• Home
  • »
  • News
  • »
  • lifestyle
  • »
  • JOGGING ON CONCRETE ROAD OR FOOTPATH MAY CAUSE HEALTH PROBLEMS READ FULL STORY GH AP AS

ਸੜਕ ਜਾਂ ਫੁੱਟਪਾਥ `ਤੇ ਜੌਗਿੰਗ ਕਰਨ ਨਾਲ ਇੰਜ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਕੰਕਰੀਟ ਦੀ ਸੜਕ 'ਤੇ ਜੋਗਿੰਗ ਕਰਨ ਜਾਂ ਦੌੜਨ ਨਾਲ ਗੋਡੇ ਦੇ ਆਲੇ-ਦੁਆਲੇ ਜਾਂ ਪਿੱਛੇ ਦਰਦ ਮਹਿਸੂਸ ਹੋਣ ਲਗਦੀ ਹੈ। ਕੰਕਰੀਟ ਦੀ ਸਤ੍ਹਾ 'ਤੇ ਚੱਲਣ ਨਾਲ ਝਟਕਾ ਸਿੱਧਾ ਗੋਡੇ ਨੂੰ ਲਗਦਾ ਤੇ ਨਤੀਜੇ ਵਜੋਂ ਦਰਦ ਮਹਿਸੂਸ ਹੁੰਦੀ ਹੈ। ਇਹ ਮਾਸਪੇਸ਼ੀ ਅਸੰਤੁਲਨ ਦੇ ਕਾਰਨ ਹੁੰਦਾ ਹੈ, ਜੋ ਕਿ ਉਦੋਂ ਹੁੰਦਾ ਹੈ ਜਦੋਂ knee cap ਨੂੰ ਸਹਾਰਾ ਦੇਣ ਵਾਲੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਸੜਕ ਜਾਂ ਫੁੱਟਪਾਥ `ਤੇ ਜੌਗਿੰਗ ਕਰਨ ਨਾਲ ਇੰਜ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

  • Share this:
ਜਿੰਮ ਵਿੱਚ ਵਰਕਆਊਟ ਕਰਨਾ ਥੋੜਾ ਬੋਰਿੰਗ ਹੋ ਜਾਂਦਾ ਹੈ, ਖਾਸ ਕਰਕੇ ਉਨ੍ਹਾਂ ਲਈ ਜੋ ਆਊਟਡੋਰ ਸਪੋਰਟਸ ਦੇ ਸ਼ੌਕੀਨ ਹੁੰਦੇ ਹਨ। ਇਸ ਲਈ ਜੋਗਿੰਗ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਇਸ ਵਿੱਚ ਤੁਹਾਨੂੰ ਸਿਰਫ ਇਕ ਜੋੜੀ ਜੋਗਿੰਗ ਵਾਲੇ ਜੁੱਤੇ ਚਾਹੀਦੇ ਹੋਣਗੇ। ਹੁਣ ਸਵਾਲ ਆਉਂਦਾ ਹੈ ਕਿ ਫੁੱਟਪਾਥ ਜਾਂ ਕੰਕਰੀਟ ਦੀ ਸੜਕ, ਦੋਵਾਂ ਵਿੱਚੋਂ ਕਿਸ 'ਤੇ ਜੋਗਿੰਗ ਬਿਹਤਰ ਵਿਕਲਪ ਹੋਵੇਗਾ।

