Home /News /lifestyle /

Parenting Tips: ਬੱਚਿਆਂ ਦੇ ਦੰਦਾਂ ਨੂੰ ਕੀੜੇ ਤੋਂ ਬਚਾਉਣ ਲਈ ਇਹਨਾਂ 8 ਗੱਲਾਂ ਦਾ ਰੱਖੋ ਧਿਆਨ

Parenting Tips: ਬੱਚਿਆਂ ਦੇ ਦੰਦਾਂ ਨੂੰ ਕੀੜੇ ਤੋਂ ਬਚਾਉਣ ਲਈ ਇਹਨਾਂ 8 ਗੱਲਾਂ ਦਾ ਰੱਖੋ ਧਿਆਨ

Parenting Tips: ਬੱਚਿਆਂ ਦੇ ਦੰਦਾਂ ਨੂੰ ਕੀੜੇ ਤੋਂ ਬਚਾਉਣ ਲਈ ਇਹਨਾਂ 8 ਗੱਲਾਂ ਦਾ ਰੱਖੋ ਧਿਆਨ

Parenting Tips: ਬੱਚਿਆਂ ਦੇ ਦੰਦਾਂ ਨੂੰ ਕੀੜੇ ਤੋਂ ਬਚਾਉਣ ਲਈ ਇਹਨਾਂ 8 ਗੱਲਾਂ ਦਾ ਰੱਖੋ ਧਿਆਨ

Parenting Tips:  ਬੱਚਿਆਂ ਦੇ ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ ਇੱਕ ਆਮ ਸਮੱਸਿਆ ਹੈ। ਇਹ ਸਮੱਸਿਆ ਬੱਚੇ ਦੇ ਦੰਦਾਂ ਵਿਚ ਹੀ ਨਹੀਂ ਬਲਕਿ ਪੱਕੇ ਦੰਦਾਂ ਵਿੱਚ ਵੀ ਹੋ ਸਕਦੀ ਹੈ ਯਾਨੀ ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਬੱਚਿਆਂ ਦੇ ਨਰਮ (ਲਵੇ) ਦੰਦਾਂ ਵਿਚ ਇਹ ਸਮੱਸਿਆ ਬਹੁਤ ਜਲਦੀ ਆਉਂਦੀ ਹੈ। ਇਹ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਬੱਚੇ ਖਾਣਾ ਸ਼ੁਰੂ ਕਰਦੇ ਹਨ ਅਤੇ ਦੰਦਾਂ ਵਿੱਚ ਚੀਨੀ ਜਾਂ ਭੋਜਨ ਫਸਿਆ ਰਹਿੰਦਾ ਹੈ। ਹੌਲੀ-ਹੌਲੀ, ਬੈਕਟੀਰੀਆ ਉਨ੍ਹਾਂ ਥਾਵਾਂ 'ਤੇ ਵਧਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਦੰਦਾਂ ਦੀ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਹੋਰ ਪੜ੍ਹੋ ...
  • Share this:
Parenting Tips:  ਬੱਚਿਆਂ ਦੇ ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ ਇੱਕ ਆਮ ਸਮੱਸਿਆ ਹੈ। ਇਹ ਸਮੱਸਿਆ ਬੱਚੇ ਦੇ ਦੰਦਾਂ ਵਿਚ ਹੀ ਨਹੀਂ ਬਲਕਿ ਪੱਕੇ ਦੰਦਾਂ ਵਿੱਚ ਵੀ ਹੋ ਸਕਦੀ ਹੈ ਯਾਨੀ ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਬੱਚਿਆਂ ਦੇ ਨਰਮ (ਲਵੇ) ਦੰਦਾਂ ਵਿਚ ਇਹ ਸਮੱਸਿਆ ਬਹੁਤ ਜਲਦੀ ਆਉਂਦੀ ਹੈ। ਇਹ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਬੱਚੇ ਖਾਣਾ ਸ਼ੁਰੂ ਕਰਦੇ ਹਨ ਅਤੇ ਦੰਦਾਂ ਵਿੱਚ ਚੀਨੀ ਜਾਂ ਭੋਜਨ ਫਸਿਆ ਰਹਿੰਦਾ ਹੈ। ਹੌਲੀ-ਹੌਲੀ, ਬੈਕਟੀਰੀਆ ਉਨ੍ਹਾਂ ਥਾਵਾਂ 'ਤੇ ਵਧਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਦੰਦਾਂ ਦੀ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਵੇਰੀਵੈਲ ਹੈਲਥ (VeryWell Health) ਅਨੁਸਾਰ ਜੇਕਰ ਇਸ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਸਹੀ ਉਮਰ 'ਚ ਮੂੰਹ ਦੀ ਸਫਾਈ ਦੀ ਆਦਤ ਪਾਉਣਾ ਅਤੇ ਸਹੀ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬਚਪਨ ਵਿਚ ਦੰਦਾਂ ਦੇ ਡਾਕਟਰ ਤੋਂ ਨਿਯਮਤ ਜਾਂਚ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਬੱਚਿਆਂ ਦੇ ਦੰਦਾਂ ਨੂੰ ਕੈਵਿਟੀ ਜਾਂ ਕੀੜੇ ਪੈਣ ਦੀ ਸਮੱਸਿਆ ਤੋਂ ਬਚਾ ਸਕਦੇ ਹਾਂ। ਆਓ ਜਾਣਦੇ ਹਾਂ ਬੱਚਿਆਂ ਨੂੰ ਕੈਵਿਟੀ ਤੋਂ ਕਿਵੇਂ ਬਚਾਈਏ।

ਦੰਦਾਂ ਦੀ ਸਫ਼ਾਈ

ਜਦੋਂ ਵੀ ਬੱਚਾ ਖਾਂਦਾ ਹੈ, ਇਸ ਨੂੰ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰਨਾ ਸਿਖਾਓ। ਘਰ ਵਿਚਲੇ ਵੱਡੀ ਉਮਰ ਦੇ ਵਿਅਕਤੀ ਵੀ ਕੁਰਲੀ ਕਰਨ ਤਾਂ ਜੋ ਬੱਚੇ ਦੇਖ ਕੇ ਸਿੱਖ ਸਕਣ ਤੇ ਇਹ ਆਦਤ ਅਪਣਾਉਣ। ਛੋਟੇ ਬੱਚਿਆਂ ਦੇ ਦੰਦਾਂ ਅਤੇ ਮਸੂੜਿਆਂ ਨੂੰ ਉਂਗਲੀ ਨਾਲ ਜਾਂ ਨਰਮ ਕੱਪੜੇ ਨਾਲ ਸਾਫ਼ ਕਰੋ।

ਸ਼ੁਰੂ ਤੋਂ ਬੁਰਸ਼ਦੀ ਆਦਤ

ਜਿਵੇਂ ਹੀ ਬੱਚਿਆਂ ਦੇ ਦੰਦ ਨਿਕਲਦੇ ਹਨ, ਉਹਨਾਂ ਦੇ ਦੰਦ ਬੇਬੀ ਸਾਫਟ ਬੁਰਸ਼ ਅਤੇ ਬੇਬੀ ਟੂਥਪੇਸਟ ਦੀ ਮਦਦ ਨਾਲ ਸਾਫ਼ ਕਰਨੇ ਚਾਹੀਦੇ ਹਨ। ਇਸਦੇ ਨਾਲ ਹੀ ਬੱਚਿਆਂ ਨੂੰ ਖੁਦ ਬ ਖੁਦ ਬੁਰਸ਼ ਕਰਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ।

ਦਿਨ ਵਿੱਚ ਦੋ ਵਾਰ ਬੁਰਸ਼

ਆਪਣੇ ਬੱਚੇ ਨੂੰ ਦਿਨ ਵਿੱਚ ਦੋ ਵਾਰ ਬੁਰਸ਼ ਕਰਨ ਦੀ ਆਦਤ ਬਣਾਓ। ਅਜਿਹਾ ਕਰਨ ਨਾਲ ਉਨ੍ਹਾਂ ਦੇ ਦੰਦਾਂ ਵਿੱਚ ਬੈਕਟੀਰੀਆ ਨਹੀਂ ਵਧਣਗੇ ਅਤੇ ਸਫਾਈ ਬਣੀ ਰਹੇਗੀ।

