Home /News /lifestyle /

JioMart ਨੇ ਪੇਸ਼ ਕੀਤੀ festival sale, ਗਾਹਕ ਕਰ ਸਕਦੇ ਹਨ 80% ਬੱਚਤ, ਜਾਣੋ ਕਿਵੇਂ

JioMart ਨੇ ਪੇਸ਼ ਕੀਤੀ festival sale, ਗਾਹਕ ਕਰ ਸਕਦੇ ਹਨ 80% ਬੱਚਤ, ਜਾਣੋ ਕਿਵੇਂ

JioMart ਨੇ ਪੇਸ਼ ਕੀਤੀ festival sale, ਗਾਹਕ ਕਰ ਸਕਦੇ ਹਨ 80% ਬੱਚਤ, ਜਾਣੋ ਕਿਵੇਂ

JioMart ਨੇ ਪੇਸ਼ ਕੀਤੀ festival sale, ਗਾਹਕ ਕਰ ਸਕਦੇ ਹਨ 80% ਬੱਚਤ, ਜਾਣੋ ਕਿਵੇਂ

JioMart ਭਾਰਤ ਦਾ ਇਕ ਪ੍ਰਮੁੱਖ ਈ-ਮਾਰਕੀਟਪਲੇਸ ਹੈ। ਭਾਰਤ ਵਿਚ ਅੱਜਕੱਲ੍ਹ ਤਿਉਹਾਰਾਂ ਦਾ ਸੀਜਨ ਹੈ। 26 ਸਤੰਬਰ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ ਤਾਂ ਅਗਲੇ ਮਹੀਨੇ ਦੁਸਹਿਰਾ ਅਤੇ ਦੀਵਾਲੀ ਵਰਗੇ ਮਹੱਤਵਪੂਰਨ ਤਿਉਹਾਰ ਹਨ। ਇਸ ਫੈਸਟੀਵਲ ਸੀਜ਼ਨ ਲਈ ਹਰ ਆਨਲਾਈਨ ਸਟੋਰ ਉੱਤੇ ਸੇਲ ਆਫ਼ਰ ਚੱਲ ਰਹੇ ਹਨ। ਇਸੇ ਲੜੀ ਨੂੰ ਦੇਖਦਿਆਂ JioMart ਨੇ ਵੀ ਬੀਤੇ ਸ਼ੁੱਕਰਵਾਰ ਨੂੰ ਆਪਣਾ ਫੈਸਟੀਵਲ ਫੈਸਟਾ (Festival Fiesta) ਜਾਰੀ ਕਰ ਦਿੱਤਾ ਹੈ ਜੋ ਕਿ ਪੂਰਾ ਇਕ ਮਹੀਨਾ ਚੱਲੇਗਾ।

ਹੋਰ ਪੜ੍ਹੋ ...
 • Share this:

  JioMart ਭਾਰਤ ਦਾ ਇਕ ਪ੍ਰਮੁੱਖ ਈ-ਮਾਰਕੀਟਪਲੇਸ ਹੈ। ਭਾਰਤ ਵਿਚ ਅੱਜਕੱਲ੍ਹ ਤਿਉਹਾਰਾਂ ਦਾ ਸੀਜਨ ਹੈ। 26 ਸਤੰਬਰ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ ਤਾਂ ਅਗਲੇ ਮਹੀਨੇ ਦੁਸਹਿਰਾ ਅਤੇ ਦੀਵਾਲੀ ਵਰਗੇ ਮਹੱਤਵਪੂਰਨ ਤਿਉਹਾਰ ਹਨ। ਇਸ ਫੈਸਟੀਵਲ ਸੀਜ਼ਨ ਲਈ ਹਰ ਆਨਲਾਈਨ ਸਟੋਰ ਉੱਤੇ ਸੇਲ ਆਫ਼ਰ ਚੱਲ ਰਹੇ ਹਨ। ਇਸੇ ਲੜੀ ਨੂੰ ਦੇਖਦਿਆਂ JioMart ਨੇ ਵੀ ਬੀਤੇ ਸ਼ੁੱਕਰਵਾਰ ਨੂੰ ਆਪਣਾ ਫੈਸਟੀਵਲ ਫੈਸਟਾ (Festival Fiesta) ਜਾਰੀ ਕਰ ਦਿੱਤਾ ਹੈ ਜੋ ਕਿ ਪੂਰਾ ਇਕ ਮਹੀਨਾ ਚੱਲੇਗਾ। ਜਿਓਮਾਰਟ ਇਸ ਮਹੀਨੇ ਵਿਚ ਤਿਉਹਾਰ ਰੈਡੀ ਸੇਲ(Tyohaar Ready Sale) ਬੈਸਟੀਵਲ ਸੇਲ (Bestival Sale) ਦੀ ਪੇਸ਼ਕਾਰੀ ਕਰ ਰਿਹਾ ਹੈ। ਆਓ ਜਾਣਦੇ ਹਾਂ ਇਸ ਸੇਲ ਦਾ ਗਾਹਕਾਂ ਨੂੰ ਕੀ ਲਾਭ ਮਿਲੇਗਾ –

