Home /News /lifestyle /

ਜੀਪ ਇੰਡੀਆ ਨੇ ਕੀਤਾ SUV Meridian ਦੀ ਬੁਕਿੰਗ ਦਾ ਐਲਾਨ, ਜਾਣੋ ਇਸਦੇ ਅਨੋਖੇ ਫੀਚਰ

ਜੀਪ ਇੰਡੀਆ (Jeep India) ਦੀ ਨਵੀਂ ਜੀਪ SUV Meridian ਜਲਦ ਹੀ ਲਾਂਚ ਹੋਣ ਜਾ ਰਹੀ ਹੈ। ਇਸ ਸੰਬੰਧ ਵਿੱਚ ਜੀਪ ਇੰਡੀਆ ਨੇ ਬੀਤੇ ਮੰਗਲਵਾਰ ਨੂੰ ਆਪਣੀ ਆਉਣ ਵਾਲੀ SUV Meridian ਲਈ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ। ਮਹਾਰਾਸ਼ਟਰ ਦੇ ਰੰਜਨਗਾਂਵ ਸਥਿਤ ਕੰਪਨੀ ਦੇ ਪਲਾਂਟ ਵਿੱਚ ਇਸ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ।

ਹੋਰ ਪੜ੍ਹੋ ...
  • Share this:
ਜੀਪ ਇੰਡੀਆ (Jeep India) ਦੀ ਨਵੀਂ ਜੀਪ SUV Meridian ਜਲਦ ਹੀ ਲਾਂਚ ਹੋਣ ਜਾ ਰਹੀ ਹੈ। ਇਸ ਸੰਬੰਧ ਵਿੱਚ ਜੀਪ ਇੰਡੀਆ ਨੇ ਬੀਤੇ ਮੰਗਲਵਾਰ ਨੂੰ ਆਪਣੀ ਆਉਣ ਵਾਲੀ SUV Meridian ਲਈ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ। ਮਹਾਰਾਸ਼ਟਰ ਦੇ ਰੰਜਨਗਾਂਵ ਸਥਿਤ ਕੰਪਨੀ ਦੇ ਪਲਾਂਟ ਵਿੱਚ ਇਸ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ।

ਕੰਪਨੀ ਦੇ ਅਨੁਸਾਰ ਗਾਹਕ ਜੀਪ ਇੰਡੀਆ ਡੀਲਰਸ਼ਿਪ ਨੈੱਟਵਰਕ (Jeep India Dealership Network) 'ਤੇ ਜਾਂ ਕੰਪਨੀ ਦੀ ਵੈੱਬਸਾਈਟ ਰਾਹੀਂ 50,000 ਰੁਪਏ ਦੇ ਡਾਊਨ ਪੇਮੈਂਟ ਨਾਲ SUV Meridian ਨੂੰ ਬੁੱਕ ਕਰ ਸਕਦੇ ਹਨ। SUV Meridian ਜੀਪ ਦੀ ਸਪਲਾਈ ਜੂਨ ਵਿੱਚ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਕਿ ਜੀਪ ਇੰਡੀਆ ਆਟੋਮੋਟਿਵ ਸਮੂਹ ਸਟਲਾਂਟਿਸ ਦਾ ਹਿੱਸਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਟਲਾਂਟਿਸ ਇੰਡੀਆ ਦੇ ਸੀਈਓ ਅਤੇ ਪ੍ਰਬੰਧ ਨਿਰਦੇਸ਼ਕ ਰੋਲੈਂਡ ਬੋਚਾਰਾ ਨੇ ਕਿਹਾ ਕਿ ਮੈਰੀਡੀਅਨ 2021 ਤੋਂ ਬਾਅਦ ਜੀਪ ਦੁਆਰਾ ਭਾਰਤ ਵਿੱਚ ਨਿਰਮਿਤ ਤੀਜਾ ਨਵਾਂ ਮਾਡਲ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਗਾਹਕਾਂ ਦੀਆਂ ਲੋੜਾਂ ਅਤੇ ਭਾਰਤੀ ਸੜਕ ਦੀ ਹਾਲਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਵਾਹਨ ਗਰੁੱਪ ਦੇ SW ਆਰਕੀਟੈਕਚਰ 'ਤੇ ਆਧਾਰਿਤ ਹੈ ਅਤੇ ਵਿਸ਼ਵ ਪੱਧਰ 'ਤੇ ਪ੍ਰਸਿੱਧ ਗ੍ਰੈਂਡ ਚੈਰੋਕੀ ਤੋਂ ਪ੍ਰੇਰਿਤ ਹੈ।

