• Home
  • »
  • News
  • »
  • lifestyle
  • »
  • JIOPHONE NEXT CHEAPEST 4G SMARTPHONE EVER AT A HUGE DISCOUNT AND OFFER ON RELIANCE DIGITAL KNOW SPECIFICATIONS PRICE AP

ਭਾਰੀ ਛੂਟ 'ਤੇ 4G ਸਮਾਰਟਫੋਨ JioPhone Next ਖਰੀਦਣ ਦਾ ਮੌਕਾ, ਜਾਣੋ ਪੂਰੀ ਸਕੀਮ

ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ Jio Next ਨੂੰ ਗੂਗਲ ਦੇ ਨਾਲ ਸਾਂਝੇਦਾਰੀ ਵਿੱਚ ਬਣਾਇਆ ਗਿਆ ਹੈ। ਇਸ ਨੂੰ ਗੂਗਲ ਦੇ ਆਪਰੇਟਿੰਗ ਸਿਸਟਮ 'ਤੇ ਬਣਾਇਆ ਗਿਆ ਹੈ। ਆਓ ਜਾਣਦੇ ਹਾਂ ਇਸ ਦੇ ਪੂਰੇ ਸਪੈਸੀਫਿਕੇਸ਼ਨ ਕਿਵੇਂ ਹਨ...

ਭਾਰੀ ਛੂਟ 'ਤੇ 4G ਸਮਾਰਟਫੋਨ JioPhone Next ਖਰੀਦਣ ਦਾ ਮੌਕਾ, ਜਾਣੋ ਪੂਰੀ ਸਕੀਮ

ਭਾਰੀ ਛੂਟ 'ਤੇ 4G ਸਮਾਰਟਫੋਨ JioPhone Next ਖਰੀਦਣ ਦਾ ਮੌਕਾ, ਜਾਣੋ ਪੂਰੀ ਸਕੀਮ

  • Share this:
    ਰਿਲਾਇੰਸ ਜੀਓ (Reliance JIO) ਦਾ ਸਸਤਾ 4ਜੀ ਸਮਾਰਟਫੋਨ JioPhone Next ਹੁਣ ਵਿਕਰੀ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ। ਗਾਹਕ ਇਸ ਸਸਤੇ 4ਜੀ ਫੋਨ ਨੂੰ ਰਿਲਾਇੰਸ ਡਿਜੀਟਲ ਵੈੱਬਸਾਈਟ ਤੋਂ ਖਰੀਦ ਸਕਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਇੱਥੋਂ ਫੋਨ 'ਤੇ ਗਾਹਕਾਂ ਨੂੰ ਆਫਰ ਅਤੇ ਡਿਸਕਾਊਂਟ ਵੀ ਦਿੱਤੇ ਜਾ ਰਹੇ ਹਨ। JioPhone Next ਫ਼ੋਨ 6,499 ਰੁਪਏ ਵਿੱਚ ਉਪਲਬਧ ਹੈ। ਜੇਕਰ ਗਾਹਕ ਇਨ੍ਹਾਂ ਫੋਨਾਂ ਨੂੰ HDFC ਬੈਂਕ ਅਤੇ ICICI ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨਾਲ ਖਰੀਦਦੇ ਹਨ, ਤਾਂ ਵਾਧੂ 5% ਦੀ ਛੋਟ ਮਿਲੇਗੀ। ਯਾਨੀ ਗਾਹਕਾਂ ਨੂੰ ਇਸ 'ਤੇ 324 ਰੁਪਏ ਦਾ ਵਾਧੂ ਡਿਸਕਾਊਂਟ ਮਿਲੇਗਾ। ਅਮਰੀਕਨ ਐਕਸਪ੍ਰੈਸ ਕਾਰਡ 'ਤੇ 7.5% ਯਾਨੀ 487 ਰੁਪਏ ਦੀ ਛੋਟ ਮਿਲੇਗੀ।

