Health Benefits of onion seeds: ਭਾਰਤ ਵਿੱਚ ਅਚਾਰ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਭੋਜਨ ਨਾਲ ਖਾਣ ਲਈ ਕਈ ਤਰ੍ਹਾਂ ਦਾ ਅਚਾਰ ਬਣਾਇਆ ਜਾਂਦਾ ਹੈ। ਅਚਾਰ ਵਿੱਚ ਪ੍ਰਮੁੱਖ ਰੂਪ ਵਿੱਚ ਕਲੋਂਜੀ (onion seeds) ਦੀ ਵਰਤੋਂ ਕੀਤੀ ਜਾਂਦੀ ਹੈ। ਕਲੋਂਜੀ ਬਹੁਤ ਸਾਰੇ ਗੁਣਾ ਨਾਲ ਭਰਪੂਰ ਹੁੰਦੀ ਹੈ। ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਬਹੁਤ ਫ਼ਾਇਦੇਮੰਦ ਹੈ। ਕਲੋਂਜੀ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ। ਇਹ ਸਵਾਦ ਦੇ ਨਾਲ ਨਾਲ ਦਵਾਈ ਦਾ ਵੀ ਕੰਮ ਕਰਦੀ ਹੈ। ਯੂਨਾਨੀ ਦਵਾਈ ਨਾਲ ਜੁੜੇ ਡਾਕਟਰਾਂ ਨੇ ਕਰੋਨਾ ਤੋਂ ਬਚਣ ਲਈ ਕਲੋਂਜੀ ਦਾ ਖਾਣ ਦੀ ਸਲਾਹ ਦਿੱਤੀ ਸੀ। ਆਓ ਜਾਣਦੇ ਹਾਂ ਕਲੋਂਜੀ ਦੇ ਇਤਿਹਾਸ ਤੇ ਇਸਦੇ ਫ਼ਾਇਦਿਆਂ ਬਾਰੇ-
ਤੁਹਾਨੂੰ ਦੱਸ ਦੇਈਏ ਕਿ ਕਲੋਂਜੀ ਛੋਟੇ ਕਾਲੇ ਦਾਣਿਆਂ ਵਰਗੀ ਦਿਸਦੀ ਹੈ। ਭਾਰਤ ਦੇ ਕੁਝ ਇਲਾਕਿਆਂ ਵਿੱਚ ਇਸਨੂੰ ਕਾਲਾ ਜੀਰਾ ਵੀ ਕਿਹਾ ਜਾਂਦਾ ਹੈ। ਆਯੁਰਵੇਦ ਵਿੱਚ ਵੀ ਕਲੋਂਜੀ ਦਾ ਜਿਕਰ ਮਿਲਦਾ ਹੈ। ਆਯੁਰਵੇਦ ਵਿੱਚ ਕਿਹਾ ਕਲੋਂਜੀ ਨੂੰ ਇੱਕ ਵਰਦਾਨ ਮੰਨਿਆ ਗਿਆ ਹੈ। ਆਯੁਰਵੇਦ ਅਨੁਸਾਰ ਕਲੋਂਜ ਨਾਲ ਹਰੇ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ।
ਕਲੋਂਜੀ ਦਾ ਇਤਿਹਾਸ
ਜੇਕਰ ਇਸਦੇ ਇਤਿਹਾਸ ਦੀ ਗੱਲ ਕਰੀਏ ਤਾਂ ਮੰਨਿਆਂ ਜਾਂਦਾ ਹੈ ਕਿ ਕਲੋਂਜੀ ਇੱਕ ਜੰਗਲੀ ਪੌਦਾ ਸੀ। ਜੋ ਕਿ ਹੌਲੀ ਹੌਲੀ ਸਾਡੇ ਭੋਜਨ ਦਾ ਹਿੱਸਾ ਬਣ ਗਿਆ। ਇਸਦੇ ਫ਼ਾਇਦਆਂ ਨੂੰ ਦੇਖਦੇ ਹੋਏ ਵੱਖ ਵੱਖ ਖੇਤਰਾਂ ਵਿੱਚ ਇਸਦੀ ਖੇਤੀ ਹੋਣ ਲੱਗੀ। ਕਲੋਂਜੀ ਦਾ ਪੌਦਾ ਭਾਰਤ, ਦੱਖਣੀ ਪੱਛਮੀ ਏਸ਼ੀਆਈ ਦੇਸ਼ਾਂ, ਭੂਮੱਧ ਸਾਗਰ ਦੇ ਪੂਰਬੀ ਤੱਟਵਰਤੀ ਦੇਸ਼ਾਂ ਅਤੇ ਉੱਤਰੀ ਅਫ਼ਰੀਕੀ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ। ਇਸਦੇ ਨਾਲ ਹੀ ਮਿਸਰ ਦੇ ਇਤਿਹਾਸਕਾਰਾਂ ਅਤੇ ਪੁਰਾਤੱਤਵ-ਵਿਗਿਆਨੀਆਂ ਦਾ ਮੰਨਣਾ ਹੈ ਕਿ ਕਲੋਂਜੀ ਪਹਿਲੀ ਵਾਰ 3000 ਹਜ਼ਾਰ ਸਾਲ ਪਹਿਲਾਂ ਮਿਸਰ ਵਿੱਚ ਤੁਤਨਖਾਮੁਨ ਦੇ ਮਕਬਰੇ ਵਿੱਚ ਲੱਭੀ ਗਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਮਿਸਰ ਦੀ ਸੁੰਦਰ ਅਤੇ ਵਿਵਾਦਗ੍ਰਸਤ ਮਹਾਰਾਣੀ ਕਲੀਓਪੇਟਰਾ ਦੀ ਸੁੰਦਰਤਾ ਦੇ ਰਾਜ਼ ਕਲੋਂਜੀ ਦੇ ਤੇਲ ਤੋਂ ਬਣੇ ਸ਼ਿੰਗਾਰ ਸਨ।
ਭਾਰਤ ਦੀ ਐਗਮਾਰਕ ਲੈਬ ਦੇ ਸੰਸਥਾਪਕ ਨਿਰਦੇਸ਼ਕ ਜੀਵਨ ਸਿੰਘ ਪਰੂਥੀ ਨੇ ਆਪਣੀ ਪੁਸਤਕ ‘ਸਪਾਈਸਿਸ ਐਂਡ ਕੰਡੀਮੈਂਟਸ’ ਵਿੱਚ ਕਲੋਂਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਮੂਲ ਰੂਪ ਵਿੱਚ ਇੱਕ ਜੰਗਲੀ ਪੌਦਾ ਹੈ। ਇਹ ਇੱਕ ਆਯੁਰਵੈਦਿਕ ਦਵਾਈ ਅਤੇ ਮਸਾਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭੂਮੱਧ ਸਾਗਰ ਦਾ ਪੂਰਬੀ ਤੱਟਵਰਤੀ ਇਲਾਕਾ ਕਲੋਂਜੀ ਦਾ ਮੂਲ ਸਥਾਨ ਹੈ।
ਕਲੋਂਜੀ ਵਿਚਲੇ ਪੌਸ਼ਟਿਕ ਤੱਤ
ਭੋਜਨ ਮਾਹਿਰਾਂ ਦਾ ਮੰਨਣਾ ਹੈ ਕਿ ਕਲੋਂਜੀ ਵਿੱਚ ਕੈਲਸ਼ੀਅਮ, ਆਇਰਨ, ਜ਼ਿੰਕ, ਤਾਂਬਾ, ਥਿਆਮਿਨ (ਵਿਟਾਮਿਨ ਬੀ ਦਾ ਇੱਕ ਰੂਪ ਜੋ ਕਾਰਬੋਹਾਈਡਰੇਟ ਨੂੰ ਊਰਜਾ ਵਿੱਚ ਬਦਲਦਾ ਹੈ), ਨਿਆਸੀਨ, ਫਾਸਫੋਰਸ ਅਤੇ ਫੋਲਿਕ ਐਸਿਡ ਆਦਿ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਾਰੇ ਤੱਤ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਕਲੋਂਜੀ ਦੇ ਸਿਹਤ ਲਈ ਲਾਭ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।