Home /News /lifestyle /

ਕਾਰ ਬੀਮਾ ਲੈਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਕਲੇਮ ਕਰਨ ਵਿੱਚ ਹੋਵੇਗੀ ਮੁਸ਼ਕਿਲ

ਤੁਸੀਂ ਅਕਸਰ ਸੜਕਾਂ ਤੇ ਜਾਂ ਪੈਟਰੋਲ ਪੰਪਾਂ ਤੇ ਮੋਟਰ ਇੰਸੂਰੈਂਸ ਵਾਲਿਆਂ ਨੂੰ ਦੇਖਿਆ ਹੋਵੇਗਾ ਅਤੇ ਕਈ ਵਾਰ ਦੇਖ ਕੇ ਅਣਦੇਖਿਆ ਵੀ ਕੀਤਾ ਹੋਵੇਗਾ। ਜੇਕਰ ਤੁਹਾਡੇ ਕੋਲ ਇੰਸੂਰੈਂਸ ਹੈ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕਿ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਕਰ ਦੇਵੇਗੀ।

  • Share this:

ਵੈਸੇ ਤੁਹਾਨੂੰ ਦੱਸ ਦੇਈਏ ਕਿ ਬਿਨਾਂ ਇੰਸੂਰੈਂਸ ਕੋਈ ਵੀ ਮੋਟਰ ਵਾਹਨ ਚਲਾਉਣਾ ਕਾਨੂੰਨੀ ਅਪਰਾਧ ਹੈ ਅਤੇ ਇਸਦੇ ਲਈ ਜੁਰਮਾਨਾ ਅਤੇ ਜੇਲ੍ਹ ਤੱਕ ਹੋ ਸਕਦੀ ਹੈ। ਹੁਣ ਅਸੀਂ ਆਪਣੀ ਅਤੇ ਆਪਣੇ ਵਹੀਕਲ ਦੇ ਇੰਸੂਰੈਂਸ ਤਾਂ ਲੈ ਲੈਂਦੇ ਹਾਂ ਪਰ ਜਦੋਂ ਕਦੇ ਸਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਸਾਨੂੰ ਬੀਮੇ ਦਾ ਦਾਅਵਾ ਕਰਨ ਵਿੱਚ ਕਈ ਮੁਸ਼ਕਿਲਾਂ ਆਉਂਦੀਆਂ ਹਨ। ਵੈਸੇ ਤਾਂ ਛੋਟੇ ਨੁਕਸਾਨ ਲਈ ਕੋਈ ਵੀ ਵੀ ਬੀਮੇ ਦਾ ਦਾਅਵਾ ਨਹੀਂ ਕਰਦਾ ਪਰ ਜੇਕਰ ਗੱਡੀ ਨੂੰ ਜ਼ਿਆਦਾ ਨੁਕਸਾਨ ਹੋ ਜਾਵੇ ਤਾਂ ਫਿਰ ਇੰਸੂਰੈਂਸ ਕੰਪਨੀਆਂ ਕਈ ਤਰ੍ਹਾਂ ਦੇ ਪੇਪਰ ਮੰਗਦੀਆਂ ਹਨ ਅਤੇ ਬਹੁਤ ਸਤਾਓੰਦਿਆਂ ਹਨ।

ਦੇਸ਼ ਵਿੱਚ ਬਿਨਾਂ ਬੀਮੇ ਦੇ ਕਿਸੇ ਵੀ ਕਿਸਮ ਦੇ ਵਾਹਨ ਨੂੰ ਚਲਾਉਣਾ ਸੜਕ ਕਾਨੂੰਨੀ ਨਹੀਂ ਹੈ। ਇਸ ਕਾਰਨ ਬੀਮਾ ਕੰਪਨੀਆਂ ਗਾਹਕ ਤੋਂ ਭਾਰੀ ਰਕਮ ਵਸੂਲਦੀਆਂ ਹਨ। ਬੀਮਾ ਕਈ ਕਿਸਮਾਂ ਦਾ ਹੋ ਸਕਦਾ ਹੈ ਜਿਸ ਵਿੱਚ ਪਹਿਲੀ ਧਿਰ, ਦੂਜੀ ਧਿਰ ਅਤੇ ਤੀਜੀ ਧਿਰ ਸ਼ਾਮਲ ਹੈ। ਜਦੋਂ ਦੁਰਘਟਨਾ ਤੋਂ ਬਾਅਦ ਵਾਹਨ ਖਰਾਬ ਹੋ ਜਾਂਦਾ ਹੈ, ਤਾਂ ਲੋਕ ਯਕੀਨੀ ਤੌਰ 'ਤੇ ਬੀਮਾ ਕਲੇਮ ਕਰਨ ਜਾਂਦੇ ਹਨ। ਇਸ ਦੇ ਬਾਵਜੂਦ ਕਈ ਵਾਰ ਕਲੇਮ ਨਹੀਂ ਮਿਲਦਾ।

