਾਂ ਲਈ ਕੰਮ ਦੀ ਖਬਰ ਹੈ। ਜੇਕਰ ਤੁਸੀਂ ਵੀ ਕਿਸੇ ਬੈਂਕ ਵਿੱਚ ਜਨ ਧਨ ਖਾਤਾ ਖੋਲ੍ਹਿਆ ਹੈ, ਤਾਂ ਹੁਣ ਤੁਸੀਂ ਆਸਾਨੀ ਨਾਲ ਆਪਣੇ ਖਾਤੇ ਦਾ ਬੈਲੇਂਸ ਪਤਾ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਬੈਲੇਂਸ ਚੈੱਕ ਕਰਨ ਲਈ ਇੱਕ ਮਿਸ ਕਾਲ ਕਰਨੀ ਹੋਵੇਗੀ। ਅੱਜ ਅਸੀਂ ਤੁਹਾਨੂੰ ਐਸਬੀਆਈ, ਪੀਐਨਬੀ, ਬੈਂਕ ਆਫ਼ ਬੜੌਦਾ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਸਮੇਤ ਕਈ ਬੈਂਕਾਂ ਦੇ ਨੰਬਰ ਦੱਸਾਂਗੇ, ਜਿਸ ਤੋਂ ਤੁਸੀਂ ਆਪਣਾ ਅਕਾਊਂਟ ਬੈਲੇਂਸ ਪਤਾ ਕਰ ਸਕਦੇ ਹੋ। ਜੇਕਰ ਤੁਹਾਡਾ ਕਿਸੇ ਵੀ ਬੈਂਕ 'ਚ ਖਾਤਾ ਹੈ ਤਾਂ ਹੁਣ ਤੁਸੀਂ ਬਿਨਾਂ ਕਿਸੇ ਟੈਂਸ਼ਨ ਦੇ ਆਪਣਾ ਬੈਲੇਂਸ ਪਤਾ ਕਰ ਸਕਦੇ ਹੋ।

ਪੀ.ਐਨ.ਬੀ : ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤੇ ਰੱਖਣ ਵਾਲੇ ਗਾਹਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 18001802223 ਜਾਂ 01202303090 'ਤੇ ਮਿਸ ਕਾਲ ਕਰ ਕੇ SMS ਰਾਹੀਂ ਆਪਣੇ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹਨ। ਜੇਕਰ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ, ਤਾਂ ਖਾਤਾ ਧਾਰਕ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਇਸ ਸੇਵਾ ਨੂੰ ਸ਼ੁਰੂ ਕਰ ਸਕਦੇ ਹਨ।

ਆਈਸੀਆਈਸੀਆਈ ਬੈਂਕ : ਆਈਸੀਆਈਸੀਆਈ ਬੈਂਕ ਵਿੱਚ ਖਾਤਾ ਰੱਖਣ ਵਾਲੇ ਗਾਹਕ ਆਪਣੇ ਖਾਤੇ ਦਾ ਬਕਾਇਆ ਜਾਣਨ ਲਈ 9594612612 'ਤੇ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਗਾਹਕ ਆਪਣੇ ਖਾਤੇ ਦੀ ਬਕਾਇਆ ਜਾਣਕਾਰੀ ਜਾਣਨ ਲਈ 'IBAL' ਲਿਖ ਕੇ 9215676766 'ਤੇ ਮੈਸੇਜ ਕਰ ਸਕਦੇ ਹਨ।

ਐਸ.ਬੀ.ਆਈ : ਜੇਕਰ ਤੁਹਾਡਾ SBI ਵਿੱਚ ਖਾਤਾ ਹੈ, ਤਾਂ ਤੁਹਾਨੂੰ ਕਸਟਮਰ ਕੇਅਰ ਨੰਬਰ 18004253800 ਅਤੇ 1800112211 'ਤੇ ਕਾਲ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਆਪਣੀ ਭਾਸ਼ਾ ਚੁਣਨੀ ਪਵੇਗੀ। ਬਕਾਇਆ ਅਤੇ ਆਖਰੀ ਪੰਜ ਲੈਣ-ਦੇਣ (transactions) ਜਾਣਨ ਲਈ “1” ਦਬਾਉਣਾ ਹੋਵੇਗਾ। ਹੁਣ ਤੁਹਾਨੂੰ ਆਪਣਾ ਬਕਾਇਆ ਪਤਾ ਲੱਗੇਗਾ। ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ ਦੇ ਖਾਤਾ ਧਾਰਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 92237 66666 'ਤੇ ਕਾਲ ਕਰ ਕੇ ਅਜਿਹਾ ਕਰ ਸਕਦੇ ਹਨ।

ਬੈਂਕ ਆਫ ਇੰਡੀਆ : ਬੈਂਕ ਆਫ ਇੰਡੀਆ ਦੇ ਗਾਹਕ ਇਸ ਤਰੀਕੇ ਨਾਲ ਬੈਲੇਂਸ ਜਾਣ ਸਕਦੇ ਹਨ, ਇਸ ਬੈਂਕ ਦੇ ਗਾਹਕ 09015135135 'ਤੇ ਮਿਸ ਕਾਲ ਦੇ ਕੇ ਆਪਣੇ ਖਾਤੇ ਦਾ ਬੈਲੇਂਸ ਜਾਣ ਸਕਦੇ ਹਨ।

ਐਕਸਿਸ ਬੈਂਕ : ਐਕਸਿਸ ਬੈਂਕ ਦੇ ਗਾਹਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 18004195959 'ਤੇ ਕਾਲ ਕਰ ਕੇ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਗਾਹਕ ਮਿੰਨੀ ਸਟੇਟਮੈਂਟ ਜਾਣਨ ਲਈ 18004196969 'ਤੇ ਕਾਲ ਕਰ ਸਕਦੇ ਹਨ।

HDFC ਬੈਂਕ : HDFC ਬੈਂਕ ਵਿੱਚ ਖਾਤਾ ਰੱਖਣ ਵਾਲੇ ਗਾਹਕ ਬੈਲੇਂਸ ਦੀ ਪੁੱਛਗਿੱਛ ਲਈ ਟੋਲ ਫ੍ਰੀ ਨੰਬਰ 18002703333, ਮਿੰਨੀ ਸਟੇਟਮੈਂਟ ਲਈ 18002703355, ਚੈੱਕ ਬੁੱਕ ਲਈ 18002703366, ਖਾਤਾ ਸਟੇਟਮੈਂਟ ਲਈ 1800 270 3377 'ਤੇ ਕਾਲ ਕਰ ਸਕਦੇ ਹਨ।
Published by:Amelia Punjabi
First published:

Tags: Centre govt, Earn, HDFC, ICICI bank, India, MONEY, Narendra modi, Saving accounts, SBI

ਅਗਲੀ ਖਬਰ