Karwa Chauth 2022 Lic policy: ਹਰ ਸਾਲ ਕਰਵਾ ਚੌਥ 'ਤੇ ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਅਤੇ ਪਤੀ ਵੀ ਇਸ ਦਿਨ ਆਪਣੀ ਪਤਨੀ ਨੂੰ ਕੋਈ ਨਾ ਕੋਈ ਤੋਹਫ਼ਾ ਦਿੰਦੇ ਹਨ। ਅੱਜ ਦੇਸ਼ ਭਰ ਵਿੱਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਜੇਕਰ ਤੁਸੀਂ ਇੱਕ ਪਤੀ ਹੋ ਅਤੇ ਆਪਣੀ ਪਤਨੀ ਨੂੰ ਕੋਈ ਤੋਹਫ਼ਾ ਦੇਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਐਸਾ ਤੋਹਫ਼ਾ ਲੈ ਕੇ ਆਏ ਹਾਂ ਜਿਸ ਨੂੰ ਪ੍ਰਾਪਤ ਕਰ ਕੇ ਤੁਹਾਡੀ ਪਤਨੀ ਖੁਸ਼ ਹੋ ਜਾਵੇਗੀ ਅਤੇ ਇਹ ਤੋਹਫ਼ਾ ਸੁਰੱਖਿਅਤ ਭਵਿੱਖ ਅਤੇ ਵਧੀਆ ਰਿਟਰਨ ਦੀ ਗਾਰੰਟੀ ਹੈ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ LIC ਦੇ ਜੀਵਨ ਉਮੰਗ ਬੀਮੇ ਦੀ, ਜਿਸਨੂੰ ਵਿਅਕਤੀ ਆਪਣੇ ਲਈ, ਪਤਨੀ ਲਈ ਅਤੇ ਬੱਚਿਆਂ ਲਈ ਖਰੀਦ ਸਕਦਾ ਹੈ। ਇਹ ਇੱਕ ਅਜਿਹਾ ਤੋਹਫ਼ਾ ਹੈ ਜੋ ਸਮੇਂ ਦੇ ਨਾਲ ਨਾਲ ਤੁਹਾਨੂੰ ਵਿੱਤੀ ਰੂਪ ਵਿੱਚ ਮਜ਼ਬੂਤ ਬਣਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ LIC ਇੱਕ ਘੱਟ ਜੋਖਿਮ ਦੇ ਨਾਲ ਵਧੀਆ ਰਿਟਰਨ ਦੇਣ ਲਈ ਲੋਕਾਂ ਦੀ ਪਸੰਦ ਹੈ।
ਇਸ LIC ਜੀਵਨ ਉਮੰਗ ਪਾਲਿਸੀ ਵਿੱਚ ਤੁਹਾਨੂੰ ਆਮਦਨ ਅਤੇ ਸੁਰੱਖਿਆ ਦੋਵੇਂ ਮਿਲਦੇ ਹਨ। ਇਹ ਯੋਜਨਾ ਪ੍ਰੀਮੀਅਮ ਭੁਗਤਾਨ ਦੀ ਮਿਆਦ ਦੇ ਅੰਤ ਤੋਂ ਪਰਿਪੱਕਤਾ ਤੱਕ ਸਾਲਾਨਾ ਲਾਭ ਅਤੇ ਮਿਆਦ ਪੂਰੀ ਹੋਣ ਦੇ ਸਮੇਂ ਜਾਂ ਪਾਲਿਸੀ ਦੀ ਮਿਆਦ ਦੇ ਦੌਰਾਨ ਪਾਲਿਸੀਧਾਰਕ ਦੀ ਮੌਤ ਹੋਣ 'ਤੇ ਇਕਮੁਸ਼ਤ ਰਕਮ ਦੀ ਪੇਸ਼ਕਸ਼ ਕਰਦੀ ਹੈ।
