How To Use Retin-A Tretinoin For Wrinkles : ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ। ਬੁਢਾਪੇ ਦੇ ਚਿੰਨ੍ਹ ਸਭ ਤੋਂ ਪਹਿਲਾਂ ਚਿਹਰੇ ਅਤੇ ਸਕਿਨ 'ਤੇ ਦਿਖਾਈ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਆਪਣੀ ਉਮਰ ਨੂੰ ਛੁਪਾਉਣਾ ਚਾਹੁੰਦੇ ਹੋ ਅਤੇ ਸਕਿਨ 'ਤੇ ਦਿਖਾਈ ਦੇਣ ਵਾਲੀਆਂ ਝੁਰੜੀਆਂ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਰੈਟਿਨੋ ਏ ਨੂੰ ਬਹੁਤ ਮਹੱਤਵਪੂਰਨ ਪ੍ਰਾਡਕਟ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਇਹ ਸਕਿਨ ਦੀ ਬਣਤਰ ਨੂੰ ਸੁਧਾਰਦਾ ਹੈ, ਸਕਿਨ ਨੂੰ ਜਵਾਨ ਬਣਾਉਂਦਾ ਹੈ, ਕਾਲੇ ਧੱਬਿਆਂ ਨੂੰ ਹਲਕਾ ਕਰਦਾ ਹੈ ਅਤੇ ਪਿਗਮੈਂਟੇਸ਼ਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਜੇ ਤੁਸੀਂ Retin-A Tretinoin ਦੀ ਵਰਤੋਂ ਕਰਨਾ ਚਾਹੁੰਦੇ ਹੋ ਤੇ ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਹ Tips ਤੁਹਾਡੇ ਕੰਮ ਆ ਸਕਦੇ ਹਨ
Retin-A Tretinoin ਦੀ ਵਰਤੋਂ ਕਰਨ ਤੋਂ ਪਹਿਲਾਂ ਵਰਤੋ ਇਹ ਸਾਵਧਾਨੀਆਂ
ਜੇਕਰ ਤੁਸੀਂ Retin A ਲੈਣ ਤੋਂ ਬਾਅਦ ਖੁਜਲੀ, ਜਲਨ, ਆਦਿ ਜਾਂ ਕਿਸੇ ਵੀ ਸਾਈਡ ਇਫੈਕਟ ਦਾ ਅਨੁਭਵ ਕਰਦੇ ਹੋ, ਤਾਂ ਇਸ ਦੀ ਵਰਤੋਂ ਤੁਰੰਤ ਬੰਦ ਕਰ ਦਿਓ। ਬਿਹਤਰ ਹੋਵੇਗਾ ਜੇਕਰ ਤੁਸੀਂ ਡਾਕਟਰ ਨਾਲ ਸੰਪਰਕ ਕਰੋ। ਜੇਕਰ ਤੁਸੀਂ ਵਰਤੋਂ ਤੋਂ ਪਹਿਲਾਂ ਆਪਣੀ ਸਕਿਨ 'ਤੇ ਕਿਸੇ ਤਰ੍ਹਾਂ ਦਾ ਕੈਮੀਕਲ ਟ੍ਰੀਟਮੈਂਟ ਕਰਵਾ ਚੁੱਕੇ ਹੋ, ਤਾਂ ਇਸ ਦੀ ਵਰਤੋਂ ਨਾ ਕਰੋ। ਔਰਤਾਂ ਗਰਭ ਅਵਸਥਾ ਵਿੱਚ ਇਸ ਦੀ ਵਰਤੋਂ ਨਾ ਕਰੋ।
Retin-A Tretinoin ਨੂੰ ਕਦੇ ਵੀ ਦਿਨ ਵੇਲੇ ਨਾ ਵਰਤੋ : ਦਿਨ ਵੇਲੇ ਕਦੇ ਵੀ Retin-A ਭਾਵ Tretinoin ਦੀ ਵਰਤੋਂ ਨਾ ਕਰੋ। ਜੇਕਰ ਤੁਸੀਂ ਇਸ ਦੀ ਵਰਤੋਂ ਰਾਤ ਨੂੰ ਸਕਿਨ 'ਤੇ ਕਰਦੇ ਹੋ, ਤਾਂ ਇਸ ਦਾ ਸਕਿਨ 'ਤੇ ਵਧੀਆ ਪ੍ਰਭਾਵ ਪਵੇਗਾ। ਜਦੋਂ ਵੀ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਧਿਆਨ ਰੱਖੋ ਕਿ ਕਿਸੇ ਵੀ ਕਿਸਮ ਦੇ ਐਸਿਡ ਉਤਪਾਦ ਯਾਨੀ ਵਿਟਾਮਿਨ ਸੀ, ਗਲਾਈਕੋਲਿਕ ਐਸਿਡ ਆਦਿ ਦੀ ਵਰਤੋਂ ਨਾ ਕਰੋ, ਇਸ ਦਾ ਬੁਰਾ ਪ੍ਰਭਾਵ ਸਕਿਨ ਉੱਤੇ ਪੈ ਸਕਦਾ ਹੈ। ਜਦੋਂ ਵੀ ਤੁਸੀਂ ਸਕਿਨ 'ਤੇ Retin-A Tretinoin ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਸਕਿਨ ਉੱਤੇ ਲੱਗੇ ਕਿਸੇ ਵੀ ਤਰ੍ਹਾਂ ਦੇ ਪ੍ਰਾਡਕਟ ਨੂੰ ਸਾਫ ਕਰ ਲਓ। ਜਿਵੇਂ ਹੀ ਤੁਸੀਂ ਇਸ ਦੀ ਵਰਤੋਂ ਸ਼ੁਰੂ ਕਰੋਗੇ, ਇਹ ਚਮੜੀ 'ਤੇ ਝੁਰੜੀਆਂ ਦੀ ਪ੍ਰਕਿਰਿਆ ਨੂੰ ਹੌਲੀ ਕਰ ਦੇਵੇਗਾ ਅਤੇ ਸਕਿਨ ਜਵਾਨ ਦਿਖਾਈ ਦੇਵੇਗੀ। ਪਰ ਇਸਦੇ ਲਈ ਤੁਹਾਨੂੰ ਸਬਰ ਰੱਖਣਾ ਹੋਵੇਗਾ ਕਿਉਂਕਿ ਇਸ ਦਾ ਅਸਰ 6 ਤੋਂ 12 ਮਹੀਨਿਆਂ ਵਿੱਚ ਦਿਖਾਈ ਦਿੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health care, Lifestyle, Skin, Skin care tips