Home /News /lifestyle /

Jio ਟੈਲੀਕਾਮ ਗ੍ਰਾਹਕਾਂ ਨੂੰ ਜਲਦ ਮਿਲੇਗੀ 5G ਸਰਵਿਸ, ਕੰਪਨੀ ਨੇ ਤਿਆਰੀ ਕੀਤੀ ਮੁਕੰਮਲ 

ਟੈਲੀਕਾਮ ਦੀ ਦੁਨੀਆਂ ਵਿੱਚ 4ਜੀ ਤੋਂ ਬਾਅਦ 5ਜੀ ਦੀ ਸਰਵਿਸ ਵੀ ਸ਼ੁਰੂ ਹੋ ਗਈ ਹੈ। ਵੱਖ-ਵੱਖ ਟੈਲੀਕਾਮ ਕੰਪਨੀਆਂ ਇਸ ਦੀ ਸ਼ੁਰੂਆਤ ਕਰ ਰਹੀਆਂ ਹਨ। ਹਾਲ ਹੀ 'ਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਜੀਓ (JIO) ਨੇ ਲਗਭਗ 1,000 ਸ਼ਹਿਰਾਂ ਵਿੱਚ 5G ਸੇਵਾਵਾਂ ਸ਼ੁਰੂ ਕਰਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਆਪਣੇ ਸਵਦੇਸ਼ੀ ਤੌਰ 'ਤੇ ਵਿਕਸਤ 5G ਦੂਰਸੰਚਾਰ ਉਪਕਰਨਾਂ ਦੀ ਜਾਂਚ ਵੀ ਕੀਤੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਦੀ ਦੂਰਸੰਚਾਰ ਬ੍ਰਾਂਚ Jio ਨੇ ਵਿੱਤੀ ਸਾਲ 2021-22 ਵਿੱਚ ਆਪਣੀ 100% ਸਵਦੇਸ਼ੀ ਤਕਨੀਕ ਨਾਲ 5ਜੀ ਸੇਵਾਵਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਕਈ ਕਦਮ ਚੁੱਕੇ ਹਨ।

ਹੋਰ ਪੜ੍ਹੋ ...
  • Share this:

Jio ਨੇ 5ਜੀ ਸਪੈਕਟਰਮ ਨਿਲਾਮੀ ਵਿੱਚ ਸਭ ਤੋਂ ਵੱਡੀ ਬੋਲੀ ਲਗਾਈ
ਰਿਲਾਇੰਸ ਜੀਓ ਹਾਲ ਹੀ ਵਿੱਚ ਸਮਾਪਤ ਹੋਈ 5ਜੀ ਸਪੈਕਟਰਮ ਨਿਲਾਮੀ ਵਿੱਚ ਸਭ ਤੋਂ ਵੱਡੀ ਬੋਲੀਕਾਰ ਵਜੋਂ ਉਭਰੀ ਹੈ। ਨਿਲਾਮੀ ਵਿੱਚ ਲਗਾਈਆਂ ਗਈਆਂ 1.50 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਵਿੱਚੋਂ, ਇਕੱਲੇ ਜੀਓ ਨੇ 88,078 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਰਿਪੋਰਟ ਦੇ ਅਨੁਸਾਰ, “ਦੇਸ਼ ਦੇ 1,000 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਪ੍ਰਦਾਨ ਕਰਨ ਦੀ ਜੀਓ ਦੀ ਯੋਜਨਾ ਪੂਰੀ ਹੋ ਗਈ ਹੈ। ਇਸ ਦੌਰਾਨ ਹੀਟ ਮੈਪ, 3D ਮੈਪ ਅਤੇ ਰੇ-ਟਰੇਸਿੰਗ ਤਕਨਾਲੋਜੀ ਦੀ ਵਰਤੋਂ ਕਰ ਮਿੱਥੇ ਗਏ ਟੀਚੇ ਲਈ ਖਪਤਕਾਰਾਂ ਦੀ ਖਪਤ ਅਤੇ ਮਾਲੀਆ ਸੰਭਾਵਨਾਵਾਂ ਨੂੰ ਆਧਾਰ ਬਣਾਇਆ ਗਿਆ ਸੀ। ਕੰਪਨੀ ਨੇ ਕਿਹਾ ਕਿ ਜੀਓ ਨੇ ਜ਼ਮੀਨ 'ਤੇ 5ਜੀ ਤਕਨੀਕ ਨਾਲ ਜੁੜੀਆਂ ਸੇਵਾਵਾਂ ਦਾ ਵੀ ਟੈਸਟ ਕੀਤਾ ਹੈ। ਇਸ ਦੌਰਾਨ ਔਗਮੈਂਟੇਡ ਰਿਐਲਿਟੀ, ਵਰਚੁਅਲ ਰਿਐਲਿਟੀ (VR), ਕਲਾਊਡ ਗੇਮਿੰਗ, ਟੀਵੀ ਸਟ੍ਰੀਮਿੰਗ, ਐਫੀਲੀਏਟਿਡ ਹਸਪਤਾਲ ਅਤੇ ਉਦਯੋਗਿਕ ਵਰਤੋਂ ਦੀ ਜਾਂਚ ਕੀਤੀ ਗਈ ਹੈ।