ਇਸ 'ਤੇ ਮਲਟੀਫਿਟ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਕੋਚ ਧਰੁਵ ਚੌਧਰੀ ਨੇ ਕਈ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਦੌੜਨਾ ਸਭ ਤੋਂ ਆਸਾਨ ਕਸਰਤ ਹੈ ਜਦੋਂ ਕਿ ਅਸਲ ਵਿੱਚ ਇਹ ਬਹੁਤ ਸਖ਼ਤ ਮਿਹਨਤ ਵਾਲਾ ਕੰਮ ਹੈ। ਕੰਕਰੀਟ 'ਤੇ ਚੱਲਣ ਨਾਲ ਕਈ ਸੱਟਾਂ ਲੱਗ ਸਕਦੀਆਂ ਹਨ। ਭਾਰਤੀ ਸੜਕਾਂ ਦੌੜਨ ਲਈ ਢੁਕਵੀਆਂ ਨਹੀਂ ਹਨ ਅਤੇ ਜੇਕਰ ਤੁਸੀਂ ਬਿਨਾਂ ਕਿਸੇ ਤਿਆਰੀ ਦੇ ਦੌੜਦੇ ਹੋ, ਤਾਂ ਤੁਸੀਂ ਜ਼ਖਮੀ ਹੋ ਸਕਦੇ ਹੋ।

ਕੰਕਰੀਟ ਦੀ ਸੜਕ 'ਤੇ ਜੋਗਿੰਗ ਕਰਨ ਜਾਂ ਦੌੜਨ ਨਾਲ ਗੋਡੇ ਦੇ ਆਲੇ-ਦੁਆਲੇ ਜਾਂ ਪਿੱਛੇ ਦਰਦ ਮਹਿਸੂਸ ਹੋਣ ਲਗਦੀ ਹੈ। ਕੰਕਰੀਟ ਦੀ ਸਤ੍ਹਾ 'ਤੇ ਚੱਲਣ ਨਾਲ ਝਟਕਾ ਸਿੱਧਾ ਗੋਡੇ ਨੂੰ ਲਗਦਾ ਤੇ ਨਤੀਜੇ ਵਜੋਂ ਦਰਦ ਮਹਿਸੂਸ ਹੁੰਦੀ ਹੈ। ਇਹ ਮਾਸਪੇਸ਼ੀ ਅਸੰਤੁਲਨ ਦੇ ਕਾਰਨ ਹੁੰਦਾ ਹੈ, ਜੋ ਕਿ ਉਦੋਂ ਹੁੰਦਾ ਹੈ ਜਦੋਂ knee cap ਨੂੰ ਸਹਾਰਾ ਦੇਣ ਵਾਲੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਤੁਸੀਂ ਇਸ ਦਾ ਅਨੁਭਵ ਉਦੋਂ ਜ਼ਿਆਦਾ ਕਰਦੇ ਹੋ ਜਦੋਂ ਤੁਸੀਂ ਢਲਾਨ ਵੱਲ ਨੂੰ ਦੌੜਦੇ ਹੋ। ਕਿਉਂਕਿ ਇਸ ਨਾਲ ਗੋਡੇ 'ਤੇ ਬਹੁਤ ਜ਼ਿਆਦਾ ਜ਼ੋਰ ਲਗਦਾ ਹੈ। ਇਸ ਤੋਂ ਇਲਾਵਾ ਸਖ਼ਤ ਸਤ੍ਹਾ 'ਤੇ ਦੌੜਦੇ ਸਮੇਂ,ਮਾਸਪੇਸ਼ੀਆਂ ਨੂੰ ਗੋਡਿਆਂ ਨਾਲ ਜੋੜਨ ਵਾਲੇ ਨਸਾਂ ਵਿੱਚ ਵੀ ਸੋਜ ਹੋ ਸਕਦੀ ਹੈ, ਜਿਸ ਨਾਲ ਦਰਦ ਅਤੇ ਤਣਾਅ ਮਹਿਸੂਸ ਹੁੰਦਾ ਹੈ।