ਕਿੰਨਾ ਹੋਵੇਗਾ LIC ਜੀਵਨ ਉਮੰਗ ਪਾਲਿਸੀ ਦਾ ਪ੍ਰੀਮੀਅਮ
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ 4.5 ਲੱਖ ਰੁਪਏ ਦੇ ਬੀਮਾ ਕਵਰ ਲਈ 26 ਸਾਲ ਦੀ ਉਮਰ ਵਿੱਚ ਇਹ ਪਾਲਿਸੀ ਖਰੀਦੇ ਹੋ ਤਾਂ ਤੁਹਾਨੂੰ ਹਰ ਮਹੀਨੇ 1350 ਰੁਪਏ ਦੇਣੇ ਪੈਣਗੇ ਜੋ ਕਿ ਇੱਕ ਸਾਲ ਵਿੱਚ 15882 ਰੁਪਏ ਬੰਦੇ ਹਨ ਭਾਵ ਕਿ ਤੁਹਾਡਾ ਇੱਕ ਸਾਲ ਦਾ ਪ੍ਰੀਮੀਅਮ 15882 ਰੁਪਏ ਹੋਵੇਗਾ। ਹੁਣ ਜੇਕਰ ਤੁਸੀਂ 30 ਸਾਲ ਦੀ ਮਿਆਦ ਵਾਲਾ ਸਮਾਂ ਚੁਣਦੇ ਹੋ ਤਾਂ 30 ਸਾਲਾਂ ਵਿੱਚ ਤੁਹਾਡਾ ਪ੍ਰੀਮੀਅਮ ਭੁਗਤਾਨ 4,76,460 ਰੁਪਏ ਹੋ ਜਾਵੇਗਾ।
ਪਰਿਪੱਕਤਾ 'ਤੇ ਮਿਲਣਗੇ ਕਿੰਨੇ ਪੈਸੇ?
ਜੇਕਰ ਤੁਸੀਂ ਇਸ ਪਾਲਿਸੀ ਦਾ ਪ੍ਰੀਮੀਅਮ ਬਿਨਾਂ ਰੁਕੇ ਭਰਦੇ ਹੋ ਤਾਂ 30 ਸਾਲਾਂ ਬਾਦ ਤੁਹਾਨੂੰ ਤੁਹਾਡੇ ਨਿਵੇਸ਼ 'ਤੇ ਹਰ ਸਾਲ 36000 ਰੁਪਏ ਮਿਲਣਗੇ। ਜੇਕਰ ਤੁਸੀਂ ਲਗਾਤਾਰ ਇਸਨੂੰ ਲੈਂਦੇ ਹੋ ਤਾਂ 100 ਸਾਲ ਦੀ ਉਮਰ ਤੱਕ ਇਹ ਰਕਮ 36 ਲਖ ਰੁਪਏ ਹੋ ਜਾਂਦੀ ਹੈ। ਇਸ ਪਾਲਿਸੀ ਦੀ ਇੱਕ ਹੋਰ ਖ਼ਾਸੀਅਤ ਹੈ ਇਸਦਾ ਜੀਵਨ ਕਵਰ ਜੋ ਕਿ ਵਿਅਕਤੀ ਦੀ ਉਮਰ 100 ਸਾਲ ਹੋਣ ਤੱਕ ਮਿਲਦਾ ਹੈ। ਇਸ ਪਾਲਿਸੀ ਦੇ ਮੈਚਿਉਰਟੀ 'ਤੇ ਤੁਹਾਨੂੰ ਕੋਈ ਟੈਕਸ ਅਦਾ ਨਹੀਂ ਕਰਨਾ ਪੈਂਦਾ। ਇਸ ਤਰ੍ਹਾਂ ਤੁਹਾਡੀ ਟੈਕਸ ਬੱਚਤ ਵੀ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Insurance Policy, Karwa chauth, Life Insurance Corporation of India (LIC), Saving schemes