• Home
  • »
  • News
  • »
  • lifestyle
  • »
  • JANMASHTAMI 2021 HERES HOW TO CELEBRATE KRISHNA JANMASHTAMI AMID COVID 19 PANDEMIC GH KS

Janmashtami 2021: ਮਹਾਂਮਾਰੀ ਦੌਰਾਨ ਇੰਝ ਮਨਾਓ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ

  • Share this:
ਅੱਜ ਦੇਸ਼ ਭਰ 'ਚ 30 ਅਗਸਤ ਨੂੰ ਧਾਰਮਿਕ ਉਤਸ਼ਾਹ ਨਾਲ ਕ੍ਰਿਸ਼ਨ ਜਨਮ ਅਸ਼ਟਮੀ (Krishna Janmashtami) ਦਾ ਸ਼ੁਭ ਅਵਸਰ ਮਨਾਇਆ ਜਾ ਰਿਹਾ ਹੈ। ਵੈਦਿਕ ਕੈਲੰਡਰ (Vedic Calender) ਦੇ ਅਨੁਸਾਰ, ਹਿੰਦੂ ਤਿਉਹਾਰ (Hindu Festival), ਭਾਦਰਪਦ ਦੇ ਮਹੀਨੇ ਵਿੱਚ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਨੂੰ ਮਨਾਉਂਦਾ ਹੈ। ਹਿੰਦੂ ਮਿਥਿਹਾਸ ਦੇ ਅਨੁਸਾਰ, ਉਨ੍ਹਾਂ ਨੂੰ ਭਗਵਾਨ ਵਿਸ਼ਨੂੰ (Lodr Vishnu) ਦੇ ਅਵਤਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤ ਭਰ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਦਹੀ ਹਾਂਡੀ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ, ਚੱਲ ਰਹੇ ਕੋਵਿਡ 19 ਮਹਾਂਮਾਰੀ (Covid 19) ਦੀ ਸਥਿਤੀ ਕਾਰਨ ਬਹੁਤੇ ਲੋਕ ਇਕੱਠੇ ਨਹੀਂ ਹੋ ਸਕਦੇ। ਅਜਿਹੇ ਸਮੇਂ ਵਿੱਚ, ਤੁਸੀਂ ਦਿਨ ਦਾ ਜ਼ਿਆਦਾਤਰ ਸਮਾਂ ਕਿਵੇਂ ਬਿਤਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ :

ਰਵਾਇਤੀ ਪਕਵਾਨਾ ਬਣਾਓ
ਹਰ ਤਿਓਹਾਰ ਦਾ ਆਪਣਾ ਇੱਕ ਖਾਸ ਪਕਵਾਨ ਹੁੰਦਾ ਹੈ। ਤਾਂ ਜਨਮ ਅਸ਼ਟਮੀ ਵਾਲੇ ਦਿਨ ਖਾਸ ਰਵਾਇਤੀ ਪਕਵਾਨ ਜ਼ਰੂਰ ਬਣਾਓ। ਇਸ ਨਾਲ ਦਿਨ ਨੂੰ ਖਾਸ ਬਣਾਓ ਤੇ ਇਹ ਤੁਹਾਡੀ ਰੁਟੀਨ ਤੋਂ ਥੋੜਾ ਹੱਟ ਕੇ ਹੋਵੇਗਾ ਤੇ ਤੁਹਾਨੂੰ ਚੰਗਾ ਵੀ ਲੱਗੇਗਾ।

ਪਰਿਵਾਰ ਨਾਲ ਜ਼ੂਮ ਕਾਲ ਕਰੋ
ਤਿਉਹਾਰ ਦਾ ਮੁੱਖ ਹਿੱਸਾ ਪਰਿਵਾਰਕ ਇਕੱਠ ਹੁੰਦਾ ਹੈ। ਇਸ ਸਾਲ ਚੱਲ ਰਹੀ ਮਹਾਂਮਾਰੀ ਦੀ ਸਥਿਤੀ ਦੇ ਕਾਰਨ ਇਹ ਇੱਕ ਚੰਗਾ ਵਿਚਾਰ ਨਹੀਂ ਹੋ ਸਕਦਾ। ਹਾਲਾਂਕਿ, ਤੁਸੀਂ ਅਜੇ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਡਿਜੀਟਲੀ ਮਿਲ ਸਕਦੇ ਹੋ। ਤਿਉਹਾਰਾਂ ਦੇ ਮਾਹੌਲ ਨੂੰ ਬਣਾਈ ਰੱਖਣ ਲਈ ਤੁਸੀਂ ਜ਼ੂਮ ਕਾਲ ਕਰ ਸਕਦੇ ਹੋ। ਤੁਸੀਂ ਰਵਾਇਤੀ ਕੱਪੜੇ ਪਾ ਸਕਦੇ ਹੋ ਅਤੇ ਜਨਮ ਅਸ਼ਟਮੀ ਥੀਮ-ਵਰਚੁਅਲ ਬੈਕਗਰਾਊਂਡ ਰੱਖ ਸਕਦੇ ਹੋ।

