Home /News /lifestyle /

Jet Airways ਕਰ ਰਹੀ ਹੈ ਦੁਬਾਰਾ ਉਡਾਣ ਭਰਨ ਦੀ ਤਿਆਰੀ, ਕੈਬਿਨ ਕਰੂ 'ਚ ਸਿਰਫ਼ ਹੋਣਗੀਆਂ ਔਰਤਾਂ

Jet Airways ਕਰ ਰਹੀ ਹੈ ਦੁਬਾਰਾ ਉਡਾਣ ਭਰਨ ਦੀ ਤਿਆਰੀ, ਕੈਬਿਨ ਕਰੂ 'ਚ ਸਿਰਫ਼ ਹੋਣਗੀਆਂ ਔਰਤਾਂ

Jet Airways ਕਰ ਰਹੀ ਹੈ ਦੁਬਾਰਾ ਉਡਾਣ ਭਰਨ ਦੀ ਤਿਆਰੀ, ਕੈਬਿਨ ਕਰੂ 'ਚ ਸਿਰਫ਼ ਹੋਣਗੀਆਂ ਔਰਤਾਂ   (ਸੰਕੇਤਕ ਫੋਟੋ)

Jet Airways ਕਰ ਰਹੀ ਹੈ ਦੁਬਾਰਾ ਉਡਾਣ ਭਰਨ ਦੀ ਤਿਆਰੀ, ਕੈਬਿਨ ਕਰੂ 'ਚ ਸਿਰਫ਼ ਹੋਣਗੀਆਂ ਔਰਤਾਂ (ਸੰਕੇਤਕ ਫੋਟੋ)

Jet Airways: ਗਰਾਊਂਡਡ ਕੈਰੀਅਰ ਜੈੱਟ ਏਅਰਵੇਜ਼ (Grounded carrier Jet Airways) ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ। ਜੈੱਟ ਏਅਰਵੇਜ਼, ਜੋ ਤਿੰਨ ਸਾਲਾਂ ਬਾਅਦ ਦੁਬਾਰਾ ਆਪਣਾ ਸੰਚਾਲਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ, ਸ਼ੁਰੂਆਤੀ ਪੜਾਅ ਵਿੱਚ ਸਿਰਫ ਮਹਿਲਾ ਚਾਲਕ ਦਲ ਦੇ ਮੈਂਬਰਾਂ (Female Cabin Crew Members) ਨਾਲ ਉਡਾਣਾਂ ਦਾ ਸੰਚਾਲਨ ਕਰੇਗੀ।

ਹੋਰ ਪੜ੍ਹੋ ...
  • Share this:

ਐਤਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੰਦੇ ਹੋਏ ਜੈੱਟ ਏਅਰਵੇਜ਼ (Jet Airways) ਨੇ ਕਿਹਾ ਕਿ ਇਕ ਖਾਸ ਸੰਚਾਲਨ ਪੱਧਰ ਨੂੰ ਹਾਸਲ ਕਰਨ ਤੋਂ ਬਾਅਦ, ਉਹ ਉਡਾਣਾਂ ਦੇ ਸੰਚਾਲਨ ਲਈ ਪੁਰਸ਼ ਚਾਲਕ ਦਲ (Male Cabin Crew Members) ਨੂੰ ਵੀ ਤਾਇਨਾਤ ਕਰੇਗੀ। ਇਸ ਤੋਂ ਪਹਿਲਾਂ ਵਿਸਤਾਰਾ ਏਅਰਲਾਈਨ (Vistara Airline) ਨੇ ਵੀ ਕੰਮ ਸ਼ੁਰੂ ਕਰਨ ਤੋਂ ਲਗਭਗ ਤਿੰਨ ਸਾਲ ਬਾਅਦ ਮਾਰਚ 2018 ਵਿੱਚ ਪੁਰਸ਼ ਕੈਬਿਨ ਕਰੂ (Male Cabin Crew) ਦੀ ਭਰਤੀ ਸ਼ੁਰੂ ਕੀਤੀ ਸੀ।

ਜੈੱਟ ਏਅਰਵੇਜ਼ ਅਪ੍ਰੈਲ, 2019 ਤੋਂ ਬੰਦ ਹੈ
ਜੈਟ ਏਅਰਵੇਜ਼, ਜੋ ਅਪ੍ਰੈਲ 2019 ਤੋਂ ਬੰਦ ਹੈ, ਨਵੇਂ ਪ੍ਰਮੋਟਰ (New Promoter) ਜਾਲਾਨ-ਕੈਲਰੋਕ ਕੰਸੋਰਟੀਅਮ (Jalan-Kalrock Consortium) ਦੇ ਅਧੀਨ ਕੰਮ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਕਿਹਾ, “ਹੁਣ ਤੱਕ, ਮੌਜੂਦਾ ਸ਼ੁਰੂਆਤੀ ਪੜਾਅ ਵਿੱਚ, ਸਾਡੇ ਕੈਬਿਨ ਕਰੂ ਵਿੱਚ ਸਿਰਫ਼ ਔਰਤਾਂ ਹਨ। ਪਰ ਸਭ ਨੂੰ ਬਰਾਬਰ ਮੌਕੇ ਦੇਣ ਵਾਲੇ ਮਾਲਕ ਹੋਣ ਦੇ ਨਾਤੇ, ਸਾਡੇ ਕੋਲ ਬਾਅਦ ਵਿੱਚ ਕੈਬਿਨ ਕਰੂ ਦੇ ਤੌਰ 'ਤੇ ਪੁਰਸ਼ ਵੀ ਹੋਣਗੇ।"

ਇੰਡੀਗੋ (Indigo) ਸਿਰਫ਼ ਮਹਿਲਾ ਕੈਬਿਨ ਕਰੂ ਮੈਂਬਰਾਂ ਨਾਲ ਕੰਮ ਕਰਦੀ ਹੈ
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ (IndiGo) ਸਿਰਫ਼ ਮਹਿਲਾ ਕੈਬਿਨ ਕਰੂ ਮੈਂਬਰਾਂ ਨਾਲ ਕੰਮ ਕਰ ਰਹੀ ਹੈ। ਜਦਕਿ ਵਿਸਤਾਰਾ (Vistara) ਅਤੇ ਏਅਰ ਇੰਡੀਆ ਪੁਰਸ਼ ਕੈਬਿਨ ਕਰੂ ਮੈਂਬਰਾਂ ਨੂੰ ਨੌਕਰੀ 'ਤੇ ਰੱਖਦੀਆਂ ਹਨ। ਸਪਾਈਸਜੈੱਟ (SpiceJet), ਗੋਫਰਸਟ (GoFirst) ਅਤੇ ਏਅਰਏਸ਼ੀਆ ਇੰਡੀਆ (AirAsia India) ਵਿੱਚ ਵੀ ਪੁਰਸ਼ ਚਾਲਕ ਦਲ ਦੇ ਮੈਂਬਰ ਹਨ।
Published by:rupinderkaursab
First published:

Tags: Air, Airport, Business, Businessman, Female, Jet Airways

ਅਗਲੀ ਖਬਰ