Home /News /lifestyle /

Job Seekers: ਨੌਕਰੀ ਲੱਭਣ ਵਾਲੇ ਜ਼ਰੂਰ ਦੇਣ ਇਨ੍ਹਾਂ ਗੱਲਾਂ ਵੱਲ ਧਿਆਨ, ਜਾਣੋ Resume ਬਣਾਉਣ ਦਾ ਸਹੀ ਢੰਗ

Job Seekers:  ਜੇਕਰ ਤੁਸੀਂ ਵੀ ਸਾਲ 2022-23 ਵਿੱਚ ਨੌਕਰੀ ਦੀ ਭਾਲ ਵਿੱਚ ਹੋ ਤਾਂ ਤੁਹਾਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੀਤੀ ਗਈ ਥੋੜੀ ਜਿਹੀ ਅਣਗਹਿਲੀ ਵੀ ਤੁਹਾਡੇ ਕਰੀਅਰ ਲਈ ਨੁਕਸਾਨਦਾਇਕ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਜੌਬ ਲਈ ਤੁਹਨੂੰ ਆਪਣੇ ਆਪ ਬਾਰੇ ਅਹਿਮ ਵੇਰਵਿਆਂ ਨੂੰ ਦੱਸਣਾ ਆਉਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਅਹਿਮ ਗੱਲਾਂ ਬਾਰੇ ਜੋ ਤੁਹਾਨੂੰ ਨੌਕਰੀ ਪ੍ਰਾਪਤ ਕਰਨ ਵਿੱਚ ਬਹੁਤ ਕੰਮ ਆ ਸਕਦੀਆਂ ਹਨ।

ਹੋਰ ਪੜ੍ਹੋ ...
  • Share this:

ਆਪਣਾ Aim ਸਪੱਸ਼ਟ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਇੱਕ ਪ੍ਰਭਾਵਸ਼ਾਲੀ ਰੈਜ਼ਿਊਮੇ ਤਿਆਰ ਕਰਨਾ ਚਾਹੀਦਾ ਹੈ। ਰੈਜ਼ਿਊਮੇ ਬਣਾਉਂਦ ਵਕਤ ਯਾਦ ਰੱਖੋ ਕਿ ਇਸ ਰਾਹੀ ਤੁਹਾਡੀ ਸਖ਼ਸ਼ੀਅਤ ਅਤੇ ਕਾਬਲੀਅਤ ਦਾ ਪ੍ਰਗਟਾਵਾ ਹੋਣਾ ਹੈ। ਕੋਸ਼ਿਸ਼ ਕਰੋ ਕਿ ਆਪਣਏ ਰੈਜ਼ਿਊਮੇ ਨੂੰ ਤਿੰਨ ਹਿੱਸਿਆਂ ਵਿੱਚ ਵੰਡੋ ਅਤੇ ਤਰਜੀਹੀ ਤੌਰ 'ਤੇ ਇਸਨੂੰ ਇੱਕ ਪੰਨੇ ਦਾ ਹੀ ਬਣਾਓ। ਤੁਸੀਂ ਆਪਣੇ ਹੁਨਰ, ਬਹੁਪੱਖੀਤਾ ਅਤੇ ਦ੍ਰਿਸ਼ਟੀ ਨੂੰ ਉਜਾਗਰ ਕਰਨ ਲਈ ਵੱਖ-ਵੱਖ ਕੰਪਨੀਆਂ ਲਈ ਕਈ ਰੈਜ਼ਿਊਮੇ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਰੈਜ਼ਿਊਮੇ ਬਣਾਉਣ ਸੰਬੰਧੀ ਕੁਝ ਅਹਿਮ ਗੱਲਾਂ

ਰੈਜ਼ਿਊਮੇ ਨੂੰ ਬਣਾਉਣ ਦਾ ਢੰਗ

  • ਆਪਣੇ ਤਜ਼ਰਬੇ ਅਤੇ ਆਪਣੇ ਕੰਮ ਕਰਨ ਦੇ ਇਰਾਦੇ ਨੂੰ ਕੁਝ ਲਾਈਨਾਂ ਵਿੱਚ ਪੇਸ਼ ਕਰੋ।

  • ਤੁਹਾਡੀ ਮੁਹਾਰਤ ਅਤੇ ਹੁਨਰ ਦੀ ਪੇਸ਼ਕਾਰੀ

  • ਅਖ਼ੀਰ ਵਿੱਚ ਆਪਣਾ ਅਨੁਭਵ ਲਿਖੋ

  • ਤੁਸੀਂ ਆਪਣੇ ਰੈਜ਼ਿਊਮੇ ਵਿੱਚ ਤੁਹਾਡੀਆਂ ਧਿਆਨਯੋਗ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵੀ ਦਰਜ਼ ਕਰ ਸਕਦੇ ਹੋ।

ਜ਼ਿਕਰਯੋਗ ਹੈ ਕਿ ਤੁਹਾਨੂੰ ਨੌਕਰੀ ਲੱਭਣ ਲਈ ਨੈੱਟਵਰਕਿੰਗ ਦੀ ਵਰਤੋਂ ਕਰਨ ਚਾਹੀਦੀ ਹੈ। ਸਭ ਤੋਂ ਘੱਟ ਦਰਜੇ ਦੇ ਹੁਨਰਾਂ ਵਿੱਚ ਜ਼ਿਆਦਾਤਰ ਨੌਕਰੀ ਲੱਭਣ ਨੈੱਟਵਰਕਿੰਗ ਦੀ ਵਰਤੋਂ ਨਹੀਂ ਕਰਦੇ। ਜ਼ਰੂਰੀ ਤੌਰ 'ਤੇ, ਤੁਹਾਨੂੰ ਆਪਣੇ ਸੰਚਾਰ ਹੁਨਰ ਨੂੰ ਵਿਕਸਤ ਕਰਨ 'ਤੇ ਵੀ ਕੰਮ ਕਰਨਾ ਚਾਹੀਦਾ ਹੈ। ਇਹ ਉਦਯੋਗ ਵਿੱਚ ਸਾਥੀਆਂ ਨਾਲ ਨੈੱਟਵਰਕਿੰਗ ਸ਼ੁਰੂ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਇਸ ਤੋਂ ਇਲਾਵਾ ਤੁਹਾਨੂੰ ਜੌਬ ਬੋਰਡਾਂ ਅਤੇ ਨੈੱਟਵਰਕਿੰਗ ਸਾਈਟਾਂ 'ਤੇ ਇੱਕ ਦਿਲਚਸਪ ਪ੍ਰੋਫਾਇਲ ਬਣਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਨੂੰ ਕੰਪਨੀਆਂ ਬਾਰੇ ਅਹਿਮ ਜਾਣਕਾਰੀ ਮਿਲੇਗੀ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਕਿੰਨਾਂ ਕੰਪਨੀਆਂ ਵਿੱਚ ਕੀ ਹੁੰਦਾ ਹੈ।
Published by:rupinderkaursab
First published:

Tags: Job, Job For Freshers, Jobs, Tips

ਅਗਲੀ ਖਬਰ