Home /News /lifestyle /

ਮੀਂਹ ਵਿੱਚ ਘਰ ਨੂੰ ਇਸ ਤਰ੍ਹਾਂ ਰੱਖੋ ਤਰੋ ਤਾਜ਼ਾ, ਜਾਣੋ ਅਨੋਖੇ ਤਰੀਕੇ

ਮੀਂਹ ਵਿੱਚ ਘਰ ਨੂੰ ਇਸ ਤਰ੍ਹਾਂ ਰੱਖੋ ਤਰੋ ਤਾਜ਼ਾ, ਜਾਣੋ ਅਨੋਖੇ ਤਰੀਕੇ

ਮੀਂਹ ਵਿੱਚ ਘਰ ਨੂੰ ਇਸ ਤਰ੍ਹਾਂ ਰੱਖੋ ਤਰੋ ਤਾਜ਼ਾ, ਜਾਣੋ ਅਨੋਖੇ ਤਰੀਕੇ

ਮੀਂਹ ਵਿੱਚ ਘਰ ਨੂੰ ਇਸ ਤਰ੍ਹਾਂ ਰੱਖੋ ਤਰੋ ਤਾਜ਼ਾ, ਜਾਣੋ ਅਨੋਖੇ ਤਰੀਕੇ

ਮੀਂਹ ਦਾ ਸੁਹਵਨਾ ਮੌਸਮ ਸਾਡੇ ਮੂਡ ਵੀ ਕਾਫ਼ੀ ਤਰੋਤਾਜ਼ਾ ਰੱਖਦਾ ਹੈ। ਪਰ ਮੀਂਹ ਦੇ ਦਿਨਾਂ ਵਿੱਚ ਘਰ ਦਾ ਖ਼ਾਸ ਖ਼ਿਆਲ ਰੱਖਣਾ ਪੈਂਦਾ ਹੈ। ਮਾਨਸੂਨ ਵਿੱਚ ਜੇਕਰ ਘਰ ਨੂੰ ਚੰਗੀ ਤਰ੍ਹਾਂ ਨਾ ਸਜਾਇਆ ਜਾਵੇ ਤਾਂ ਪੂਰੇ ਘਰ ਵਿੱਚ ਉਦਾਸੀ ਭਰ ਜਾਂਦੀ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਮੀਂਹ ਦੇ ਮੌਸਮ ਵਿੱਚ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਣੀ ਚਾਹੀਦੀ ਹੈ ਅਤੇ ਆਪਣੇ ਘਰ ਦੇ ਮਾਹੌਲ ਨੂੰ ਤਰੋ ਤਾਜ਼ਾ ਰੱਖਣਾ ਚਾਹੀਦਾ ਹੈ। ਘਰ ਦੀ ਦਿੱਖ ਨੂੰ ਆਕਰਸ਼ਕ ਤੇ ਤਾਜ਼ੀ ਬਣਾਉਣ ਵਿੱਚ ਸਜਾਵਟ ਦਾ ਬਹੁਤ ਅਹਿਮ ਰੋਲ ਹੁੰਦਾ ਹੈ। ਆਓ ਜਾਣਦੇ ਹਾਂ ਕਿ ਮੀਂਹ ਦੇ ਮੌਸਮ ਵਿੱਚ ਘਰ ਨੂੰ ਤਾਜ਼ਗੀ ਭਰਪੂਰ ਰੱਖਣ ਲਈ ਕਿਸ ਤਰ੍ਹਾਂ ਦੀ ਸਜਾਵਟ ਕਰੀਕੇ-

ਹੋਰ ਪੜ੍ਹੋ ...
  • Share this:

ਮੀਂਹ ਦੇ ਮੌਸਮ ਵਿੱਚ ਘਰ ਸਜਾਉਣ ਦੇ ਤਰੀਕੇ

ਗੂੜੇ ਰੰਗ ਦੇ ਪਰਦੇ

ਮੀਂਹ ਦੇ ਮੌਸਮ ਵਿੱਚ ਘਰ ਦੇ ਅੰਦਰ ਰੋਸ਼ਨੀ ਘੱਟ ਹੁੰਦੀ ਹੈ, ਜਿਸ ਨਾਲ ਘਰ ਵਿੱਚ ਉਦਾਸੀ ਦਾ ਮਾਹੌਲ ਬਣ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਘਰ 'ਚ ਅਜਿਹੇ ਪਰਦੇ ਲਗਾਉਣੇ ਚਾਹੀਦੇ ਹਨ ਜੋ ਚਮਕਦਾਰ ਹੋਣ ਅਤੇ ਘਰ ਨੂੰ ਰੰਗ ਨਾਲ ਭਰ ਦੇਣ। ਤੁਸੀਂ ਚਮਕਦਾਰ ਤੇ ਗੂੜੇ ਰੰਗਾ ਦੇ ਕੁਸ਼ਨ, ਚਾਦਰ ਆਦਿ ਵੀ ਵਰਤ ਸਕਦੇ ਹੋ।

ਤਾਜ਼ੇ ਫੁੱਲ ਰੱਖੋ

ਤੁਸੀਂ ਘਰ ਵਿੱਚ ਵੱਧ ਤੋਂ ਵੱਧ ਇਨਡੋਰ ਪੌਦੇ ਅਤੇ ਤਾਜ਼ੇ ਫੁੱਲ ਲਿਆਓ ਅਤੇ ਉਨ੍ਹਾਂ ਨੂੰ ਹਰ ਕਮਰੇ ਵਿੱਚ ਰੱਖੋ। ਇਸ ਨਾਲ ਨਾ ਸਿਰਫ ਤੁਹਾਡੇ ਘਰ ਨੂੰ ਨਵਾਂ ਲੁੱਕ ਮਿਲੇਗਾ, ਸਗੋਂ ਘਰ ਅੰਦਰਲੀ ਹਵਾ ਵੀ ਤਾਜ਼ੀ ਰਹੇਗੀ।

ਡੋਰ ਮੈਟ

ਤੁਹਾਡੇ ਘਰ ਦੇ ਸਾਰੇ ਪੁਰਾਣੇ ਡੋਰ ਮੈਟ ਹਨ, ਉਹਨਾਂ ਨੂੰ ਬਦਲ ਦਿਓ। ਧਿਆਨ ਰਹੇ ਕਿ ਮੇਨ ਗੇਟ 'ਤੇ ਅਜਿਹੀ ਡੋਰ ਮੈਟ ਹੋਣੀ ਚਾਹੀਦੀ ਹੈ, ਜੋ ਜੂਟ ਜਾਂ ਰਬੜ ਦੀ ਹੋਵੇ। ਇਸ ਤਰ੍ਹਾਂ ਘਰ ਦੇ ਅੰਦਰ ਕੋਈ ਗੰਦਗੀ ਨਹੀਂ ਹੋਵੇਗੀ। ਘਰ ਹਮੇਸ਼ਾ ਸਾਫ਼-ਸੁਥਰਾ ਤੇ ਤਰੋ-ਤਾਜ਼ਾ ਦਿਖਾਈ ਦੇਵੇਗਾ।

ਅਗਰ ਬੱਤੀ ਜਾਂ ਧੂਫ਼

ਮੀਂਹ ਦੇ ਮੌਸਮ ਵਿੱਚ ਕਈ ਵਾਰ ਘਰ ਦੇ ਬਾਹਰੋਂ ਅਜੀਬ ਜਿਹੀ ਬਦਬੂ ਆਉਣ ਲੱਗਦੀ ਹੈ। ਅਜਿਹੇ 'ਚ ਘਰ ਦੇ ਅੰਦਰ ਕੁਝ ਖੁਸ਼ਬੂਦਾਰ ਅਗਰ ਬੱਤੀਆਂ ਲਗਾਓ। ਇਹ ਤੁਹਾਡੇ ਘਰ ਨੂੰ ਤਾਜ਼ਾ ਰੱਖਣ ਵਿੱਚ ਮਦਦ ਕਰੇਗੀ।

ਕੀੜਿਆਂ ਨੂੰ ਘੜ ਤੋਂ ਦੂਰ ਰੱਖਣ ਦਾ ਤਰੀਕਾ

ਮੀਂਹ ਮੌਸਮ ਵਿੱਚ ਕੀੜੀਆਂ, ਮੱਖੀਆਂ, ਉੱਲੀ ਆਦਿ ਦੀ ਸਮੱਸਿਆ ਆਮ ਹੁੰਦੀ ਹੈ। ਅਜਿਹੇ 'ਚ ਤੁਸੀਂ ਕੁਝ DIY ਦੀ ਮਦਦ ਨਾਲ ਇਨ੍ਹਾਂ ਨੂੰ ਦੂਰ ਰੱਖ ਸਕਦੇ ਹੋ। ਇਸ ਦੇ ਲਈ ਤੁਸੀਂ ਨਿੰਮ ਦੀਆਂ ਪੱਤੀਆਂ, ਕਪੂਰ, ਲੌਂਗ ਆਦਿ ਦੀ ਮਦਦ ਲੈ ਸਕਦੇ ਹੋ।

Published by:Drishti Gupta
First published:

Tags: Home, Rain