ਫਲੋਰਾਈਡ ਟੂਥਪੇਸਟ ਦੀ ਵਰਤੋਂ ਕਰਨਾ

ਡਾਕਟਰ ਹਮੇਸ਼ਾ ਬੁਰਸ਼ ਕਰਨ ਲਈ ਫਲੋਰਾਈਡ ਟੂਥਪੇਸਟ ਜਾਂ ਫਲੋਰਾਈਡ ਟੂਟੀ ਵਾਲੇ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਤੁਹਾਨੂੰ ਇਸ ਮਾਮਲੇ ਵਿੱਚ ਆਪਣੇ ਡਾਕਟਰ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਸ ਦੀ ਸਲਾਹ ਹੀ ਟੂਥਪੇਸਟ ਦੀ ਚੋਣ ਕਰਨੀ ਚਾਹੀਦੀ ਹੈ।

ਖਾਣ 'ਤੇ ਧਿਆਨ ਦਿਓ

ਬੱਚਿਆਂ ਨੂੰ ਜ਼ਿਆਦਾ ਮਿੱਠੀਆਂ ਚੀਜ਼ਾਂ ਜਾਂ ਅਜਿਹੇ ਸਨੈਕਸ ਜੋ ਦੰਦ ਵਿਚ ਫਸ ਜਾਂਦੇ ਹਨ, ਖਾਣ ਦੀ ਆਦਤ ਨਾ ਪਾਓ। ਦੰਦਾਂ ਵਿੱਚ ਫਸੇ ਇਹ ਭੋਜਨ ਦੇ ਟੁਕੜਿਆਂ ਵਿਚ ਬੈਕਟੀਰੀਆ ਵਧਣ ਲੱਗਦੇ ਹਨ।

ਸੌਣ ਤੋਂ ਪਹਿਲਾਂ ਮੂੰਹ ਦੀ ਸਫਾਈ

ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸੌਣ ਵੇਲੇ ਦੁੱਧ ਪਿਲਾਉਂਦੇ ਹੋ ਜਾਂ ਕੁਝ ਸਨੈਕਸ ਖੁਆਉਂਦੇ ਹੋ, ਤਾਂ ਉਨ੍ਹਾਂ ਨੂੰ ਬੁਰਸ਼ ਕਰਨ ਤੋਂ ਬਾਅਦ ਹੀ ਸੌਣ ਦਿਓ।

ਕੱਪ ਜਾਂ ਸਿਪਰ ਦੀ ਵਰਤੋਂ ਕਰੋ

ਜੇਕਰ ਤੁਹਾਡਾ ਬੱਚਾ ਬੋਤਲ ਜਾਂ ਸਿਪਰ ਦੀ ਮਦਦ ਨਾਲ ਪਾਣੀ ਪੀਂਦਾ ਹੈ ਤਾਂ ਉਸ ਨੂੰ ਸਾਧਾਰਨ ਕੱਪ ਜਾਂ ਗਿਲਾਸ ਤੋਂ ਪਾਣੀ ਪੀਣ ਦੀ ਆਦਤ ਬਣਾਓ। ਇਸ ਤਰ੍ਹਾਂ ਕਰਨ ਨਾਲ ਉਸ ਦੇ ਦੰਦਾਂ 'ਚ ਫਸੀਆਂ ਚੀਜ਼ਾਂ ਪਾਣੀ ਪੀਂਦੇ ਸਮੇਂ ਸਾਫ਼ ਹੁੰਦੀਆਂ ਰਹਿੰਦੀਆਂ ਹਨ।

ਦੰਦਾਂ ਦੀ ਨਿਯਮਤ ਜਾਂਚ

ਜਦ ਬੱਚਾ ਇੱਕ ਸਾਲ ਦਾ ਹੋ ਜਾਵੇ ਤਾਂ ਹਰ ਛੇ ਮਹੀਨੇ ਬਾਅਦ ਬੱਚੇ ਦੇ ਦੰਦਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਸ ਦੇ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਸ਼ੁਰੂਆਤੀ ਪੜਾਅ 'ਤੇ ਹੀ ਠੀਕ ਕੀਤਾ ਜਾ ਸਕਦਾ ਹੈ।
Published by:rupinderkaursab
First published:

Tags: Kids, Lifestyle, Parenting, Parenting Tips, Tips

ਅਗਲੀ ਖਬਰ