  ਹਰ ਖਰੀਦ ਤੇ 80% ਬੱਚਤ

  ਇਸ ਸੇਲ ਦੌਰਾਨ ਗਾਹਕ ਆਪਣੀ ਖਰੀਦ ਉੱਤੇ 80% ਤੱਕ ਬੱਚਤ ਕਰ ਸਕਦੇ ਹਨ। ਇਸ ਤਹਿਤ ਕਰਿਆਨੇ ਦਾ ਸਮਾਨ, ਘਰ ਤੇ ਰਸੋਈ ਦਾ ਸਮਾਨ, ਇਲੈਕਟ੍ਰੋਨਿਕਸ ਆਦਿ ਉੱਤੇ ਇਹ ਬੱਚਤ ਮਿਲੇਗੀ। ਇਸ ਦੀਵਾਲੀ ਮੌਕੇ JioMart ਇਕ ਅਜਿਹੀ ਦੁਕਾਨ ਬਣ ਜਾਵੇਗਾ, ਜਿੱਥੋਂ ਗਾਹਕ ਨੂੰ ਆਪਣੀ ਜ਼ਰੂਰਤ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਸਾਮਾਨ ਸਸਤਾ ਤੇ ਆਸਾਨੀ ਨਾਲ ਮਿਲ ਸਕੇਗਾ।

  SBI ਡੈਬਿਟ ਕਾਰਡ ਦਾ ਲਾਭ

  SBI ਡੈਬਿਟ ਕਾਰਡ ਹੋਲਡਰ ਇਸ ਫੈਸਟੀਵਲ ਦਾ ਵਿਸ਼ੇਸ਼ ਮੌਕਾ ਉਠਾ ਸਕਦੇ ਹਨ। ਜਿਓਮਾਰਟ ਗਾਹਕਾਂ ਨੂੰ ਐਸਬੀਆਈ ਡੈਬਿਟ ਕਾਰਡ ਰਾਹੀਂ ਪੇਮੈਂਟ ਕਰਨ ਉੱਤੇ ਵਾਧੂ ਲਾਭ ਦੇਵੇਗਾ। ਜਾਣਕਾਰੀ ਮੁਤਾਬਿਕ ਘੱਟ ਤੋਂ ਘੱਟ 1000 ਦਾ ਆਰਡਰ ਕਰਨ ਵਾਲੇ ਐਸਬੀਆਈ ਕਾਰਡ ਹੋਲਡਰ ਨੂੰ 10% ਕੈਸ਼ਬੈਕ ਪ੍ਰਾਪਤ ਹੋਵੇਗਾ।

  ਸਥਾਨਕ ਕਾਰੀਗਰਾਂ ਦੀ ਮੱਦਦ

  ਜਿਓਮਾਰਟ ਇਕ ਲੋਕਪੱਖੀ ਕੰਮ ਕਰਨ ਜਾ ਰਿਹਾ ਹੈ। ਇਸ ਤਹਿਤ ਉਹ ਸਥਾਨਕ ਕਾਰੀਗਰਾਂ ਨੂੰ ਫੈਸਟੀਵਲ ਸੀਜ਼ਨ ਵਿਚ ਵੱਡੀ ਮਾਰਕਿਟ ਪਲੇਸ ਵਿਚ ਥਾਂ ਦੇਣ ਜਾ ਰਿਹਾ ਹੈ। ਜਿਓਮਾਰਟ ਨੇ ਰਵਾਇਤੀ ਕਾਰੀਗਰਾਂ ਨੂੰ ਸੇਪਸ ਦਿੱਤੀ ਹੈ। ਚਮੜੇ ਦੀਆਂ ਜੁੱਤੀਆਂ ਬੰਗਾਲੀ ਰਵਾਇਤੀ ਸਾੜੀਆਂ ਅਤੇ ਹੱਥੀਂ ਬੁਣੀਆਂ ਸਾੜੀਆਂ, ਫੁਲਕਾਰੀਆਂ, ਰਵਾਇਤੀ ਗਹਿਣੀਆਂ ਆਦਿ ਨੂੰ ਜਿਓਮਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਨਾਲ ਰਵਾਇਤੀ ਕਾਰੀਗਰਾਂ ਦੇ ਜੀਵਨ ਨੂੰ ਉੱਚਾ ਚੁੱਕਣ ਅਤੇ ਭਾਰਤ ਦੀ ਰਵਾਇਤੀ ਕਲਾ ਦੀ ਸੰਭਾਲ ਕਰਨ ਵਿਚ ਮੱਦਦ ਮਿਲੇਗੀ।

  ਫਲੈਸ਼ ਡੀਲ

  JioMart ਗਾਹਕਾਂ ਲਈ ਇਕ ਐਪ ਵੀ ਪੇਸ਼ ਕਰ ਚੁੱਕਿਆ ਹੈ। ਇਸ ਐਪ ਉੱਪਰ ਸੀਮਤ ਸਮੇਂ ਲਈ ਫਲੈਸ਼ ਡੀਲ ਮਿਲੇਗੀ। ਜਿਸ ਤਹਿਤ ਗਾਹਕ ਇਲੈਕਟ੍ਰਾਨਿਕ ਗੈਜੇਟਸ ਜਿਵੇਂ ਸਮਾਰਟਫੋਨ, ਟੀਵੀ, ਸਮਾਰਟਵਾਚ, ਮੋਬਾਈਲ ਐਕਸੈਸਰੀਜ਼, ਲੈਪਟਾਪ ਆਦਿ ਖਰੀਦ ਸਕਣਗੇ। ਇਸ ਵੀ ਦੱਸ ਦੇਈਏ ਰਿਲਾਇੰਸ ਦੇ ਉਤਪਾਦਾਂ ਉੱਪਰ ਵਾਧੂ ਛੋਟ ਵੀ ਮਿਲ ਸਕੇਗੀ।

  First published:

  Tags: Jio, Offer, Sale