ਦੁਨੀਆਂ ਵਿੱਚ ਚਲ ਰਹੀ ਮੰਡੀ ਦੇ ਨਤੀਜੇ ਵਜੋਂ ਦੁਨੀਆਂ ਦੀਆਂ ਦਿੱਗਜ਼ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ। ਇਸ ਲਿਸਟ ਵਿੱਚ ਗੂਗਲ, ਫੇਸਬੁੱਕ,, ਟਵਿੱਟਰ, ਐਮਾਜ਼ਾਨ ਆਦਿ ਕੰਪਨੀ ਪ੍ਰਮੁੱਖ ਹਨ। ਅਜਿਹੇ ਸਮੇਂ ਵਿੱਚ ਜਦੋਂ ਕਰਮਚਾਰੀਆਂ ਦੀ ਨੌਕਰੀ 'ਤੇ ਤਲਵਾਰ ਲਟਕ ਰਹੀ ਹੈ, ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ।
ਦੁਨੀਆਂ ਦੀ ਬਿਗ 4 ਵਿਚੋਂ ਇੱਕ ਕੰਪਨੀ PwC India ਨੇ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਭਾਰਤ 'ਚ ਆਪਣਾ ਕਾਰੋਬਾਰ ਵਧਾਉਣ ਲਈ ਅਗਲੇ 5 ਸਾਲਾਂ 'ਚ 30 ਹਜ਼ਾਰ ਨੌਕਰੀਆਂ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਸਮੇਂ ਇਸ ਕੰਪਨੀ ਦੇ 50 ਹਜ਼ਾਰ ਕਰਮਚਾਰੀ ਦੇਸ਼ ਭਰ ਵਿੱਚ ਕੰਮ ਕਰ ਰਹੇ ਹਨ ਅਤੇ ਪੀਡਬਲਯੂਸੀ ਇਸ ਸੰਖਿਆ ਨੂੰ 80,000 ਦੇ ਪੱਧਰ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ।
ਇਹ ਹੈ ਕੰਪਨੀ ਦੀ ਪੂਰੀ ਯੋਜਨਾ: ਕੰਪਨੀ ਨੇ ਇਸ ਬਾਰੇ ਬੋਲਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਿੱਚ 30,000 ਨਵੀਂਆਂ ਭਰਤੀਆਂ PWC ਇੰਡੀਆ ਅਤੇ PWC US ਦੇ ਸਾਂਝੇ ਉੱਦਮ ਨਾਲ ਕੀਤੀਆਂ ਜਾਣਗੀਆਂ। ਇਸ ਭਰਤੀ ਨਾਲ ਫਰਮ ਦੇ ਕਾਰੋਬਾਰ ਅਤੇ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। PwC ਇੰਡੀਆ ਨੇ ਇਕੱਲੇ 2022 ਵਿੱਚ ਭੁਨੇਸ਼ਵਰ, ਜੈਪੁਰ ਅਤੇ ਨੋਇਡਾ ਵਿੱਚ 3 ਨਵੇਂ ਦਫ਼ਤਰ ਖੋਲ੍ਹੇ ਹਨ। ਇਹ ਖ਼ਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਦੁਨੀਆਂ ਵਿਚੋਂ ਛਾਂਟੀ ਦੀਆਂ ਖਬਰਾਂ ਆ ਰਹੀਆਂ ਹਨ। ਇਸ ਨਾਲ ਨੌਜਵਾਨਾਂ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਉਹਨਾਂ ਦੀ ਪੜ੍ਹਾਈ ਦੇ ਬਾਅਦ ਉਹਨਾਂ ਕੋਲ ਨੌਕਰੀ ਦੇ ਵਿਕਲਪ ਮੌਜੂਦ ਰਹਿਣਗੇ।
ਇਹ ਕੰਪਨੀ ਵੀ ਕਰੇਗੀ ਭਰਤੀ: PwC ਤੋਂ ਇਲਾਵਾ ਗ੍ਰੀਨ ਐਨਰਜੀ ਕੰਪਨੀ ਗੋਲਡੀ ਸੋਲਰ ਵੀ ਆਉਣ ਵਾਲੇ ਦੋ ਸਾਲਾਂ ਵਿੱਚ ਸੋਲਰ ਨਿਰਮਾਣ ਅਤੇ ਵਿਕਰੀ ਤੋਂ ਬਾਅਦ ਦੀਆਂ ਸੇਵਾਵਾਂ ਦੇ ਖੇਤਰਾਂ ਵਿੱਚ 5,000 ਲੋਕਾਂ ਦੀ ਭਰਤੀ ਦੀ ਯੋਜਨਾ ਬਣਾ ਰਹੀ ਹੈ। ਇਸ ਬਾਰੇ ਬੋਲਦੇ ਹੋਏ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਈਸ਼ਵਰ ਢੋਲਕੀਆ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਗੋਲਡੀ ਸੋਲਰ ਨੇ ਜ਼ਮੀਨੀ ਪੱਧਰ ‘ਤੇ ਰੁਜ਼ਗਾਰ ਪੈਦਾ ਕਰਨ ਦੀ ਯੋਜਨਾ ਬਣਾਈ ਹੈ।
ਗੋਲਡੀ ਸੋਲਰ ਹੁਨਰ ਵਿਕਾਸ ਪ੍ਰੋਗਰਾਮ ਰਾਹੀਂ ਵਿੱਤੀ ਸਾਲ 2024-25 ਤੱਕ ਵੱਖ-ਵੱਖ ਕਾਰਜਾਂ ਵਿੱਚ 5,000 ਤੋਂ ਵੱਧ ਲੋਕਾਂ ਨੂੰ ਭਰਤੀ ਕਰਨ ਦੇ ਟੀਚੇ ਪ੍ਰਾਪਤ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jobs, Jobs in india, Jobs In IT Sector