Home /News /lifestyle /

Janmashtami 2022: ਰਾਸਲੀਲਾ ਦੇਖਣ ਲਈ ਕੋਇਲ ਬਣ ਕੇ ਛੁਪੇ ਸਨ ਸ਼ਨੀ ਦੇਵ, ਜਾਣੋ ਮਸ਼ਹੂਰ ਥਾਂ ਬਾਰੇ

Janmashtami 2022: ਕੋਕਿਲਾਵਨ ਸ਼੍ਰੀ ਕ੍ਰਿਸ਼ਨ ਦੀ ਬ੍ਰਜਭੂਮੀ ਵਿੱਚ ਕੋਸੀਕਲਨ ਤੋਂ 10 ਕਿਲੋਮੀਟਰ ਪੱਛਮ ਵਿੱਚ ਹੈ। ਇਹ ਉਹ ਇਲਾਕਾ ਹੈ ਜਿਸ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਸ਼ਨੀ ਦੇਵ ਦਰੱਖਤਾਂ ਦੇ ਝੁੰਡ ਵਿੱਚ ਕੋਇਲ ਬਣ ਕੇ ਬੈਠ ਗਏ ਸਨ ਅਤੇ ਉਨ੍ਹਾਂ ਨੇ ਗੁਪਤ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਦੀ ਰਾਸਲੀਲਾ ਦੇਖੀ ਸੀ। ਬਚਪਨ ਵਿੱਚ ਕ੍ਰਿਸ਼ਨ ਗੋਪੀਆਂ ਨਾਲ ਰਾਤ ਨੂੰ ਰਾਸ ਰਚਾਉਂਦੇ ਸਨ। ਦੇਵਤਿਆਂ ਵਿੱਚ ਇਹ ਦੇਖਣ ਦੀ ਬੜੀ ਤਾਂਘ ਰਹਿੰਦੀ ਸੀ। ਸ਼ਨੀ ਦੇਵ ਵੀ ਰਾਸ ਦੇਖਣ ਆਏ।

ਹੋਰ ਪੜ੍ਹੋ ...
  • Share this:

ਉਨ੍ਹਾਂ ਦਾ ਰੂਪ ਭਿਅੰਕਰ ਹੋਣ ਕਰਕੇ ਉਨ੍ਹਾਂ ਨੇ ਕੋਇਲ ਪੰਛੀ ਦਾ ਰੂਪ ਧਾਰਨ ਕਰ ਲਿਆ, ਤਾਂ ਜੋ ਕਿਸੇ ਨੂੰ ਦੇਖ ਕੇ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ। ਹਾਲਾਂਕਿ ਸ਼੍ਰੀ ਕ੍ਰਿਸ਼ਨ ਨੇ ਸ਼ਨੀ ਦੇਵ ਨੂੰ ਪਛਾਣ ਲਿਆ। ਦੰਤਕਥਾ ਹੈ ਕਿ ਉਦੋਂ ਸ਼ਨੀ ਨੇ ਕ੍ਰਿਸ਼ਨ ਦੇ ਪਿਆਰਿਆਂ ਨੂੰ ਤੰਗ ਨਾ ਕਰਨ ਦਾ ਵਾਅਦਾ ਕੀਤਾ ਸੀ। ਇਸੇ ਕਰਕੇ ਸਦੀਆਂ ਤੋਂ ਹਰ ਸ਼ਨੀਵਾਰ ਨੂੰ ਦੂਰ-ਦੂਰ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ। ਜਨਮਾਸ਼ਟਮੀ ਆਉਣ ਵਾਲੀ ਹੈ, ਤਾਂ ਆਓ ਜਾਣਦੇ ਹਾਂ ਇਸ ਬਾਰੇ।

