Karwa Chauth Moonrise Timings: ਪਤੀ ਦੀ ਲੰਬੀ ਉਮਰ ਲਈ ਵਿਆਹੁਤਾ ਔਰਤਾਂ ਹਰ ਸਾਲ ਕ੍ਰਿਸ਼ਨ ਪੱਖ ਦੀ ਚਤੁਰਥੀ 'ਤੇ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਇਸ ਵਾਰ ਇਹ ਵਰਤ 13 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਸਾਲ ਭਰ ਇਸ ਵਰਤ ਦੀ ਉਡੀਕ ਕਰਦੀਆਂ ਹਨ। ਇਹ ਤਿਉਹਾਰ ਹਰਿਆਣਾ, ਰਾਜਸਥਾਨ, ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਕਰਵਾ ਚੌਥ ਦੇ ਤਿਉਹਾਰ ਵਿੱਚ ਚੰਦ ਦੀ ਪੂਜਾ ਦਾ ਬਹੁਤ ਮਹੱਤਵ ਹੈ। ਚੰਦ ਦੇ ਦਰਸ਼ਨ ਅਤੇ ਪੂਜਾ ਤੋਂ ਬਿਨਾਂ ਇਹ ਵਰਤ ਅਧੂਰਾ ਮੰਨਿਆ ਜਾਂਦਾ ਹੈ, ਕਰਵਾ ਚੌਥ ਵਾਲੇ ਦਿਨ ਪੰਜਾਬ ਦੇ ਜ਼ਿਲੇ ਵਿੱਚ ਚੰਦ ਕਿਸ ਸਮੇਂ ਨਜ਼ਰ ਆਵੇਗਾ ਆਓ ਜਾਣਦੇ ਹਾਂ-
ਸ਼ਹਿਰ - ਚੰਦਰਮਾ ਦਾ ਸਮਾਂ
ਚੰਡੀਗੜ੍ਹ: ਰਾਤ 08:06 ਵਜੇ
ਲੁਧਿਆਣਾ : ਰਾਤ 08:10 ਵਜੇ
ਮੋਹਾਲੀ: ਰਾਤ 8.07 ਵਜੇ
ਅੰਮ੍ਰਿਤਸਰ: ਰਾਤ 08:10 ਵਜੇ
ਪਠਾਨਕੋਟ: ਰਾਤ 8:07 ਵਜੇ
ਸ੍ਰੀ ਮੁਕਤਸਰ ਸਾਹਿਬ : ਰਾਤ 8:16 ਵਜੇ
ਜਲੰਧਰ: ਰਾਤ 8.19 ਵਜੇ
ਪਟਿਆਲਾ- ਰਾਤ 08:26 ਵਜੇ
ਗੁਰਦਾਸਪੁਰ: ਰਾਤ 8.23 ਵਜੇ
ਬਠਿੰਡਾ: ਰਾਤ 08:13 ਵਜੇ
ਸੰਗਰੂਰ: ਰਾਤ 08:52 ਵਜੇ
ਕਰਵਾ ਚੌਥ 2022: ਪੂਜਾ ਦਾ ਸਮਾਂ
ਕਰਵਾ ਚੌਥ ਪੂਜਾ ਦਾ ਮੁਹੂਰਤ ਸ਼ਾਮ 05:54 ਤੋਂ ਸ਼ਾਮ 07:08 ਤੱਕ ਹੈ।
ਚਤੁਰਥੀ ਤਿਥੀ 13 ਅਕਤੂਬਰ ਨੂੰ ਸਵੇਰੇ 01:59 ਵਜੇ ਤੋਂ 14 ਅਕਤੂਬਰ ਨੂੰ ਸਵੇਰੇ 03:08 ਵਜੇ ਤੱਕ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Karwa chauth, Moon, Punjab, Religion