ਜੀਓ ਨੇ ਫਿਰ ਲਵਾਈਆਂ ਗਾਹਕਾਂ ਦੀਆਂ ਮੌਜਾਂ, ਸ਼ੁਰੂ ਕੀਤੇ ਹਾਈ ਸਪੀਡ ਇੰਟਰਨੈੱਟ ਵਾਲੇ ਇਹ ਪਲਾਨ


Updated: January 24, 2019, 4:04 PM IST
ਜੀਓ ਨੇ ਫਿਰ ਲਵਾਈਆਂ ਗਾਹਕਾਂ ਦੀਆਂ ਮੌਜਾਂ, ਸ਼ੁਰੂ ਕੀਤੇ ਹਾਈ ਸਪੀਡ ਇੰਟਰਨੈੱਟ ਵਾਲੇ ਇਹ ਪਲਾਨ

Updated: January 24, 2019, 4:04 PM IST
ਪਿਛਲੇ ਵਰ੍ਹੇ ਮੁਫਤ 4 ਜੀ ਡਾਟਾ ਨਾਲ ਗਾਹਕਾਂ ਦੀਆਂ ਮੌਜਾਂ ਲਵਾਉਣ ਵਾਲੇ ਰਿਲਾਇੰਸ ਜੀਓ ਨੇ ਹੁਣ ਫਿਰ ਕੁਝ ਅਜਿਹੇ ਹੀ ਪਲਾਨ ਸ਼ੁਰੂ ਕੀਤੇ ਹਨ। ਜੀਓ ਫੋਨ ਦੇ ਮਾਨਸੂਨ ਹੰਗਾਮਾ ਆਫਰ ਤਹਿਤ ਇਹ ਪਲਾਨ 6 ਤੇ ਤਿੰਨ ਮਹੀਨਿਆਂ ਦੇ ਹਨ। 6 ਮਹੀਨਿਆਂ ਦੇ ਪਲਾਨ ਲਈ ਉਪਭੋਗਤਾ ਨੂੰ 594 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਤੇ 168 ਦਿਨ 4 ਜੀ ਸੇਵਾਵਾਂ ਦਾ ਅਨੰਦ ਮਾਣ ਸਕੇਗਾ। ਇਹ ਅਸੀਮਤ ਡਾਟਾ ਪਲਾਨ ਹੈ। ਜਿਸ ਵਿਚ ਗਾਹਕ ਨੂੰ ਰੋਜ਼ਾਨਾ ਅੱਧਾ ਜੀਬੀ ਹਾਈ ਸਪੀਡ 4ਜੀ ਡਾਟਾ ਮਿਲੇਗਾ।

ਇਸ ਤੋਂ ਬਾਅਦ ਵੀ ਇੰਟਰਨੈੱਟ ਸੇਵਾਵਾਂ ਜਾਰੀ ਰਹਿਣਗੀਆਂ। ਪਰ ਸਪੀਡ 64 ਕੇਬੀ ਪੀਐਸ ਰਹੇਗੀ। ਦੂਜਾ ਪਲਾਨ ਵੀ 6 ਮਹੀਨੇ ਵਰਗਾ ਹੀ ਹੈ। ਇਹ 297 ਰੁਪਏ ਦਾ ਹੋਵੇਗਾ, ਜੋ 84 ਦਿਨ ਚੱਲੇਗਾ। ਦੋਵਾਂ ਹੀ ਪਲਾਨਾਂ ਵਿਚ ਗਾਹਕਾਂ ਨੂੰ ਫਰੀ ਵਾਇਸ ਕਾਲਿੰਗ, ਫਰੀ ਐਸਟੀਡੀ, 300 ਐਮਐਮਐਸ ਤੇ ਜੀਓ ਦੇ ਸਾਰੇ ਐਪ ਮੁਫਤ ਮਿਲਣਗੇ। ਜੀਓ ਵਰਤੋਂਕਾਰਾਂ ਲਈ ਹੁਣ ਤੱਕ ਲੰਮੀ ਵੈਲਡਿਟੀ ਵਾਲਾ ਪਲਾਨ ਨਹੀਂ ਸੀ। ਕੰਪਨੀ ਦਾ ਕਹਿਣਾ ਹੈ ਕਿ ਲੰਮੇ ਸਮੇਂ ਦੀ ਵੈਲਡਿਟੀ ਦੀ ਕਾਫੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਮੁੱਖ ਰੱਖ ਕੇ ਇਸ ਸਕੀਮ ਚਾਲੂ ਕੀਤੀ ਗਈ ਹੈ।
First published: January 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...