ਆਓ ਜਾਣਦੇ ਹਾਂ, ਕਿੱਥੇ ਹੈ ਕੋਕਿਲਾਵਨ
ਸ਼ਨੀ ਦੇਵ ਦੇ ਕੋਇਲ ਬਣਨ ਕਾਰਨ ਇਸ ਸਥਾਨ ਨੂੰ ਕੋਕਿਲਾਵਨ ਕਿਹਾ ਜਾਣ ਲੱਗਾ। ਇੱਥੇ ਹੁਣ ਕਾਫੀ ਵੱਡੇ ਖੇਤਰ ਵਿਚ ਜੰਗਲ ਫੈਲਿਆ ਹੋਇਆ ਹੈ, ਸ਼ਰਧਾਲੂਆਂ ਨੂੰ ਇਸ ਦੀ ਪਰਿਕਰਮਾ ਕਰਨੀ ਪੈਂਦੀ ਹੈ। ਇੱਥੇ ਪਿੰਡ ਦਾ ਨਾਂ ਵੀ ਕੋਕਿਲਾਵਨ ਹੈ। ਪਰਿਕਰਮਾ ਦੇ ਰਸਤੇ 'ਤੇ ਘਾਹ ਫੂਸ ਬੰਨ੍ਹ ਕੇ ਸ਼ਨੀ ਦੇਵ ਨੂੰ ਖੁਸ਼ ਕਰਨ ਦੀ ਪਰੰਪਰਾ ਰਹੀ ਹੈ। ਕੋਕਿਲਾਵਨ ਰਾਧਾ ਦੇ ਸ਼ਹਿਰ ਬਰਸਾਨਾ ਦੇ ਨੇੜੇ ਪੈਂਦਾ ਹੈ ਅਤੇ ਇਹ ਮਥੁਰਾ ਤੋਂ 54 ਕਿਲੋਮੀਟਰ ਦੂਰ ਹੈ।

ਮੇਲਾ ਹਰ ਸ਼ਨੀਵਾਰ ਲੱਗਦਾ ਹੈ
ਕੋਕਿਲਾਵਨ ਵਿੱਚ ਸ਼ਨੀ ਦੇਵ ਦਾ ਇੱਕ ਬਹੁਤ ਹੀ ਪ੍ਰਾਚੀਨ ਸਿੱਧਪੀਠ ਹੈ। ਕਾਲੇ ਰੰਗ ਦੀ ਵਿਸ਼ਾਲ ਮੂਰਤੀ ਨੂੰ ਸਰ੍ਹੋਂ ਦਾ ਤੇਲ ਚੜ੍ਹਾਇਆ ਜਾਂਦਾ ਹੈ ਅਤੇ ਦੀਵੇ ਜਗਾਏ ਜਾਂਦੇ ਹਨ। ਹਰ ਸ਼ਨੀਵਾਰ ਇੱਥੇ ਭਾਰੀ ਭੀੜ ਹੁੰਦੀ ਹੈ। ਸੇਠ ਹਜ਼ਾਰਾਂ ਲੋਕਾਂ ਨੂੰ ਢਿੱਡ ਭਰ ਕੇ ਖਾਣਾ ਖਵਾਉਂਦਾ ਹੈ।

ਸੂਰਜ ਦੇ ਪੁੱਤਰ ਹਨ ਸ਼ਨੀ ਦੇਵ, ਉਨ੍ਹਾਂ ਦਾ ਵੀ ਇੱਕ ਕੁੰਡ ਹੈ।
ਸ਼ਨੀਦੇਵ ਸੂਰਜ ਦੇ ਪੁੱਤਰ ਹਨ। ਇਸ ਲਈ ਇੱਥੇ ਸੂਰਜ ਕੁੰਡ ਵੀ ਹੈ। ਸੂਰਜ ਕੁੰਡ ਵਿਚ ਲੋਕਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ, ਮੰਦਰਾਂ ਦੇ ਨੇੜੇ 2 ਕੁੰਡ ਬਣਾਏ ਗਏ ਹਨ, ਜਿਨ੍ਹਾਂ ਵਿਚ ਔਰਤਾਂ ਲਈ ਵੱਖਰੇ ਤੌਰ ਉੱਤੇ ਤੇ ਮਰਦਾਂ ਲਈ ਵੱਖਰੇ ਤੌਰ ਉੱਤੇ ਬਣਾਏ ਗਏ ਹਨ। ਇਨ੍ਹਾਂ ਦੀ ਡੂੰਘਾਈ ਬਹੁਤ ਜ਼ਿਆਦਾ ਹੈ ਅਤੇ ਇਹ ਕਦੇ ਸੁੱਕਦੇ ਨਹੀਂ ਹਨ। ਇਨ੍ਹਾਂ ਵਿੱਚ ਰੱਸੀਆਂ ਅਤੇ ਜੰਜੀਰਾਂ ਰਾਹੀਂ ਡੁਬਕੀ ਲਗਾਈ ਜਾਂਦੀ ਹੈ। ਤੈਰਾਕ ਛਾਲ ਮਾਰ ਕੇ ਇਸ਼ਨਾਨ ਕਰਦੇ ਹਨ।
Published by:Drishti Gupta
First published:

Tags: Religion

ਅਗਲੀ ਖਬਰ