SUV Meridian ਦੇ ਅਹਿਮ ਫੀਚਰ

ਜੀਪ ਇੰਡੀਆ ਨੇ ਕਿਹਾ ਕਿ ਉਸਨੇ ਟਾਟਾ ਮੋਟਰਜ਼ ਦੇ ਨਾਲ ਸਥਾਪਿਤ ਸਾਂਝੇ ਉੱਦਮ ਦੇ ਨਿਰਮਾਣ ਪਲਾਂਟ ਵਿੱਚ ਮੈਰੀਡੀਅਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਮੈਰੀਡੀਅਨ ਵਿੱਚ ਤਿੰਨ ਕਤਾਰਾਂ ਵਿੱਚ ਸੱਤ ਸੀਟਾਂ ਹਨ ਅਤੇ ਇਹ 2-ਲੀਟਰ ਟਰਬੋ ਡੀਜ਼ਲ ਇੰਜਣ ਦੁਆਰਾ ਸੰਚਾਲਿਤ ਹੈ। ਇਸ ਵਿੱਚ ਛੇ-ਸਪੀਡ ਮੈਨੂਅਲ ਅਤੇ ਨੌ-ਸਪੀਡ ਆਟੋਮੈਟਿਕ ਗਿਅਰਬਾਕਸ ਟ੍ਰਾਂਸਮਿਸ਼ਨ ਵਿਕਲਪ ਹਨ।ਇਸ ਤੋਂ ਇਲਾਵਾ ਨਵੀਂ ਜੀਪ ਮੈਰੀਡੀਅਨ 'ਚ ਕੰਪਾਸ ਵਾਂਗ ਹੀ ਫੀਚਰਸ ਹੋਣਗੇ। ਇਸ ਵਿੱਚ 60+ ਸੇਫਟੀ ਫੀਚਰਸ ਵੀ ਦਿੱਤੇ ਜਾਣਗੇ। ਇਸ ਵਿੱਚ ਸਾਰੇ ਵੇਰੀਐਂਟਸ ਵਿੱਚ ਸਟੈਂਡਰਡ ਵਜੋਂ 6 ਏਅਰਬੈਗ ਵੀ ਸ਼ਾਮਿਲ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 7-ਸੀਟਰ SUV ਨੂੰ ਇਸ ਸਾਲ ਜੂਨ 'ਚ ਭਾਰਤ 'ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਡਿਲੀਵਰੀ ਵੀ ਇਸੇ ਮਹੀਨੇ ਸ਼ੁਰੂ ਹੋਵੇਗੀ। ਨਵੀਂ ਜੀਪ ਮੈਰੀਡੀਅਨ ਤੋਂ ਭਾਰਤੀ ਬਾਜ਼ਾਰ ਵਿੱਚ ਪਹਿਲਾਂ ਤੋਂ ਮੌਜੂਦ ਟੋਇਟਾ ਫਾਰਚੂਨਰ, ਐਮਜੀ ਗਲੋਸਟਰ ਅਤੇ ਸਕੋਡਾ ਕੋਡਿਆਕ ਵਰਗੀਆਂ SUVs ਨਾਲ ਮੁਕਾਬਲਾ ਕਰਨ ਦੀ ਉਮੀਦ ਹੈ।
Published by:rupinderkaursab
First published:

Tags: Auto, Auto industry, Auto news, Automobile, SUV

ਅਗਲੀ ਖਬਰ