ਕੱਤਕ ਮਹੀਨੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਹਿੰਦੂ ਤਿਉਹਾਰ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਦੇ ਪਿੱਛੇ ਆਸਥਾ ਦੇ ਨਾਲ-ਨਾਲ ਪੌਰਾਣਿਕ ਮਹੱਤਵ ਵੀ ਛੁਪਿਆ ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ ਕਰਵਾ ਚੌਥ ਦਾ ਤਿਉਹਾਰ ਵਿਆਹੁਤਾ ਔਰਤਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਦੱਸ ਦੇਈਏ ਕਿ ਹਰ ਸਾਲ ਕਾਰਤਿਕ ਜਾਂ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਅੱਜ ਅਸੀਂ ਅਜਿਹੇ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਕਰਨ ਨਾਲ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਤੇ ਪਤੀ-ਪਤੀ ਦਾ ਰਿਸ਼ਤਾ ਮਜ਼ਬੂਤ ਹੋਵੇਗਾ।
-ਜੇਕਰ ਪਤੀ-ਪਤਨੀ ਦੇ ਰਿਸ਼ਤੇ 'ਚ ਅਵਿਸ਼ਵਾਸ ਪੈਦਾ ਹੋ ਜਾਵੇ ਤਾਂ ਪਤੀ-ਪਤਨੀ ਦਾ ਰਿਸ਼ਤਾ ਠੀਕ ਤਰ੍ਹਾਂ ਨਾਲ ਨਹੀਂ ਚੱਲ ਸਕਦਾ। ਅਜਿਹੇ 'ਚ ਜੇਕਰ ਪਤੀ-ਪਤਨੀ 'ਚ ਵਿਸ਼ਵਾਸ ਦੀ ਕਮੀ ਹੈ ਤਾਂ ਕਰਵਾ ਚੌਥ ਦੇ ਦਿਨ ਦੋ ਗੋਮਤੀ ਚੱਕਰ ਅਤੇ 50 ਗ੍ਰਾਮ ਪੀਲੀ ਸਰ੍ਹੋਂ ਨੂੰ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਬੰਨ੍ਹ ਕੇ ਇਕ ਕਾਗਜ਼ 'ਤੇ ਆਪਣੇ ਪਤੀ ਦਾ ਨਾਂ ਲਿਖ ਲਓ। ਇਸ ਨੂੰ ਇਕੱਠੇ ਬੰਨ੍ਹੋ। ਹੁਣ ਇਸ ਬੰਡਲ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਸਾਲ ਭਰ ਕੋਈ ਇਸ ਨੂੰ ਨਾ ਦੇਖ ਸਕੇ ਅਤੇ ਅਗਲੇ ਸਾਲ ਕਰਵਾ ਚੌਥ ਦੇ ਦਿਨ ਇਸ ਨੂੰ ਖੋਲ੍ਹੋ। ਅਜਿਹਾ ਕਰਨ ਨਾਲ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।
-ਪਤੀ-ਪਤਨੀ ਦੇ ਰਿਸ਼ਤੇ ਵਿੱਚ ਪਿਆਰ ਬਹੁਤ ਜ਼ਰੂਰੀ ਹੈ। ਜੇਕਰ ਪਤੀ-ਪਤਨੀ ਦੇ ਪ੍ਰੇਮ ਸਬੰਧਾਂ 'ਚ ਮਿਠਾਸ ਨਹੀਂ ਹੈ ਤਾਂ ਕਰਵਾ ਚੌਥ ਦੇ ਦਿਨ ਗਾਂ ਨੂੰ ਪੰਜ ਵੇਸਨ ਦੇ ਲੱਡੂ, ਪੰਜ ਪੇੜੇ ਅਤੇ ਪੰਜ ਕੇਲੇ ਆਪਣੇ ਹੱਥਾਂ ਨਾਲ ਖਿਲਾਓ ਅਤੇ ਗਾਂ ਦੀ ਪਿੱਠ 'ਤੇ ਹੱਥ ਫੇਰੋ ਤੇ ਪ੍ਰਾਰਥਨਾ ਕਰੋ। ਅਜਿਹਾ ਕਰਨ ਨਾਲ ਪਤੀ-ਪਤਨੀ ਦੇ ਰਿਸ਼ਤਿਆਂ 'ਚ ਚੱਲ ਰਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਪ੍ਰੇਮ ਸਬੰਧ ਬਣ ਜਾਣਗੇ।
-ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਪਤੀ-ਪਤਨੀ ਦਾ ਰਿਸ਼ਤਾ ਠੀਕ ਨਹੀਂ ਹੈ ਜਾਂ ਦੋਵਾਂ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਹੈ ਤਾਂ ਕਰਵਾ ਚੌਥ ਦੇ ਦਿਨ ਬਰਗਦ ਦੇ ਦਰੱਖਤ ਦਾ ਇੱਕ ਪੱਤਾ ਲੈ ਕੇ ਉਸ ਉੱਤੇ ਲਾਲ ਰੰਗ ਨਾਲ ਉਹ ਚੀਜ਼ਾਂ ਲਿਖੋ ਜੋ ਤੁਸੀਂ ਆਪਣੇ ਪਤੀ ਵਿੱਚ ਦੇਖਣਾ ਚਾਹੁੰਦੇ ਹੋ। ਇਸ ਤੋਂ ਬਾਅਦ ਇਸ ਪੱਤੇ ਨੂੰ ਆਪਣੇ ਸਿਰ 'ਤੇ 7 ਵਾਰ ਘੁਮਾ ਕੇ ਸ਼ਾਮ ਨੂੰ ਕਿਸੇ ਵਗਦੀ ਨਦੀ ਜਾਂ ਪਾਣੀ 'ਚ ਸੁੱਟ ਦਿਓ। ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਹੀ ਚੰਗੇ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Festival, How to strengthen relationship, Karwa chauth, Relationship