ਇਸ ਤੋਂ ਇਲਾਵਾ ਕੰਕਰੀਟ ਦੀ ਸੜਕ 'ਤੇ ਦੌੜਨ ਨਾਲ ਵੱਖੀਆਂ ਵਿੱਚ ਦਰਦ ਆਮ ਗੱਲ ਹੈ। ਸਾਲ ਲੈਣ ਵੇਲੇ ਡਾਯਾਫਰਾਮ ਦਾ ਅਹਿਮ ਯੌਗਦਾਨ ਹੁੰਦਾ ਹੈ ਤੇ ਜੇ ਤੁਸੀਂ ਬਿਨਾ ਵਾਰਮਅਪ ਕੀਤੇ ਦੌੜਦੇ ਹੋ, ਖਾਸ ਕਰਕੇ ਕੰਕਰੀਟ ਦੀ ਸੜਕ 'ਤੇ ਤਾਂ ਇਸ ਨਾਲ ਬਹੁਤ ਜ਼ਿਆਦਾ ਜ਼ੋਰ ਲਗਦਾ ਹੈ ਤੇ ਵੱਖੀਆਂ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਮਹਿਸੂਸ ਹੋਣ ਨਾਲ ਦਰਦ ਮਹਿਸੂਸ ਹੁੰਦੀ ਹੈ। ਜੇ ਇਸ ਨੂੰ ਠੀਕ ਕਰਨਾ ਹੋਵੇ ਤਾਂ ਅੱਗੇ ਨੂੰ ਝੁੱਕ ਕੇ ਮੂੰਹ ਰਾਹੀਂ ਲੰਬੇ ਲੰਬੇ ਸਾਹ ਲਓ। ਇਸ ਨਾਲ ਆਰਾਮ ਮਿਲੇਗਾ।

ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ : ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਨ ਲਈ ਸਟ੍ਰੈਂਥ ਟਰੇਨਿੰਗ ਕਰੋ, ਕਿਉਂਕਿ ਅੱਧੇ ਤੋਂ ਵੱਧ ਸੱਟਾਂ ਕਮਜ਼ੋਰ ਮਾਸਪੇਸ਼ੀਆਂ ਦੇ ਨਤੀਜੇ ਵਜੋਂ ਹੁੰਦੀਆਂ ਹਨ। ਆਪਣੀ ਬੌਡੀ-ਫਾਰਮ ਠੀਕ ਕਰੋ। ਚੰਗੇ ਬ੍ਰਾਂਡ ਦੇ ਦੌੜਨ ਵਾਲੇ ਜੁੱਤੇ ਲਓ। ਜੇ ਤੁਹਾਡੇ ਪੈਰ ਫਲੈਟ ਹਨ, ਤਾਂ ਪੈਰਾਂ ਲਈ ਇਨਸੋਲ ਲਵੋ। ਹਰ 350 ਕਿਲੋਮੀਟਰ 'ਤੇ ਆਪਣੇ ਜੁੱਤੇ ਬਦਲੋ।

ਮਾਸਪੇਸ਼ੀਆਂ ਦੀਆਂ ਸੱਟਾਂ ਤੋਂ ਬਚਣ ਲਈ, ਸਟ੍ਰੈਚਿੰਗ ਵਾਲੀਆਂ ਕਸਰਤਾਂ ਦੇ ਨਾਲ, ਇੱਕ ਸਹੀ ਵਾਰਮ ਅੱਪ ਅਤੇ ਕੂਲਡ ਡਾਊਨ ਰੁਟੀਨ ਸਿੱਖੋ ਅਤੇ ਉਸ ਦਾ ਪਾਲਣਾ ਕਰੋ। ਖੁਦ 'ਤੇ ਜ਼ਿਆਦਾ ਜ਼ੋਰ ਨਾ ਪਾਓ, ਹਲਕੀ ਜਾਗਿੰਗ ਨਾਲ ਸ਼ੁਰੂ ਕਰੋ, ਹੌਲੀ-ਹੌਲੀ ਆਪਣੀ ਗਤੀ ਅਤੇ ਦੂਰੀ ਵਧਾਓ। ਦੌੜਨ ਨੂੰ ਹਲਕੀ ਕਸਰਤ ਨਾ ਸਮਝੋ ਕਿਉਂਕਿ ਇਹ ਤੁਹਾਡੇ ਜੋੜਾਂ ਅਤੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ।
Published by:Amelia Punjabi
First published: