HOME » NEWS » Life

ਪਾਸਪੋਰਟ ਰੀਨਿਊ ਲਈ ਕੰਗਣਾ ਰਣੌਤ ਬੰਬੇ ਹਾਈ ਕੋਰਟ ਪਹੁੰਚੀ, ਦੇਸ਼ ਧ੍ਰੋਹ ਦੀ ਐਫਆਈਆਰ ਬਣੀ ਵਜ੍ਹਾ

News18 Punjabi | Trending Desk
Updated: June 21, 2021, 12:38 PM IST
share image
ਪਾਸਪੋਰਟ ਰੀਨਿਊ ਲਈ ਕੰਗਣਾ ਰਣੌਤ ਬੰਬੇ ਹਾਈ ਕੋਰਟ ਪਹੁੰਚੀ, ਦੇਸ਼ ਧ੍ਰੋਹ ਦੀ ਐਫਆਈਆਰ ਬਣੀ ਵਜ੍ਹਾ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੀ 'ਪੰਗਾ ਕਵੀਨ' ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕਈ ਵਾਰ ਉਸ ਦੇ ਵਿਵਾਦਪੂਰਨ ਬਿਆਨ ਕਾਰਨ, ਕਦੇ ਫਿਲਮਾਂ ਦੇ ਵਿਵਾਦ ਕਾਰਨ ਕੰਗਨਾ ਸੁਰਖੀਆਂ ਵਿਚ ਰਹਿੰਦੀ ਹੈ। ਉਸ ਦੀਆਂ ਫਿਲਮਾਂ ਤੋਂ ਲੈ ਕੇ ਉਸ ਦੀ ਨਿਜੀ ਜ਼ਿੰਦਗੀ ਤੱਕ ਵੀ ਵਿਵਾਦਾਂ ਚ ਰਹਿੰਦੀ ਹੈ। ਹਾਲ ਹੀ ਵਿੱਚ, ਅਭਿਨੇਤਰੀ ਹਿਮਾਚਲ ਪ੍ਰਦੇਸ਼ ਤੋਂ ਮੁੰਬਈ ਪਹੁੰਚੀ, ਜਿੱਥੇ ਉਸ ਨੇ ਬੀਐਮਸੀ ਦੁਆਰਾ ਢਾਹੇ ਉਸ ਦੇ ਦਫਤਰ ਦਾ ਦੌਰਾ ਕੀਤਾ। ਹੁਣ ਕੰਗਨਾ ਰਣੌਤ ਇੱਕ ਹੋਰ ਕਾਰਨ ਕਰਕੇ ਚਰਚਾ ਵਿੱਚ ਹੈ। ਇਸ ਵਾਰ ਚਰਚਾ ਵਿਚ ਰਹਿਣ ਦਾ ਕਾਰਨ ਉਸ ਦਾ ਪਾਸਪੋਰਟ ਬਣ ਗਿਆ ਹੈ। ਦਰਅਸਲ, ਅਭਿਨੇਤਰੀ ਨੇ ਆਪਣਾ ਪਾਸਪੋਰਟ ਰੀਨਿਊ ਕਰਾਉਣ ਲਈ ਬੰਬੇ ਹਾਈ ਕੋਰਟ ਦਾ ਰੁੱਖ ਅਪਣਾਇਆ। ਆਪਣੇ ਪਾਸਪੋਰਟ ਦੇ ਰਿਨਿਉਲ਼ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਕਾਰਾਤਮਿਕ ਵਿਚਾਰ ਆਏ ਅਤੇ ਉਨ੍ਹਾਂ ਦਾ ਦਰਦ ਸੱਚਾ ਸੀ।ਕਿਉਂਕਿ ਖੇਤਰੀ ਪਾਸਪੋਰਟ ਦਫਤਰ ਨੇ ਕੰਗਨਾ ਦੇ ਪਾਸਪੋਰਟ ਰੀਨਿਊ 'ਤੇ ਇਤਰਾਜ਼ ਜਤਾਇਆ ਹੈ, ਇਸ ਲਈ ਉਸ ਨੇ ਇਸ ਕੰਮ ਲਈ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ। ਖੇਤਰੀ ਪਾਸਪੋਰਟ ਦਫਤਰ ਨੇ ਚੱਲ ਰਹੇ ਦੇਸ਼ ਧ੍ਰੋਹ ਮਾਮਲੇ ਦੇ ਅਧਾਰ 'ਤੇ ਕੰਗਣਾ ਦੇ ਪਾਸਪੋਰਟ ਨੂੰ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕੰਗਣਾ ਨੂੰ ਬੰਬੇ ਹਾਈ ਕੋਰਟ ਤੋਂ ਮਦਦ ਲੈਣੀ ਪਈ। ਕੰਗਨਾ ਦਾ ਪਾਸਪੋਰਟ ਸਤੰਬਰ 2021 ਵਿਚ ਖਤਮ ਹੋਣ ਜਾ ਰਿਹਾ ਹੈ, ਇਸ ਲਈ ਉਸ ਨੂੰ ਜਲਦੀ ਤੋਂ ਜਲਦੀ ਆਪਣਾ ਪਾਸਪੋਰਟ ਰੀਨਿਊ ਕਰਵਾਉਣਾ ਪਏਗਾ।