ਕੰਪਨੀ ਕਈ ਤਰ੍ਹਾਂ ਦੇ ਨਿਯਮਾਂ ਅਤੇ ਸ਼ਰਤਾਂ ਗਿਣਾਉਣ ਲਗਦੀ ਹੈ ਅਤੇ ਇੱਥੋਂ ਤੱਕ ਕਿ ਕਈ ਵਾਰ ਕੰਪਨੀ ਸਿੱਧਾ ਹੀ ਕਹਿ ਦਿੰਦੀ ਹੈ ਹੈ ਕਿ ਕਲੇਮ ਨਹੀਂ ਕੀਤਾ ਜਾ ਸਕਦਾ। ਇਹਨਾਂ ਸ਼ਰਤਾਂ ਵਿੱਚ ਉਹਨਾਂ ਕੋਲ ਰਟੇ-ਰਟਾਏ ਜਵਾਬ ਹੁੰਦੇ ਹਨ ਕਿ ਜੇਕਰ ਕਾਰ ਕੋਈ 18 ਸਾਲ ਤੋਂ ਘੱਟ ਦਾ ਵਿਅਕਤੀ ਚਲਾ ਰਿਹਾ ਹੋਵੇਗਾ ਤਾਂ ਕਲੇਮ ਨਹੀਂ ਹੋਵੇਗਾ, ਜਾਂ ਕੋਈ ਸ਼ਰਾਬ ਪੀ ਕੇ ਗੱਡੀ ਚਾਲ ਰਿਹਾ ਹੋਵੇਗਾ ਤਾਂ ਕਲੇਮ ਨਹੀਂ ਮਿਲੇਗਾ, ਡ੍ਰਾਈਵਿੰਗ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਤੇ ਵੀ ਕਲੇਮ ਨਹੀਂ ਕੀਤਾ ਜਾ ਸਕਦਾ ਆਦਿ।

ਜੇਕਰ ਕੋਈ ਨੁਕਸਾਨ ਹੋਣ ਤੇ ਤੁਸੀਂ ਕੰਪਨੀ ਕੋਲ ਜਾਂਦੇ ਹੋ ਤਾਂ ਉਹ ਪਹਿਲਾਂ ਗੱਡੀ ਦੇ ਕਾਗਜ਼ ਅਤੇ FIR ਦੀ ਕਾਪੀ ਮੰਗਦੇ ਹਨ ਤਾਂ ਜੋ ਉਸ ਵਿੱਚ ਕੁੱਝ ਨੁਕਸ ਕੱਢੇ ਜਾਣ ਅਤੇ ਤੁਹਾਨੂੰ ਤਾਲ ਦਿੱਤਾ ਜਾਵੇ। ਬਹੁਤ ਵਾਰ ਲੋਕ ਪੈਸੇ ਬਚਾਉਣ ਲਈ ਥਰਡ ਪਾਰਟੀ ਇੰਸ਼ੋਰੈਂਸ ਲੈ ਲੈਂਦੇ ਹਨ ਪਰ ਇਸ ਨਾਲ, ਤੁਹਾਡੀ ਕਾਰ ਨੂੰ ਨਹੀਂ, ਪਰ ਤੁਹਾਡੀ ਕਾਰ ਨਾਲ ਜਿਸ ਗੱਡੀ ਜਾਂ ਵਾਹਨ ਨੂੰ ਨੁਕਸਾਨ ਹੋਇਆ ਹੈ ਉਸਨੂੰ ਕਲੇਮ ਮਿਲਦਾ ਹੈ।

ਇਸ ਲਈ ਜੇਕਰ ਤੁਸੀਂ ਵੀ ਕਾਰ ਲੈ ਕੇ ਕਿਤੇ ਬਾਹਰ ਜਾ ਰਹੇ ਹੋ ਤਾਂ ਸਾਰੇ ਕਾਗਜ਼ ਆਪਣੇ ਨਾਲ ਰੱਖੋ ਅਤੇ ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਮੇਸ਼ਾ 1st ਪਾਰਟੀ ਇੰਸੂਰੈਂਸ ਹੀ ਲਓ।

Published by:Drishti Gupta
First published:

Tags: Car, Insurance, Insurance Policy, Tech News, Tech updates