• Home
 • »
 • News
 • »
 • lifestyle
 • »
 • JIO FIBER LAUNCHED FIND OUT JIO FIBER PLANS 2019 PRICE STARTING FROM 699 TO 8499 RUPEES

Reliance JioFiber ਲਾਂਚ, ਜਾਣੋ ਕੀ ਕੁਝ ਮਿਲਿਆ?

 • Share this:
  5 ਸਤੰਬਰ ਨੂੰ ਰਿਲਾਇੰਸ JioFiber ਲਾਂਚ ਹੋ ਗਿਆ ਹੈ। ਕੰਪਨੀ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਨੇ ਜਿਓ ਫਾਇਬਰ ਲੈਣ ਵਾਲੇ ਗਾਹਕਾਂ ਦੇ ਲਈ ਵੈਲਕਮ ਆਫਰ ਤਹਿਤ ਕਈ ਫ੍ਰੀਬੀਜ ਦੇਣ ਦਾ ਐਲਾਨ ਕੀਤਾ ਹੈ।

  ਜਿਓ ਫਾਇਬਰ ਦੇ ਪਲਾਨਾਂ ਬਾਰੇ ਜਾਣੋ –  ਡਾਟਾ ਪਲਾਨ 100 Mbps ਤੋਂ ਸ਼ੁਰੂ ਹੋਕੇ 1 Gbps ਤਕ ਹੈ। ਜਿਓ ਫਾਇਬਰ ਦੇ 100 Mbps ਦੀ ਕੀਮਤ 699 ਰੁਪਏ ਹੈ, ਜਦਕਿ 1 Gbps ਡੇਟਾ ਸਪੀਡ ਦੀ ਕੀਮਤ 8499 ਰੁਪਏ ਹੈ।

  699 ਰੁਪਏ ਵਾਲਾ ਬ੍ਰਾਨਜ ਪਲਾਨ ਹੈ। ਇਸ ਵਿਚ ਤੁਹਾਨੂੰ 100 Mbps ਦੀ ਸਪੀਡ ਮਿਲੇਗੀ। ਇਸ ਪਲਾਨ ਵਿਚ 100gb+5gb ਵਾਧੂ ਡਾਟਾ ਮਿਲੇਗਾ।

  ਇਸ ਦਾ ਸਿਲਵਰ ਪਲਾਨ 849 ਰੁਪਏ ਦਾ ਹੈ। ਇਸ ਪਲਾਨ ਵਿਚ ਵੀ 100gb+5gb ਵਾਧੂ ਡਾਟਾ ਮਿਲੇਗਾ। ਸਿਲਵਰ ਪਲਾਨ ਵਿਚ 100 Mbps ਦੀ ਸਪੀਡ ਮਿਲੇਗੀ। ਇਸ ਪਲਾਨ ਵਿਚ ਯੂਜਰਸ ਨੂੰ ਮੁਫਤ ਵੁਆਇਸ ਕਾਲਿੰਗ ਆਲ ਓਵਰ ਇੰਡੀਆ, ਟੀਵੀ ਵੀਡੀਓ ਅਤੇ ਕਾਨਫਰੈਸਿੰਗ ਆਦਿ ਸੇਵਕ ਮਿਲਦੀ ਹੈ।

  ਇਸ ਤੋਂ  ਬਾਅਦ ਗੋਲਡਨ ਅਤੇ ਡਾਇਮੰਡ ਪਲਾਨ ਹੈ। ਗੋਲਡ ਪਲਾਨ ਵਿਚ 500Mbps ਦੀ ਸਪੀਡ ਮਿਲੇਗੀ, ਜਦਕਿ ਡਾਇਮੰਡ ਪਲਾਨ ਵਿਚ 500Mbps ਦੀ ਸਪੀਡ ਮਿਲੇਗੀ। ਗੋਲਡ ਪਲਾਨ ਵਿਚ ਤੁਹਾਨੂੰ 500gb+250gb ਵਾਧੂ ਡਾਟਾ ਮਿਲੇਗਾ। ਡਾਇਮੰਡ ਪਲਾਨ ਵਿਚ 1250gb+250gb ਡਾਟਾ ਵਾਧੂ ਮਿਲੇਗਾ। ਗੋਲਡ ਪਲਾਨ ਦਾ ਮੁੱਲ 1299 ਰੁਪਏ ਹੈ ਅਤੇ ਡਾਇਮੰਡ ਪਲਾਨ ਦਾ ਮੁੱਲ 2499 ਰੁਪਏ ਹੈ। ਗੋਲਡ ਪਲਾਨ ਵਿਚ ਯੂਜਰਸ ਨੂੰ ਮੁਫਤ ਵੁਆਇਸ ਕਾਲਿੰਗ, ਸੇਟ ਟਾਪ ਵੀਡੀਉ ਕਾਨਫਰੈਸਿੰਗ ਵਰਗੀ ਸਰਵਿਸ ਮਿਲੇਗੀ। ਡਾਇਮੰਡ ਪਲਾਨ ਵਿਚ ਪੀ ਹੋਰਨਾਂ ਪਲਾਨ ਦੀ ਤਰ੍ਹਾਂ ਮੁਫਤ ਕਾਲਿੰਗ, ਟੀਵੀ ਵੀਡੀਉ ਕਾਲਿੰਗ, ਗੇਮਿੰਗ, ਹੋਮ ਨੈਟਵਰਕਿੰਗ ਆਦਿ ਸਰਵਿਸ ਮਿਲਦੀ ਹੈ।

  ਇਸ ਤੋਂ ਇਲਾਵਾ 1Gbps ਦੀ ਸਪੀਡ ਵਾਲਾ ਪਲੇਟੀਨਮ ਪਲਾਨ ਤੁਸੀ 3999 ਰੁਪਏ ਵਿਚ ਲੈ ਸਕਦੇ ਹੋ। ਇਸ ਵਿਚ ਤੁਹਾਨੂੰ 2500gb ਡਾਟਾ ਮਿਲੇਗਾ।
  First published: