HOME » NEWS » Life

ਸ਼ਾਨਦਾਰ ਆਫਰ! ਸਿਰਫ 141 ਰੁਪਏ ਵਿਚ ਲਓ JioPhone 2

News18 Punjabi | News18 Punjab
Updated: November 27, 2019, 7:42 PM IST
ਸ਼ਾਨਦਾਰ ਆਫਰ! ਸਿਰਫ 141 ਰੁਪਏ ਵਿਚ ਲਓ JioPhone 2
ਸ਼ਾਨਦਾਰ ਆਫਰ! ਸਿਰਫ 141 ਰੁਪਏ ਵਿਚ ਲਓ JioPhone 2

JioPhone 2 ਦੀ ਖਰੀਦ' ਤੇ EMI ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਫੋਨ ਦੀ ਕੀਮਤ 2,999 ਰੁਪਏ ਹੈ, ਪਰ ਈਐਮਆਈ (EMI) ਤਹਿਤ ਇਸ ਨੂੰ ਸਿਰਫ 141 ਰੁਪਏ 'ਚ ਘਰ ਲਿਆਂਦਾ ਜਾ ਸਕਦਾ ਹੈ।

  • Share this:
ਰਿਲਾਇੰਸ (Reliance jiophone 2) ਦੇ ਜੀਓਫੋਨ 2 ਦਾ ਸੇਲ ਚੱਲ ਰਹੀ ਹੈ। ਇਸ ਫੋਨ ਨੂੰ ਖਰੀਦਣ ਦਾ ਵਧੀਆ ਮੌਕਾ ਹੈ। ਅਧਿਕਾਰਤ ਵੈਬਸਾਈਟ jio.com 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, JioPhone 2 ਦੀ ਖਰੀਦ' ਤੇ EMI ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਫੋਨ ਦੀ ਕੀਮਤ 2,999 ਰੁਪਏ ਹੈ, ਪਰ ਈਐਮਆਈ (EMI) ਤਹਿਤ ਇਸ ਨੂੰ ਸਿਰਫ 141 ਰੁਪਏ 'ਚ ਘਰ ਲਿਆਂਦਾ ਜਾ ਸਕਦਾ ਹੈ।

JioPhone2ਦੀਆਂ ਵਿਸ਼ੇਸ਼ਤਾਵਾਂ

Loading...
JioPhone2 ਵਿੱਚ ਪੂਰੇ ਕੀਬੋਰਡ ਦੇ ਨਾਲ ਇੱਕ ਹਰੀਜੈਂਟਲ ਸਕ੍ਰੀਨ ਡਿਸਪਲੇਅ ਹੈ। ਫੋਨ ਵਿੱਚ QWERTY ਕੀਪੈਡ ਫਾਰਮ ਵਿੱਚ ਇੱਕ ਪੂਰਾ ਕੀਬੋਰਡ ਹੈ, ਜੋ ਟਾਈਪ ਕਰਨਾ ਬਹੁਤ ਸੌਖਾ ਬਣਾਉਂਦਾ ਹੈ। ਇਸ ਫੋਨ 'ਚ ਤੁਹਾਨੂੰ 2.4 ਇੰਚ ਦੀ ਡਿਸਪਲੇਅ ਅਤੇ 512 ਐਮਬੀ ਰੈਮ ਮਿਲਦੀ ਹੈ। ਇਸ 'ਚ ਤੁਹਾਨੂੰ 4 ਜੀਬੀ ਦੀ ਇੰਟਰਨਲ ਸਟੋਰੇਜ ਮਿਲੇਗੀ, ਜਿਸ ਨੂੰ ਮਾਈਕ੍ਰੋ ਐੱਸਡੀ ਕਾਰਡ ਦੇ ਜ਼ਰੀਏ 128 ਜੀਬੀ ਤਕ ਵਧਾਇਆ ਜਾ ਸਕਦਾ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਫੋਨ ਦੇ ਪਿਛਲੇ ਸਿਰੇ 'ਚ 2 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਉਪਭੋਗਤਾਵਾਂ ਨੂੰ ਇਸ ਮੋਬਾਈਲ ਦੇ ਅਗਲੇ ਹਿੱਸੇ ਵਿੱਚ ਇੱਕ ਵੀਜੀਏ ਕੈਮਰਾ ਦਿੱਤਾ ਗਿਆ ਹੈ। ਇਹ ਫੋਨ Wi-Fi, GPS, ਬਲਿਊਟੂਥ ਅਤੇ FM ਨਾਲ ਲੈਸ ਹੈ। ਪਾਵਰ ਲਈ, ਜਿਓਫੋਨ 2 ਵਿੱਚ ਇੱਕ 2,000mAh ਦੀ ਬੈਟਰੀ ਹੈ ਅਤੇ ਇਹ KAI ਆਪਰੇਟਿੰਗ ਸਿਸਟਮ ਉਤੇ ਕੰਮ ਕਰਦਾ ਹੈ।

ਇਹ ਫੋਨ 24 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਹ ਵੌਇਸ ਕਮਾਂਡਾਂ ਦਾ ਵੀ ਸਮਰਥਨ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ 'ਚ ਵਟਸਐਪ ਅਤੇ ਯੂਟਿਊਬ ਵਰਗੇ ਫੀਚਰ ਵੀ ਦਿੱਤੇ ਗਏ ਹਨ।
First published: November 27, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...