5G ਨੈੱਟਵਰਕ ਵਿੱਚ 4G ਨਾਲੋਂ 10 ਗੁਣਾ ਤੇਜ਼ ਡਾਊਨਲੋਡ ਸਮਰੱਥਾ
ਹੁਣ ਜੇਕਰ ਗੱਲ ਕਰੀਏ 5ਜੀ ਨੈੱਟਵਰਕ ਦੀ ਤਾਂ ਇਹ ਧਿਆਨ ਦੇਣ ਯੋਗ ਹੈ ਕਿ 5G ਇੱਕ ਨਵੀਨਤਮ ਨੈਟਵਰਕ ਹੈ ਜੋ ਪਹਿਲਾਂ ਨਾਲੋਂ ਤੇਜ਼ ਇੰਟਰਨੈਟ ਸਪੀਡ (Multi-Gbps peak speed) ਅਲਟਰਾ ਲੋ-ਲੇਟੈਂਸੀ (ਬਹੁਤ ਘੱਟ ਰੁਕਾਵਟ) ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ, ਉਪਭੋਗਤਾ ਨੂੰ ਵਧੇਰੇ ਭਰੋਸੇਮੰਦ ਵੱਡੀ ਨੈਟਵਰਕ ਸਮਰੱਥਾ ਮਿਲਦੀ ਹੈ। 4ਜੀ ਦੇ ਮੁਕਾਬਲੇ 5ਜੀ ਟੈਕਨਾਲੋਜੀ ਕਾਫੀ ਬਿਹਤਰ ਇੰਟਰਫੇਸ ਦੇ ਨਾਲ ਆਵੇਗੀ। ਦੂਰਸੰਚਾਰ ਵਿਭਾਗ ਦਾ ਕਹਿਣਾ ਹੈ ਕਿ 5ਜੀ ਸਪੈਕਟ੍ਰਮ 'ਤੇ ਆਧਾਰਿਤ ਸੇਵਾਵਾਂ ਸ਼ੁਰੂ ਹੋਣ ਨਾਲ 4ਜੀ ਨਾਲੋਂ 10 ਗੁਣਾ ਤੇਜ਼ੀ ਨਾਲ ਡਾਊਨਲੋਡ ਕੀਤਾ ਜਾ ਸਕੇਗਾ ਅਤੇ ਸਪੈਕਟ੍ਰਮ ਦੀ ਸਮਰੱਥਾ ਵੀ ਲਗਭਗ ਤਿੰਨ ਗੁਣਾ ਵੱਧ ਜਾਵੇਗੀ।
Published by:rupinderkaursab
First published:

Tags: Business, Reliance, Reliance Jio

ਅਗਲੀ ਖਬਰ