Kalakand Recipe: ਨਵਾਂ ਸਾਲ ਆਉਣ ਵਾਲਾ ਹੈ ਤੇ ਇਸ ਨਾਲ ਹੀ ਘਰ ਵਿੱਤ ਮਹਿਮਾਨਾਂ ਦੀ ਆਮਦ ਵੀ ਸ਼ੁਰੂ ਹੋ ਜਾਵੇਗੀ। ਨਵੇਂ ਸਾਲ ਦੀ ਵਧਾਈ ਤਾਂ ਲੋਕ ਫੋਨ ਜਾਂ ਮੈਸੇਜ ਰਾਹੀਂ ਕਰ ਦਿੰਦੇ ਹਨ ਪਰ ਜੇ ਕੋਈ ਮਹਿਮਾਨ ਘਰ ਆ ਜਾਵੇ ਤਾਂ ਉਸ ਦਾ ਸੁਆਗਤ ਮਠਿਆਈ ਨਾਲ ਕਰਨਾ ਤਾਂ ਬਣਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਘਰ ਵਿੱਚ ਆਸਾਨੀ ਨਾਲ ਕਲਾਕੰਦ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ ਤੇ ਮਹਿਮਾਨ ਇਸ ਨੂੰ ਖਾ ਕੇ ਤੁਹਾਡੀ ਤਰੀਫ ਕਰਨੋਂ ਨਹੀਂ ਹਟਣਗੇ। ਕਲਾਕੰਦ ਇੱਕ ਪਰੰਪਰਾਗਤ ਮਠਿਆਈ ਹੈ ਪਰ ਇਸ ਨੂੰ ਅੱਜ ਦੇ ਸਮੇਂ ਵਿੱਚ ਹੇਠ ਲਿਖੀ ਵਿਧੀ ਰਾਹੀਂ ਥੋੜੇ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ ਤੇ ਇਸ ਵਿੱਚ ਜ਼ਿਆਦਾ ਉਪਤਾਦਾਂ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਹੋਮ ਮੇਡ ਕਲਾਕੰਦ ਬਣਾਉਣ ਦੀ ਵਿਧੀ...
ਘਰ ਵਿੱਚ ਕਲਾਕੰਦ ਬਣਾਉਣ ਲਈ ਜ਼ਰੂਰ ਸਮੱਗਰੀ
ਦੁੱਧ ਪਾਊਡਰ - 1 ਤੋਂ 2 ਚਮਚ, ਕੰਡੈਂਸ ਮਿਲਕ - 1 ਮੀਡੀਅਮ ਡੱਬਾ, ਪਨੀਰ - 200-250 ਗ੍ਰਾਮ, ਛੋਟੀ ਇਲਾਇਚੀ - 4-5 (ਪਾਊਡਰ ਕੀਤਾ ਹੋਇਆ), ਪਿਸਤਾ - ਗਾਰਨਿਸ਼ ਲਈ
ਘਰ ਵਿੱਚ ਕਲਾਕੰਦ ਬਣਾਉਣ ਦੀ ਵਿਧੀ
-ਸਭ ਤੋਂ ਪਹਿਲਾਂ ਇੱਕ ਪੈਨ ਨੂੰ ਗੈਸ 'ਤੇ ਰੱਖੋ। ਇਸ ਵਿਚ ਮਿਲਕ ਪਾਊਡਰ ਪਾਓ।
-ਹੁਣ ਮੀਡੀਅਮ ਆਕਾਰ ਦੇ ਕੰਡੈਂਸ ਮਿਲਕ ਦਾ ਪੂਰਾ ਡੱਬਾ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
-ਹੁਣ ਪਨੀਰ ਨੂੰ ਪਲੇਟ 'ਚ ਮੈਸ਼ ਕਰੋ। ਇਸ ਨੂੰ ਪੈਨ 'ਚ ਹੌਲੀ-ਹੌਲੀ ਪਾਓ ਅਤੇ ਚੰਗੀ ਤਰ੍ਹਾਂ ਪਕਾਓ। ਜਦੋਂ ਇਹ ਸੁੱਕ ਜਾਵੇ ਤਾਂ ਇਸ ਵਿਚ ਇਲਾਇਚੀ ਪਾਊਡਰ ਪਾ ਕੇ ਹਿਲਾਓ।
-ਇੱਕ ਬਰਤਨ ਵਿੱਚ ਬਟਰ ਪੇਪਰ ਪਾਓ। ਇਸ ਵਿਚ ਇਸ ਸਮੱਗਰੀ ਨੂੰ ਪਾਓ ਅਤੇ ਚੰਗੀ ਤਰ੍ਹਾਂ ਫੈਲਾਓ।
-ਉਪਰੋਂ ਕੱਟਿਆ ਹੋਇਆ ਪਿਸਤਾ ਪਾਓ।
-ਇਸ ਨੂੰ ਥੋੜੀ ਦੇਰ ਲਈ ਸੈੱਟ ਹੋਣ ਦਿਓ, ਤਾਂ ਜੋ ਤੁਸੀਂ ਇਸ ਨੂੰ ਆਸਾਨੀ ਨਾਲ ਆਕਾਰ ਦੇ ਸਕੋ।
-ਹੁਣ ਇਸ ਨੂੰ ਚਾਕੂ ਨਾਲ ਚੌਰਸ ਆਕਾਰ 'ਚ ਕੱਟ ਲਓ। ਤੁਹਾਡੀ ਸੁਆਦਿਸ਼ਟ ਕਲਾਕੰਦ ਤਿਆਰ ਹੈ।
-ਤੁਸੀਂ ਆਪਣੀ ਲੋੜ ਅਨੁਸਾਰ ਸਮੱਗਰੀ ਦੀ ਮਾਤਰਾ ਵਧਾ ਵੀ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Recipe, Sweets