    ਇਸ ਦੇ ਨਾਲ ਹੀ, ਯੈੱਸ ਬੈਂਕ ਦੇ ਕ੍ਰੈਡਿਟ ਕਾਰਡ 'ਤੇ 10% ਯਾਨੀ 649 ਰੁਪਏ ਦੀ ਅਧਿਕਤਮ ਛੋਟ ਦੀ ਪੇਸ਼ਕਸ਼ ਉਪਲਬਧ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਫੋਨ ਖਰੀਦਣ 'ਤੇ ਇਕ ਸਾਲ ਦੀ ਵਾਰੰਟੀ ਵੀ ਮਿਲਦੀ ਹੈ। JioPhone Next ਨੂੰ 305.90 ਰੁਪਏ ਦੀ ਮਹੀਨਾਵਾਰ EMI 'ਤੇ ਵੀ ਖਰੀਦਿਆ ਜਾ ਸਕਦਾ ਹੈ।

    ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ Jio Next ਨੂੰ ਗੂਗਲ ਦੇ ਨਾਲ ਸਾਂਝੇਦਾਰੀ ਵਿੱਚ ਬਣਾਇਆ ਗਿਆ ਹੈ। ਇਸ ਨੂੰ ਗੂਗਲ ਦੇ ਆਪਰੇਟਿੰਗ ਸਿਸਟਮ 'ਤੇ ਬਣਾਇਆ ਗਿਆ ਹੈ। ਆਓ ਜਾਣਦੇ ਹਾਂ ਇਸ ਦੇ ਪੂਰੇ ਸਪੈਸੀਫਿਕੇਸ਼ਨ ਕਿਵੇਂ ਹਨ...

    ਜੀਓ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜਦਕਿ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਦੀ ਸਕਰੀਨ ਦਾ ਆਕਾਰ 5.45 ਇੰਚ + ਮਲਟੀਟਚ ਹੈ। ਰੈਜ਼ੋਲਿਊਸ਼ਨ HD+ (720×1440) ਹੈ ਅਤੇ ਇਸ ਵਿੱਚ ਐਂਟੀਫਿੰਗਰਪ੍ਰਿੰਟ ਕੋਟਿੰਗ ਦੇ ਨਾਲ ਕਾਰਨਿੰਗ ਗੋਰਿਲਾ ਗਲਾਸ 3 ਹੈ।

    3500mAh ਦੀ ਮਿਲੇਗੀ ਬੈਟਰੀ
    ਇਸ ਸਮਾਰਟਫੋਨ 'ਚ Qualcomm Snapdragon QM-215, 1.3 ਗੀਗਾਹਰਟਜ਼ ਤੱਕ ਕਵਾਡ ਕੋਰ ਪ੍ਰੋਸੈਸਰ ਲਗਾਇਆ ਗਿਆ ਹੈ। ਫੋਨ 'ਚ 2 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਮੈਮਰੀ ਹੈ, ਜਿਸ ਨੂੰ ਕਾਰਡ ਰਾਹੀਂ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਬੈਟਰੀ 3500mAH ਹੈ। ਦੋ ਨੈਨੋ ਸਿਮ ਵਰਤੇ ਜਾ ਸਕਦੇ ਹਨ।

    ਕੁਨੈਕਟੀਵਿਟੀ 'ਚ ਵਾਈਫਾਈ, v4.1 ਬਲੂਟੁੱਥ, ਮਾਈਕ੍ਰੋ USB ਅਤੇ 3.5mm ਸਟੈਂਡਰਡ ਆਡੀਓ ਜੈਕ ਦਿੱਤਾ ਗਿਆ ਹੈ।

    (Disclaimer: ਨਿਊਜ਼18 ਰਿਲਾਇੰਸ ਇੰਡਸਟਰੀਜ਼ ਦੀ ਕੰਪਨੀ ਨੈੱਟਵਰਕ18 ਮੀਡੀਆ ਐਂਡ ਇਨਵੈਸਟਮੈਂਟ ਲਿਮਿਟੇਡ ਦਾ ਹਿੱਸਾ ਹੈ। ਨੈੱਟਵਰਕ18 ਮੀਡੀਆ ਐਂਡ ਇਨਵੈਸਟਮੈਂਟ ਲਿਮਿਟੇਡ ਰਿਲਾਇੰਸ ਇੰਡਸਟਰੀਜ਼ ਦੀ ਮਲਕੀਅਤ ਹੈ।)
    Published by:Amelia Punjabi
    First published: