HOME » NEWS » Life

ਹਾਰਟ ਨੂੰ ਰੱਖਣਾ ਹੈ ਹੈਲ਼ਦੀ ਤਾਂ ਨਾ ਕਰੋ ਇਹਨਾਂ ਚੀਜਾਂ ਦਾ ਸੇਵਨ,ਵੱਧ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ

News18 Punjabi | Trending Desk
Updated: June 23, 2021, 5:02 PM IST
share image
ਹਾਰਟ ਨੂੰ ਰੱਖਣਾ ਹੈ ਹੈਲ਼ਦੀ ਤਾਂ ਨਾ ਕਰੋ ਇਹਨਾਂ ਚੀਜਾਂ ਦਾ ਸੇਵਨ,ਵੱਧ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ
ਹਾਰਟ ਨੂੰ ਰੱਖਣਾ ਹੈ ਹੈਲ਼ਦੀ ਤਾਂ ਨਾ ਕਰੋ ਇਹਨਾਂ ਚੀਜਾਂ ਦਾ ਸੇਵਨ,ਵੱਧ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ

  • Share this:
  • Facebook share img
  • Twitter share img
  • Linkedin share img
Worst Food For Heart Never Eat These Foods Cause Of Heart Attack- ਤੰਦਰੁਸਤ ਸਰੀਰ ਲਈ ਸਿਹਤਮੰਦ ਦਿਲ ਦਾ ਹੋਣਾ ਬਹੁਤ ਮਹੱਤਵਪੂਰਨ ਹੈ । ਸਾਡੀ ਜੀਵਨ ਸ਼ੈਲੀ ਤੋਂ ਇਲਾਵਾ ਇਹ ਪੂਰੀ ਤਰ੍ਹਾਂ ਸਾਡੀਆਂ ਖਾਣ ਦੀਆਂ ਆਦਤਾਂ 'ਤੇ ਨਿਰਭਰ ਕਰਦਾ ਹੈ । ਜੇ ਤੁਸੀਂ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਦੇ ਹੋ ਤਾਂ ਤੁਸੀਂ ਕਾਫ਼ੀ ਹੱਦ ਤਕ ਆਪਣੇ ਦਿਲ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖ ਸਕਦੇ ਹੋ । ਜੇ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਹਾਰਟ ਅਟੈਕ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਵੀ ਬਚ ਸਕੋਗੇ । ਅਜਿਹੀ ਸਥਿਤੀ ਵਿੱਚ ਆਪਣੀ ਰੋਜ਼ਾਨਾ ਖੁਰਾਕ 'ਤੇ ਖਾਸ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ । ਜੇ ਤੁਸੀਂ ਸਿਹਤਮੰਦ ਸਨੈਕਸ ਨਾਲ ਗੈਰ-ਸਿਹਤਮੰਦ ਭੋਜਨ ਦੀ ਥਾਂ ਬਦਲ ਲੈਂਦੇ ਹੋ ਤਾਂ ਲੰਬੀ ਉਮਰ ਤੱਕ ਤੁਹਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ, ਤਾਂ ਆਓ ਜਾਣਦੇ ਹਾਂ ਤੰਦਰੁਸਤ ਦਿਲ ਲਈ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ।

ਰੈੱਡ ਮੀਟ

ਵੈਬਐਮਡੀ ਦੇ ਅਨੁਸਾਰ ਹੈਲ਼ਦੀ ਹਾਰਟ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਲਾਲ ਮੀਟ ਨਾਲੋਂ ਚਿੱਟੇ ਮੀਟ ਦਾ ਸੇਵਨ ਕਰੋ । ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਬੀਫ, ਲੇਲੇ, ਸੂਰ ਦਾ ਸੇਵਨ ਕਰਦੇ ਹੋ ਤਾਂ ਇਹ ਦਿਲ ਦੀ ਬਿਮਾਰੀ ਅਤੇ ਸ਼ੂਗਰ ਦਾ ਕਾਰਨ ਬਣ ਸਕਦਾ ਹੈ ।
ਸੋਡਾ

ਸੋਡਾ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਉੱਚਾ ਹੋ ਸਕਦਾ ਹੈ ਅਤੇ ਨਾੜੀਆਂ 'ਤੇ ਤਣਾਅ ਪੈਦਾ ਹੋ ਸਕਦਾ ਹੈ ਜੋ ਖੂਨ ਨੂੰ ਦਿਲ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦੀ ਹੈ । ਇਸ ਕਾਰਨ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।

ਕੇਕ ਤੇ ਕੁਕੀਜ਼

ਇਨ੍ਹਾਂ ਵਿਚ ਬਹੁਤ ਸਾਰਾ ਮੈਦਾ, ਚੀਨੀ, ਚਰਬੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਦਿਲ ਲਈ ਬਿਲਕੁਲ ਵੀ ਚੰਗੀ ਨਹੀਂ ਹੁੰਦੀ । ਉਨ੍ਹਾਂ ਚੀਜ਼ਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਨਾ ਮਹੱਤਵਪੂਰਣ ਹੈ ਜਿਸ ਵਿੱਚ ਹੋਲ ਵੀਟ ਹੋਵੇ ਤੇ ਸ਼ੂਗਰ ਨਾ ਦੇ ਬਰਾਬਰ ਅਤੇ ਜਿਸ ਵਿੱਚ ਲਿਕੁਇਡ ਪਲਾਂਟ ਆਇਲ ਜਾਂ ਬਟਰ ਘੱਟ ਵਰਤਿਆ ਗਿਆ ਹੋਵੇ ।

ਪ੍ਰੋਸ਼ੈਸਡ ਮੀਟ

ਹੌਟ ਡੌਗ, ਸੌਸੇਜ, ਸਲਾਮੀ, ਆਦਿ ਮੀਟ ਦੇ ਸਭ ਤੋਂ ਵੱਧ ਗੈਰ-ਸਿਹਤਮੰਦ ਭੋਜਨ ਹਨ, ਜੋ ਦਿਲ ਦੀ ਬਿਮਾਰੀ ਨੂੰ ਵਧਾਉਣ ਦਾ ਕੰਮ ਕਰਦੇ ਹਨ ।

ਵਾਈਟ ਰਾਈਸ,ਬ੍ਰੈੱਡ ਤੇ ਪਾਸਤਾ ਵਾਈਟ ਰਾਈਸ, ਬ੍ਰੈਡ ਅਤੇ ਪਾਸਤਾ ਵਿੱਚ ਮੈਦੇ ਦਾ ਪ੍ਰਯੋਗ ਕੀਤਾ ਜਾਦਾ ਜਿਸ ਕਾਰਨ ਟਾਈਪ 2 ਸ਼ੂਗਰ ਅਤੇ ਪੇਟ ਦੀ ਚਰਬੀ ਵਧਣ ਦੀ ਸੰਭਾਵਨਾ ਹੈ । ਅਜਿਹੀ ਸਥਿਤੀ ਵਿੱਚ ਜੇ ਤੁਸੀਂ ਚਾਵਲ ਆਦਿ ਖਾਣਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ ਤੇ ਫਾਈਬਰ ਦੀ ਮਾਤਰਾ ਵੀ ਵਧਾਓ ।

ਪੀਜਾ

ਜੇ ਤੁਸੀਂ ਟੇਕਆਊਟ ਪੀਜ਼ਾ ਲੈਂਦੇ ਹੋ ਤਾਂ ਇਹ ਦਿਲ ਲਈ ਬਹੁਤ ਨੁਕਸਾਨਦਾਇਕ ਹੈ । ਇਸ ਵਿਚ ਸੋਡੀਅਮ, ਚਰਬੀ ਅਤੇ ਕੈਲੋਰੀ ਦੀ ਬਹੁਤ ਮਾਤਰਾ ਹੁੰਦੀ ਹੈ ਜੋ ਦਿਲ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ । ਜੇ ਤੁਹਾਨੂੰ ਕੁਝ ਖਾਣ ਦਾ ਮਨ ਹੋਵੇ ਤਾਂ ਘੱਟੋ-ਘੱਟ ਹੋਲ ਵੀਟ ਹੋਵੇ ਤੇ ਜਿਸ ਵਿੱਚ ਸੋਸੇਜ ਤੇ ਲੂਣ ਦੀ ਮਾਤਰਾ ਘੱਟ ਹੋਵੇ ।

ਜਿੱਥੋਂ ਤੱਕ ਹੋ ਸਕੇ ਅਲਕੋਹਲ, ਮੱਖਣ, ਪੂਰੀ ਚਰਬੀ ਵਾਲਾ ਦਹੀਂ, ਫਰੈਂਚ ਫਰਾਈ, ਤਲੇ ਹੋਏ ਚਿਕਨ, ਡੱਬਾਬੰਦ ​​ਸੂਪ, ਆਈਸ ਕਰੀਮ, ਚਿੱਪਸ ਆਦਿ ਤੋਂ ਪਰਹੇਜ਼ ਕਰੋ । ਇਹ ਤੁਹਾਡੇ ਦਿਲ ਨੂੰ ਤੰਦਰੁਸਤ ਨਹੀਂ ਕਰਦੇ ।
Published by: Ramanpreet Kaur
First published: June 23, 2021, 4:46 PM IST
ਹੋਰ ਪੜ੍ਹੋ
ਅਗਲੀ ਖ਼ਬਰ