ਦਾਲ ਬਾਟੀ ਰਾਜਸਥਾਨ ਦਾ ਬਹੁਤ ਹੀ ਮਸ਼ਹੂਰ ਪਕਵਾਨ ਹੈ। ਇਸਨੂੰ ਵੱਖ ਵੱਖ ਰਾਜਾਂ ਦੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਰਾਜਸਥਾਨ ਤੋਂ ਇਲਾਵਾ ਇਹ ਭਾਰਤ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਮਿਲਦਾ ਹੈ। ਪਿਛਲੇ ਸਮੇਂ ਦੌਰਾਨ ਛਤਰਪੁਰ ਵਿੱਚ ਵੀ ਦਾਲ ਬਾਟੀ ਦੀ ਇੱਕ ਵੱਖਰੀ ਪਹਿਚਾਣ ਬਣੀ ਹੈ। ਛਤਰਪੁਰ ਸ਼ਿਹਰ ਵਿੱਚ ਜੇਸੀਬੀ ਰੈਸਟੋਰੈਂਟ ਦਾਲੀ ਬਾਟੀ ਦੇ ਲਈ ਬਹੁਤ ਮਸ਼ਹੂਰ ਹੈ। ਇੱਥੇ ਹਰ ਰੋਜ਼ ਦਾਲ ਬਾਟੀ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਲੋਕਾਂ ਦੁਆਰਾ ਇੱਥੋਂ ਦੀ ਦਾਲ ਬਾਟੀ ਬਹੁਤ ਪਸੰਦ ਕੀਤੀ ਜਾਂਦੀ ਹੈ। ਜੇਸੀਬੀ ਰੈਸਟੋਰੈਂਟ ਉੱਤੇ ਲੋਕ ਦੂਰੋਂ ਦੂਰੋਂ ਦਾਲ ਬਾਟੀ ਖਾਣ ਆਉਂਦੇ ਹਨ।
ਜੇਸੀਬੀ ਰੈਸੋਟੋਰੈਂਟ ਦੀ ਮਸ਼ਹੂਰ ਦਾਲ ਬਾਟੀ
ਤੁਹਾਡੀ ਜਾਣਕਾਰੀ ਲਈ ਦੱਸ ਦੇਈ ਕਿ ਛਤਰਪੁਰ ਸ਼ਹਿਰ ਦਾ ਖਜੂਰਾਹੋ ਬਹੁਤ ਹੀ ਮਸ਼ਹੂਰ ਹੈ। ਲੋਕ ਖਜੂਰਾਹੋ ਨੂੰ ਦੇਖਣ ਲਈ ਦੂਰੋਂ ਦੂਰੋਂ ਆਉਂਦੇ ਹਨ। ਜਦੋਂ ਕਦੇ ਤੁਸੀਂ ਖਜੂਰਾਹੋ ਦੇਖਣ ਛਤਰਪੁਰ ਜਾਓ, ਤਾਂ ਜੇਸੀਬੀ ਰੈਸਟੋਰੈਂਟ ਤੋਂ ਦਾਲ ਬਾਟੀ ਜ਼ਰੂਰ ਖਾ ਕੇ ਆਉਣਾ। ਯਕੀਨ ਮੰਨੋ ਕਿ ਤੁਸੀਂ ਉਂਗਲਾਂ ਚੱਟਦੇ ਰਹਿ ਜਾਵੋਗੇ।
ਦੱਸ ਦੇਈਏ ਕਿ ਜੇਸੀਬੀ ਰੈਸਟੋਰੈਂਟ ਦਾ ਮਾਲਿਕ ਵਿੱਕੀ ਜੈਨ ਹੈ। ਅਸਲ ਵਿੱਚ ਉਹ ਪਹਿਲਾਂ ਆਪਣੇ ਰੈਸਟੋਰੈਂਟ ਵਿੱਚ ਛੋਲੇ ਭਟੂਰੇ ਵੇਚਦਾ ਸੀ। ਉਸਦੇ ਛੋਲੇ ਭਟੂਰੇ ਪੂਰੇ ਸ਼ਹਿਰ ਵਿੱਚ ਮਸ਼ਹੂਰ ਸਨ। ਪਰ ਪਿਛਲੇ 6 ਸਾਲਾਂ ਤੋਂ ਉਸਨੇ ਆਪਣੇ ਰੈਸਟੋਰੈਂਟ ਵਿੱਚ ਦਾਲ ਬਾਟੀ ਵੀ ਬਣਾਉਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਸਦੇ ਰੈਸਟੋਰੈਂਟ ਦੀ ਦਾਲ ਬਾਟੀ ਐਨੀ ਮਸ਼ਹੂਰ ਹੋ ਕਿ ਹੁਣ ਦਾਲ ਬਾਟੀ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਜੇਸੀਬੀ ਰੈਸਟੋਰੈਂਟ ਵਿੱਚ ਹਰ ਐਤਵਾਰ ਨੂੰ ਦਾਲ ਬਾਟੀ ਬਣਾਈ ਜਾਂਦੀ ਹੈ। ਇਸਨੂੰ ਬਣਾਉਣ ਲਈ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਐਤਵਾਰ ਨੂੰ ਇੱਥੇ ਦਾਲ ਬਾਟੀ ਖਾਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ।
ਜੇਸੀਬੀ ਰੈਸਟੋਰੈਂਟ ਵਿੱਚ ਦਾਲੀ ਬਾਟੀ ਖਾਣ ਆਏ ਧਰਮਿੰਦਰ ਯਾਦਵ ਨੇ ਦੱਸਿਆ ਕਿ ਮੈਂ ਹਰ ਹਫ਼ਤੇ ਇੰਤਜ਼ਾਰ ਕਰਦਾ ਹਾਂ ਕਿ ਕਦੋਂ ਐਤਵਾਰ ਆਵੇਗਾ ਅਤੇ ਦਾਲ ਬਾਟੀ ਖਾਣ ਲਈ ਜੇਸੀਬੀ ਰੈਸਟੋਰੈਂਟ ਜਾਵਾਂਗਾ। ਉਸ ਦਾ ਕਹਿਣਾ ਹੈ ਕਿ ਇੱਥੇ ਬਾਟੀ ਨੂੰ ਪਹਿਲਾਂ ਤੰਦੂਰ 'ਚ ਪਕਾਇਆ ਜਾਂਦਾ ਹੈ ਅਤੇ ਫਿਰ ਦੇਸੀ ਘਿਓ 'ਚ ਤਲਿਆ ਜਾਂਦਾ ਹੈ, ਜਿਸ ਕਾਰਨ ਸਵਾਦ ਹੋਰ ਵੀ ਜ਼ਿਆਦਾ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Food items, Food Recipe, Healthy Food