ਉਸ ਨੂੰ ਸ਼ੂਟਿੰਗ ਦੇ ਸਿਲਸਿਲੇ ਵਿਚ ਜਲਦੀ ਹੀ ਬੁਡਾਪੇਸਟ ਜਾਣਾ ਹੈ। ਅਜਿਹੀ ਸਥਿਤੀ ਵਿੱਚ, ਕੰਗਨਾ ਆਪਣੇ ਕੰਮ ਵਿੱਚ ਕਿਸੇ ਕਿਸਮ ਦੀ ਮੁਸੀਬਤ ਨਹੀਂ ਚਾਹੁੰਦੀ। ਵੈਸੇ ਵੀ, ਕੰਗਨਾ ਨੂੰ ਫਿਲਮਾਂ ਅਤੇ ਹੋਰ ਸਮਾਗਮਾਂ ਦੀ ਸ਼ੂਟਿੰਗ ਵਿਚ ਹਿੱਸਾ ਲੈਣ ਲਈ ਅਕਸਰ ਵਿਦੇਸ਼ ਦੀ ਯਾਤਰਾ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਜਲਦੀ ਤੋਂ ਜਲਦੀ ਆਪਣਾ ਪਾਸਪੋਰਟ ਰੀਨਿਊ ਕਰਵਾਏ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਦੀ ਬਾਂਦਰਾ ਪੁਲਿਸ ਨੇ ਕੰਗਣਾ ਰਣੌਤ ਖਿਲਾਫ ਦੇਸ਼ ਧ੍ਰੋਹ ਅਤੇ ਲੋਕਾਂ ਵਿਚ ਨਫ਼ਰਤ ਫੈਲਾਉਣ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਸੀ। ਇਸ ਐਫਆਈਆਰ ਦੇ ਅਧਾਰ 'ਤੇ, ਹੁਣ ਪਾਸਪੋਰਟ ਵਿਭਾਗ ਨੇ ਉਸ ਦੇ ਪਾਸਪੋਰਟ ਨੂੰ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਕੰਗਣਾ ਰਣੌਤ ਨੇ ਸੋਮਵਾਰ ਨੂੰ ਬੰਬੇ ਹਾਈ ਕੋਰਟ ਅੱਗੇ ਇਸ ਸਬੰਧ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ ਅੱਜ ਮੰਗਲਵਾਰ ਯਾਨੀ ਕਿ ਹੋਣ ਵਾਲੀ ਹੈ। ਕੰਗਣਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਦੱਸਿਆ ਕਿ ਕੰਗਨਾ 15 ਜੂਨ ਤੋਂ 10 ਅਗਸਤ ਤੱਕ ਬੁਡਾਪੇਸਟ ਅਤੇ ਹੰਗਰੀ ਦੀ ਯਾਤਰਾ ‘ਤੇ ਹੋਵੇਗੀ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਧਾਕੜ' ਦੇ ਦੂਜੇ ਸ਼ਡਿਊਲ ਦੀ ਸ਼ੂਟਿੰਗ ਅਜੇ ਬਾਕੀ ਹੈ।
Published by: Anuradha Shukla
First published: June 21, 2021, 11:53 AM IST
ਹੋਰ ਪੜ੍ਹੋ
ਅਗਲੀ ਖ਼ਬਰ