ਰਵਾਇਤੀ ਕੱਪੜੇ ਪਹਿਨੋ
ਭਾਰਤੀ ਤਿਉਹਾਰ ਨਿਸ਼ਚਤ ਰੂਪ ਚ ਸਾਨੂੰ ਮੌਕਾ ਦਿੰਦੇ ਹਨ ਕਿ ਅਸੀਂ ਤਿਆਰ ਹੋਈਏ ਨਵੇਂ ਕੱਪੜੇ ਪਾਈਏ। ਮਹਾਂਮਾਰੀ ਦੇ ਦੌਰਾਨ, ਸਾਡੇ ਜ਼ਿਆਦਾਤਰ ਰਵਾਇਤੀ ਪਹਿਰਾਵੇ ਅਲਮਾਰੀ ਵਿੱਚ ਰਹੇ ਹਨ ਅਤੇ ਇਸ ਲਈ ਇਹ ਸ਼ੁਭ ਦਿਨ ਤੁਹਾਡੇ ਮਨਪਸੰਦ ਰਵਾਇਤੀ ਪਹਿਰਾਵੇ ਨੂੰ ਬਾਹਰ ਕੱਢਣ ਦਾ ਇੱਕ ਵਧੀਆ ਬਹਾਨਾ ਹੋ ਸਕਦਾ ਹੈ।

ਪੂਜਾ ਵਾਲੀ ਥਾਂ ਨੂੰ ਸਜਾਓ
ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਪੂਜਾ ਦੇ ਸਥਾਨ ਨੂੰ ਸੁੰਦਰ ਲਾਈਟਾਂ ਅਤੇ ਤਾਜ਼ੇ ਫੁੱਲਾਂ ਨਾਲ ਸਜਾਓ। ਤੁਸੀਂ ਵੱਖ ਵੱਖ ਸ਼ੇਡ ਦੇ ਦੁਪੱਟਿਆਂ ਦੀ ਵਰਤੋਂ ਕਰ ਸਕਦੇ ਹੋ। ਇਹ ਨਾ ਸਿਰਫ ਤੁਹਾਨੂੰ ਦਿਨ ਭਰ ਵਿਅਸਤ ਰੱਖੇਗਾ, ਬਲਕਿ ਘਰ ਵਿੱਚ ਤਿਉਹਾਰ ਦੇ ਮਾਹੌਲ ਨੂੰ ਵੀ ਵਧਾਏਗਾ।

ਕ੍ਰਿਸ਼ਨਾ ਥੀਮ ਦੇ ਗੀਤਾਂ 'ਤੇ ਵਰਚੁਅਲ ਡਾਂਸ ਪਾਰਟੀ ਦਾ ਆਯੋਜਨ ਕਰੋ
ਜੇ ਮਹਾਂਮਾਰੀ ਵਾਲਾ ਮਹੌਲ ਨਾ ਹੁੰਦਾ ਤਾਂ ਤੁਸੀਂ ਇੱਕ ਕਮਿਊਨਿਟੀ ਹਾਲ ਵਿੱਚ ਇਕੱਠੇ ਹੋਏ ਹੁੰਦੇ ਅਤੇ ਭਗਵਾਨ ਕ੍ਰਿਸ਼ਨ 'ਤੇ ਅਧਾਰਤ ਰਵਾਇਤੀ ਭਜਨਾਂ ਤੇ ਗੀਤਾਂ ਦੀਆਂ ਧੁਨਾਂ ਨਾਲ ਜੁੜੇ ਹੁੰਦੇ। ਪਰ ਇਸ ਸਾਲ, ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੀ ਡਾਂਸ ਗੈਂਗ ਦੇ ਨਾਲ ਇੱਕ ਵੀਡੀਓ ਕਾਲ ਦੀ ਯੋਜਨਾ ਬਣਾਓ ਤੇ ਦਿਨ ਦਾ ਵੱਧ ਤੋਂ ਵੱਧ ਲਾਭ ਉਠਾਓ।
Published by:Krishan Sharma
First published: